ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ, ਹਜ਼ਾਰਾ ਵਿਖੇ ਸਕੂਲ ਦੇ ਨਵੇਂ ਸੈਸ਼ਨ ਦੀ ਆਰੰਭਤਾ
ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ, ਹਜ਼ਾਰਾ ਵਿਖੇ ਸਕੂਲ ਦੇ ਨਵੇਂ ਸੈਸ਼ਨ ਦੀ
ਆਰੰਭਤਾ, ਸਕੂਲ ਦੀ ਸਿਲਵਰ ਜੁਬਲੀ ਅਤੇ ਖ਼ਾਲਸੇ ਦਾ ਸਿਰਜਣਾ ਦਿਵਸ ਪ੍ਰਬੰਧਕਾਂ, ਸਮੂਹ ਸਟਾਫ਼ ਅਤੇ
ਬੱਚਿਆਂ ਵਲੋਂ ਬੜੇ ਜੋਸ਼ੋ-ਖਰੋਸ਼ ਨਾਲ਼, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਛਾਇਆ ਹੇਠ ਮਨਾਇਆ
ਗਿਆ। ਸਮਾਗਮ ਦੀ ਆਰੰਭਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ
ਨਾਲ ਕੀਤੀ ਗਈ ਅਤੇ ਸਕੂਲ ਦੇ ਬੱਚਿਆਂ ਨੇ ਬੜਾ ਹੀ ਰਸਭਿੰਨਾ ਕੀਰਤਨ ਕੀਤਾ । ਛੋਟੇ ਬੱਚਿਆਂ ਨੇ ‘ਮੂਲ ਮੰਤਰ’
ਪਾਠ ਦਾ ਜਾਪ ਕੀਤਾ| ਸਕੂਲ ਦੇ ਬੱਚਿਆਂ ਨੇ ਸ਼ਬਦ ‘ਮੈਂ ਹੂੰ ਪਰਮ ਪੁਰਖ ਕੋ ਦਾਤਾ’,’ ਰਹਿਤ ਪਿਆਰੀ ਮੁਝ ਕੋ’,
‘ਸ਼ਾਹਿ ਸ਼ਹਿਨਸ਼ਾਹ’,’ਦਾਸ ਤੋਂ ਨਾ ਦੇ ਸਕੇ’, ‘ਉੱਚ ਦਾ ਪੀਰ’ ਦਾ ਗਾਇਨ ਕੀਤਾ | ਇਸ ਤੋਂ ਇਲਾਵਾ ਬੱਚਿਆਂ ਨੇ
ਪੰਜਾਬੀ ਅਤੇ ਅੰਗਰੇਜ਼ੀ ਵਿੱਚ ਖਾਲਸਾ ਸਿਰਜਣਾ ਦਿਵਸ ਦੇ ਮਹੱਤਵ ਉੱਤੇ ਲੈਕਚਰ ਦਿੱਤੇ| ਸਮਾਗਮ ਵਿੱਚ
ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪਿਆਂ ਨੇ ਅਤੇ ਹੋਰ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰ ਕੇ
ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ | ਇਸ ਮੌਕੇ ਉੱਤੇ ਜਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ ਜਥੇਦਾਰ
ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਜੀ ਵਾਲੇ ਉਚੇਚੇ ਤੌਰ ਤੇ ਹਾਜ਼ਿਰ ਹੋਏ। ਉਨ੍ਹਾਂ ਨੇ ਬੱਚਿਆਂ ਦੀ
ਪਰਫ਼ਾਰਮੈਂਸ ਨੂੰ ਦੇਖਦੇ ਹੋਏ ਭਰਪੂਰ ਸ਼ਲਾਘਾ ਕੀਤੀ ਅਤੇ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਨੂੰ ਸਿੱਖੀ ਸਰੂਪ ਨਾਲ
