ਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ ‘corrupted bastard’ ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋ
ਇਸ ਜ਼ੁਬਾਨੀ ਵਿਵਾਦ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਵੀਡੀਓ ਵਿੱਚ ਇੱਕ ਪ੍ਰਦਰਸ਼ਨਕਾਰੀ ਨੂੰ ਜਗਮੀਤ ਸਿੰਘ ਦਾ ਅਪਮਾਨ ਕਰਦੇ ਹੋਏ ਸੁਣਿਆ ਜਾ ਸਕਦਾ ਹੈ। ਜਗਮੀਤ ਸਿੰਘ ਪਿੱਛੇ ਮੁੜਕੇ ਉਨ੍ਹਾਂ ਕੋਲ ਆਉਂਦੇ ਹਨ ਅਤੇ ਉਨ੍ਹਾਂ ਨੂੰ ਚੁਣੌਤੀ ਦਿੰਦੇ ਹਨ ਅਤੇ ਪੁੱਛਦੇ ਹਨ ਕਿ ਕੀ ਉਨ੍ਹਾਂ ਨੇ ਕੁੱਝ ਕਿਹਾ ਹੈ।
ਜਗਮੀਤ ਸਿੰਘ ਪ੍ਰਦਰਸ਼ਨਕਾਰੀ ਨੂੰ ਕਹਿੰਦੇ ਹਨ ਤੁਸੀਂ ਮੇਰੇ ਸਾਹਮਣੇ ਨਹੀਂ ਕਹੋਗੇ ਤਾਂ ਤੁਸੀ ਕਾਇਰ ਹੋ। ਦੋ ਪ੍ਰਦਰਸ਼ਨਕਾਰੀ ਜੋ ਉਸ ਸਮੇਂ ਜਗਮੀਤ ਸਿੰਘ ਦਾ ਵੀਡੀਓ ਵੀ ਬਣਾ ਰਹੇ ਸਨ, ਵੀਡੀਓ ਵਿੱਚ ਸੁਣਾਈ ਦੇਣ ਦੇ ਬਾਵਜੂਦ, ਉਨ੍ਹਾਂ ਦਾ ਅਪਮਾਨ ਕਰਨ ਤੋਂ ਇਨਕਾਰ ਕਰਦੇ ਹਨ।
ਇੱਕ ਪ੍ਰਦਰਸ਼ਨਕਾਰੀ ਕਹਿੰਦਾ ਹੈ ਕਿ ਜੇਕਰ ਉਨ੍ਹਾਂ ਨੇ ਅਜਿਹਾ ਕੁੱਝ ਕਿਹਾ ਹੁੰਦਾ ਤਾਂ ਉਹ ਸਵੀਕਾਰ ਕਰ ਲੈਂਦਾ। ਇਸ ਤੋਂ ਬਾਅਦ ਜਗਮੀਤ ਸਿੰਘ ਕਹਿੰਦੇ ਹਨ ਠੀਕ ਹੈ ਅਤੇ ਚਲੇ ਜਾਂਦੇ ਹਨ।