ਬੇਬੇ ਨਾਨਕੀ: ਪਹਿਲੇ ਗੁਰੂ ਸਿੱਖ -ਡਾ. ਗੁਰਸ਼ਰਨ ਸਿੰਘ ਕੈਂਥ ਅਤੇ ਤਰਨਦੀਪ ਕੌਰ
ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦੀ ਸਿਰਫ ਵਡੀ ਭੈਣ ਹੀ ਨਹੀਂ ਸਨ ਬਲਿਕ ਉਨ੍ਹਾ
ਦੇ ਪਾਲਣ ਪੋਸ਼ਣ ਕਰਣ ਵਾਲੇ , ਉਨ੍ਹਾ ਨੂੰ ਸਮਝਣ ਵਾਲੇ , ਉਨ੍ਹਾ ਦੇ ਦਿਲ ਦੀਆਂ ਜਾਣਨ
ਵਾਲੇ ਉਨ੍ਹਾ ਦੇ ਦੁਖਾਂ ਸੁਖਾਂ ਦੇ ਸਾਥੀ , ਸਲਾਹਕਾਰ , ਉਨ੍ਹਾ ਦੇ ਗੈਰਹਾਜਰੀ ਵਿਚ ਉਨ੍ਹਾ
ਦੇ ਪਰਿਵਾਰ ਦੀ ਦੇਖ -ਰੇਖ ਕਰਨ ਵਾਲੇ ਇਕ ਐਸੀ ਸ਼ਖਸ਼ੀਅਤ ਸਨ ਜਿਨ੍ਹਾ ਦਾ ਸਿਖ
ਇਤਿਹਾਸ ਵਿਚ ਇਕ ਵਿਸ਼ੇਸ਼ ਅਸਥਾਨ ਹੈ1 ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼
ਹੋਇਆ ਉਸ ਵੇਲੇ ਬੀਬੀ ਨਾਨਕੀ ਦੀ ਉਮਰ ਪੁੰਜ ਕੁ ਸਾਲ ਦੀ ਸੀ1 ਸਿੱਖ ਇਤਹਿਾਸ
ਵਿੱਚ ਬੇਬੇ ਨਾਨਕੀ ਜੀ ਨੂੰ ਪਹਿਲੇ ਗੁਰਸਿੱਖ ਮੱਨਿਆ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਸਭ
ਤੋਂ ਪਹਿਲਾਂ ਆਪਣੇ ਭਰਾ ਦੀ ਰੂਹਾਨੀਅਤ ਦਾ ਅਹਿਸਾਸ ਹੋਇਆ। ਬੇਬੇ ਨਾਨਕੀ ਜੀ
ਗੁਰੂ ਸਾਹਿਬ ਤੋਂ 5 ਸਾਲ ਵੱਡੇ ਸਨ।
*****
ਬੇਬੇ ਨਾਨਕੀ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਹੋਣ ਦੇ ਨਾਲ-ਨਾਲ ਉਨ੍ਹਾਂ ਦੇ
ਸਲਾਹਕਾਰ,ਪਾਲਣ-ਪੋਸਣ ਕਰਨ ਵਾਲੇ ਮਾਤਾ ਸਮਾਨ,ਆਪਣੇ ਵੀਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ
ਦਿਲ ਦੀਆਂ ਜਾਨਣ ਵਾਲੇ ਸਨ। ਬੇਬੇ ਨਾਨਕੀ ਜੀ ਪਹਿਲੇ ਸਿੱਖ ਬੀਬੀ ਸਨ ਜਿਨ੍ਹਾਂ ਨੇ ਸ਼੍ਰੀ ਗੁਰੂ
ਨਾਨਕ ਦੇਵ ਜੀ ਦੀ ਰੱਬੀ ਜੋਤ ਨੂੰ ਸਭ ਤੋਂ ਪਹਿਲਾਂ ਪਹਿਚਾਣਿਆ ਸੀ। ਗੁਰੂ ਨਾਨਕ ਸਾਹਿਬ ਜੀ ਦਾ
ਕੋਈ ਭਰਾ ਨਹੀਂ ਸੀ, ਇਕੋ ਇਕ ਭੈਣ ਸੀ । ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਧਾਰਨ ਕਰਨ ਵਾਲੀ
ਸਭ ਤੋਂ ਪਹਿਲੀ ਸਿੱਖ ਬੀਬੀ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਗੁਰਮਤਿ ਨੂੰ ਜਾਣਿਆ। ਬੇਬੇ ਨਾਨਕੀ
ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਕੇਵਲ ਵੀਰ ਹੀ ਨਹੀਂ, ਫਕੀਰ ਕਰਕੇ ਵੀ ਜਾਣਿਆ।
ਮਹਿਤਾ ਕਲਿਆਨ ਰਾਏ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਇਕ ਬੱਚੀ ਨੇ 2 ਅਪ੍ਰੈਲ
1464 ਵਿਚ ਆਪਣੇ ਨਾਨਕੇ ਪਿੰਡ ਚਾਹਿਲ ਪਾਕਿਸਤਾਨ ਵਿਚ ਜਨਮ ਲਿਆ । ਇਹ ਪਿੰਡ ਲਾਹੌਰ
ਛਾਉਣੀ ਤੋਂ ਅੱਠ ਮੀਲ ਦੱਖਣ ਪੂਰਬ ਵੱਲ ਹੈ । ਆਪ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਲਿਆਣ
ਦਾਸ ਹੈ। ਪੰਜਾਬ ਦੇ ਪਿੰਡਾਂ ਵਿੱਚ ਪੁਰਾਣਾ ਰਿਵਾਜ ਹੈ ਕਿ ਪਹਿਲੇ ਜਣੇਪੇ ਸਮੇਂ ਲੜਕੀ ਆਪਣੇ ਪੇਕੇ
ਚਲੀ ਜਾਂਦੀ ਹੈ। ਇਸ ਲਈ ਮਾਤਾ ਤ੍ਰਿਪਤਾ ਜੀ ਆਪਣੇ ਪਹਿਲੇ ਜਣੇਪੇ ‘ਚ ਆਪਣੇ ਪੇਕੇ ਚਲੇ ਗਏ
ਸਨ। ਬੇਬੇ ਨਾਨਕੀ ਜੀ ਦਾ ਜਨਮ ਸੰਮਤ 1521 ਸੰਨ 1464 ਵਿੱਚ ਨਾਨਕੇ ਪਿੰਡ (ਚਾਹਲ,
2
ਤਹਿਸੀਲ ਲਾਹੋਰ) ਵਿਚ ਹੋਇਆ। ਬੇਬੇ ਜੀ ਦੇ ਨਾਨਾ ਰਾਮ ਜੀ, ਨਾਨੀ ਭਿਰਾਈ ਅਤੇ ਮਾਮਾ ਕ੍ਰਿਸ਼ਨਾ
ਜੀ ਦੇ ਲਾਡਾਂ-ਪਿਆਰਾਂ ਨੇ ਨਵੀਂ ਜਨਮੀ ਬੱਚੀ ਦਾ ਨਾਂਅ ਹੀ “ਨਾਨਕਿਆਂ ਦੀ” ਰਖ ਦਿਤਾ, ਜੋ ਅੱਗੇ
ਜਾ ਕੇ ਨਾਨਕੀ ਅਖਵਾਉਣ ਲੱਗ ਪਿਆ। ਨਾਨਕੇ ਘਰ ਜਨਮ ਹੋਣ ਕਰਕੇ ਆਪਣੀਆਂ ਦਾ ਨਾਮ
ਨਾਨਕਿਆਂ ( ਨਾਨ + ਕੀ) ਦੀ ਪੈ ਗਿਆ।
ਬੇਬੇ ਨਾਨਕੀ ਦੇ ਪਿਤਾ ਮਹਿਤਾ ਕਾਲੂ ਪਿੰਡ ਦੇ ਪਟਵਾਰੀ ਸਨ i ਉਨ੍ਹਾ ਕੋਲ ਆਪਣੀ
ਜਮੀਨ ਵੀ ਸੀ ਜਿਸ ਨੂੰ ਉਹ ਘਰ ਦਾ ਮਾਲ ਡੰਗਰ ਚਰਾਉਣ ਲਈ ਵੀ ਵਰਤ ਲਿਆ ਕਰਦੇ ਸਨ I
ਇਹ ਡੰਗਰ, ਮਝਾਂ ਗਾਵਾਂ ਬਾਬੇ ਨਾਨਕ ਨੇ ਚਰਾਈਆਂ ਸਨI ਮਹਿਤਾ ਕਾਲੂ ਇਕ ਮਿਹਨਤ ਪਸੰਦ ਤੇ
ਇਮਾਨਦਾਰ ਇਨਸਾਨ ਸਨ ਜਿਸ ਕਰਕੇ ਪਿੰਡ ਦਾ ਹਾਕਮ ਰਾਇ ਬੁਲਾਰ ਜੋ ਕਿ ਰਾਇ ਭੋਇ ਦੇ
ਪੁਤਰ ਸਨ ਜਿਨ੍ਹਾ ਨੇ ਤਲਵੰਡੀ ਨਗਰ ਵਸਾਇਆ ਸੀ ,ਉਨ੍ਹਾ ਤੋਂ ਬਹੁਤ ਖੁਸ਼ ਸੀ ਅਤੇ ਦੋਨੋ ਦੀ
