ਪੀ. ਸੀ.ਏ ਬਰੈਂਟਵੁੱਡ ਵੱਲੋ “ਧੀਆਂ ਨੂੰ ਸਮਰਪਤ” ਲੋਹੜੀ ਦਾ ਸਮਾਗਮ ਕਰਾਇਆ ਗਿਆ
ਬਰੈਂਟਵੁੱਡ(ਕੈਲੀਫੋਰਨੀਆਂ)- ਲੰਘੇ ਸ਼ਨੀਵਾਰ ਪੰਜਾਬੀ ਕਲਚਰਲ ਐਸੋਸੀਏਸ਼ਨ ( ਪੀ. ਸੀ. ਏ ) ਬਰੈੰਟਵੁੱਡ ਨੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ “ਧੀਆ ਦੀ ਲੋਹੜੀ” ਮਨਾਈ । ਇਸ ਸਮਾਗਮ ਨੂੰ ਸੁਖਦੇਵ ਸਾਹਿਲ ਤੇ ਮਨਦੀਪ ਸਿੱਧੂ ਦੀ ਸੁਰੀਲੀ ਅਵਾਜ ਨੇ ਤਕਰੀਬਨ ਦੋ ਘੰਟੇ ਸਰੋਤਿਆ ਨੂੰ ਕੀਲੀ ਰੱਖਿਆ । ਬਰੈਂਟਵੁੱਡ ਦੀਆਂ ਲੋਕਲ ਪੰਜਾਬਣਾ ਵੱਲੋ ਤਿਆਰ ਕੀਤੀ ਗਈ ਗਿੱਧਾ ਟੀਮ “ਰੌਣਕ ਪੰਜਾਬ ਦੀ” ਇਸ ਸਮਾਗਮ ਦੀ ਖਿੱਚ ਬਣੀ ਰਹੀ । ਇਸ ਸਮਾਗਮ ਦੀ ਸਭ ਤੋ ਮੁੱਖ ਗੱਲ ਇਹ ਰਹੀ ਕਿ ਇਹ ਲੋਹੜੀ ਇੱਕ ਖੁੱਲੇ ਮੈਦਾਨ ਚ ਕਰਵਾਈ ਗਈ । ਭਾਵੇ ਕਿ ਇਸ ਇਲਾਕੇ ਚ ਪੰਜਾਬੀਆ ਦੀ ਵੱਸੋ ਬਹੁਤ ਘੱਟ ਹੈ ਪਰ ਹਾਜਰੀ ਪੱਖੋ ਇਸ ਸਮਾਗਮ ਬਹੁਤ ਹੀ ਕਾਮਯਾਬ ਰਿਹਾ।
ਇਸ ਪ੍ਰੋਗਰਾਮ ਦੇ ਬਾਬਤ ਵਧੇਰੇ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਚੇਅਰਮੈਨ ਭੁਪਿੰਦਰ ਸਿੰਘ ਬਾਜਵਾ ਨੇ ਫੋਨ ਤੇ ਗੱਲਬਾਤ ਕਰਦੇ ਦੱਸਿਆ ਕਿ ਇਸ ਸਾਲ ਲੋਹੜੀ ਦਾ ਸਮਾਗਮ ਬਹੁਤ ਹੀ ਸਫਲ ਰਿਹਾ । ਸਫਲਤਾ ਦਾ ਕਾਰਨ ਇਹ ਲੋਹੜੀ ਧੀਆਂ ਨੂੰ ਸਮਰਪਿਤ ਹੋਣਾ ਦੱਸਿਆ ਗਿਆ । ਕਲੱਬ ਬਾਰੇ ਹੋਰ ਚਾਨਣਾ ਪਾਉੰਦੇ ਹੋਏ ਭੁਪਿੰਦਰ ਬਾਜਵਾ ਨੇ ਦੱਸਿਆ ਕਿ ਇਹ ਕੱਲੱਬ ਇਸ ਸਾਲ ਅਮਰੀਕਾ ਦੀ ਲੋਕਲ ਅਜਾਦੀ ਪਰੇਡ ਚ ਵੱਧ ਚੜ ਕੇ ਹਿੱਸਾ ਲਵੇਗਾ ਤੇ ਪਰੇਡ ਦੌਰਾਨ ਪਾਣੀ, ਜੂਸ ਤੇ ਸੋਡੇ ਦਾ ਲੰਗਰ ਲਾਇਆ ਜਾਵੇਗਾ । ਇਸ ਸਾਲ ਲੱਗਣ ਵਾਲੇ ਖੂਨਦਾਨ ਕੈਂਪ ਬਾਰੇ ਵੀ ਜਾਣਕਾਰੀ ਦਿੰਦੇ ਹੋਏ ਬਾਜਵਾ ਸਾਹਿਬ ਨੇ ਦੱਸਿਆ ਕਿ ਜਲਦੀ ਹੀ ਇਸ ਖੂਨਦਾਨ ਕੈਂਪ ਦੀਆ ਤਰੀਕਾ ਦਾ ਐਲਾਨ ਜਲਦੀ ਹੀ ਕਰ ਦਿਤਾ ਜਾਵੇਗਾ । ਇਸ ਸਮਾਗਮ ਚ ਹੋਰਨਾ ਤੋ ਇਲਾਵ ਸ਼ਹਿਰ ਦੇ ਪੁਰਾਣੇ ਕੋਸਲ ਮੈਬਰ ਬਲਵਿੰਦਰ ਗਰੇਵਾਲ , ਡਾ. ਮਨਦੀਪ ਸਿੱਧੂ , ਮਨਧੀਰ ਕੰਗ , ਰਚਨਾ ਭਟਨਾਗਰ, ਪ੍ਰਦੀਪ ਵਾਲੀਆ, ਅਨਸ਼ੂਮਨ ਸ਼ੁਕਲਾ, ਸਤਵਿੰਦਰ ਸੰਘੂ , ਅਵਤਾਰ ਲਾਖਾ, ਵਿਜੇ ਸਿੰਘ, ਕਰਨ ਮਹਿੰਦਰੂ. ਵਿਕਰਮ ਰੰਧਾਵਾ, ਨਿਿਤਨ ਖੰਨਾ , ਸਤਵਿੰਦਰ ਮਾਨਹੇੜਾ , ਰਾਜਬੀਰ ਸਰਕਾਰੀਆ , ਸੰਨੀ ਸਰਕਰਾਰੀਆ, ਸਚਿਨ ਕੁਮਾਰ ਅਤੇ ਹਰਸ਼ ਗਰੇਵਾਲ ਸਮੇਤ ਕਈ ਉਘੀਆਂ ਸ਼ਖਸ਼ੀਅਤਾ ਨੇ ਹਿੱਸਾ ਲਿਆ । ਸਮਾਗਮ ਦੇ ਅੰਤ ਚ ਕਮੇਟੀ ਦੇ ਸਾਰੇ ਮੈਂਬਰਾ ਨੇ ਅਗਲੇ ਸਾਲ ਦਾ ਸਮਾਗਮ ਦਾ ਐਲਾਨ ਨੂੰ ਧੀਆਂ ਨੂੰ ਸਮਰਪਤ ਕਰਨ ਦਾ ਅਹਿਦ ਲਿਆ । ਕੁਲ
ਮਿਲਾ ਕੇ ਇਹ ਸਮਾਗਮ ਬਹੁਤ ਹੀ ਕਾਮਯਾਬ ਰਿਹਾ ।