ਕੈਬਿਨਟ ਮੰਤਰੀ ਨੇ ਸਮਾਜ ਸੇਵਾ ਲਈ ਡਾ. ਪਰੂਥੀ ਨੂੰ ਰੀਅਲ ਹੀਰੋ ਅਵਾਰਡ ਨਾਲ ਸਨਮਾਨਿਤ ਕੀਤਾ
ਬੀਤੇ ਦਿਨੀ ZEE ਪੰਜਾਬ ਹਰਿਆਣਾ ਅਤੇ ਹਿਮਾਚਲ ਨਿਊਜ ਚੈਨਲ ਵੱਲੋਂ ਆਪਣੇ ਸਟੇਟ ਪੱਧਰ ਦੇ ਪ੍ਰੋਗਰਾਮ ਵਿੱਚ
ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀ ਕਰਨ ਵਾਲੇ ਅਤੇ ਸਮਾਜ ਨੂੰ ਆਪਣੀ ਵਡਮੁੱਲਾ ਯੋਗਦਾਨ ਦੇਣ ਲਈ
ਵਿਅਕਤੀਆਂ ਨੂੰ ਰੀਅਲ ਹੀਰੋ ਅਵਾਰਡ ਨਾਲ ਸਨਮਾਨਿਤ ਕੀਤਾ। ਇਸ ਪ੍ਰੋਗਰਾਮ ਵਿੱਚ ਸ੍ਰੀ ਮੁਕਤਸਰ ਸਾਹਿਬ ਤੋਂ
ਪਿਛਲੇ 35 ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਅਤੇ ਮਾਨਵਤਾ ਫਾਊਂਡੇਸ਼ਨ
ਦੇ ਚੇਅਰਮੈਨ ਡਾ.ਨਰੇਸ਼ ਪਰੂਥੀ ਨੂੰ ਇਸ ਅਵਾਰਡ ਨਾਲ ਨਵਾਜਿਆ ਗਿਆ। ਇਹ ਅਵਾਰਡ ਸ਼੍ਰੀ ਮਹਿੰਦਰ ਭਗਤ
ਸੈਨਿਕ ਭਲਾਈ ਵਿਭਾਗ ਕੈਬਨਟ ਮੰਤਰੀ ਪੰਜਾਬ ਸਰਕਾਰ ਵੱਲੋਂ ਅਤੇ ਸ੍ਰੀ ਡਾ.ਰਾਜ ਕੁਮਾਰ ਚੰਬੇਵਾਲ ਮੈਂਬਰ
ਪਾਰਲੀਮੈਂਟ ਹੁਸ਼ਿਆਰਪੁਰ ਨੇ ਆਪਣੇ ਕਰ ਕਮਲਾਂ ਨਾਲ ਦਿੱਤਾ। ਉਹਨਾਂ ਵੱਲੋਂ ਡਾ.ਨਰੇਸ਼ ਪਰੂਥੀ ਰਾਹੀ ਮਾਨਵਤਾ
ਬਾਲ ਆਸ਼ਰਮ ਅਤੇ ਮਾਨਵਤਾ ਪੰਗੂੜਾ ਸੇਵਾ ਰਾਹੀ ਅਨਾਥ ਬੇਸਹਾਰਾ ਅਤੇ ਲੋੜਵੰਦ ਬੱਚਿਆਂ ਲਈ ਕੀਤੀ ਗਈ
ਕਾਰਜ ਦੀ ਸਲਾਘਾ ਕੀਤੀ ਗਈ। ਇਸ ਮੌਕੇ ਡਾ.ਨਰੇਸ਼ ਪਰੂਥੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਧੀਆਂ ਨੂੰ ਮਾਰੋ
ਨਾ ਅਤੇ ਨਾ ਹੀ ਅਸੁਰੱਖਿਅਤ ਜਗ੍ਹਾ ਤੇ ਸੁੱਟੋ ਉਹਨਾਂ ਨੂੰ ਪੰਗੂੜਾ ਵਿੱਚ ਪਾਓ ਤਾਂ ਜੋ ਉਹਨਾਂ ਦੀ ਜਿੰਦਗੀ ਬਚਾਈਆਂ
ਜਾ ਸਕੇ ਅਤੇ ਉਹਨਾਂ ਦਾ ਭਵਿੱਖ ਸੁੱਰਖਿਅਤ ਕੀਤਾ ਜਾ ਸਕੇ।