Skip to content
Punjab New USA

  • ਪੰਜਾਬ
  • ਭਾਰਤ
  • ਦੇਸ਼-ਵਿਦੇਸ਼
  • ਫ਼ੁਟਕਲ
  • ਮੈਗਜ਼ੀਨ
  • ਸੰਪਰਕ
  • ਸਾਡੇ ਬਾਰੇ
  • English Website
ਟਾਪਦੇਸ਼-ਵਿਦੇਸ਼

ਇਕ ਪੰਥ ਇਕ ਸੋਚ

ਸੇੰਟ੍ਰਲ ਕੈਲੀਫੋਰਨੀਆ ਦੀਆਂ ਸੰਗਤਾਂ ਵਲੋਂ ਅੱਠ ਵਰੇ ਤੋਂ ਚਲਾਇਆ ਜਾ ਰਿਹਾ ਸਿੱਖ ਏਕਤਾ ਮਿਸ਼ਨ ਇੱਕ ਪੰਥ ਇੱਕ ਸੋਚ  ਜਿਸ ਦਾ ਮੁੱਖ ਮਕਸਦ ਪੰਥ ਵਿੱਚ ਜੋ ਪਈਆਂ ਵੰਡੀਆਂ ਨੂੰ ਖਤਮ ਕਰਕੇ ਪੰਥ ਨੂੰ ਇੱਕ ਨਿਸ਼ਾਨ ਹੇਠ ਇਕੱਠਾ ਕਰਨਾ ਹੈ.

ਕਿਉਂਕਿ ਸਦੀਆਂ ਤੋਂ ਮਨੁੱਖਤਾ ਦਾ ਭਲਾ ਚਾਹੁਣ ਵਾਲੇ ਹਰ ਧਰਮ ਦੇ ਲੋਕ ਇਹ ਕਹਿ ਰਹੇ ਹਨ ਕਿ ਇੱਕ ਦਿਨ ਸੰਸਾਰ ਦਾ ਭਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਹੀ ਹੋਣਾ।
ਇਸੇ ਮਕਸਦ ਨੂੰ ਲੈ ਕੇ ਇੱਕ ਪੰਥ ਇੱਕ ਸੋਚ ਬੈਨਰ ਹੇਠ ਕੈਲੀਫੋਰਨੀਆ ਇੰਗਲੈਂਡ ਅਤੇ ਭਾਰਤ ਦੇ ਕੁਝ ਸਿੰਘਾਂ ਵੱਲੋਂ ਮਿਲ ਕੇ ਪਹਿਲੀ ਹਲੇਮੀ ਯਾਤਰਾ 20 ਮਾਰਚ ਤੋਂ 8 ਅਪ੍ਰੈਲ ਤਕ ਕੱਢੀ ਗਈ.

20 ਮਾਰਚ ਨੂੰ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ. 21 ਮਾਰਚ 2024 ਨੂੰ ਸ਼੍ਰੀ ਸਹਿਜ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਕੀਤੀ ਗਈ ਜਿਸ ਵਿੱਚ ਵੱਖ ਵੱਖ ਇਲਾਕਿਆਂ ਤੋਂ ਪਹੁੰਚੀਆਂ ਸੰਗਤਾਂ ਨੇ ਤਨ ਮਨ ਧਨ ਨਾਲ ਸੇਵਾ ਕੀਤੀ,
24 ਮਾਰਚ 2024 ਨੂੰ ਸ੍ਰੀ ਸਹਿਜ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਰੱਬੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਅਤੇ ਸਿੱਖ ਏਕਤਾ ਵਿਸ਼ੇ ਨੂੰ ਮੁਖ ਰੱਖਕੇ ਕਥਾ ਵਿਚਾਰਾਂ ਹੋਈਆਂ.
.
ਉਪਰੰਤ ਸੰਗਤਾਂ ਗੁ ਸਾਹਿਬ ਕਰਤਾਰ ਪੁਰ ਲਾਂਘੇ ਅਤੇ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਦੇ ਲਈ ਰਵਾਨਾ ਹੋਈਆਂ.
26 ਅਤੇ 27 ਮਾਰਚ ਨੂੰ ਸੰਗਤਾਂ ਨੇ ਦਿੱਲੀ ਦੇ ਵੱਖ-ਵੱਖ ਗੁਰੂ ਧਾਮਾਂ ਦੇ ਦਰਸ਼ਨ ਕੀਤੇ.ਹਰ ਗੁਰੂ ਘਰ ਵਿਚ ਹਾਜਰੀ ਭਰਨ ਸਮੇਂ ਪੰਥ ਏਕਤਾ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ।
ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਗੁਰੂ ਨਾਨਕ ਸੰਗਤ ਸਭਾ ਭੜਗਾਉਂ ਵਾਯਾ ਇੰਦੌਰ ਮੱਧ ਪ੍ਰਦੇਸ਼ ਨੂੰ ਰਵਾਣਗੀ ਕੀਤੀ. ਇਥੇ ਇਲਾਕੇ ਵਿਚ ਇਸੇ ਕਾਰਜ ਦਾ ਸੰਦੇਸ਼ ਲਗਾਤਾਰ ਦੇਣ ਲਈ ਉਸਾਰੇ ਨਵੇਂ ਗੁਰੂ ਘਰ ਵਿਚ ਪੂਰੇ ਇਲਾਕੇ ਨੇ ਇਕੱਤਰ ਹੋ ਕ ਗੁਰੂ ਸਾਹਿਬ ਨੂੰ ਆਸਨਾ ਤੇ ਬਿਰਾਜਮਾਨ ਕੀਤਾ।

