ਟਾਪਦੇਸ਼-ਵਿਦੇਸ਼

ਪ੍ਰੀਤ ਗਿੱਲ MP ਨੇ ਮਾਪਿਆਂ ਨੂੰ ਬੱਚਿਆਂ ਦੀ ਸੁਰੱਖਿਆ ਬਾਰੇ ਰਾਸ਼ਟਰੀ ਮਸ਼ਵਰੇ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ**

ਪ੍ਰੀਤ ਗਿੱਲ MP ਨੇ ਐਡਗਬਾਸਟਨ, ਨਾਰਥ ਐਡਗਬਾਸਟਨ, ਕਿੰਟਨ, ਬਾਰਟਲੀ ਗ੍ਰੀਨ ਅਤੇ ਹਾਰਬਰਨ ਦੇ ਰਹਿੰਦੇ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਲੇਬਰ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਇਸ ਮਹੱਤਵਪੂਰਨ ਰਾਸ਼ਟਰੀ ਮਸ਼ਵਰੇ ਵਿੱਚ ਆਪਣਾ ਯੋਗਦਾਨ ਪਾਉਣ। ਇਹ ਮਸ਼ਵਰਾ ਬੱਚਿਆਂ ਦੀ ਆਨਲਾਈਨ ਅਤੇ ਆਫਲਾਈਨ ਸੁਰੱਖਿਆ ਮਜ਼ਬੂਤ ਕਰਨ ਵਾਸਤੇ ਬਣਾਇਆ ਗਿਆ ਹੈ। ਇੱਕ ਸਾਬਕਾ ਚਿਲਡਰਨਜ਼ ਮੈਨੇਜਰ ਹੋਣ ਦੇ ਨਾਤੇ, ਗਿੱਲ ਨੇ ਕਿਹਾ ਕਿ ਉਹ ਜਾਣਦੀ ਹੈ ਕਿ ਅੱਜ ਦੇ ਡਿਜ਼ਿਟਲ ਯੁੱਗ ਵਿੱਚ ਬੱਚੇ ਕਿੰਨੇ ਜ਼ਿਆਦਾ ਨਾਜ਼ੁਕ ਹਨ ਅਤੇ ਤੁਰੰਤ ਫੈਸਲੇ ਲੈਣ ਦੀ ਲੋੜ ਕਿਉਂ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਇਸ ਗੱਲ ‘ਤੇ ਮਾਣ ਮਹਿਸੂਸ ਕਰਦੀ ਹੈ ਕਿ ਲੇਬਰ ਸਰਕਾਰ ਬੱਚਿਆਂ ਦੀ ਸੁਰੱਖਿਆ ਲਈ ਢਿੱਲ ਨਹੀਂ ਦੇ ਰਹੀ। ਸਰਕਾਰ ਪੂਰੀ ਤਰ੍ਹਾਂ ਤਿਆਰ ਹੈ ਕਿ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਜੋ ਵੀ ਜ਼ਰੂਰੀ ਹੋਵੇਚਾਹੇ ਉਹ ਸੋਸ਼ਲ ਮੀਡੀਆ ਹੋਵੇ, ਸਕੂਲ ਹੁੰਦਿਆ ਜਾਂ ਬਾਹਰ ਦੀ ਜ਼ਿੰਦਗੀ ਉਹ ਬਦਲਾਅ ਕੀਤੇ ਜਾਣਗੇ।

