ਪੰਜਾਬ ਦੇ ਪੁਰਾਣੇ ਅੱਖਰਾਂ ਨੂੰ ਸੰਨ੍ਹ -ਨਾਜ਼ਰ ਸਿੰਘ
ਪੰਜਾਬ ਦੇ ਹੜੱਪਾ ਅਤੇ ਮੋਇੰਜੋਦੜੋ ਦੀ ਲਿੱਪੀ ਦੇ ਅੱਖਰ ਅਜੇ ਤੱਕ ਪੜੇ੍ਹ ਨਹੀਂ ਗਏ ਹਨ।ਇਸ ਲਈ
ਇਸਦੇ ਬਾਰੇ ਕੱੁਝ ਵੀ ਕਹਿਣਾ ਔਖਾ ਹੈ।ਦੁਨੀਆਂ ਭਰ ਦੇ ਵਿਦਵਾਨ ਇਸ ਲਿੱਪੀ ਤੇ ਬਹੁਤ ਮਿਹਨਤ ਕਰ
ਰਹੇ ਹਨ।ਇਸ ਪਿੱਛੋਂ ਪੰਜਾਬ ਵਿੱਚ ਜਿਹੜੀ ਲਿੱਪੀ ਰਾਹੀਂ ਪੜ੍ਹਾਈ ਕਰਵਾਈ ਜਾਂਦੀ ਸੀ, ਉਹ ਟਾਕਰੀ
ਲਿੱਪੀ ਵਜੋਂ ਉੱਘੀ ਹੋ ਚੁੱਕੀ ਸੀ। ਬਾਹਰੋ ਆਏ ਧਾੜਵੀਆਂ ਨੇ ਵੀ ਇਸ ਨੂੰ ਰਾਜ ਲਿੱਪੀ ਦਾ ਦਰਜ਼ਾ ਦਿੱਤਾ
ਅਤੇ ਦੇਸ ਪੰਜਾਬ ਦਾ ਨਾਮ ਉੱਘਾ ਕੀਤਾ।ਪੰਜਾਬ ਦਾ ਨਾਮ ਟੱਕ ਦੇਸ਼ ਵੀ ਰਿਹਾ ਹੈ।ਇੱਥੋ ਦੇ ਲੋਕਾਂ ਦੁਆਰਾ
ਵਰਤੀ ਗਈ ਲਿੱਪੀ ਨੂੰ ਟਾਕਰੀ ਲਿੱਪੀ ਕਿਹਾ ਗਿਆ।ਇੱਥੇ ਅਲੱਗ ਅਲੱਗ ਸਮੇ ਦੇ ਸ਼ਾਸ਼ਕਾ ਨੇ ਸਿੱਕੇ
ਜਾਰੀ ਕੀਤੇ ਜਿਸ ਤੇ ਇੱਕ ਪਾਸੇ ਸਿੱਕੇ ਤੇ ਟਾਕਰੀ ਲਿੱਪੀ ਅਤੇ ਦੂਜੇ ਪਾਸੇ ਗ੍ਰੀਕ ਲਿੱਪੀ ਸੀ।
ਪੰਜਾਬ ਵਿੱਚ ਟਾਕਰੀ ਲਿੱਪੀ ਦੀ ਨਕਲ ਕਰਕੇ ਕਈ ਲਿੱਪੀਆਂ ਮਸ਼ਹੂਰ ਹੋ ਗਈਆਂ ਜਿਵੇਂ ਸ਼ਾਹ
ਦਾ ਅਰਧ ਨਾਗਰੀ ਜਾਂ ਭੱਟ ਅੱਛਰੀ ਜਾਂ ਅਸ਼ੌਕਨ ਲਿੱਪੀ, ਖਰੋਟੀ ਲਿੱਪੀ, ਨਾਗਰੀ ਲਿੱਪੀ, ਸੁਰਾਸ਼ਟਰਾਂ ਦੀ
ਸਾਹਸ ਲਿੱਪੀ, ਸ਼ ੋਰ ਕੋਟ ਦੀ ਸਿੱਧ ਮਾਤਰਿਕਾ ਅਤੇ ਤਿੱਬਤੀ ਲਿੱਪੀ।
ਪੰਜਾਬ ਵਿੱਚ ਟੈਕਸਲਾ ਯੂਨੀਵਰਸਿਟੀ ਖੁੱਲਣ ਕਰਕੇ ਇੱਥੇ ਦੇ ਲੋਕਾਂ ਵਿੱਚ ਜਾਗੋ ਆਈ ਹੈ ਅਤੇ
ਲੋਕ ਆਪਣੇ ਪੈਰਾ ਤੇ ਖੜੇ ਹੋਣ ਲੱਗੇ।ਇਸ ਕਾਰਣ ਪੰਜਾਬ ਦੀ ਬੱਲੇ ਬੱਲੇ ਹੋ ਗਈ ਅਤੇ ਪੰਜਾਬ ਅਗਾਂਹ
ਵੱਧ ਗਿਆ।
ਪ੍ਰੋ. ਬੂਲਰ ਨੇ ਇੱਕ ਕਿਤਾਬ ਬ੍ਰਾਹਮੀ ਲਿੱਪੀ ਬਾਰੇ ਲਿਖੀ ਹੈ ਕਿ ਬ੍ਰਾਹਮੀ ਲਿੱਪੀ ਫੂਨੀਸ਼ੀਅਨ ਲਿੱਪੀ
ਤੋਂ ਬਣੀ ਹੈ ਅਤੇ ਇਹ ਲਿੱਪੀ ਸਬ-ਇੰਡੀਅਨ ਕੰਟੀਨੈਂਟ ਦੀਆਂ ਸਾਰੀਆਂ ਲਿੱਪੀਆਂ ਦੀ ਮਾਂ ਹੈ ਜਿਵੇਂ
ਸੰਸਕ੍ਰਿਤ,ਪ੍ਰਾਕ੍ਰਿਤਾਂ, ਪਾਲੀ, ਅਪਭ੍ਰੰਸ਼ ਵਿਕਸਿਤ ਹੋਈਆ ਹਨ।ਪਰ ਜਦੋਂ ਅਸੀ ਆਰਕਿਆਲੋਜੀ ਦੀਆਂ
ਲੱਭਤਾਂ ਵੱਲ ਝਾਤੀ ਮਾਰਦੇ ਹਾਂ ਤਾਂ ਇਹ ਤਸਦੀਕ ਨਹੀ ਹੁੰਦੀ ਹੈ।
ਪ੍ਰੋ. ਛੋਾੲਲਲ ਦੇ ਅਨੁਸਾਰ ਮਹਾਨ ਸਿਕੰਦਰ ਵੇਲੇ ਇਸ ਨਾਲ ਆਏ ਲਿਖਾਰੀਆਂ ਨੇ ਦੱਸਿਆ ਹੈ
ਕਿ ਜਦੋਂ ਸਿਕੰਦਰ ਦਾ ਇੱਥੇ ਦੇ ਲੋਕਾਂ ਨਾਲ ਸੰਪਰਕ ਹੋਇਆ ਤਾਂ ਇੱਥੇ ਦੇ ਲੋਕ ਪ੍ਰਕ੍ਰਿਤ ਭਾਸ਼ਾ ਬੋਲਦੇ
ਸਨ।ਵਰਰੁੱਚੀ ਨੇ ਆਪਣੀ ਕਿਤਾਬ ਦੀ ਭੂਮਿਕਾ ਵਿੱਚ ਦੱਸਿਆ ਹੈ ਕਿ ਪ੍ਰਾਕ੍ਰਿਤ ਭਾਸ਼ਾ ਦਾ ਮਤਲਬ ਹੈ ਕਿ
ਲੋਕ ਕੁਦਰਤੀ ਬੋਲੀ ਬੋਲਦੇ ਸਨ।ਲੋਕਾਂ ਦੀ ਬੋਲੀ ਹੋਰ ਹੈ ਅਤੇ ਸਰਕਾਰ ਦੀ ਬੋਲੀ ਹੋਰ ਹੈ।
ਮਹਾਨ ਅਸ਼ੋਕ ਦੇ ਰੌਕ ਇੰਨਸਕ੍ਰਿਪਸ਼ਨ ਰਿਕਾਰਡ ਵਿੱਚ ਇੱਕ ਨਾਮ ਪਰਿੰਸਅਤੀ ਓਚਸ ਆਇਆ
ਹੈ ਜਿਸ ਦਾ ਸਮਾਂ 200 ਭ.ਛ ਅੰਕਿਆ ਗਿਆ ਹੈ।ਇਸ ਸਿਲਾਲੇਖ ਵਿੱਚ ਪ੍ਰਕ੍ਰਿਤ ਅਤੇ ਗ੍ਰੀਕ ਲਿੱਪੀ
ਮਿਲਦੀ ਹੈ।ਉਸ ਦੇ ਸਿੱਕਿਆ ਤੋਂ ਪਤਾ ਲਗਦਾ ਹੈ ਕਿ ਉਸ ਵੇਲ਼ੇ ਦੇ ਲਿਖਾਰੀਆ ਨੇ ਪ ੍ਰਾਕ੍ਰਿਤ ਬੋਲੀ
ਆਪਣੇ ਡਰਾਮਿਆ ਵਿੱਚ ਵਰਤੀ ਪਰ ਡਰਾਮੇ ਦਾ ਹੀਰੋ ਸੰਸਕ੍ਰਿਤ ਬੋਲਦਾ ਹੈ। ਆਮ ਲੋਕ ਪ੍ਰਕ੍ਰਿਤ ਬੋਲਦੇ
