ਟਾਪਪੰਜਾਬ

ਦਿੱਲੀ ਦੀ ਜਨਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਾਰੰਟੀ ’ਤੇ ਲਗਾਈ ਮੋਹਰ- ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦਿੱਲੀ ਦੇ ਲੋਲਾਂ ਨੇ ਵਿਧਾਨਸਭਾ ਚੋਣ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਗਾਰੰਟੀ ’ਤੇ ਮੋਹਰ ਲਗਾਈ ਹੈ। ਹੁਣ ਮੋਦੀ ਜੀ ਦੀ ਨੀਤੀਆਂ ਦਿੱਲੀ ਵਿਚ ਲਾਗੂ ਹੋਣਗੀਆਂ, ਲੋਕਾਂ ਨੂੰ ਆਯੂਸ਼ਮਾਨ ਯੋਜਨਾ ਵਰਗੀ ਅਨੇਕ ਭਲਾਈਕਾਰੀ ਯੋਜਨਾਵਾਂ ਦਾ ਲਾਭ ਮਿਲੇਗਾ ਅਤੇ ਪੀਣ ਦਾ ਸਾਫ ਪਾਣੀ ਉਪਲਬਧ ਹੋਵੇਗਾ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਐਤਵਾਰ ਨੂੰ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿਚ ਪ੍ਰੈਸ ਕਾਨਫ?ਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ’ਤੇ ਭਾਜਪਾ ਸੂਬਾ ਪ੍ਰਧਾਨ ਮੋਹਨ ਲਾਲ ਬਡੌਲੀ, ਮੱਧ ਪ੍ਰਦੇਸ਼ ਸਰਕਾਰ ਵਿਚ ਕੈਬੀਨੇਟ ਮੰਤਰੀ ਕੈਲਾਸ਼ ਵਿਜੈ ਵਰਗੀਅ, ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਕ੍ਰਿਸ਼ਣ ਬੇਦੀ, ਰਾਜਸਭਾ ਸਾਂਸਦ ਸੁਭਾਸ਼ ਬਰਾਲਾ, ਮੁੱਖ ਮੰਤਰੀ ਦੇ ਮੀਡੀਆ ਏਡਵਾਈਜਰ ਰਾਜੀਵ ਜੇਟਲੀ ਵੀ ਮੌਜੂਦ ਰਹੇ।  ਮੁੱਖ ਮੰਤਰੀ ਸ੍ਰੀ ਸੈਣੀ ਨੇ ਕਿਹਾ ਕਿ ਹੁਣ ਦਿੱਲੀ ਵੀ ਮਜਬੂਤੀ ਨਾਲ ਵਿਕਸਿਤ ਭਾਂਰਤ ਦੇ ਨਾਲ ਕਦਮਤਾਲ ਕਰੇਗੀ ਅਤੇ ਚੋਣ ਵਿਚ ਭਾਜਪਾ ਦੀ ਇਸ ਵੱਡੀ ਜਿੱਤ ਲਈ ਮੈਂ ਦਿੱਲੀ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਦਿੱਲੀ ਚੋਣ ਵਿਚ ਲੱਗੇ ਸਾਰੇ ਨੇਤਾਵਾਂ ਤੇ ਕਾਰਜਕਰਤਾਵਾਂ ਨੂੰ ਵੀ ਉਨ੍ਹਾਂ ਨੇ ਵਧਾਈ ਦਿੱਤੀ ਅਤੇ ਕਿਹਾ ਕਿ ਪਾਰਟੀ ਦੇ ਸੀਨੀਅਰ ਅਗਵਾਈ ਨੈ ਇੱਕ ਕੁਸ਼ਲ ਸੰਗਠਨਕਰਤਾ ਦੀ ਤਰ੍ਹਾ ਕੰਮ ਕੀਤਾ ਹੈ। ਉਨ੍ਹਾਂ ਨੇ ਪਾਰਟੀ ਦੀ ਜਿੱਤ ਦਾ ਕ੍ਰੇਡਿਟ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਦਿੱਤਾ। ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਹਮਲਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੱਜ ਦਿੱਲੀ ਦੀ ਜਨਤਾ ਨੇ ਝੂਠ ਬੋਲ ਕੇ ਲੋਕਾਂ ਨੂੰ ਬਹਿਕਾਉਣ ਵਾਲੇ ਨੈਤਾ ਤੋਂ ਛੁਟਕਾਰਾ ਪਾਇਆ ਹੈ। ਅਰਵਿੰਦ ਕੇਜਰੀਵਾਲ ਨੈ ਲੋਕਾਂ ਨਾਲ ਝੂਠੇ ਵਾਦੇ ਕਰ ਵਿਕਾਸ ਦੇ  ਸਪਨੇ ਦਿਖਾਏ ਪਰ ਉਨ੍ਹਾਂ ਨੇ ਜਨਤਾ ਲਈ ਕੋਈ ਕੰਮ ਨਹੀਂ ਕੀਤਾ। ਯਮੁਨਾ ਨਦੀ ਨੂੰ 2025 ਤੱਕ ਸਾਫ ਕਰਨ ਦੇ ਵਾਰ-ਵਾਰ ਸਪਨੇ ਦਿਖਾਏ ਅਤੇ ਹੁਣ ਉਹ ਇਸ ਨੂੰ ਪੂਰਾ ਨਹੀਂ ਕਰ ਪਾਏ ਤਾਂ ਹਰਿਆਣਾ ’ਤੇ ਨਦੀ ਵਿਚ ਜਹਿਰ ਮਿਲਾਉਣ ਤੱਕ ਦੇ ਝੂਠੇ ਦੋਸ਼ ਲਗਾਉਣ ਲੱਗੇ। ਦਿੱਲੀ ਦੀ ਜਨਤਾ ਨੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕਰ ਉਨ੍ਹਾਂ ਦੇ ਝੂਠੇ ਵਾਦਿਆਂ ਦਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹੁਣ ਪੰਜਾਬ ਦੀ ਜਨਤਾ ਵੀ ਆਪ-ਦਾ ਪਾਰਟੀ ਦੀ ਇਸੀ ਤਰ੍ਹਾ ਸੱਤਾ ਤੋਂ ਬਾਹਰ ਕਰੇਗੀ।

Leave a Reply

Your email address will not be published. Required fields are marked *