28 ਮਾਰਚ ਨੂੰ ਇਥੇ  ਸ੍ਰੀ ਸਹਿਜ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਅਤੇ 31 ਮਾਰਚ 2024 ਨੂੰ ਸੰਪੂਰਨਤਾ ਉਪਰੰਤ ਹਜਾਰਾਂ ਸੰਗਤਾਂ ਨੇ ਇਕੱਤਰ ਹੋ ਕੇ ਇਕ ਪੰਥ ਇਕ ਸੋਚ ਲਈ ਸੰਸਾਰ ਭਰ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ।
ਉਪਰੰਤ ਗੁਰਦੁਆਰਾ ਆਰਤੀ ਸਾਹਿਬ ਜਗਨਨਾਥ ਪੁਰੀ ਨੂੰ ਸੰਗਤਾਂ ਨੇ ਚਾਲੇ ਪਾਏ. ਜਿਸ ਵਿੱਚ ਸੰਗਤਾਂ ਨੇ ਜਗਨਨਾਥ ਪੁਰੀ ਵਿਖੇ ਸਲਾਨਾ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਜਿਥੇ ਪਿਆਰੇ ਭਾਈ ਹਿੰਮਤ ਸਿੰਘ ਜੀ ਪਾਰਕ ਵਿਚ ਬੇਅੰਤ ਸੰਗਤਾਂ ਨੇ ਪੰਥ ਏਕਤਾ ਦੀ ਅਰਦਾਸ ਕੀਤੀ।

ਗੁਰੂ ਧਾਮਾਂ ਦੇ ਦਰਸ਼ਨ ਕਰਕੇ 8 ਅਪ੍ਰੈਲ ਨੂੰ ਦਿੱਲੀ ਵੱਲ ਵਾਪਸੀ ਕੀਤੀ.
ਇਸ ਤਰ੍ਹਾਂ ਇੱਕ ਪੰਥ ਇੱਕ ਸੋਚ ਬੈਨਰ ਦੇ ਹੇਠ ਪੂਰੇ ਪੰਥ ਨੂੰ ਇੱਕ ਨਿਸ਼ਾਨ ਹੇਠ ਇਕੱਤਰ ਹੋਣ ਦੀ ਬੇਨਤੀਆਂ ਦੀ ਇਹ ਯਾਤਰਾ ਇਕ ਨਵੇਕਲੀ ਅਤੇ ਇਤਿਹਾਸਕ ਹੋ ਨਿੱਬੜੀ

ਸੰਗਤਾਂ ਵੱਲੋਂ  ਇਨਾ ਵੱਖ-ਵੱਖ ਇਲਾਕਿਆਂ ਦੇ ਵਿੱਚ ਪਹੁੰਚ ਕੇ ਜਥੇਦਾਰਾਂ ਨੂੰ ਸੇਵਕ ਬਣਾਓ ਦੇ ਸਲੋਗਨ ਉਚਾਰਦੇ ਹੋਇ ਆਮ ਸਿੱਖ ਸੰਗਤ ਨੂੰ ਬੇਨਤੀ ਕੀਤੀ ਕਿ ਪੰਥ ਨੂੰ ਇੱਕ ਕਰਨ ਦੇ ਲਈ ਬਿਨਾ ਸ਼ਰਤ ਨਿਸਵਾਰਥ minimum common programme ਤੇ  ਇੱਕਜੁੱਟ ਹੋ ਜਾਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.