ਜੋੜਨ ਦੇ ਉਪਰਾਲੇ ਨਾਲ ਵੱਧ ਚੜ ਕੇ ਜੁੜਣ ਦੀ ਅਪੀਲ ਕੀਤੀ|| ਇਸ ਮੌਕੇ ਉੱਤੇ ਸਕੂਲ ਦੇ ਡਾਇਰੈਕਟਰ
ਸ੍ਰੀਮਤੀ ਨਿਸ਼ਾ ਮੜੀਆ ਅਤੇ ਪ੍ਰਿੰਸੀਪਲ ਸ੍ਰੀਮਤੀ ਅਮਿਤਾਲ ਕੌਰ ਨੇ ਸਕੂਲ ਦੀਆਂ ਉਪਲਬਧੀਆਂ ਬਾਰੇ ਜਾਣਕਾਰੀ
ਦਿੱਤੀ ਅਤੇ ਬੱਚਿਆਂ ਨੂੰ ਵਿਸਾਖੀ ਦੀ ਅਹਿਮੀਅਤ ਅਤੇ ਖਾਲਸਾ ਸਾਜਨਾ ਦਿਵਸ ਬਾਰੇ ਜਾਣੂ ਕਰਵਾਇਆ |
ਉਹਨਾਂ ਇਹ ਵੀ ਦੱਸਿਆ ਕਿ ਅਜਿਹੇ ਸਮਾਗਮਾਂ ਦੇ ਨਾਲ ਸਾਡੇ ਬੱਚੇ ਆਪਣੇ ਵਿਰਸੇ ਅਤੇ ਧਰਮ ਨਾਲ ਜੁੜੇ
ਰਹਿੰਦੇ ਹਨ ਅਤੇ ਬੱਚਿਆਂ ਦੀਆਂ ਨੈਤਿਕ ਕਦਰਾਂ ਕੀਮਤਾਂ ਵੱਧਦੀਆਂ ਹਨ| ਸਕੂਲ ਵਿੱਚ ਬੱਚਿਆਂ ਦੇ ਬਹੁਪੱਖੀ
ਵਿਕਾਸ ਲਈ ਸਮੇਂ-ਸਮੇਂ ਸਿਰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ | ਇਸ ਮੌਕੇ ਉੱਤੇ ਸਕੂਲ
ਸਕੱਤਰ ਸਰਦਾਰ ਸੁਰਜੀਤ ਸਿੰਘ ਚੀਮਾ ਜੀ ਨੇ ਸਿੱਖ ਪੰਥ ਦੀ ਮਹਾਨ ਸਖ਼ਸ਼ੀਅਤ ਸਿੰਘ ਸਾਹਿਬ ਬਾਬਾ ਨਿਹਾਲ
ਸਿੰਘ ਜੀ ਹਰੀਆਂ ਵੇਲਾਂ ਵਾਲੇ ਅਤੇ ਪਤਵੰਤੇ ਸੱਜਣਾਂ, ਬੱਚਿਆਂ ਦੇ ਮਾਪਿਆਂ ਅਤੇ ਇਲਾਕਾ ਨਿਵਾਸੀਆਂ ਦਾ
ਧੰਨਵਾਦ ਕੀਤਾ ਅਤੇ ਸਕੂਲ ਦੀ ਸਿਲਵਰ ਜੁਬਲੀ ਅਤੇ ਖਾਲਸਾ ਸਾਜਨਾ ਦਿਵਸ ਦੀ ਬਹੁਤ-ਬਹੁਤ ਵਧਾਈ ਦਿੱਤੀ
| ਅੰਤ ਵਿੱਚ ਗੁਰੂ ਦਾ ਲੰਗਰ ਅਟੁੱਟ ਵਰਤਾਇਆ ਗਿਆ। ਅੱਜ ਦੇ ਇਸ ਸਮਾਗਮ ਵਿੱਚ ਸ. ਮਹਿੰਦਰਪਾਲ ਸਿੰਘ
ਬਿਨਾਕਾ, ਸ਼ਿਵ ਕੰਵਰ ਸਿੰਘ ਸੰਧੂ, ਸ. ਅਮਰਜੀਤ ਸਿੰਘ ਕਿਸ਼ਨਪੁਰਾ, ਕੁਲਦੀਪ ਸਿੰਘ ਪਾਇਲਟ, ਪਰਮਿੰਦਰ ਸਿੰਘ
ਦਸ਼ਮੇਸ਼ ਨਗਰ, ਜਸਵਿੰਦਰ ਸਿੰਘ ਟਰੱਸਟੀ, ਰਾਜਬੀਰ ਸਿੰਘ ਬਾਜਵਾ, ਹਰਸ਼ਰਨ ਸਿੰਘ ਚੀਮਾ, ਜਤਿੰਦਰ ਸਿੰਘ
ਸੋਹਲ, ਦਿਲਬਾਗ ਸਿੰਘ, ਗੁਰਮੀਤ ਸਿੰਘ ਧੋਗੜੀ, ਕੁਲਵਿੰਦਰ ਸਿੰਘ ਚੀਮਾ, ਜਸਵਿੰਦਰ ਸਿੰਘ ਹਰਦੀਪ ਨਗਰ,
ਹਰਭਜਨ ਸਿੰਘ ਬੇਅੰਤ ਨਗਰ, ਸਮਿੱਤਰ ਸਿੰਘ ਪ੍ਰੋਫੈਸਰ ਕਲੋਨੀ, ਹਰਜਿੰਦਰ ਸਿੰਘ ਗੁਲਮੋਹਰ ਕਲੋਨੀ ਆਦਿ
ਪਤਵੰਤੇ ਸੱਜਣ ਹਾਜ਼ਰ ਸਨ |