ਜੇ ਕੌਮ ਨੇ ਕਿਹਾ ਤਾਂ ਮੈਂ 6 ਜੂਨ ਨੂੰ ਸੰਦੇਸ਼ ਨਹੀਂ ਦੇਵਾਂਗਾ-ਜਥੇਦਾਰ ਗੜਗੱਜ
ਪਟਿਆਲਾ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਅੱਜ ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕੀ ਬਲਵੰਤ ਸਿੰਘ ਰਾਜੂਆਣਾ ਸਾਡੇ ਕੌਮ ਦੇ ਯੋਧੇ ਹਨ। ਅੱਜ ਜੂਨ ਦੇ ਦਿਹਾੜਿਆਂ ਦੇ ਵਿੱਚ ਕੌਮੀ ਯੋਧਿਆਂ ਨੂੰ ਮਿਲਣਾ ਸਾਡੀ ਪਹਿਲੀ ਜਿੰਮੇਵਾਰੀ ਹੈ। ਦੂਸਰੇ ਪਾਸੇ ਕੇਂਦਰ ਸਰਕਾਰ ਦਾ ਐਸਜੀਪੀਸੀ ਨੂੰ ਸਮਾਂ ਨਾ ਦੇਣਾ ਬੜਾ ਹੀ ਨਿੰਦਣਯੋਗ ਹੈ। ਇਸ ਦੇ ਇਲਾਵਾ ਹਰਨਾਮ ਸਿੰਘ ਧੂਮੇ ਦੇ ਬਿਆਨ ’ਤੇ ਕੁਲਦੀਪ ਸਿੰਘ ਗੜਗੱਜ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਜਿਸ ਵਿੱਚ ਉਹਨਾਂ ਨੇ ਆਖਿਆ ਕਿ ਮੈਂ ਸਾਰੇ ਹੀ ਸੰਸਥਾਵਾਂ ਦਾ ਆਦਰ ਤੇ ਮਾਨ ਕਰਦਾ ਹਾਂ ਪਰ ਜੇਕਰ ਮੈਨੂੰ ਕੌਮ ਕਹੇਗੀ ਕਿ ਤੁਸੀਂ ਸੁਨੇਹਾ ਨਹੀਂ ਦੇਣਾ ਤਾਂ ਮੈਂ ਪਿੱਛੇ ਹੱਟ ਜਾਵਾਂਗਾ ਪਰ ਮੈਂ ਕਿਸੇ ਦੇ ਕਹਿਣ ’ਤੇ ਪਿੱਛੇ ਨਹੀਂ ਹੱਟਦਾ। ਦੂਸਰੇ ਪਾਸੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੋਈ ਬੇਅਦਬੀ ਬਾਰੇ ਜਥੇਦਾਰ ਗੜਗੰਜ ਨੇ ਆਖਿਆ ਕਿ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਗਲਿਆਰਾ ਟੱਪ ਕੇ ਇੱਕ ਵਿਅਕਤੀ ਨੇ ਗੁਰੂ ਸਾਹਿਬ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਸੀ ,ਜਿਸ ਨੂੰ ਸਿੱਧੇ ਤੌਰ ਦੇ ਉੱਪਰ ਸਾਡੀ ਕੌਮ ਨੂੰ ਵੰਗਾਰਿਆ ਸੀ ਪਰ ਹਾਲੇ ਤੱਕ ਵੀ ਉਸਦੀ ਰਿਪੋਰਟ ਜਨਤਕ ਨਹੀਂ ਹੋਈ।