ਸਨ।ਇਸ ਤੋਂ ਪਤਾ ਲਗਦਾ ਹੈ ਕਿ ਰਾਜੇ ਸੰਸਕ੍ਰਿਤ ਨੂੰ ਤਰਜ਼ੀਹ ਦਿੰਦੇ ਸਨ ਅਤੇ ਆਮ ਲੋਕਾਂ ਦੀ ਬੋਲੀ ਨੂੰ
ਘਟੀਆ ਸਮਝਦੇ ਸਨ।
ਗੁਨਾਢਿਆ ਇੱਕ ਸੰਸਕ੍ਰਿਤ, ਪਸਾਚੀ ਅਤੇ ਪ੍ਰਾਕ੍ਰਿਤਾਂ ਦਾ ਵਿਦਵਾਨ ਸੀ।ਇਸ ਦਾ ਜ਼ਿਕਰ ਰਾਜ
ਤ੍ਰਿੰਗਣੀ ਦੇ ਅੰਗਰੇਜ਼ੀ ੳਲੁੱਥੇ ਵਿੱਚ ਮਿਲਦਾ ਹੈ ਕਿ ਗੁਨਾਢਿਆ ਕਿਸੇ ਰਾਜੇ ਦੇ ਦਰਬਾਰ ਵਿੱਚ ਨੌਕਰੀ
ਕਰਦਾ ਸੀ।ਇੱਕ ਦਿਨ ਰਾਜੇ ਨੇ ਉਸ ਨੂੰ ਪੁੱਛਿਆ ਕਿ ਉਹ ਕਿੰਨੇ ਦਿਨਾਂ ਵਿੱਚ ਰਾਣੀ ਨੂੰ ਸੰਸਕ੍ਰਿਤ ਸਿਖਾ
ਦੇਵੇਗਾ, ਤਾਂ ਉਸ ਨੇ ਉੱਤਰ ਦਿੱਤਾ ਕਿ ਛੇ ਸਾਲਾ ਵਿੱਚ।ਫਿਰ ਰਾਜੇ ਨੇ ਕਿਸੇ ਹੋਰ ਸੰਸਕ੍ਰਿਤ ਵਿਦਵਾਨ ਨੂੰ
ਪੁੱਛਿਆ ਤਾਂ ਉਸ ਨੇ ਉੱਤਰ ਦਿੱਤਾ ਕਿ ਛ ੇ ਮਹੀਨਿਆ ਵਿੱਚ।ਇਸ ਤਰਾਂ ਰਾਜੇ ਨੇ ਗੁਨਾਢਿਆ ਨੂੰ ਨੌਕਰੀ ਤੋਂ
ਬਰਖਾਸਤ ਕਰ ਦਿੱਤਾ ਅਤੇ ਦੂਜੇ ਨਵੇਂ ਵਿਦਵਾਨ ਨੂੰ ਆਪਣੇ ਦਰਬਾਰ ਵਿੱਚ ਰੱਖ ਲਿਆ।ਇਸ ਘਟਨਾਂ ਨੇ
ਗੁਨਾਢਿਆ ਨੂੰ ਬਹੁਤ ਪਰੇਸ਼ਾਨ ਕੀਤਾ।ਰਾਜੇ ਦੇ ਦਰਬਾਰ ਤੋਂ ਫਾਰਗ ਹੋਣ ਤੋਂ ਬਾਅਦ ਉਸ ਨੇ ਪਸ਼ਾਚੀ
ਬੋਲੀ ਵਿੱਚ ਇੱਕ ਗ੍ਰੰਥ ਦੀ ਰਚਨਾਂ ਕੀਤੀ, ਜਿਸ ਦਾ ਨਾਮ ਬਡਕਹਾ (ਬ੍ਰਿਧਕਥਾ) ਰੱਖਿਆ ਗਿਆ ਜਿਹੜਾ
ਕਿ ਅੱਜ ਮਿਲਦਾ ਨਹੀ ਹੈ।ਇਸ ਗ੍ਰੰਥ ਦਾ ਸੰਸਕ੍ਰਿਤ ਉੱਲਥਾ ਮਿਲਦਾ ਹੈ।ਗੁਨਾਢਿਆ ਨੇ ਸੋਚਿਆ ਕਿ ਇਹ
ਗ੍ਰੰਥ ਰਾਜੇ ਅੱਗੇ ਪੇਸ਼ ਕਰੇਗਾ ਅਤੇ ਖੁਸ਼ ਹੋ ਕੇ ਉਸ ਨੂੰ ਇਨਾਮ ਦੇਵੇਗਾ ਅਤੇ ਉਸ ਨੂੰ ਮੁੜ ਨੌਕਰੀ ਤੇ ਰੱਖ
ਲਵੇਗਾ।ਮੇਰੇ ਚੰਗੇ ਦਿਨ ਲੰਘਣਗੇ।
ਪਰ ਰਾਜੇ ਨੇ ਗ੍ਰੰਥ ਨੂੰ ਦੇਖਣ ਉਪਰੰਤ ਕਿਹਾ ਕਿ ਜੇ ਇਹ ਗ੍ਰੰਥ ਸੰਸਕ੍ਰਿਤ ਵਿੱਚ ਹੁੰਦਾ ਤਾਂ
ਚੰਗਾ ਹੁੰਦਾ।ਇਹ ਗ੍ਰੰਥ ਪ੍ਰਕ੍ਰਿਤ ਪਸ਼ਾਚੀ ਵਿੱਚ ਹੋਣ ਕਰਕੇ ਮੈਂ ਤੈਨੂੰ ਕੋਈ ਇਨਾਮ ਨਹੀ ਦੇ ਸਕਦਾ।ਇਸ
ਤਰ੍ਹਾਂ ਗੁਨਾਢਿਆ ਪਰੇਸ਼ਾਨ ਹੋ ਕੇ ਰਾਜੇ ਦੇ ਦਰਬਾਰ ਤੋਂ ਰਵਾਨਾ ਹੋ ਗਿਆ।ਗੁਨਾਢਿਆ ਤੋਂ ਉਸ ਦਾ
ਪਸ਼ਾਚੀ ਪ੍ਰਕ੍ਰਿਤ ਗ੍ਰੰਥ ਕਿਸੇ ਤਰ੍ਹਾਂ ਉਸ ਕੋਲੋ ਲੈ ਲਿਆ ਅਤੇ ਸੰਸਕ੍ਰਿਤ ਵਿੱਚ ਉਲੱਥਾ ਕਰਕੇ ਸੰਸਕ੍ਰਿਤ ਬੋਲੀ
ਵਿੱਚ ਪਰੋਸਿਆ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਸੰਸਕ੍ਰਿਤ ਵਿੱਚ ਕਿਵੇ ਕਹਾਣੀਆਂ ਦਾ ਭੰਡਾਰ
ਹੈ।ਇਸ ਤਰਾਂ ਹਿੱਤੋੳ ੁੱਪਦੇਸ਼ ਅਤੇ ਪੰਚ ਤੰਤਰ ਕਹਾਣੀਆਂ ਦਾ ਪ ੍ਰਚਾਰ ਲੋਕਾਂ ਵਿੱਚ ਖੂਬ ਕੀਤਾ।ਦੇਖੋ ਕਿੰਨੀ
ਸਿੱਤਮ ਦੀ ਗੱਲ ਹੈ ਕਿ ਸੰਸਕ੍ਰਿਤ ਵੇਤਿਆ ਨੇ ਚੋਰੀ ਕੀਤਾ ਮਾਲ ਆਪਣੇ ਨਾਮ ਇੰਤਕਾਲ ਕਰਵਾ ਲਿਆ।
ਇਸ ਤੋਂ ਪਤਾ ਲਗਦਾ ਹੈ ਕਿ ਸਿੰਧ ਘਾਟੀ ਦੀ ਸੱਭਿਅਤਾ ਦੇ ਲੋਕਾਂ ਨਾਲ ਵੀ ਇਹੀ ਕੁੱਝ
ਹੋਇਆ ਹੋਵੇਗਾ।ਜਿਹੜੀਆ ਲੱਭਤਾ ਇਸ ਸੱਭਿਅਤਾ ਦੀਆਂ ਮਿਲੀਆ ਹਨ, ਉਹਨਾਂ ਵਿੱਚ ਇੱਕ ਲਿੱਪੀ
ਵੀ ਮਿਲੀ ਹੈ।ਇਸ ਲਿੱਪੀ ਨੂੰ ਨਾ ਪੜਿਆ ਜਾਣਾ ਇੱਕ ਰਹੱਸ ਹੈ।ਇਸ ਸੱਭਿਅਤਾ ਨੂੰ ਤਬਾਹ ਕਰਨ
ਵਾਲਿਆ ਨੇ ਹੀ ਇਸ ਨੂੰ ਬਰਬਾਦ ਕਰ ਦਿੱਤਾ ਹੈ।ਇਸ ਸੱਭਿਅਤਾ ਨੂੰ ਤਬਾਹ ਕਰਨ ਵਾਲਿਆ ਦੇ ਚੇਲਿਆ
ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਆਰੀਆ ਇੱਥੇ ਦੇ ਮੂਲ ਨਿਵਾਸੀ ਹਨ ਅਤੇ ਇਹ ਕੰਮ ਕਾਰ ਲਈ ਬਾਹਰ