ਪਰਿਵਾਰਿਕ ਸਾਂਝ ਬਣ ਗਈ ਉਹ ਬੇਬੇ ਨਾਨਕੀ ਨੂੰ ਆਪਣੀਆਂ ਧੀਆਂ ਵਰਗਾ ਪਿਆਰ ਕਰਦੇ ਸੀ I
ਡਾਕਟਰ ਤ੍ਰਿਲੋਚਨ ਸਿੰਘ ਜੀ ਲਿਖਦੇ ਹਨ ਕਿ, ” ਇਸ ਸੁੰਦਰ ਤੇ ਚੇਤੰਨ ਬਾਲੜੀ ਵਿਚ
ਆਪਣੀ ਮਾਤਾ ਤ੍ਰਿਪਤਾ ਦੇ ਸਾਰੇ ਗੁਣ ਤੇ ਕੋਮਲ ਰੁਚੀਆਂ ਬਚਪਨ ਤੋਂ ਹੀ ਪ੍ਰਗਟ ਹੋਣੀਆਂ ਸ਼ੁਰੂ ਹੋ
ਗਈਆਂ ਸਨ I ਇਹ ਸੁਬਕ-ਸੋਹਲ, ਗੰਭੀਰ ,ਧੀਰ ਵਾਲੀ ਬਚੀ ਨੂੰ ਮਾਤਾ ਪਿਤਾ ਵੀ ਇਤਨਾ ਪਿਆਰ
ਕਰਦੇ ਸੀ ਕਿ ਇਸਦੀ ਕੋਈ ਆਖੀ ਗਲ ਨੂੰ ਮੋੜਦੇ ਨਹੀਂ ਸਨI ਗੁਰੂ ਨਾਨਕ ਸਾਹਿਬ ਤਾਂ ਸੀ ਹੀ ਰੱਬ
ਦੇ ਰੂਪ ਪਰ ਉਨ੍ਹਾ ਦੇ ਕੋਤਕ ਦੁਨਿਆਵੀ ਬੁਧਿ ਵਾਲੇ ਜੀਵਾਂ ਨੂੰ ਘਟ ਸਮਝ ਆਉਂਦੇ ਸੀI ਇਸ ਕਰਕੇ
ਬੜੀ ਵਾਰੀ ਬੇਬੇ ਨਾਨਕੀ ਨੇ ਆਪਣੇ ਵੀਰ ਨੂੰ ਪਿਤਾ ਦੀਆਂ ਝਿੜਕਾਂ ਤੇ ਮਾਰ ਤੋਂ ਬਚਾਇਆI
ਪੰਜ ਸਾਲ ਬਾਅਦ ਰਾਏ ਭੋਏ ਦੀ ਤਲਵੰਡੀ ਵਿਚ. ਇਸਦਾ ਇਕ ਵੀਰ ਜਨਮਿਆ ਜਿਸ ਦਾ ਨਾਂ
ਇਸ ਦੇ ਨਾਲ ਰਲਦਾ ਨਾਨਕ ਰੱਖਿਆ ਆਪ ਜੀ ਨੂੰ ਗੁਰੂ ਸਾਹਿਬ ਦੇ ਵੱਡੇ ਭੈਣ ਹੋਣ ਕਰਕੇ ਸਮੁੱਚਾ
ਸਿੱਖ ਜਗਤ ਬੇਬੇ ਨਾਨਕੀ ਜੀ ਆਖ ਸਤਿਕਾਰਦਾ ਹੈ। ਬੀਬੀ ਨਾਨਕੀ ਨੂੰ ਆਮ ਕਰਕੇ ਬੇਬੇ ਨਾਨਕੀ
ਹੀ ਕਿਹਾ ਜਾਂਦਾ ਸੀ। ਬੇਬੇ ਨਾਨਕੀ ਜੀ ਦਾ ਇਕ ਚਾਚਾ ਭਾਈ ਲਾਲੂ ਵੀ ਸੀ ਉਹ ਵੀ ਆਪਣੇ ਭਰਾ ਦੇ
ਦੋਨਾਂ ਬਚਿਆਂ ਨੂੰ ਰਜ ਕੇ ਪਿਆਰ ਕਰਦੇ ਸੀI ਵੈਸੇ ਵੀ ਘਰ ਵਿਚ ਪਹਿਲੀ ਪਹਿਲੀ ਸੰਤਾਨ ਹੋਣ
ਕਰਕੇ ਬੇਬੇ ਨਾਨਕੀ ਨੂੰ ਆਪਣੇ ਘਰੋਂ ਵੀ ਰਜਵਾਂ ਪਿਆਰ ਮਿਲਿਆ
ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਤਾਂ ਜਿਨੀਂ ਵੀਰ ਦੇ ਆਉਣ ਦੀ ਖੁਸ਼ੀ ਭੈਣ ਨਾਨਕੀ
ਨੂੰ ਹੋਈ ਉਸਦਾ ਅੰਦਾਜ਼ਾ ਨਹੀ ਲਗਾਇਆ ਜਾ ਸਕਦਾI ਉਨ੍ਹਾ ਦੋਨੋ ਦਾ ਇਤਨਾ ਪਿਆਰ ਦੇਖਕੇ
ਮਾਤਾ ਪਿਤਾ ਨੇ ਉਨ੍ਹਾ ਦਾ ਨਾਮ ਬੇਬੇ ਨਾਨਕੀ ਜੀ ਦੇ ਨਾਂ ਤੇ ਹੀ ਨਾਨਕ ਜੀ ਰੱਖ ਦਿਤਾ। ਗੁਰੂ