ਇਸ ਵਿਆਪਕ ਮਸ਼ਵਰੇ ਵਿੱਚ ਇਹ ਵੇਖਿਆ ਜਾਵੇਗਾ ਕਿ ਬੱਚੇ ਡਿਜ਼ਿਟਲ ਤਕਨਾਲੋਜੀ ਦਾ ਕਿਵੇਂ ਇਸਤੇਮਾਲ ਕਰਦੇ ਹਨ ਅਤੇ ਕਿਹੜੇ ਕਦਮ ਲਾਏ ਜਾ ਸਕਦੇ ਹਨ। ਮੁੱਖ ਸੁਝਾਵਾਂ ਵਿੱਚ ਸੋਸ਼ਲ ਮੀਡੀਆ ਲਈ ਘੱਟੋ-ਘੱਟ ਉਮਰ ਤੈਅ ਕਰਨਾ, ਇਨਫਿਨਿਟ ਸਕ੍ਰੋਲਿੰਗ, ਆਟੋਪਲੇ ਵਰਗੀਆਂ ਖ਼ਤਰਨਾਕ ਡਿਜ਼ਾਈਨ ਫੀਚਰਾਂ ‘ਤੇ ਰੋਕ ਲਗਾਉਣਾ, ਅਤੇ ਡਿਜ਼ਿਟਲ ਏਜ ਆਫ ਕਨਸੈਂਟ ਵਧਾਉਣ ਬਾਰੇ ਵਿਚਾਰ ਕਰਨਾ ਸ਼ਾਮਲ ਹਨ। ਇਸ ਦੇ ਨਾਲ ਹੀ ਉਮਰ ਦੀ ਪੁਸ਼ਟੀ ਕਰਨ ਵਾਲੇ ਤਕਨੀਕੀ ਢਾਂਚਿਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਕਿਵੇਂ ਲਾਗੂ ਕੀਤਾ ਜਾਵੇ ਇਹ ਵੀ ਮਸ਼ਵਰੇ ਦਾ ਮਹੱਤਵਪੂਰਨ ਹਿੱਸਾ ਹੋਵੇਗਾ।

ਮਸ਼ਵਰੇ ਵਿੱਚ ਇਹ ਵੀ ਵਿਚਾਰਿਆ ਜਾਵੇਗਾ ਕਿ ਕੀ ਸਕੂਲਾਂ ਵਿੱਚ ਮੋਬਾਈਲ ਫ਼ੋਨਾਂ ਦੀ ਵਰਤੋਂ ਬਾਰੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਨੂੰ ਕਾਨੂੰਨੀ ਰੂਪ ਦਿੱਤਾ ਜਾਣਾ ਚਾਹੀਦਾ ਹੈ। ਇਸਦੇ ਨਾਲ ਹੀ ਮਾਪਿਆਂ ਲਈ ਵਧੀਆ ਸਹਾਇਤਾ—ਜਿਵੇਂ ਵਧੇਰੇ ਸਪੱਸ਼ਟ ਦਿਸ਼ਾ-ਨਿਰਦੇਸ਼ ਤੇ ਆਸਾਨ ਮਾਤਾ-ਪਿਤਾ ਕੰਟ੍ਰੋਲਵੀ ਮੁੱਖ ਤੌਰ ‘ਤੇ ਸ਼ਾਮਲ ਹਨ, ਤਾਂ ਜੋ ਪਰਿਵਾਰ ਡਿਜ਼ਿਟਲ ਦੁਨੀਆਂ ਨੂੰ ਸੁਰੱਖਿਅਤ ਢੰਗ ਨਾਲ ਸਮਝ ਤੇ ਸੰਭਾਲ ਸਕਣ।

ਅੰਤ ਵਿੱਚ, ਗਿੱਲ ਨੇ ਕਿਹਾ ਕਿ ਇਸ ਪੂਰੇ ਪ੍ਰਕਿਰਿਆ ਵਿੱਚ ਬੱਚਿਆਂ ਅਤੇ ਨੌਜਵਾਨਾਂ ਦੀਆ ਆਵਾਜ਼ਾਂ ਸਭ ਤੋਂ ਮਹੱਤਵਪੂਰਨ ਹਨ। ਉਨ੍ਹਾਂ ਨੇ ਮਾਪਿਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਵਿਚਾਰ, ਚਿੰਤਾਵਾਂ ਅਤੇ ਤਜਰਬੇ ਮਸ਼ਵਰੇ ਵਿੱਚ ਸਾਂਝੇ ਕਰਨ, ਕਿਉਂਕਿ ਇਹ ਸਭ ਕੁਝ ਭਵਿੱਖ ਲਈ ਸੁਰੱਖਿਅਤ ਡਿਜ਼ਿਟਲ ਨੀਤੀਆਂ ਬਣਾਉਣ ਵਿੱਚ ਕੱਲ੍ਹੀ ਭੂਮਿਕਾ ਨਿਭਾਏਗਾ।

Leave a Reply

Your email address will not be published. Required fields are marked *