ਗਏ ਸਨ ਅਤੇ ਫਿਰ ਵਾਪਿਸ ਆ ਗਏ।
ਆਰਕਿਆਲੋਜੀ ਨੇ ਜਿਹੜੀ ਖੋਜ ਕੀਤੀ ਕਿ ਦੱਸਿਆ ਹੈ ਕਿ ਆਰੀਆ ਲੋਕਾਂ ਦਾ
ਡੀ.ਐੱਨ.ਏ. ਸਿੰਧੂ ਘਾਟੀ ਦੇ ਲੋਕਾ ਦੇ ਡੀ.ਐੱਨ.ਏ ਨਾਲ ਮੇਲ਼ ਨਹੀ ਖਾਂਦਾ ਹੈ।ਇਸ ਤਰਾਂ੍ਹ ਇਹ ਇ ੱਕ ਮਨ
ਘੜਤ ਕਹਾਣੀ ਹੈ ਕਿ ਆਰੀਆ ਇੱਥੇ ਦੇ ਮੂਲ਼ ਨਿਵਾਸੀ ਹਨ।ਜੇ ਆਰੀਆ ਭਗਤ ਆਪਣੀ ਬੋਲੀ
ਸੰਸਕ੍ਰਿਤ ਬੋਲੀ ਮੰਨਦੇ ਹਨ ਤਾਂ ਉਹ ਬੋਲੀ ਮਰ ਕਿਉਂ ਗਈ।ਅੱਜ ਸੰਸਾਰ ਵਿੱਚ ਇਹ ਬੋਲੀ ਕਿਤੇ ਵੀ ਬੋਲੀ
ਨਹੀ ਜਾਂਦੀ ਹੈ।ਠਹੲ ਲ਼ੳਨਗੁੳਗੲ ਸ਼ਚਇਨਚੲ ਦੇ ਕਰਤਾ ਮੈਕਸ ਮੂਲਰ ਨੇ ਵੀ ਆਪਣੀ ਇਸ ਕਿਤਾਬ ਵਿੱਚ
ਸੰਸਕ੍ਰਿਤ, ਪਾਲੀ-ਜੈਨ, ਪ੍ਰਕ੍ਰਿਤ, ਪੁਰਾਣੀ ਪਰਸ਼ੀਅਨ, ਪੁਰਾਣੀ ਗ੍ਰੀਕ ਅਤੇ ਪੁਰਾਣੀ ਹੈਬਰੂ ਨੂੰ ਧੲੳਦ
ਲ਼ੳਨਗੁੳਗੲ ਕਿਹਾ ਹੈ।
ਬੈਕਟੀਰੀਆ ਗ੍ਰੀਕ ਦੇ ਜਿਹੜੇ ਦੁਬੋਲੀਏ ਸਿੱਕੇ ਮਿਲੇ ਹਨ ਉਹਨਾਂ ਦੇ ਇੱਕ ਪਾਸੇ ਗ੍ਰੀਕ ਦੂਜੇ ਪਾਸੇ
ਪ੍ਰਾਕ੍ਰਿਤ ਬੋਲੀ ਉਕੜੀ ਹੈ।ਇਹ ਵਿਚਾਰ ਪ੍ਰੋ. ਕੋਵੈੱਲ ਦੇ ਹਨ।ਇਹ ਵਿਚਾਰ ਕੋਵੈੱਲ ਨੇ ਵਰਰੁੱਚੀ ਦੇ ਪ੍ਰਾਕ੍ਰਿਤ
ਗਰੈਮਰ ਪ੍ਰਾਕ੍ਰਿਤ ਪ੍ਰਕਾਸ਼ ਦੀ ਭੂਮਿਕਾ ਦੇ ਅੰਗਰੇਜ਼ੀ ਉੱਲਥੇ ਵਿੱਚ ਕੀਤਾ ਹੈ।ਇਸ ਤੋਂ ਇਹ ਸਿੱਟਾ ਕੱਢਿਆ
ਜਾ ਸਕਦਾ ਹੈ ਕਿ ਪੰਜਾਬ ਦੀ ਲਿੱਪੀ ਵਰਤੀ ਹੋਵੇਗੇ ਕਿਉਕਿ ਉਸ ਵੇਲ਼ੇ ਅਸ਼ੌਕ ਦਾ ਰਾਜ ਖਤਮ ਹੋਣ ਕਰਕੇ
ਸਰਕਾਰੀ ਮਾਗਧੀ ਲਿੱਪੀ ਬੰਦ ਹੋ ਗਈ ਸੀ।ਫਿਰ ਇਸ ਤੋਂ ਬਾਅਦ ਦੋ ਉੱਘੀਆਂ ਲਿੱਪੀਆਂ ਖਰੋਟੀ ਅਤੇ
ਟਾਕਰੀ ਲੋਕਾਂ ਦੀ ਯਾਦ ਦਾਸ਼ਤ ਵਿੱਚ ਸਨ।ਇਸ ਤੋਂ ਇਹ ਪਤਾ ਲਗਦਾ ਹੈ ਕਿ ਅਸ਼ੋਕ ਦੇ ਰਾਜ ਸਥਾਪਿਤ
ਹੋਣ ਤੋਂ ਪਹਿਲਾ ਵੀ ਇਹ ਦੋਵੇਂ ਲਿੱਪੀਆਂ ਰਾਜ ਲਿੱਪੀਆਂ ਦਾ ਦਰਜ਼ਾ ਹਾਸਿਲ ਕਰ ਚੁਕੀਆਂ ਸਨ।ਅਸ਼ੋਕ
ਨੇ ਆਪਣੇ ਸਿਲਾਲੇਖਾ ਵਿੱਚ ਮਾਗਧੀ ਲਿੱਪੀ ਅਤੇ ਖਰੋਟੀ ਲਿੱਪੀ ਦੀ ਹੀ ਵਰਤੋਂ ਕੀਤੀ ਸੀ।
ਬੈਕਟੀਰੀਅਨਾਂ ਪਿੱਛੋਂ ਓਦੰਬਰਾਂ ਅਤੇ ਕੁਨਿੰਦਿਆਂ ਰਾਜਿਆਂ ਨੇ ਵੀ ਆਪਣੇ ਸਿੱਕਿਆਂ ਤੇ ਇੱਕ ਪਾਸੇ
ਟਾਕਰੀ ਅਤੇ ਦੂਜੇ ਪਾਸੇ ਖਰੋਟੀ ਲਿੱਪੀ ਵਿੱਚ ਹੀ ਸਿੱਕੇ ਜਾਰੀ ਕੀਤੇ ਸਨ।ਪਰ ਅੰਗਰੇਜ਼ੀ ਵਿੱਚ ਜਿਹੜੀ
ਜਾਣਕਾਰੀ ਦਿੱਤੀ ਗਈ ਉਹ ਬ੍ਰਾਹਮੀ ਅਤੇ ਖਰੋਟੀ ਲਿੱਪੀ ਬਾਰੇ ਹੀ ਦਿੱਤੀ ਗਈ।ਵਿੱਕੀਪੀਡੀਆ ਨੂੰ
ਸ਼ਾਇਦ ਭੁਲੇਖਾ ਲੱਗ ਗਿਆ ਹੈ ਜਾਂ ਉਹਨਾਂ ਦੀ ਜਾਣਕਾਰੀ ਅਧੂਰੀ ਹੈ ਜਾਂ ਉਹ ਟਾਕਰੀ ਲਿੱਪੀ ਤੋਂ
ਅਣਜਾਣ ਹਨ ਜਾਂ ਉਹਨਾਂ ਨੇ ਆਰਕਿਆਲੋਜੀ ਦੀ ਟਾਕਰੀ ਲਿੱਪੀ ਦੀ ਖੋਜ ਨੂੰ ਬ੍ਰਾਹਮੀ ਲਿੱਪੀ ਦੀਆਂ
ਐਨਕਾਂ ਲਗਾ ਕੇ ਦੇਖਿਆ।ਜੇਕਰ ਉਹ ਯਥਾਰਥਕਤਾ ਦੀ ਐਨਕ ਲਗਾਉਣ ਤਾਂ ਉਨਾਂ ਨ ੂੰ ਚੰਗੀ ਤਰ੍ਹਾਂ ਪਤਾ
ਲੱਗ ਜਾਵੇਗਾ ਕਿ ਲੋਕਾਂ ਨੂੰ ਗਲਤ ਰਾਹ ਤੇ ਪਾ ਰਹੇ ਹਨ।
ਸਾਡੇ ਪੰਜਾਬ ਸਰਕਾਰ ਦੇ ਅਦਾਰੇ ਵੀ ਇਹੋ ਝੂਠਾ ਪ੍ਰਚਾਰ ਕਰ ਰਹੇ ਹਨ।ਟਾਕਰੀ ਅਤੇ ਗੁਰਮੁਖੀ
ਅੱਖਰਾਂ ਦੀ ਉੱਤਪਤੀ ਬ੍ਰਾਹਮੀ ਲਿੱਪੀ ਵਿੱਚੋਂ ਹੀ ਮੰਨੀ ਜਾ ਰਹੇ ਹਨ।ਇਹ ਕੋਈ ਗਿਣੀ ਮਿਣੀ ਸਾਜਿਸ਼
ਲਗਦੀ ਹੈ ਜਿਸਦਾ ਸ਼ਿਕਾਰ ਪੰਜਾਬੀ ਲੋਕ ਹੀ ਹੋ ਰਹੇ ਹਨ।ਇਸ ਤਰ੍ਹਾਂ ਕੋਵੈੱਲ ਸਾਹਿਬ ਦੀ ਦੋ ਪਾਸੜ ਛਪੀ
