ਪਿੰਡ ਮਾਧੋਪੁਰ ਜਲੋਵਾਲ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ 31 ਮਈ ਨੂੰ
ਮਾਧੋਪੁਰ(ਕਾਲਾ ਸੰਘਿਆਂ) ਇਥੋਂ ਪਰਾਪਤ ਹੋਈ ਜਾਣਕਾਰੀ ਅਨੁਸਾਰ ਹਰ ਸਾਲ ਸਾਲ ਵਾਂਗ ਗੁਰੂਦੁਆਰਾ ਸਿੰਘ ਸਭਾ ਪਰਬੰਧਕ ਕਮੇਟੀ ਤੇ ਐਨ.ਆਰ.ਆਈ ਪਰਿਵਾਰਾਂ ਵਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਬਹੁਤ ਹੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ।ਪਰੋਗਰਾਮ ਅਨੁਸਾਰ 30 ਮਈ 2025 ਦਿਨ ਸ਼ੁਕਰਵਾਰ ਨੂੰ ਨਗਰ ਕੀਰਤਨ ਕਢਿਆ ਜਾਏਗਾ ਤੇ 31 ਮਈ ਦਿਨ ਸ਼ਨੀਚਰਵਾਰ ਨੂੰ ਸਲਾਨਾ ਧਾਰਮਿਕ ਦੀਵਾਨ ਸਜਾਇਆ ਜਾਵੇਗਾ ਜਿਸ ਵਿਚ ਹੋਰਨਾਂ ਤੋਂ ਇਲਾਵਾ ਪੰਥ ਦੇ ਪਰਸਿਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਂਝੀ,ਢਾਡੀ ਜੱਥਾ ਭਾਈ ਗੁਰਪਰਤਾਪ ਸਿੰਘ ਪੱਦਮ ਤੇ ਭਾਈ ਸੁਰਜੀਤ ਸਿੰਘ ਸੰਘਾ ਆਦਿ ਦੇ ਢਾਡੀ ਜੱਥੇ ਸੰਗਤਾਂ ਨੂੰ ਸਿਖ ਇਤਿਹਾਸ ਨਾਲ ਜੋੜਨਗੇ।ਸਟੇਜ ਦਾ ਸੰਚਾਲਨ ਸ: ਸੁਰਜੀਤ ਸਿੰਘ ਕਰਨਗੇ।ਇਸ ਉਪਰੰਤ ਗੁਰੂ ਕਾ ਲੰਗਰ ਅਤੁਟ ਵਰਤੇਗਾ