ਦੇਸ਼ਾਂ ਵਿਦੇਸ਼ਾਂ ਵਿੱਚ ਆਯੁਰਵੈਦਿਕ ਰਾਹੀ ਇਲਾਜ ਕਰਵਾਉਣ ਦਾ ਵੱਧ ਰਿਹਾ ਰੁਝਾਨ- ਡਾ ਨਰੇਸ਼ ਪਰੂਥੀ
ਸੰਤ ਸਹਾਰਾ ਗਰੁੱਪ ਆਫ ਇੰਸਟੀਟਿਊਸ਼ ਸ੍ਰੀ ਮੁਕਤਸਰ ਸਾਹਿਬ ਨਾਲ ਸੰਬੰਧਿਤ ਸੰਤ ਸਹਾਰਾ ਆਯੁਰਵੈਦਿਕ
ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਬੀ.ਏ.ਐਮ.ਐਸ ਕੋਰਸ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ
ਲਈ ਉਹਨਾਂ ਦੇ ਸੀਨੀਅਰ ਵਿਦਿਆਰਥੀ ਵੱਲੋਂ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਫਰੈਸ਼ਰ
ਪਾਰਟੀ ਦੇ ਮੁੱਖ ਮਹਿਮਾਨ ਕਾਲਜ ਦੇ ਚੇਅਰਮੈਨ ਡਾ ਨਰੇਸ਼ ਪਰੂਥੀ ਜਦ ਕਿ ਪ੍ਰਧਾਨਗੀ ਡਾਇਰੈਕਟਰ ਮੈਡਮ ਸਪਨਾ
ਪਰੂਥੀ ਵੱਲੋਂ ਕੀਤੀ ਗਈ। ਇਸ ਫਰੈਸ਼ਰ ਪਾਰਟੀ ਦੀ ਸ਼ੁਰੂਆਤ ਪ੍ਰਿੰਸੀਪਲ ਡਾ ਰਣਜੀਤ ਸੋਲਾਂਕਰ ਨੇ ਨਵੇਂ ਆਏ
ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਜੀ ਆਇਆ ਕਿਹਾ ਤੇ ਉਹਨਾਂ ਦੇ ਬਿਹਤਰ ਭਵਿੱਖ ਲਈ
ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਵੱਲੋਂ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਸ਼ੁਰੂ ਕੀਤਾ
ਗਿਆ। ਇਸ ਮੌਕੇ ਤੇ ਗਰੁੱਪ ਦੇ ਚੇਅਰਮੈਨ ਡਾ ਨਰੇਸ਼ ਪਰੂਥੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ
ਭਾਰਤ ਵਿੱਚ ਦੁਬਾਰਾ ਤੋਂ ਲੋਕਾ ਦਾ ਆਯੁਰਵੈਦਿਕ ਪ੍ਰਣਾਲੀ ਰਾਹੀਂ ਇਲਾਜ ਕਰਵਾਉਣ ਵਿੱਚ ਵਿਸ਼ਵਾਸ ਵੱਧ ਰਿਹਾ
ਹੈ ਅਤੇ ਭਾਰਤ ਤੋਂ ਇਲਾਵਾ ਦੂਸਰੇ ਦੇਸ਼ ਵੀ ਇਸ ਪ੍ਰਣਾਲੀ ਨੂੰ ਅਪਣਾਉਣ ਲਈ ਅੱਗੇ ਆ ਰਹੇ ਹਨ। ਇਸ ਫਰੈਸ਼ਰ
ਪਾਰਟੀ ਵਿੱਚ ਡਾਂਸ, ਸਟਿਕ ਫੈਸ਼ਨ ਸ਼ੋ, ਗਿੱਧਾ, ਭੰਗੜਾ ਅਤੇ ਟਾਸਕ ਪਰਫੋਰਮ ਕੀਤੇ ਗਏ। ਇਸ ਪ੍ਰੋਗਰਾਮ ਦੇ ਜੱਜ
ਡਾ ਸੁਰਿੰਦਰ, ਡਾ ਭਵਨੀਤ, ਡਾ ਪਲਕ, ਡਾ ਮੇਨਾਕਸ਼ੀ ਸਨ । ਜਿਨਾਂ ਵੱਲੋਂ ਮਿਸਟਰ ਸਾਹਿਲ ਚੰਡੇਲ, ਮੈਸਜ
ਫਰੈਸ਼ਰ ਪ੍ਰੀਤੀ ਦੇਮਨ, ਬੈਸਟ ਪਰਫੋਰਮਰ ਹਮਾਣੀ ਅਤੇ ਬੈਸਟ ਡਾਂਸਰ ਆਈਸ਼ਾ ਨੂੰ ਚੁਣਿਆ ਗਿਆ।