ਗ੍ਰੀਕ ਅਤੇ ਟਾਕਰੀ ਲਿੱਪੀ ਵਾਲੇ ਸਿੱਕਿਆਂ ਦੀ ਸੂਚਨਾਂ ਰੱਦ ਹੋ ਜਾਂਦੀ ਹੈ ਜਾਂ ਠੱਪ ਕੀਤੀ ਜਾ ਰਹੀ ਹੈ ਜਾਂ
ਕੋਈ ਸਾਜਿਸ਼ ਜ਼ਰੀਏ ਅਜਿਹਾ ਕੀਤਾ ਜਾ ਰਿਹਾ ਹੈ ਤਾਂ ਕਿ ਟਾਕਰੀ ਲਿੱਪੀ ਦੀ ਹੌਂਦ ਨੂੰ ਝੁਠਲਾਇਆ ਜਾ
ਸਕੇ।
ਅਨਟਤਿੁਟਿੇ ੋਡ ੀਨਦੳਿ ਦੇ ਸਫਾ ਨੰ: 106 ਤੇ ਇੱਕ ਪਲੇਟ ਦਿੱਤੀ ਹੈ ਜਿਸ ਤੇ ਇਹ ਲਿੱਪੀ ਦਿੱਤੀ
ਗਈ ਹੈ।ਜਿਸ ਵਿੱਚ ਲਿਿਖਆ ਹੈ ਕਿ ਕਾਬਲ ਅਤੇ ਮਾਣਕੇਆਲ ਤੋਂ ਇੱਕ ਲੱਭਤ ਮਿਲੀ ਹੈ, ਜਿਸ ਤੋਂ
ਪਤਾ ਲੱਗਦਾ ਹੈ ਕਿ ਪੰਜਵੀ ਸਦੀ ਦੇ ਅੱਖਰ ਅੱਜ ਦੀ ਗੁਰਮੁਖੀ ਦੇ ਅੱਖਰਾਂ ਦੇ ਕਿੰਨੇ ਨੇੜੇ ਹਨ।ਇਸ ਤੋਂ
ਇਹ ਵੀ ਸਿੱਟਾਂ ਨਿਕਲਦਾ ਹੈ ਕਿ ਟੈਕਸਲਾ ਯੂਨੀਵਰਸਿਟੀ ਵਿੱਚ ਟਾਕਰੀ ਲਿੱਪੀ ਹੀ ਪੜਾਈ ਦਾ
ਮਾਧਿਅਮ ਰਿਹਾ ਹੈ।ਇਹ ਲਿੱਪੀ ਰਾਜ ਲਿੱਪੀ ਦਾ ਦਰਜ਼ਾ ਹਾਸਿਲ ਕਰ ਗਈ ਸੀ।ਇਹ ਲਿੱਪੀ ਕੋਈ
ਮਾਮੂਲੀ ਲਿੱਪੀ ਨਹੀ ਸੀ।ਇਹ ਸਮਰੱਥ ਲਿੱਪੀ ਸੀ।ਇਹ ਅੱਖਰ ਧੁਨੀ ਦੇ ਸਮਰੱਥ ਸਨ।ਇਹ ਸਮਰੱਥ
ਲਿੱਪੀ ਦੀ ਨਿਸ਼ਾਨੀ ਹੈ।ਟੱਕ ਦੇਸ਼ ਦੇ ਲੋਕਾਂ ਨੇ ਇਸ ਨੂੰ ਦੂਰ ਦੂਰ ਤੱਕ ਫੈਲਾਇਆ।ਜਿਵੇਂ ਸੁਰਾਸ਼ਟਰਾਂ ਦੋਂ
ਸਹਾਸ ਅੱਖਰ, ਯੂ.ਪੀ, ਉਜੈਨ ਅਤੇ ਪੰਜਾਬ ਦੇ ਹਠੂਰ ਤੋਂ ਫਿਰੋਜ਼ ਰਾੲ ੇ ਮਕਬਰੇ ਦੇ ਡਾਟ ਤੋਂ ਲਿਖੇ ਹੋੲ ੇ
ਅੱਖਰ ਮਿਲੇ ਹਨ।ਮੈ 1985 ਵਿੱਚ ਹਠੂਰ ਜਾ ਕੇ ਦੇਖਿਆ ਤਾਂ ਇਹ ਵਾਕਿਆਈ ਟਾਕਰੀ ਦੇ ਨਮੂਨੇ
ਸਨ।ਅੱਜ ਦੇ ਅੱਖਰਾਂ ਨਾਲ ਵਧੇਰੇ ਮਿਲਦੇ ਹਨ।ਆਰਕਿਆਲੋਜੀ ਵਾਲਿਆ ਨੂੰ ਜਾਪਾਨ ਤ ੋਂ ਹੋਜ਼ੀ ਮੱਠ ਤ ੋਂ
6ਵੀਂ ਸਦੀ ਦੀ ਇੱਕ ਲਿੱਪੀ ਮਿਲੀ ਹੈ ਜਿਸ ਦੇ 22 ਅੱਖਰ ਅੱਜ ਦੀ ਗੁਰਮੁਖੀ ਨਾਲ ਮਿਲਦੇ ਹਨ।ਉਸ ਦੇ
ਲੇਖ ਵਿੱਚ ਲਿੱਪੀ ਦੇ ਸਾਰੇ ਅੱਖਰ ਦਿੱਤੇ ਹੋਏ ਹਨ।
ਬੋਧੀਆਂ ਦਾ ਧਰਮ ਪ੍ਰਚਾਰ ਤੁਖਾਰਿਸਤਾਨ ਵਿੱਚ ਹੋਇਆ, ਜਿਸ ਵਿੱਚ ਪ੍ਰਾਕ੍ਰਿਤ ਬੋਲੀ ਦੇ ਲੇਖ ਚੌਥੀ
ਸਦੀ ਦੇ ਮਿਲੇ ਹਨ।ਅਸ਼ੋਕ ਤੋਂ ਪਿੱਛੋਂ ਬੋਧੀਆਂ ਨੇ ਟਾਕਰੀ ਲਿੱਪੀ ਦੀ ਹੀ ਵਰਤੋਂ ਕੀਤੀ ਹੈ।ਜਿਵੇਂ ਕਨਿਸ਼ਕ
ਦਾ ਬੱੁਧ ਧਰਮ ਨੂੰ ਅਖਿਿਤਆਰ ਕਰਨਾ ਅਤੇ ਧਰਮ ਪ੍ਰਚਾਰ ਲਈ ਟਾਕਰੀ ਲਿੱਪੀ ਅਤੇ ਪ੍ਰਕ੍ਰਿਤ ਬੋਲੀ ਦੀ
ਵਰਤੋਂ ਕਰਦਾ ਹੈ।ਅਫਗਾਨਿਸਤਾਨ ਦੇ ਕਾਬਲ ਤੋਂ ਬਾਮਿਯਾਨ ਤੱਕ ਇਸ ਲਿੱਪੀ ਨੂੰ ਫੈਲਾਇਆ।ਜਾਪਾਨ
ਅਤੇ ਅਫਗਾਨਿਸਤਾਨ ਤੱਕ ਇਸ ਲਿੱਪੀ ਦਾ ਫੈਲਣਾ ਇੱਕ ਮਾਣ ਵਾਲੀ ਗੱਲ ਸੀ।ਬੋਧੀਆਂ ਨੇ ਇਸ ਲਿੱਪੀ
ਵਿੱਚ ਆਪਣੀ ਬੋਲੀ ਵਰਤ ਕੇ ਇਸ ਨੂੰ ਬਚਾ ਲਿਆ।
ਤੁਰਕਾਂ ਦੇ ਰਾਜ ਤੋਂ ਪਹਿਲਾ ਬੈਕਟੀਰੀਅਨ ਗ੍ਰੀਕ, ਓਦੰਬਰ, ਕੁਨੰਦਿਆਂ, ਅਤੇ ਸ਼ੱਕ ਜਾਤੀ ਦੇ ਲੋਕਾਂ
ਨੇ ਰਾਜ ਕੀਤਾ।ਬੈਕਟੀਰੀਅਨ ਗ੍ਰੀਕਾਂ ਨੇ ਆਪਣੀ ਸਰਕਾਰੀ ਬੋਲੀ ਨੂੰ ਆਪਣੇ ਸਿੱਕਿਆਂ ਤੇ ਇੱਕ ਪਾਸੇ
ਗ੍ਰੀਕ ਅਤੇ ਦੂਜੇ ਪਾਸੇ ਟਾਕਰੀ ਵਿੱਚ ਲਿੱਪੀ ਵਿੱਚ ਛਾਪੇ।ਇਸੇ ਤਰਾਂ੍ਹ ਸ਼ੱਕ ਰਾਜਿਆ ਨੇ ਵੀ ਆਪਣੇ
ਸਿੱਕਿਆ ਤੇ ਇੱਕ ਪਾਸੇ ਮਾਗਧੀ ਨੂੰ ਟਾਕਰੀ ਅਤੇ ਦੂਜੇ ਪਾਸੇ ਗ੍ਰੀਕ ਲਿੱਪੀ ਵਿੱਚ ਆਪਣੇ ਸਿੱਕੇ ਜਾਰੀ
ਜਾਰੀ ਕੀਤੇ।ਓਦੰਬਰਾਂ ਅਤੇ ਕੁਨਿੰਦਿਆ ਰਾਜਿਆ ਨੇ ਵੀ ਆਪਣੇ ਜਾਰੀ ਕੀਤੇ ਸਿੱਕਿਆਂ ਤੇ ਮਾਗਧੀ ਬੋਲੀ