ਨਾਨਕ ਦੇ ਜਨਮ ਤੇ ਪਿਤਾ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਨੇ ਰੱਜ ਕੇ ਦਾਨ-ਪੁੰਨ ਕੀਤਾ ,ਕਮੀ-
ਕਮੀਨ , ਗਰੀਬ-ਗੁਰਬੇ ਤੇ ਲੋੜਵੰਦਾ ਦੀਆਂ ਝੋਲੀਆਂ ਭਰ ਦਿਤੀਆਂ I ਜਦੋਂ ਮਾਤਾ ਤ੍ਰਿਪਤਾ ਨੇ
3
ਕੀਮਤੀ ਸੁਗਾਤਾਂ ਨਾਲ ਭਰਿਆ ਥਾਲ ਦੋਲਤਾਂ ਦਾਈ ਨੂੰ ਦੇਣਾ ਚਾਹਿਆ ਤਾਂ ਉਸਨੇ ਹਥ ਜੋੜ ਅਰਜ਼
ਕੀਤੀ ਕਿ ਬਾਲਕ ਦਾ ਨੂਰਾਨੀ ਚੇਹਰਾ ਦੇਖ ਕੇ ਮੈਂ ਰਜ ਗਈ ਹਾਂ ਹੁਣ ਮੈਨੂੰ ਕਿਸੇ ਚੀਜ਼ ਦੀ ਲੋੜ
ਨਹੀਂ ਜਾਪਦੀ I1
ਬੇਬੇ ਨਾਨਕੀ ਆਪਣੇ ਵੀਰ ਨਾਲ ਅਤਿ ਡੂੰਘਾ ਪਿਆਰ ਕਰਦੇ, ਆਪਣੇ ਵੀਰ ਨੂੰ ਗੋਦੀ ਚੁਕ
ਕੇ ਖਿਡਾਉਂਦੇ , ਲੋਰੀਆਂ ਦਿੰਦੇ ਤੇ ਪਲ ਪਲ ਉਨ੍ਹਾ ਦਾ ਧਿਆਨ ਰਖਦੇ I ਬਾਬਾ ਨਾਨਕ ਵੀ ਉਨ੍ਹਾ ਦੀ
ਸੰਗਤ ਵਿਚ ਰਹਿ ਕੇ ਬਹੁਤ ਖੁਸ਼ ਰਹਿੰਦੇ। ਭਾਵੇਂ ਗੁਰੂ ਨਾਨਕ ਸਾਹਿਬ ਬੇਬੇ ਨਾਨਕੀ ਤੋ ਛੋਟੇ ਸੀ ,
ਪਰ ਬੇਬੇ ਨਾਨਕੀ ਹਮੇਸ਼ਾਂ ਉਨ੍ਹਾ ਨੂੰ ਵਡਾ ਸਮਝ ਕੇ ਹੀ ਪਿਆਰਦੇ ਤੇ ਸਤਿਕਾਰਦੇ ਸੀI ਇਸੇ
ਪਿਆਰ ਦਾ ਸਦਕਾ ਹੀ ਓਹ ਪਹਿਲੇ ਇਨਸਾਨ ਸਨ, ਜਿਨ੍ਹਾ ਨੇ ਗੁਰੂ ਨਾਨਕ ਦੇਵ ਵਿੱਚ ਕਰਤਾਰ
ਦੀ ਜੋਤ ਨੂੰ ਪ੍ਰਤੱਖ ਵੇਖਿਆ, ਗੁਰਮਤਿ ਜਾਣਿਆ ਅਤੇ ਉਨ੍ਹਾਂ ਦੀ ਚਲਾਈ ਸਿਖੀ ਨੂੰ ਸਭ ਤੋ ਪਹਿਲਾ
ਧਾਰਨ ਕੀਤਾ। ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਇਸ
ਗਲ ਦੀ ਪੁਸ਼ਟੀ ਕੀਤੀ ਹੈ ।
ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ
ਕੇਵਲ ਵੀਰ ਹੀ ਨਹੀਂ, ਫਕੀਰ ਰੂਪੀ ਕਰਕੇ ਵੀ ਜਾਣਿਆ।
ਉਹ ਆਪਣੀ ਮਾਤਾ ਤ੍ਰਿਪਤਾ ਅਤੇ ਪਿਤਾ ਕਾਲੂ ਨੂੰ ਅਕਸਰ ਕਹਿੰਦੇ ਸੀ ਕਿ ਨਾਨਕ ਨੂੰ ਪੁੱਤਰ
ਕਰਕੇ ਨਾ ਜਾਣਿਓ। ਨਾਨਕ ਇਸ ਜਗਤ ਦਾ ਜੀਵ ਨਹੀਂ, ਉਹ ਤਾਂ ਜਗਤ ਜਲੰਦੇ ਨੂੰ ਤਾਰਨ ਵਾਸਤੇ
ਅਤੇ ਉਨ੍ਹਾਂ ਦੀ ਪੀੜਾ ਹਰਨ ਵਾਸਤੇ ਆਇਆ ਹੈ। ਬੇਬੇ ਨਾਨਕੀ ਤੋ ਬਾਅਦ ਰਾਇ ਬੁਲਾਰ ਦੂਸਰਾ
ਬੰਦਾ ਸੀ ਜਿਸ ਨੇ ਗੁਰੂ ਨਾਨਕ ਨੂੰ ਸਮਝਿਆ, ਪਰਖਿਆ ਤੇ ਜਾਣਿਆ ਕਿਓਂਕਿ ਉਸਨੇ ਗੁਰੂ ਨਾਨਕ
