ਟਾਪਫ਼ੁਟਕਲ

ਇੱਕ ਉੱਜੜਿਆ ਹੋਇਆ ਸ਼ਹਿਰ ਹਾਂ ਮੈਂ  -ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ,

ਇੱਕ ਉੱਜੜਿਆ ਹੋਇਆ ਸ਼ਹਿਰ ਹਾਂ ਮੈਂ

ਦੂਸਰਿਆਂ ਨੂੰ ਰੁਸ਼ਨਾ ਕੇ
ਆਪਣੇ ਲਈ ਬਣਿਆ ਮੌਨ ਕਹਿਰ ਹਾਂ ਮੈਂ ।
ਕਿਸੇ ਨੂੰ ਕੀ ਪਤਾ
 ਕੀ – ਕੁਝ ਗੁਆਇਆ ਮੈਂ  ?
ਦੂਸਰਿਆਂ ਨੂੰ ਵਸਾਉਣ ਲਈ
ਆਪਣੇ – ਆਪ ਨੂੰ ਕਿੰਨਾ ਰੁਆਇਆ ਮੈਂ  ?
ਮੇਰੇ ਉਜੜਨ ‘ਤੇ
ਕਈਆਂ ਦੇ ਚਿਹਰੇ ‘ਤੇ ਰੌਣਕ ਆਈ  ,
ਪਰ ਮੈਂ ਤੇ ਮੇਰੇ ਉੱਜੜ ਗਏ
ਸਾਡੀ ਬਚੀ ਨਹੀਂ ਪਰਛਾਈ  ,
ਸਾਡੀ ਬਚੀ ਨਹੀਂ ਪਰਛਾਈ ।
ਮੇਰੀ ਧਰਤ  ,  ਮੇਰੇ ਖੇਤ
ਮੇਰੇ ਮੰਜਰ  ,  ਮੇਰੀ ਰੇਤ  ,
ਸਭ ਸਮਾਅ ਗਏ
ਪਰ ਦੂਜਿਆਂ ਨੂੰ ਹਸਾ ਗਏ ।
 ਹੱਸਦੇ – ਵਸਦੇ ਵਿਹੜੇ ਤੇ
 ਮੇਰੇ ਸਕੂਲ  –  ਕਾਲਜ , ਬਾਵੜੀਆਂ ,
ਰਾਜ ਮਹਿਲ ਤੇ ਮੰਦਿਰ  ,
ਬੱਸ  !  ਸਭ ਸਮਾਅ ਗਏ
ਹਾਂ ! ਸਮਾਅ ਗਏ ਪਾਣੀ ਅੰਦਰ ।
 ਮੇਰੀ ਸੰਸਕ੍ਰਿਤੀ  , ਮੇਰੇ ਬਾਗ ਕਿੱਧਰ ਗਏ  ?
ਇਹੀ ਵਿਲਾਪਦਾ ਮੈਂ ਰਾਗ ।
ਇੱਕ ਨਵੇਂ ਆਗਾਜ਼ ਦੀ ਹੋਈ ਸ਼ੁਰੂਆਤ
ਜੋ ਦੂਰ ਕਰ ਗਈ  ,
ਆਪਣਿਆਂ ਤੋਂ ਆਪਣਿਆਂ ਦੀ ਹੀ ਮੁਲਾਕਾਤ ।
 ਦੂਸਰਿਆਂ ਨੂੰ ਰੁਸ਼ਨਾ ਕੇ
ਆਪਣਾ ਸਭ ਕੁਝ ਗੁਆ ਕੇ  ,
ਵਸਿਆ ਹੈ ਹਿਮਾਚਲ ਪ੍ਰਦੇਸ਼ ਦਾ ਸ਼ਹਿਰ ਬਿਲਾਸਪੁਰ
ਆਪਣੇ ਗਮਾਂ ਨੂੰ ਅੱਜ ਭੁਲਾ ਕੇ  ,
ਆਪਣੇ ਗਮਾਂ ਨੂੰ ਅੱਜ ਭੁਲਾ ਕੇ ।
”  ਚੱਲ ਮੇਰੀ ਜਿੰਦੜੀਏ
ਇੱਕ ਨਈ ਦੁਨੀਆ ਵਸਾਣੀ ,
ਡੁੱਬੋ ਗਿਆ ਘਰ – ਵਾਰ
ਆ ਗਿਆ ਪਾਣੀ
ਆ ਗਿਆ ਪਾਣੀ । “
ਬੱਸ !  ਇਹੀ ਹੈ
ਇਹੀ ਹੈ
ਇਹੀ ਹੈ ! ਹਿਮਾਚਲ ਪ੍ਰਦੇਸ਼ ਦੇ ਸ਼ਹਿਰ
ਬਿਲਾਸਪੁਰ ਦੀ ਕਹਾਣੀ  ,
 ਸ਼ਹਿਰ ਬਿਲਾਸਪੁਰ ਦੀ ਕਹਾਣੀ
 ਦੁੱਖਾਂ ਭਰੀ ਕਹਾਣੀ
ਜੋ ਹੈ ਬਹੁਤ ਪੁਰਾਣੀ  ,
ਸੁਣ ਕੇ  ” ਧਰਮਾਣੀ ”  ਮੇਰੀਆਂ ਅੱਖਾਂ ਵਿੱਚ
 ਆ ਗਿਆ ਪਾਣੀ
ਸੱਚੀਂ  !  ਆ ਗਿਆ ਪਾਣੀ  ,
 ” ਧਰਮਾਣੀ ” ਅੱਖਾਂ ‘ਚ ਆ ਗਿਆ ਪਾਣੀ ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ,
 ਸਾਹਿਤ ਲਈ ਦੋ ਵਾਰ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ ,  ਪ੍ਰਧਾਨ ਆਸਰਾ ਫਾਊਂਡੇਸ਼ਨ ( ਰਜਿ.) ਸ਼੍ਰੀ ਅਨੰਦਪੁਰ ਸਾਹਿਬ ,  ਜੁਆਇੰਟ ਸੈਕਟਰੀ ਅਲਾਇੰਸ ਕਲੱਬ ਇੰਟਰਨੈਸ਼ਨਲ ,  ਸੈਕਟਰੀ ਐਜ਼ੂਕੇਸ਼ਨ ਸੈਲ ਪੰਜਾਬ ਕੁਰੱਪਸ਼ਨ ਐਂਡ ਕਰਾਇਮ ਕੰਟਰੋਲ ਆਰਗੇਨਾਈਜ਼ੇਸ਼ਨ / ਟਰੱਸਟ ਇੰਡੀਆ  ।    9478561356

Leave a Reply

Your email address will not be published. Required fields are marked *