ਨੂੰ ਇੱਕ ਪਾਸੇ ਟਾਕਰੀ ਅਤੇ ਦੂਜੇ ਪਾਸੇ ਖਰੋਟੀ ਲਿੱਪੀ ਵਿੱਚ ਛਪਾਇਆ।
ਬੈਕਟੀਰੀਅਨ ਜਿਹੜੇ ਨਸਲੀ ਤੌਰ ਤੇ ਗ੍ਰੀਕ ਸਨ ਉਹਨਾਂ ਨੇ ਆਪਣੀ ਸੱਭਿਅਤਾ ਨਹੀ ਛੱਡੀ।ਪਰ
ਇਹਨਾਂ ਨੇ ਪਰਜਾ ਦੀ ਸਹੂਲਤ ਲਈ ਪਰਜਾ ਵਿੱਚ ਪ੍ਰਚੱਲਿਤ ਅੱਖਰਾਂ ਦੀ ਕਦਰ ਕੀਤੀ ਅਤੇ ਉਹਨਾਂ ਨ ੂੰ
ਗ੍ਰੀਕਾਂ ਦੇ ਨਾਲ ਬਰਾਬਰ ਦਰਜ਼ਾ ਦਿੱਤਾ।ਉਸ ਵੇਲੇ ਟਾਕਰੀ ਲਿੱਪੀ ਬਹੁਤ ਦੂਰ ਦੂਰ ਤੱਕ ਫੈਲੀ ਹੋਈ ਸੀ।
ਬੈਕਟੀਰੀਅਨ ਗ੍ਰੀਕ ਪਿੱਛੋਂ ਸ਼ੱਕ ਜਾਤੀ ਦੇ ਲੋਕਾਂ ਦਾ ਰਾਜ ਆਇਆ।ਇਹਨਾਂ ਵਿੱਚ ਰਾਜੇ ਮੋਗੇ ਦਾ
ਪਹਿਲਾ ਜ਼ਿਕਰ ਮਿਲਦਾ ਹੈ।ਇਹ ਇੰਡੀਅਨ ਸਬ-ਕੰਟੀਨੈਂਟ ਵਿੱਚ ਲਗਭਗ 180 ਭ.ਛ ਵਿੱਚ ਦਾਖਲ ਹੋਏ
ਸਨ ਅਤੇ ਆਪਣਾ ਰਾਜ ਕਾਇਮ ਕੀਤਾ।ਸ਼ੱਕ ਸੰਮਤ ਨੂੰ ਅਜੇ ਤੱਕ ਵੀ ਭਾਰਤ ਨੇ ਮਾਨਤਾ ਦਿੱਤੀ ਹੋਈ
ਹੈ।ਇਹਨਾਂ ਨੇ ਆਪਣੇ ਸਿੱਕਿਆ ਦੇ ਤੇ ਇੱਕ ਪਾਸੇ ਗ੍ਰੀਕ ਅਤੇ ਦੂਜੇ ਪਾਸੇ ਟਾਕਰੀ ਲਿੱਪੀ ਛਪੀ ਹੋਈ
ਹੈ।ਇਸ ਦੇ ਨਮੂਨੇ ਅਨਟਤਿੁਟਿੇ ੋਡ ੀਨਦੳਿ ਵਿੱਚ ਦਿੱਤੇ ਹੋਏ ਹਨ।ਇਸ ਤੋਂ ਕਈ ਸਫੇ ਪਿੱਛੇ ਇਸ ਵਿੱਚ
ਸਾਹਸਾਂ ਦੇ 14 ਰਾਜਿਆਂ ਦਾ ਵਰਣਨ ਕੀਤਾ ਹੋਇਆ ਹੈ।ਅੰਗਰੇਜ਼ੀ ਖੋਜੀ ਅਫਸਰ ਟਾਕਰੀ ਅੱਖਰਾਂ ਨ ੂੰ
ਨਾ-ਪਛਾਤੇ ਅੱਖਰ ਹੀ ਦੱਸੀ ਜਾ ਰਹੇ ਹਨ।ਇਸ ਵਿੱਚ ਅੰਗਰੇਜ਼ੀ ਖੋਜੀਆਂ ਦਾ ਕੋਈ ਕਸੂਰ ਨਹੀ ਹੈ ਸਗੋਂ
ਇਹ ਸਮੇਂ ਦੀਆਂ ਸਰਕਾਰਾਂ ਦਾ ਹੀ ਕਸੂਰ ਹੈ, ਜਿਹਨਾ ਨੇ ਉਹਨਾਂ ਨੂੰ ਗਲਤ ਗਾਇਡ ਕੀਤਾ ਹੈ ਕਿ
ਸੰਸਕ੍ਰਿਤ ਵਿੱਚੋਂ ਹੀ ਸਾਰੀਆਂ ਅਜੋਕੀ ਬੋਲੀਆਂ ਵਿਕਸਿਤ ਹੋਈਆ ਹਨ।ਜਿਹੜੇ ਅੰਗਰੇਜ਼ਾ ਨੇ ਇੱਥੇ ਰਹਿ
ਕੇ ਖੋਜ ਕੀਤੀ ਹੈ ਉਹ ਕਾਫੀ ਕਾਬਲ-ਏ-ਤਾਰੀਫ ਹਨ, ਇਹਨਾਂ ਵਿੱਚ ਅਲੈਗਜ਼ੈਂਡਰ ਕਨਿੰਘਮ, ਜੋਹਨ
ਬੀਮ, ਗਰੀਅਰਸਨ, ਅਲੈਗਜੈਂਡਰ ਟਰੰਪ ਅਤੇ ਆਰ.ਡਬਲਯੂ. ਲ਼ਾਇਟਨਰ ਹਨ।
ਅਲੈਗਜ਼ੈਂਡਰ ਕਨਿੰਘਮ ਨੇ ਅਨਚਇਨਟ ਘੲੋਗਰੳਪਹੇ ੋਡ ੀਨਦੳਿ ਵਿੱਚ ਟਾਕਰੀ ਲਿੱਪੀ ਤੇ ਚਾਨਣਾ
ਪਾਇਆ ਹੈ।ਇਸ ਕਿਤਾਬ ਵਿੱਚ ਸਫਾ ਨੰ: 129 ਤੇ ਲਿਖਦੇ ਹਨ ਕਿ ਉਸ ਨੂੰ ਟਾਕਰੀ ਲਿੱਪੀ ਦੇ ਨਮੂਨੇ
ਜਮੁਨਾ ਤੋਂ ਲੈ ਕੇ ਬਾਮਯਾਨ (ਅਫਗਾਨਿਸਤਾਨ) ਤੱਕ 26 ਥਾਂਵਾ ਤੋਂ ਮਿਲੇ ਹਨ।ਉਸ ਨੇ ਇਸ ਕਿਤਾਬ
ਵਿੱਚ ਇੱਕ ਹੋਰ ਜਾਣਕਾਰੀ ਦਿੱਤੀ ਹੈ ਕਿ ਉਸ ਨੂੰ ਪੰਡਿਤ ਕਲ੍ਹਣ (1150 ਅ.ਧ) ਦੀ ਰਾਜਤ੍ਰਿੰਗਣੀ ਨਾਮ
ਦੀ ਇੱਕ ਕਿਤਾਬ ਮਿਲੀ ਹੈ ਜਿਸ ਵਿੱਚ ਸੰਸਕ੍ਰਿਤ ਟਾਕਰੀ ਲਿੱਪੀ ਵਿੱਚ ਲਿਖੀ ਹੋਈ ਹੈ।ਇਸ ਤੋਂ ਇਹ
ਦਾਅਵਾ ਜਿਹੜਾ ਅਲਬਰੂਨੀ ਨੇ 1030 ਅ.ਧ ਵਿੱਚ ਕੀਤਾ ਹੈ ਕਿ ਕਸ਼ਮੀਰ ਅਤੇ ਬਨਾਰਸ ਵਿੱਚ ਸਿੱਧ
ਮਾਤਰਿਕਾ ਚਲਦੀ ਸੀ, ਇਹ ਜਾਣਕਾਰੀ ਟਾਕਰੀ ਬਾਰੇ ਨਹੀ ਸੀ ਸਗੋਂ ਇਹ ਉਸ ਵੇਲ਼ੇ ਦੇ ਪੰਡਿਤਾਂ ਦੀ
ਡਿਸਕ੍ਰਿਪਸ਼ਨ ਸੀ।ਇਹੀ ਉਸ ਸਮੇਂ ਦੇ ਪੰਡਿਤਾਂ ਨੇ ਅਲਬਰੂਨੀ ਨੂੰ ਕਿਤਾਬ ਅਲ਼ ਹਿੰਦ ਵਿੱਚ ਦਰਜ ਕਰਵਾ
ਦਿੱਤੀ।
ਅੰਗਰੇਜ਼ੀ ਰਾਜ ਸਮੇਂ ਪੁਰਾਣੇ ਸਿੱਕੇ ਮਿਲੇ, ਹੱਥ ਲਿਖਤਾ ਅਤੇ ਥੰਮ੍ਹ ਲਿਖਤਾ, ਜਿਹਨਾਂ ਨੂੰ ਲੋਕ ਜਾਦੂ