ਸਾਹਿਬ ਉਤੇ ਸੱਪ ਨੂੰ ਛਾਂ ਕਰਦੇ ਆਪ ਦੇਖਿਆ ਸੀ ਤੇ ਗੁਰੂ ਨਾਨਕ ਸਾਹਿਬ ਬਾਰੇ ਬਹੁਤ ਸਾਰੇ ਕਿੱਸੇ
ਕਹਾਣੀਆ ਪਾਂਧੇ, ਮੋਲਵੀ ਤੇ ਪੰਡਿਤ ਹਰਦਿਆਲ ਤੋ ਵੀ ਸੁਣੇ ਸਨI
ਬੇਬੇ ਨਾਨਕੀ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਬਹੁਤ ਪਿਆਰ ਕਰਦੇ ਤੇ ਖਿਡਾਉਂਦੇ ਕੁਛੜੋ
ਨਾ ਲਾਉਂਦੇ । ਮਾਤਾ ਤ੍ਰਿਪਤਾ ਏਨਾਂ ਦੋਵਾਂ ਨੂੰ ਆਪਸ ਵਿਚ ਪਿਆਰ ਕਰਦਿਆਂ ਵੇਖ ਬਹਾਰੇ ਜਾਂਦੇ ,
ਵਾਰੇ ਜਾਂਦੇ । ਵੀਰ ਨੂੰ ਬਾਹਰ ਸਖੀਆਂ ਪਾਸ ਲਿਜਾ ਖਿਡਾਉਂਦੇ ।ਕਈ ਵਾਰ ਵੀਰ ਨਾਨਕ ਬਾਹਰ
ਘਰ ਦੀਆਂ ਵਸਤੂਆਂ ਦੇ ਆਉਂਦਾ । ਛੋਟੇ ਛੋਟੇ ਬੱਚੇ ਇਕੱਠੇ ਕਰ ਘਰੋਂ ਰੋਟੀਆਂ ਕੱਢ ਕੇ ਲੈ ਜਾਂਦਾ ਤੇ
ਬੱਚਿਆਂ ਨੂੰ ਕਤਾਰਾਂ ਵਿਚ ਬਿਠਾ ਕੇ ਰੋਟੀਆਂ ਦੇ ਟੋਟੇ ਕਰ ਕੇ ਵੰਡਦਾ ਤਾਂ ਭੈਣ ਨਾਨਕੀ ਜੀ ਪਿਛੇ ਜਾ
ਕੇ ਤਕਦੇ ਬੜੇ ਖੁਸ਼ ਹੁੰਦੇ । ਇਸੇ ਤਰ੍ਹਾਂ ਬਾਲਕ ਗੁਰੂ ਨਾਨਕ ਘਰੋਂ ਭਾਂਡੇ , ਬਸਤਰ ਇਥੋਂ ਤਕ ਕਿ
ਇਕ ਵਾਰੀ ਆਪਣੇ ਹੱਥ ਦੀ ਅੰਗੂਠੀ ਵੀ ਬਾਹਰ ਦੇ ਆਇਆ ਮਾਂ ਨੇ ਖਫਾ ਹੋ ਕੇ ਝਿੜਕਣਾ ਤਾਂ ਭੈਣ
ਨਾਨਕੀ ਜੀ ਕਹਿਣਾ “ ਮਾਤਾ ! ਮੇਰੇ ਵੀਰ ਨੂੰ ਪੁੱਤਰ ਕਰਕੇ ਨਾ ਜਾਣੀ । ਇਹ ਰੱਬ ਰੂਪ ਹੈ । ਮਾਤਾ
4
ਜੀ ਨੂੰ ਕੀ ਪਤਾ ਸੀ ਜਿਸ ਦੀਆਂ ਗਲਾਂ ਪਲੋਸ ਕੇ ਉਸ ਦੀ ਪੀੜ ਹਟਾਉਣ ਲੱਗੀ ਹੈ ਵੱਡੇ ਹੋ ਕੇ ਜਗਤ
ਜਲੰਦੇ ਦੀ ਪੀੜ ਹਰਨ ਲਈ ਘਰ ਬਾਰ ਛੱਡ ਉਦਾਸੀਆਂ ਤੇ ਚੱਲ ਪੈਣਾ ਹੈ । ਇਸੇ ਤਰ੍ਹਾਂ ਭੈਣ ਨਾਨਕੀ
ਜੀ ਪਿਤਾ ਕਾਲੂ ਰਾਇ ਨੂੰ ਕਹਿੰਦੇ ਪਿਤਾ ਜੀ! ਨਾਨਕ ਫਕੀਰ ਦੋਸਤ ਹੈ । ਇਹ ਸੰਸਾਰੀ ਜੀਵ ਨਹੀਂ
ਹੈ । ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ ਸਨ ਜਿਨਾਂ ਇਨ੍ਹਾਂ ਨੂੰ (ਗੁਰੂ) ਸਮਝਣ ਤੇ ਇਨ੍ਹਾਂ ਦਾ
ਧਰਮ ਧਾਰਿਆ । ਇਹ ਵੀਰ ਗੁਰੂ ਨਾਨਕ ਜੀ ਨੂੰ ਵੀ ਨਹੀਂ ਪੀਰ ਕਰ ਕੇ ਜਾਣਦੀ । ਦੂਜੇ ਰਾਇ