Post Views: 577
  • ਬੁੱਧ ਚਿੰਤਨ/ ਆਓ ! ਪੰਜਾਬੀ ਭਾਸ਼ਾ ਦਾ ਕਤਲ ਕਰੀਏ !
  • ਜ਼ੀ ਪੰਜਾਬੀ ਦੀ ਸਟਾਰ ਸੁਰਭੀ ਮਿੱਤਲ ਨੇ ਨਵਰਾਤਰੀ ਪਰੰਪਰਾਵਾਂ ਨੂੰ ਬੜੇ ਉਤਸ਼ਾਹ ਨਾਲ ਅਪਣਾਇਆ

You May Also Like

ਅੰਮ੍ਰਿਤਸਰ ਵਿੱਚ 18 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਸਮੇਤ ਨਸ਼ਾ ਤਸਕਰ ਗ੍ਰਿਫ਼ਤਾਰ

ਫਾਊਲਰ ਵਿਖੇ “26 ਵਾਂ ਉਸਤਾਦ ਲਾਲ ਚੰਦ ਯਮਲਾ ਜੱਟ ਯਾਦਗਾਰੀ ਮੇਲਾ” ਲੱਗਿਆ

AAP ਨੇ ਪੰਜਾਬ ਨੂੰ “ਬਦਲਾਅ” ਦਾ ਸੁਪਨਾ ਵੇਚਿਆ — ਪਰ ਅੱਜ ਪੰਜਾਬ ਕਰਜ਼ੇ ‘ਤੇ ਕਰਜ਼ੇ ਨਾਲ ਜਿਉਂਦਾ ਹੈ

Leave a Reply Cancel reply

Your email address will not be published. Required fields are marked *

YouTube ਵੀਡੀਓਜ਼

US Immigration Enforcement: Over 1K Indians Deported as NAPA Fights for Rights| Indians In U.S.
Published by: pnsadmin

Follow Us

Follow us on Facebook 316K Followers
Follow us on Twitter 6.7K+ Followers
Follow us on LinkedIn 60k+ Followers

Archive

November 2026
M T W T F S S
 1
2345678
9101112131415
16171819202122
23242526272829
30  
« Oct    

ਈਪੇਪਰ

ePaper Preview

Punjab News ePaper

ਤਾਜ਼ਾ ਤਾਰੀਨ

  • ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ, ‘ਪੰਜਾਬ ਫਸਟ’ ਦਾ ਦਿੱਤਾ ਨਾਅਰਾ
  • ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਦੀ ਵਿਦਾਇਗੀ ਪਾਰਟੀ ਲਈ ਸਪੋਰਟਸ ਕੰਪਲੈਕਸ ਬੰਦ ਹੋਣ ਦਾ ਵਿਵਾਦ, ਪੰਜਾਬੀ ਡਾਇਸਪੋਰਾ ਵਿੱਚ ਰੋਸ
  • ਪੰਜਾਬ ਵਿੱਚ ‘ਆਪ’ ਨੂੰ ਵੱਡਾ ਸਿਆਸੀ ਝਟਕਾ, ਦੋ ਵਿਧਾਇਕਾਂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
  • ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਦੀ ਸੇਵਾਮੁਕਤੀ ਮੌਕੇ ਰਵਾਇਤੀ ਗੋਲਫ਼ ਵਿਦਾਇਗੀ ਰੱਦ ਹੋਣ ’ਤੇ ਵਿਵਾਦ
  • ਪੰਜਾਬ ਵਿੱਚ ਵਿਰੋਧੀ ਧਿਰ ਦੀ ਚੁਣੌਤੀ: ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਕਿਵੇਂ ਦੇ ਸਕਦੇ ਹਨ ਬਦਲ
  • 2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੀ ‘ਆਪ’ ਸਰਕਾਰ ਦਾ ਲੇਖਾ-ਜੋਖਾ ਪੰਜ ਸਾਲਾਂ ਦੇ ਕੰਮ, ਵਾਅਦੇ, ਕਮਜ਼ੋਰੀਆਂ ਅਤੇ ਅਗਲੀਆਂ ਚੁਣੌਤੀਆਂ
  • ਪੰਜਾਬ 2027: ਕਿਹੜੀ ਪਾਰਟੀ ਅੱਗੇ ਹੈ ਅਤੇ ਸਰਕਾਰ ਬਣਾਉਣ ਦੀ ਦੌੜ ਕਿੱਥੇ ਖੜ੍ਹੀ ਹੈ?
  • ਪੰਜਾਬ ਦੀ ਸਿਆਸਤ ਅਤੇ ਪ੍ਰਬੰਧ ਵਿੱਚ ਛੁਪੀਆਂ ਕਾਲੀਆਂ ਭੇਡਾਂ — ਜਦੋਂ ਰੱਖਿਅਕ ਹੀ ਭੱਖਿਅਕ ਬਣ ਜਾਣ!

Copyright © 2026 Punjab New USA. All rights reserved.