ਦੇ ਅੱਖਰ ਸਮਝਦੇ ਸਨ, ਅੰਗਰੇਜ਼ੀ ਖੋਜੀਆ ਨੇ ਬਹੁਤ ਮਿਹਨਤ ਕਰਕੇ ਇਹਨਾਂ ਜਾਦੂ ਵਾਲੇ ਅੱਖਰਾਂ ਨੂੰ
ਪੜ੍ਹਨ ਵਿੱਚ ਸਫਲਤਾ ਹਾਸਿਲ ਕੀਤੀ।ਪਰ ਇਹ ਜਰੂਰੀ ਨਹੀ ਕਿ ਜੋ ਕੁਝ ਲਿਿਖਆ ਮਿਿਲਆ ਹੈ ਕਿ
ਇਤਿਹਾਸਿਕ ਤੌਰ ਤੇ ਸਾਰਥਕ ਹੋਵੇ।ਕਈ ਵਾਰੀ ਹਾਕਮ ਆਪਣੀਆਂ ਵਡਿਆਈਆਂ ਖਾਤਰ ਕਾਫੀ ਕੁੱਝ
ਫਜੂਲ ਹੀ ਲਿਖਵਾ ਲੈਂਦੇ ਹਨ ਕਿਉਂਕਿ ਰਾਜੇ ਦੇ ਗੁੱਸੇ ਦੇ ਮਾਰੇ ਉਵੇਂ ਹੀ ਲਿਖ ਦਿੰਦੇ ਜਿਵੇਂ ਜਿਵੇਂ ਰਾਜਾ
ਹੁਕਮ ਕਰਦਾ ਹੁੰਦਾ ਸੀ।ਸੰਸਕ੍ਰਿਤ ਕਵੀ ਵੀ ਰਾਜੇ ਦੀ ਪ੍ਰਸੰਸਾਂ ਕਰਕੇ ਆਪਣੀ ਆਰਥਿਕ ਭੱਖ ਪੂਰੀ ਕਰ
ਲੈਂਦੇ ਸਨ ਅਤੇ ਰਾਜਾ ਵੀ ਖੁਸ਼ ਹੋ ਜਾਂਦਾ ਸੀ।ਜਿਵੇਂ ਪੁਰਾਣੇ ਸਮੇਂ ਵਿੱਚ ਗੁਨਾਢਿਆ ਨਾਮ ਦਾ ਲਿਖਾਰੀ
ਹੋਇਆ, ਜਿਸ ਨੇ ਬਡਕਹਾ ਨਾਮ ਦੀ ਪ੍ਰਕ੍ਰਿਤ ਰਚਨਾਂ ਰਾਜੇ ਨੂੰ ਪੇਸ਼ ਕੀਤੀ ਪਰ ਉਸ ਵੇਲੇ ਦੇ ਰਾਜੇ ਨੇ
ਇਹ ਕਹਿ ਕੇ ਠੁਕਰਾ ਦਿੱਤੀ ਕਿ ਇਹ ਰਚਨਾਂ ਜੇਕਰ ਸੰਸਕ੍ਰਿਤ ਵਿੱਚ ਹੁੰਦੀ ਤਾਂ ਕਾਫੀ ਚੰਗਾ ਹੁੰਦਾ। ਇਸ
ਇਸ ਗੁਸਤਾਖੀ ਤੋਂ ਨਾਰਾਜ਼ ਹੋ ਕੇ ਗੁਨਾਢਿਆ ਨੂੰ ਰਾਜ ਦਰਬਾਰ ਤੋਂ ਬਾਹਰ ਕੱਢ ਦਿੱਤਾ ਅਤੇ ਰਾਜੇ ਨੇ
ਇਸ ਲਿਖਾਰੀ ਦਾ ਕੋਈ ਮੁੱਲ ਨਹੀ ਪਾਇਆ।ਜੇਕਰ ਇਸ ਲਿਖਾਰੀ ਦੀ ਲਿਖਤ ਦਾ ਮੁ ੱਲ ਪਾਉਂਦਾ ਤਾਂ
ਉਹ ਇਸ ਤੋਂ ਉਤਸ਼ਾਹਿਤ ਹੋ ਕੇ ਉਸ ਜ਼ਮਾਨੇ ਦੀਆਂ ਕਾਫੀ ਜਾਣਕਾਰੀ ਮਿਲਣੀ ਸੀ।ਅਸੀਂ ਉਸ
ਜਾਣਕਾਰੀ ਤੋਂ ਵਾਝੇਂ ਰਹਿ ਗਏ।ਸੰਸਕ੍ਰਿਤ ਵਿਦਵਾਨਾਂ ਨੇ ਗੁਨਾਢਿਆ ਦੀ ਬ੍ਰਿਧਕਥਾ ਦਾ ਉਲੱਥਾ ਕਰਕੇ ਇਸ
ਦਾ ਇੰਤਕਾਲ ਆਪਣੇ ਨਾਮ ਕਰਵਾ ਲਿਆ, ਜਿਸ ਦਾ ਲਾਭ ਸੰਸਕ੍ਰਿਤ ਪਾੜੇ੍ਹ ਉਠਾ ਰਹੇ ਹਨ।ਹਿੰਦੂ ਤੁਰਕਾ
ਨੇ ਟਾਕਰੀ ਦੀ ਵਰਤੋ ਕੀਤੀ।ਅਲਬਰੂਨੀ ਆਪਣੀ ਕਿਤਾਬ “ਕਿਤਾਬ-ਅਲ-ਹਿੰਦ” ਅਰਬੀ ਵਿੱਚ ਕਨਿਕ
ਅਤੇ ਸੰਸਿਿਕ੍ਰਤ ਵਿੱਚ ਕਨਿਸ਼ਕ ਦੱਸਦਾ ਹੈ।ਕਨਿਸ਼ਕ ਅਤੇ ਉਸ ਦੇ ਵਾਰਸ਼ਾ ਨੇ 700 ਸਾਲ ਕਾਬਲ ਤੇ ਰਾਜ
ਕੀਤਾ।ਕਨਿਸ਼ਕ ਦੇ ਆਖਰੀ ਵਾਰਸ਼ ਲਗਾਤ ੁਰਮਾਨ ਸੀ ਅਤੇ ਕਲਰ ਬ੍ਰਾਹਮਣ ਜਾਤੀ ਦਾ ਉਸ ਦਾ ਵਜ਼ੀਰ
ਸੀ ਜਿਸ ਨੇ ਰਾਜੇ ਦਾ ਫਾਹਾ ਹੀ ਵੱਢ ਦਿੱਤਾ ਅਤੇ ਰਾਜ ਤੇ ਮੁਕੰਮਲ ਕਬਜ਼ਾ ਕਰ ਲਿਆ।ਇਸ ਤਰ੍ਹਾਂ ਇਹ
ਆਪਣੇ ਆਪ ਨੂੰ ਪ੍ਰਭੂਸਤਾ ਸੰਪਨ ਰਾਜਾ ਕਹਾਉਣ ਲਗਾ।ਬੋਧੀ ਤੁਰਕ ਆਪਣੇ ਆਪ ਨੂੰ ਸ਼ਾਹੀ ਅਖਵਾਉਣ
ਲੱਗੇ।ਉਦੋਂ ਤੋਂ ਹੀ ਸ਼ੱਕ ਹਿੰਦੂ ਧਰਮ ਵਿੱਚ ਬਦਲਣਾ ਸ਼ੁਰੂ ਹੋ ਗਏ।ਇਸ ਤਰ੍ਹਾਂ ਇਹ ਰਾਜਿਆ ਨੇ ਆਪਣਾ
ਲਕਵ ਸ਼ਾਹੀ ਧਾਰਨ ਕੀਤਾ, ਲਿੱਪੀ ਟਾਕਰੀ ਹੀ ਰੱਖੀ ਅਤੇ ਬੋਲੀ ਸੰਸਕ੍ਰਿਤ ਨੂੰ ਹੀ ਰਾਜ ਦਾ ਵਸੀਲਾ
ਬਣਾਇਆ।
ਮਹਿਮੂਦ ਗਜ਼ਨਵੀ ਨੇ ਇਹਨਾਂ ਸ਼ਾਹੀ ਹਿੰਦੂ ਰਾਜਿਆ ਨੂੰ ਹਰਾ ਕੇ ਰਾਜ ਤੇ ਕਬਜ਼ਾ ਕਰਕੇ ਆਪਣੀ
ਸਲਤਨਤ ਵਿੱਚ ਮਿਲਾ ਲਿਆ।ਮਹਿਮੂਦ ਗਜ਼ਨਵੀ ਵੀ ਤੁਰਕ ਨਸਲ ਅਤੇ ਧਰਮ ਇਸਲਾਮ ਵਿੱਚ ਕਨਵਰਟ
ਹੋ ਗਿਆ ਸੀ।ਇਸ ਨੇ ਵੀ ਆਪਣੇ ਧਰਮ ਇਸਲਾਮ ਅਤੇ ਬੋਲੀ ਫਾਰਸੀ ਨੂੰ ਹੀ ਸਰਕਾਰੀ ਦਰਜ਼ਾ
ਦਿੱਤਾ।ਜਿਹੜਾ ਪਹਿਲਾ ਸਿੱਕਾ ਜਾਰੀ ਕੀਤਾ ਉਹ ਟਾਕਰੀ ਅੱਖਰ ਅਤੇ ਸੰਸਕ੍ਰਿਤ ਵਿੱਚ ਸੀ।ਇਸ ਦਾ
ਜ਼ਿਕਰ ਜੀ.ਬੀ ਸਿੰਘ ਨੇ ਆਪਣੀ ਕਿਤਾਬ ਵਿੱਚ ਕਰਦਾ ਹੈ ਕਿ ਇਹ ਸਿੱਕਾ ਯੂ.ਕੇ. ਦੇ ਮਿਊਜ਼ੀਅਮ ਵਿੱਚ