ਬੁਲਾਰ ਸੀ ਜਿਸ ਨੇ ਗੁਰੂ ਨਾਨਕ ਦੇਵ ਜੀ ਦੀ ਅਜ਼ਮਤ ਨੂੰ ਜਾਣਿਆ ।
ਉਨ੍ਹਾ ਦਿਨਾਂ ਵਿਚ ਬਚੀਆਂ ਦਾ ਵਿਆਹ ਜਲਦੀ ਕਰ ਦਿਤਾ ਜਾਂਦਾ ਸੀ ਜਿਸਦੇ ਕਈ ਕਾਰਣ
ਸਨ ਜਿਨਾਂ ਵਿਚੋਂ ਮੁਖ ਜਰਵਾਣਿਆਂ ਦੇ ਹਮਲੇ, ਸਥਾਨਕ ਹਾਕਮਾਂ ਦੇ ਜ਼ੁਲਮ ਤੇ ਗੈਰ ਮੁਸਲਮਾਨ
ਲੜਕੀਆਂ ਦੀ ਇਜ਼ਤ ਨਾਲ ਖੇਲਣਾ ਇਕ ਆਮ ਰਵਾਇਤ ਸੀI ਬੇਬੇ ਨਾਨਕੀ ਜੀ ਦਾ ਵਿਆਹ ਛੋਟੀ
ਉਮਰੇ ਜਦ ਉਹ 12 ਕੁ ਸਾਲ ਦੇ ਸੀ , ਸੰਨ 1475 ਵਿਚ ਭਾਈਆ ਜੈ ਰਾਮ ਜੀ ਨਾਲ ਹੋਇਆ ਜੋ ਕਿ
ਸੁਲਤਾਨਪੁਰ ਵਿਖੇ ਨਵਾਬ ਦੌਲਤ ਖਾਂ ਲੋਧੀ ਦੇ ਮਾਲ ਮਹਿਕਮੇ ਵਿਚ ਉਚੇ ਅਹੁਦੇ ਤੇ ਸਨI ਨਵਾਬ
ਦੌਲਤ ਖਾਂ ਦਾ ਆਮਿਲ ( ਜ਼ਮੀਨ ਮਿਣਨ ) ਵਾਲਾ ਸੀ । ਤੇ ਰਾਇ ਬੁਲਾਰ ਪਾਸ ਅਕਸਰ ਆਉਂਦਾ
ਰਹਿੰਦਾ ਸੀ ।ਇਹ ਅਕਸਰ ਤਲਵੰਡੀ ਰਾਇ ਬੁਲਾਰ ਕੋਲ ਕਈ ਵਾਰੀ ਜਮੀਨ ਦੀ ਪੈਮਾਇਸ਼ ਕਰਨ
ਤੇ ਮਾਲੀਆ ਉਗਰਾਹੁਣ ਦੇ ਸਿਲਸਿਲੇ ਵਿਚ ਤਲਵੰਡੀ ਆਇਆ ਜਾਇਆ ਕਰਦੇ ਸਨI ਇਹ ਇਕ
ਚੰਗਾ ਰਿਸ਼ਤਾ ਜਾਣ ਕੇ ਰਾਇ ਬੁਲਾਰ ਜੋ ਇਸ ਪਰਿਵਾਰ ਦੀ ਬਹੁਤ ਇਜ਼ਤ ਕਰਦੇ ਸੀ ਤੇ ਨਾਨਕੀ
ਨੂੰ ਆਪਣੇ ਬਚਿਆਂ ਦੀ ਤਰਹ ਪਿਆਰ ਕਰਦੇ ਸੀ, ਨੇ ਕਰਵਾਇਆ I ਕਾਲੂ ਚੰਦ ਜੀ ਨੇ ਆਪਣੇ
ਸੌਹਰੇ ਰਾਮ ਜੀ ਨਾਲ ਸਲਾਹ ਕਰਕੇ ਰਿਸ਼ਤਾ ਪੱਕਾ ਕੀਤਾ । ਵਿਆਹ ਬੜੀ ਧੂਮ ਧਾਮ ਨਾਲ ਕੀਤਾ
ਗਿਆ । ਤਿੰਨ ਦਿਨ ਜੰਝ ਰੱਖੀ ਗਈ ਨਵਾਬ ਦੌਲਤ ਖਾਂ ਵੀ ਬਰਾਤ ਵਿਚ ਆਇਆ । ਨਾਨਕਿਆਂ
ਮਾਮਾ ਕ੍ਰਿਸ਼ਨ ਚੰਦ ਨੇ ਵੀ ਬੜਾ ਖਰਚ ਕੀਤਾ । ਉਹਨਾਂ ਦਾ ਡੋਲਾ ਰਾਇ-ਭੋਇ ਦੀ ਤਲਵੰਡੀ ਜਿਲ੍ਹਾ
ਸ਼ੇਖੁਪੁਰਾ (ਅੱਜ-ਕੱਲ ਨਨਕਾਣਾ ਸਾਹਿਬ) ਤੋਂ ਜਿਸ ਅਸਥਾਨ ਉੱਪਰ ਆਇਆ, ਉਸ ਥਾਂ ਨੂੰ
ਗੁਰਦੁਆਰਾ ਬੇਬੇ ਨਾਨਕੀ ਜੀ ਦਾ ਖੂਹ ਸਾਹਿਬ, ਤਲਵੰਡੀ ਚੌਧਰੀਆਂ ਦੇ ਨਾਂ ਨਾਲ ਜਾਣਿਆ ਜਾਂਦਾ
ਹੈ।ਫਿਰ ਪੰਜ ਸਾਲ ਬਾਦ ਮੁਕਲਾਵਾ ਦਿੱਤਾ ਗਿਆ । ਬੇਬੇ ਜੀ ਦਾ ਸਰੀਰ ਸੁਲਤਾਨਪੁਰ ਤੇ ਮਨ ਵੀਰ
( ਗੁਰੂ ) ਨਾਨਕ ਵਿਚ ।
