ਐਸਜੀਪੀਸੀ ਨੇ ਹੱਲ ਕੱਢਣ ਦਾ ਭਰੋਸਾ ਦਿੱਤਾ-ਗਿਆਨੀ ਹਰਨਾਮ ਸਿੰਘ ਖਾਲਸਾ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਆਏ ਸ਼੍ਰੋਮਣੀ ਕਮੇਟੀ ਦੇ ਵਫਦ ਨਾਲ ਗੱਲਬਾਤ ਕਰਨ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਜਥੇਦਾਰ ਭਾਈ ਕੁਲਦੀਪ ਸਿੰਘ ਗਰਗਜ ਕੌਮ ਦਾ ਪ੍ਰਵਾਨਤ ਜਥੇਦਾਰ ਨਹੀਂ ਹਨ। ਉਸ ਦੀ ਜਬਰੀ ਮਾਨਤਾ ਦਵਾਉਣ ਦੀ ਕੋਸ਼ਿਸ਼ ਇੱਕ ਵੱਡਾ ਭੁਲੇਖਾ ਹੈ । ਸਰਬ ਪ੍ਰਵਾਨਤ ਕਿਵੇਂ ਹੁੰਦਾ ਹੈ : ਕੌਮ ਵਿੱਚ ਭਾਲ ਕਰਕੇ ਐਸਜੀਪੀਸੀ ਐਲਾਨ ਕਰਦੀ ਹੈ, ਫਿਰ ਸਿੱਖ ਜਥੇਬੰਦੀਆਂ ਉਸ ਨੂੰ ਸਹਿਮਤੀ ਦਿੰਦੀਆਂ ਹਨ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮਾਗਮ ਸਮੇਂ ਪੰਥਕ ਜਥੇਬੰਦੀਆਂ ਵੱਲੋਂ ਮੋਹਰ ਲਾਈ ਜਾਂਦੀ ਹੈ। ਇਸ ਤੋਂ ਪਹਿਲਾਂ ਐਸਜੀਪੀਸੀ ਪ੍ਰਧਾਨ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਰੋਪਾ ਭੇਟ ਕਰਦੇ ਹਨ। ਸਰਬ ਪ੍ਰਵਾਣਤ ਜਥੇਦਾਰ ਲਾਇਆ ਜਾਣਾ ਜਰੂਰੀ ਹੈ। 6 ਜੂਨ ਦੇ ਸਮਾਗਮ ਵਿੱਚ ਕੋਈ ਟਕਰਾ ਨਾ ਬਣੇ ਅਸੀਂ ਇਸ ਗੱਲ ਦੇ ਹਾਮੀ ਹਾਂ ਪਰ ਜੋ ਪ੍ਰਵਾਨਤ ਨਹੀਂ ਉਹ ਵਿਅਕਤੀ ਸੰਦੇਸ਼ ਦਿੰਦਾ ਹੈ ਤਾਂ ਸ਼ਾਂਤੀ ਕਿਵੇਂ ਬਣੀ ਰਹਿ ਸਕਦੀ ਹੈ। ਉਸ ਦਾ ਵਿਰੋਧ ਹੋਵੇਗਾ ਮਸਲੇ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ। ਗੜਗਜ ਸੰਦੇਸ਼ ਦਿੰਦੇ ਹਨ ਤਾਂ ਮਾਹੌਲ ਖਰਾਬ ਹੋਵੇਗਾ, ਐਸਜੀਪੀਸੀ ਨੇ ਹੱਲ ਕੱਢਣ ਦਾ ਭਰੋਸਾ ਦਿੱਤਾ ਹੈ