ਦੇਖ ਸਕਦੇ ਹਾਂ।
ਅਲਬਰੂਨੀ ਨਾਂ ਦੇ ਵਿਦਵਾਨ ਨੇ ਇਸੇ ਬਾਦਸ਼ਾਹ ਦੀ ਮਦਦ ਨਾਲ ਕਾਫੀ ਖੋਜ ਦਾ ਕੰਮ ਕੀਤਾ ਅਤੇ
ਇੱਥੇ ਸੰਸਕ੍ਰਿਤ ਬੋਲੀ ਵੀ ਸਿੱਖੀ।ਇਸ ਤਰਾਂ੍ਹ ਇਸ ਨੇ ਸੰਸਕ੍ਰਿਤ ਕਿਤਾਬਾਂ ਦਾ ਅਰਬੀ ਵਿੱਚ ਉਲੱਥਾ
ਕੀਤਾ।ਅਲਬਰੂਨੀ ਨੇ ਆਪਣੀਆ ਕਿਤਾਬਾ ਵਿੱਚ ਕਈ ਹਿੰਦੂ ਰਾਜਿਆਂ ਦਾ ਜ਼ਿਕਰ ਕੀਤਾ ਜਿਵੇਂ ਸਮੰਦ,
ਕਮਲ, ਭੀਮ ਜੈਪਾਲ, ਅਨੰਦਪਾਲ, ਤ੍ਰਿਲੋਚਨ ਪਾਲ ਜਿਹੜਾਂ ਪਿੱਛੋਂ ਮਾਰਿਆ ਗਿਆ ਅਤੇ ਫਿਰ ਪੰਜ ਸਾਲਾ
ਮਗਰੋਂ ਉਸ ਦਾ ਮੁੰਡਾ ਵੀ ਮਾਰਿਆ ਗਿਆ ਅਤੇ ਇਸ ਤਰਾਂ੍ਹ ਉਸ ਦਾ ਖਾਨਦਾਨ ਖਤਮ ਹੋ ਗਿਆ।
ਚੱਚ ਬ੍ਰਾਹਮਣ ਨੇ ਰਾਏ ਸਹਸੀ ਦੂਜਾ ਦੇ ਮਰਨ ਪਿੱਛੋਂ ਉਸ ਦੀ ਰਾਣੀ ਸੋਭੀ ਨੂੰ ਵਿਆਹ ਕੇ ਹਕ ੂਮਤ
ਤੇ ਕਬਜ਼ਾ ਪੱਕਾ ਕੀਤਾ।ਬੇ-ਸ਼ੱਕ ਇਸ ਪਿੱਛੋਂ ਰਾਏ ਦੇ ਭਰਾ ਅਤੇ ਭਤੀਜੇ ਨੇ ਰਲ਼ ਕੇ ਚੱਚ ਦਾ ਮੁਕਾਬਲਾ
ਕੀਤਾ ਪਰ ਹਾਰ ਗਏ। ਉਪਰੋਕਤ ਕਲਰ ਬ੍ਰਹਾਮਣ ੳਤੇ ਚੱਚ ਗਦਾਰੀ ਨਾ ਕਰਦੇ ਤਾਂ ਇੰਡੀਅਨ ਸਬ-
ਕੰਟੀਨੈਂੇਟ ਵਿੱਚ ਰਾਏ ਸਾਹਸਾ ਕੋਲ ਤਾਕਤ ਹੋਣੀ ਸੀ ਅਤੇ ਇਤਿਹਾਸ ਨੇ ਵੀ ਨੇਟਿਵਾਂ ਦੇ ਪੱਖ ਵਿੱਚ ਹੋਣਾ
ਸੀ।
ਤੁਰਕ ਮਹਿਮੂਦ ਦਾ ਧਰਮ ਇਸਲਾਮ ਅਤੇ ਸਰਕਾਰੀ ਬੋਲੀ ਫਾਰਸੀ ਸੀ।ਪਹਿਲਾ ਤੁਰਕ ਰਾਜਾ
ਬੋਧੀ ਰਾਜਾ ਸੀ।ਦੂਜੇ ਤੁਰਕ ਹਿੰਦੂ ਸ਼ਾਹੀ ਸ਼ਕ ਸਨ।ਕਨਿਸ਼ਕ ਨੇ ਪ੍ਰਾਕ੍ਰਿਤ ਬੋਲੀ ਅਤੇ ਟਾਕਰੀ ਲਿੱਪੀ ਨੂੰ
ਸਰਕਾਰੀ ਦਰਜ਼ਾ ਦਿੱਤਾ ਅਤੇ ਬੁੱਧ ਧਰਮ ਨੂੰ ਫਲਾਇਆ।ਟਾਕਰੀ ਲਿੱਪੀ ਅਤੇ ਪ੍ਰਾਕ੍ਰਿਤ ਬੋਲੀ ਨੂੰ ਵੀ ਦੂਰ-
ਦੂਰ ਤੱਕ ਫੈਲਾਇਆ।ਕਈ ਮੰਦਰਾਂ ਤੇ ਟਾਕਰੀ ਲਿੱਪੀ ਵਿੱਚ ਲਿਖਤਾ ਮਿਲਦੀਆਂ ਹਨ।ਟਾਕਰੀ ਲਿੱਪੀ ਦੀ
ਵਰਤੋਂ ਆਮ ਲੋਕ ਅਤੇ ਰਾਜ ਕਰਦਾ ਟੋਲਾ ਦੋਨੋ ਵਰਤਦੇ ਸਨ।ਡਾ. ਐੱਸ.ਕੇ. ਸ਼ਰਮਾ ਅਨੁਸਾਰ ਹਿੰਦੂ ਵੀ
ਟਾਕਰੀ ਲਿੱਪੀ ਦੀ ਵਰਤੋਂ ਕਰਦੇ ਰਹੇ ਹਨ।19ਵੀਂ ਸਦੀ ਦੇ ਦੇਵ ਨਾਗਰੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ
ਆਪਣੇ ਬਜ਼ੁਰਗਾ ਦੀ ਲਿੱਪੀ ਨੂੰ ਛੱਡ ਦਿੱਤਾ ਜਿਹੜੀ ਕਿ ਇਹਨਾਂ ਦੇ ਵਡੇਰੇ ਹਜ਼ਾਰਾ ਸਾਲਾਂ ਤੋਂ ਵਰਤ ਰਹੇ
ਸਨ ਅਤੇ ਰਾਜਿਆ ਵੱਲੋਂ ਵੀ ਸ਼ਾਹੀ ਲਿੱਪੀ ਵਜੋਂ ਵਰਤੀ ਜਾਂਦੀ ਸੀ। ਪਰ 1947 ਤੋਂ ਹਿੰਦੂਆਂ ਨੇ ਟਾਕਰੀ
ਲਿੱਪੀ ਛੱਡ ਦਿੱਤੀ।ਮਹਿਮੂਦ ਗਜ਼ਨਵੀ ਨੇ ਫਾਰਸੀ ਨੂੰ ਸਰਕਾਰੀ ਬਣਾਉਣ ਨਾਲ ਨਵੇਂ ਮੁਸਲਮਾਨ ਵੀ ਇਸੇ
ਲਿੱਪੀ ਵਿੱਚ ਆਪਣੀਆ ਲਿੱਖਤਾ ਲਿਖਦੇ ਰਹੇ।ਇੰਡੀਅਨ ਸਬ ਕੰਨੀਨੈਂਟ ਵਿੱਚ ਪੰਜਾਬੀ, ਕਸ਼ਮੀਰੀ,
ਪਸਤੋ, ਸਿੰਧੀ ਅਤੇ ਖੜੀ ਬੋਲੀ ਆਦਿ ਇਸੇ ਲਿੱਪੀ ਵਿੱਚ ਲਿਖੀਆ ਜਾਣ ਲੱਗੀਆ ਜਿਹੜੀਆ ਕਿ ਲੋਕਾਂ
ਦੀ ਮਜ਼ਬੂਰੀ ਬਣ ਚੱੁਕ ਸੀ।ਮੁਸਲਮਾਨਾ ਤੋਂ ਦ ੂਸਰੀਆ ਕੌਮਾਂ ਨੇ ਵੀ ਇਹੀ ਬੋਲੀ ਅਤੇ ਲਿੱਪੀ ਪੜ੍ਹੀ ਤਾਂ
ਉਹਨਾਂ ਨੂੰ ਰਾਜਸੀ ਲਾਭ ਮਿਲੇ।ਫਾਰਸੀ ਗਿਆਰਵੀਂ ਸਦੀ ਦੇ ਆਰੰਭ ਵਿੱਚ ਸਰਕਾਰੀ ਦਰਜ਼ਾ ਹਾਸਿਲ ਕਰ
ਚੁੱਕੀ ਸੀ।ਫਾਰਸੀ ਬੋਲੀ 850 ਸਾਲ ਲੋਕਾਂ ਵਿੱਚ ਮਕਬੂਲ ਬਣੀ ਰਹੀ ਅਤੇ ਸਰਕਾਰੀ ਬੋਲੀ ਰਹੀ
ਹੈ।ਅੰਗਰੇਜ਼ਾ ਦੇ ਆਉਣ ਤੋਂ ਪਹਿਲਾ ਫਾਰਸੀ ਦਾ ਬੋਲਬਾਲਾ ਸੀ।