ਵਿਆਹ ਤੋਂ ਮਗਰੋਂ ਬੀਬੀ ਨਾਨਕੀ ਨੇ ਇਕ ਸੁਚਜੀ ਗ੍ਰਹਿਣੀ ਦੀ ਤੋਰ ਤੇ ਆਪਣੀ ਸਾਰੀ
ਜਿੰਦਗੀ ਸੁਲਤਾਨਪੁਰ ਲੋਧੀ ਵਿਚੇ ਰਹਿ ਕੇ ਬੀਤਾਈ I ਉਨ੍ਹਾ ਦਾ ਗ੍ਰਹਿਸਤੀ ਜੀਵਨ ਆਪਣੇ ਆਪ
ਵਿਚ ਇਕ ਮਿਸਾਲ ਸੀI ਭਾਈਆ ਜੈ ਰਾਮ ਜੀ ਬੇਬੇ ਨਾਨਕੀ ਜੀ ਦਾ ਬਹੁਤ ਆਦਰ ਕਰਦੇ ਸੀ ਤੇ
ਗੁਰੂ ਨਾਨਕ ਸਾਹਿਬ ਨੂੰ ਵੀ ਬਹੁਤ ਪਿਆਰ ਕਰਦੇ ਸੀI ਉਹ ਅਕਸਰ ਕਿਹਾ ਕਰਦੇ ਸੀ ,” ਧੰਨ
5
ਪ੍ਰਮੇਸ਼ਰ ਜੀ ਹੈਂ ਅਤੇ ਧੰਨ ਨਾਨਕ ਜੀ ਹੈਂ ਅਤੇ ਤੂੰ ਭੀ ਧੰਨ ਹੈਂ ਅਤੇ ਥੋੜੇ ਥੋੜੇ ਅਸੀਂ ਵੀ ਧੰਨ ਹਾਂ ਜੋ
ਤੇਰੇ ਨਾਲ ਸੰਜੋਗ ਬਣਿਆ ਹੈI ਇਹ ਸਭ ਮਾਤਾ ਤ੍ਰਿਪਤਾ ਜੀ ਦੀ ਆਪਣੀ ਬਚੀ ਬੀਬੀ ਨਾਨਕੀ ਜੀ
ਨੂੰ ਸਿਖਿਆ ਦੇਣ ਦਾ ਕਮਾਲ ਸੀI ਮਾਤਾ ਤ੍ਰਿਪਤਾ ਵੀ ਪ੍ਰਭੂ ਭਗਤੀ ਵਿਚ ਜੁੜੇ ਰਹਿਣ ਵਾਲੇ ਮਿਠ
ਬੋਲੜੇ ਤੇ ਧਾਰਮਿਕ ਬਿਰਤੀ ਵਾਲੇ ਇਨਸਾਨ ਸਨI ਭਾਈਆ ਜੈ ਰਾਮ ਜੀ ਤੇ ਮਹਿਤਾ ਕਾਲੂ ਜੀ ਦਾ
ਵੀ ਆਪਸ ਵਿਚ ਬਹੁਤ ਪਿਆਰ ਸੀI ਉਹ ਕਈ ਵਾਰ ਆਪਣੇ ਘਰੇਲੂ ਮਸਲਿਆਂ ਬਾਰੇ ਭਾਈਆ ਜੈ
ਰਾਮ ਜੀ ਕੋਲੋਂ ਸਲਾਹ ਲੈਂਦੇ ਸੀ ਕਿਉਂਕਿ ਉਹ ਜਾਣਦੇ ਸੀ ਕਿ ਭਾਈਆ ਜੈ ਰਾਮ ਜੀ ਹਮੇਸ਼ਾਂ ਚੰਗੀ,
ਨੇਕ ਤੇ ਪਰਿਵਾਰ ਦੇ ਹਿਤ ਵਾਲੀ ਸਲਾਹ ਦੇਣਗੇI
ਭੈਣ ਦੇ ਸਹੁਰੇ ਜਾਣ ਤੋ ਬਾਅਦ ਗੁਰੂ ਨਾਨਕ ਸਾਹਿਬ ਉਦਾਸ ਹੋ ਗਏ I ਬੇਬੇ ਨਾਨਕੀ ਨਾਲ
ਗੁਰੂ ਸਾਹਿਬ ਦੀ ਦਿਲੀ ਸਾਂਝ ਸੀ , ਉਨ੍ਹਾ ਦਾ ਲਾਡ -ਪਿਆਰ, ਨਿਕੀਆਂ ਨਿਕੀਆਂ ਗਲਾਂ ਤੇ ਖੇਡਾਂ ਤੋਂ
ਗੁਰੂ ਸਾਹਿਬ ਬਹੁਤ ਖੁਸ਼ ਰਹਿੰਦੇI ਗੁਰੂ ਸਾਹਿਬ ਦੀ ਅੰਤਰ ਆਤਮਾ ਨੂੰ ਸਮਝਣ ਵਾਲਾ ਘਰ ਵਿਚ
ਸਿਰਫ ਬੇਬੇ ਨਾਨਕੀ ਤੋਂ ਸਿਵਾਏ ਕੋਈ ਨਹੀਂ ਸੀI ਬੇਬੇ ਨਾਨਕੀ ਦੇ ਜਾਣ ਤੋ ਬਾਅਦ ਉਹ ਚੁਪ
ਰਹਿਣ ਲਗ ਪਏi ਭੈਣ ਦਾ ਵਿਛੋੜੇ ਦੇ ਨਾਲ ਨਾਲ ਪ੍ਰਭੂ ਦੇ ਵਿਛੋੜੇ ਨੇ ਉਨ੍ਹਾ ਦੇ ਦਿਲ ਵਿਚ ਬਿਰਹਾ
ਦੀ ਵੇਦਨਾ ਤੀਬਰ ਕਰ ਦਿਤੀ I ਮਾਤਾ ਪਿਤਾ ਨੇ ਸੋਚਿਆ ਕਿ ਨਾਨਕ ਬੀਮਾਰ ਹੈI ਵੈਦ ਹਰੀਦਾਸ