ਹਿੰਦੂਆਂ ਨੇ ਇਸ ਨੂੰ ਫੇਲ ਕਰਨ ਲਈ ਨਾਗਰੀ ਪ੍ਰਚਾਰਨੀ ਸਭਾ ਬਣਾਈ।1947 ਤੋਂ ਪਿੱਛੋਂ ਨਾਗਰੀ
ਨੂੰ ਸੈਂਟਰ ਸਰਕਾਰ ਤੋਂ ਦਰਜ਼ਾ ਮਿਲ ਗਿਆ।ਮਜ਼ਬੂਰੀ ਬਸ ਗੈਰ ਹਿੰਦੀ ਭਾਸ਼ੀ ਲੋਕਾਂ ਨੂੰ ਸਿਖਣੀ ਪੈਂਦੀ
ਹੈ।ਨਾ ਸਿੱਖਣ ਨਾਲ ਕਈ ਵਾਰ ਕਈ ਤਰ੍ਹਾਂ ਦਾ ਨੁਕਸਾਨ ਹੋਣ ਦਾ ਡਰ ਪੈਦਾ ਹੋ ਜਾਂਦਾ ਹੈ।ਹਿੰਦੀ ਨੂੰ
ਗੁਰਮੁੱਖ ਸਿੰਘ ਮੁਸਾਫਿਰ ਨੇ ਇੱਕ ਵੋਟ ਪਾਕੇ ਸਰਕਾਰੀ ਦਰਜ਼ਾ ਦੁਆ ਦਿੱਤਾ।
ਇੰਡੀਅਨ ਸਬ ਕ ੰਟੀਨੈਂਟ ਵਿੱਚ ਕਈ ਲਿੱਪੀਆਂ ਚਲਦੀਆ ਰਹੀਆ।ਟਾਕਰੀ ਲਿੱਪੀ ਛੱਡ ਕੇ ਬਾਕੀ
ਸੱਭ ਨਵੀਆਂ ਲਿੱਪੀਆਂ ਹਨ।ਇਹਨਾਂ ਲਿੱਪੀਆਂ ਦੇ ਭੂਤਕਾਲ ਵਿੱਚ ਝਾਤੀ ਮਾਰੀ ਜਾਵੇ ਤਾਂ ਇਸ ਗੱਲ ਦੀ
ਤਰਦੀਦ ਹੋ ਜਾਂਦੀ ਹੈ ਕਿ ਹਿੰਦੂ ਵਿਦਵਾਨ ਲੋਕ ਇਹੀ ਰੱਟਾਂ ਲਾਈ ਜਾ ਰਹੇ ਹਨ ਕਿ ਬ੍ਰਾਹਮੀ ਲਿੱਪੀ ਵਿੱਚੋਂ
ਹੀ ਸਾਰੀਆਂ ਲਿੱਪੀਆਂ ਨਿਕਲੀਆਂ ਹਨ।ਜੇਕਰ ਨਿਰਪੱਖ ਹੋ ਕੇ ਇਹਨਾਂ ਲਿੱਪੀਆਂ ਦਾ ਅਧਿਐਨ ਕੀਤਾ
ਜਾਵੇ ਤਾਂ ਪਤਾ ਲੱਗ ਜਾਵੇਗਾ ਕਿ ਬ੍ਰਾਹਮੀ ਨਾਮ ਦੀ ਕੋਈ ਲਿੱਪੀ ਹੀ ਨਹੀ ਹੈ।ਇਹ ਸੂਰਜ ਚੜ੍ਹੇ ਨੂੰ ਵੀ
ਹਨੇਰਾ ਦੱਸੀ ਜਾ ਰਹੇ ਹਨ।
ਗੁਰਮੁੱਖੀ ਬਾਰੇ ਸਿੱਖ ਵਿਦਵਾਨ, ਹਿੰਦੂ ਕਾਮਰੇਡ, ਭਾਸ਼ਾ ਵਿਭਾਗ ਅਤੇ ਯੂਨੀਵਰਸਿਟੀਆਂ ਵੀ ਇਹੀ
ਪੜ੍ਹਾਈ ਜਾ ਰਹੇ ਹਨ ਕਿ ਅੱਜ ਦੀ ਗੁਰਮੁਖੀ ਲਿੱਪੀ ਬ੍ਰਾਹਮੀ ਲਿੱਪੀ ਵਿਚੋਂ ਨਿਕਲੀ ਹੈ ਜਦਕਿ ਗੁਰਮੁਖੀ
ਲਿੱਪੀ ਕਈ ਪੜਾਵਾਂ ਵਿੱਚੋਂ ਨਿਕਲ ਕੇ ਅੱਜ ਦੀ ਸ਼ਕਲ ਅਖਿਿਤਆਰ ਕੀਤੀ ਹੈ।ਇਹ ਲਿੱਪੀ ਹੀ ਪੰਜਾਬੀ
ਨੂੰ ਲਿਖਣ ਲਈ ਢੱੁਕਵੀ ਹੈ।ਬ੍ਰਾਹਮੀ ਕੋਈ ਲਿੱਪੀ ਨਹੀ ਹੈ। ਜੇ ਕੋਈ ਸਬੂਤ ਹੈ ਤਾਂ ਪੇਸ਼ ਕਰੋ ਅਤੇ ਬਰੀ
ਹੋ ਸਕਦੇ ਹੋ।
ਮੇਰੇ ਦਾਅਵਾ ਹੈ ਕਿ ਗੁਰਮੁ ੱਖੀ ਲਿੱਪੀ ਬਾਬੇ ਨਾਨਕ ਨੇ ਬਣਾਈ ਹੈ ਕਿਉਂਕਿ ਟਾਕਰੀ ਦੇ ਸਿਰਫ 27
ਅੱਖਰ ਹੀ ਗੁਰਮੁਖੀ ਨਾਲ ਮੇਲ਼ ਖਾਦੇ ਹਨ ਅਤੇ ਬਾਕੀ ਅੱਖਰ ਬਾਬੇ ਨਾਨਕ ਨੇ ਮੁਕੰਮਲ ਕੀਤੇ ਹਨ।ਪੰਜਾਬੀ
ਅਜੇ ਵੀ ਇੱਕ ਕੌਮ ਨਹੀ ਬਣ ਸਕੇ ਹਨ।ਇਸਕ ਲਈ ਇਹਨਾਂ ਨੂੰ ਕਈ ਪਰੇਸ਼ਾਨੀਆਂ ਅਤੇ ਵਿਖੜੇ
ਪੈਂਡਿਆ ਤੇ ਤੁਰਨ ਲਈ ਮਜ਼ਬੂਰ ਹੋਣਾ ਪਿਆ।ਇਹ ਲੋਕ ਦੂਜੀਆਂ ਕੌਮਾਂ ਦੇ ਢਹੇ ਚੜ ਕੇ ਆਪਣਾ ਸੱਭ
ਕੁਝ ਬਰਬਾਦ ਕਰਦੇ ਰਹੇ ਹਨ।ਅੱਜ ਰੁਕਾਵਟਾਂ ਸਤਾ ਰਹੀਆਂ ਹਨ, ਇਹ ਇਹਨਾਂ ਦੇ ਫੱੁਟ ਦੇ ਵਤੀਰੇ ਦੀ
ਦੇਣ ਹੈ।
ਅੱਜ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਲੋਕਾਂ ਦੇ ਬੱਚੇ ਨਹੀ ਪੜ੍ਹ ਰਹੇ ਹਨ।ਇਹ ਸੱਭ ਤਾਂ ਪੰਜਾਬੀ
ਲੋਕਾਂ ਦਾ ਹੀ ਕਿਰਦਾਰ ਹੈ।ਅਸੀ ਉਹਨਾਂ ਨੂੰ ਪ੍ਰਾਇਵੇਟ ਸਕੂਲਾਂ ਵਿੱਚ ਪੜਾਉਂਦੇ ਹਨ ਅਤੇ ਇੰਗਲਿਸ਼ ਦੀ
ਖਾਤਰ ਮਾਂ ਬੋਲੀ ਤੋਂ ਮੁਕਰ ਰਹੇ ਹਨ।ਆਪਣੀਆਂ ਪੁਰਾਣੀਆਂ ਚੀਜਾਂ ਅਤੇ ਸੱਭਿਅਤਾ ਤੋਂ ਵੀ ਦੂਰ ਜਾ ਰਹੇ
ਹਨ।ਇਸ ਤਰਾਂ੍ਹ ਪੰਜਾਬ ਨੂੰ ਅੱਗੇ ਜਾ ਕੇ ਲੈਣੇ ਦੇ ਦੇਣੇ ਪੈ ਜਾਣਗੇ।
ਨਾਮ:-ਸ. ਨਾਜ਼ਰ ਸਿੰਘ
ਪਤਾ:-ਮਕਾਨ ਨੰ:-12041,ਗਲੀ ਨੰ:-2,
ਅਟੱਲ ਨਗਰ, ਡਾਕਖਾਨੇ ਵਾਲੀ ਗਲੀ,ਰਾਹੋਂ
ਰੋਡ,ਲੁਧਿਆਣਾ।ਫਨਿ ਛੋਦੲ-141007