ਨੂੰ ਬੁਲਾਇਆ ਗਿਆI ਜਦ ਉਸਨੇ ਗੁਰੂ ਸਾਹਿਬ ਦੀ ਨਮਜ਼ ਟਟੋਲੀ ਤਾਂ ਗੁਰੂ ਸਾਹਿਬ ਨੇ ਸ਼ਾਇਦ
ਉਸ ਵਕ਼ਤ ਇਹ ਬਚਨ ਆਖੇ
ਵੈਦੁ ਬੁਲਾਇਆ ਵੈਦਗੀ, ਪਕੜਿ ਢੰਢੋਲੇ ਬਾਂਹ
ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ
ਮਾਤਾ ਪਿਤਾ ਨੇ ਸਮੇ ਦੇ ਰਿਵਾਜ਼ ਅਨੁਸਾਰ ਗੁਰੂ ਨਾਨਕ ਸਾਹਿਬ ਨੂੰ ਭਾਈ ਬਾਲੇ ਦੇ ਨਾਲ
ਬੇਬੇ ਨਾਨਕੀ ਦਾ ਫੇਰਾ ਪਵਾਉਣ ਲਈ ਲੈਣ ਵਾਸਤੇ ਸੁਲਤਾਨਪੁਰ ਭੇਜ ਦਿਤਾ I ਭਾਈ ਜੈ ਰਾਮ ਜੀ
ਬੜੇ ਪਿਆਰ ਤੇ ਸਤਿਕਾਰ ਨਾਲ ਦੋਨੋ ਨੂੰ ਮਿਲੇ ਅਤੇ ਉਨ੍ਹਾ ਨੂੰ ਦਸਿਆ ਕਿ ਜਦੋਂ ਦੇ ਨਾਨਕੀ ਜੀ
ਤਲਵੰਡੀ ਤੋ ਆਏ ਹਨ ਬਸ ਨਾਨਕ ਜੀ ਦੀਆਂ ਗਲਾਂ ਹੀ ਕਰਦੇ ਰਹਿੰਦੇ ਹਨI ਕੁਝ ਦਿਨ ਰਹਿ ਕੇ
ਗੁਰੂ ਨਾਨਕ ਬੇਬੇ ਨਾਨਕੀ ਨੂੰ ਤਲਵੰਡੀ ਲੈ ਆਏ I ਤਿੰਨ ਮਹੀਨੇ ਬਾਅਦ ਭਾਈਆ ਜੈ ਰਾਮ ਜੀ
ਤਲਵੰਡੀ ਆਏ ਤੇ ਬੇਬੇ ਨਾਨਕੀ ਨੂੰ ਵਾਪਸ ਸੁਲਤਾਨਪੁਰ ਲੈ ਗਏi ਬੇਬੇ ਨਾਨਕੀ ਦੇ ਜਾਣ ਤੋ
ਬਾਅਦ ਤਲਵੰਡੀ ਵਿਚ ਫਿਰ ਏਕ ਵਾਰ ਮਾਯੂਸੀ ਦਾ ਮਹੋਲ ਬਣ ਗਿਆ ਜਿਸਦਾ ਸਭ ਤੋ ਵਧ ਅਸਰ
ਗੁਰੂ ਨਾਨਕ ਸਾਹਿਬ ਤੇ ਹੋਇਆI
ਬੇਬੇ ਜੀ ਦਾ ਸਰੀਰ ਸੁਲਤਾਨਪੁਰ ਤੇ ਮਨ ਵੀਰ (ਗੁਰੂ ) ਨਾਨਕ ਵਿਚ ।
6
ਇਕ ਵਾਰੀ ( ਗੁਰੂ ) ਨਾਨਕ ਜੀ ਬੇਬੇ ਨਾਨਕੀ ਜੀ ਨੂੰ ਮਿਲਣ ਆਏ । ਤਾਂ ਤੀਜੇ ਦਿਨ ਹੀ
ਵਾਪਸ ਤਲਵੰਡੀ ਪਰਤ ਗਏ । ਉਸ ਨੇ ਜੀਜਾ ਜੈ ਰਾਮ ਨੂੰ ਇਕ ਵਾਰੀ ਵੀ ਨਹੀਂ ਕਿਹਾ ਕਿ ਉਸ ਦੀ
ਭੈਣ ਨੂੰ ਉਸ ਨਾਲ ਭੇਜੋ । ਬੀਬੀ ਨਾਨਕੀ ਜੀ ਨੇ ਆਪਣੇ ਪਤੀ ਨੂੰ ਕਿਹਾ ਸੀ ਕਿ ਇਨ੍ਹਾਂ ਨੂੰ ਇਕੱਲੇ
ਵਾਪਸ ਨਾ ਮੋੜੋ । ਮੇਰਾ ਵੀਰ ਕਲਾਵਾਨ ਹੈ । ਜੇ ਤੁਸੀਂ ਆਗਿਆ ਦੇਵੋ ਤਾਂ ਆਪਣੇ ਉਡੀਕਦਿਆਂ
ਮਾਪਿਆਂ ਕੋਲੋਂ ਹੋ ਆਵਾਂ ਅਤੇ ਵੀਰ ਨੂੰ ਏਡੇ ਲੰਮੇ ਪੈਂਡੇ ਵਿਚ ਇਕੱਲਾ ਨਾ ਭੇਜਾਂ । ਸਾਨੂੰ ਦੋਵਾਂ ਭੈਣ
ਭਰਾਵਾਂ ਨੂੰ ਸਾਡੀ ਤਲਵੰਡੀ ਉਡੀਕ ਰਹੀ ਹੈ । ਜਦੋਂ ਭੈਣ ਭਰਾ ਘਰ ਪੁੱਜੇ ਤਾਂ ਮਾਂ ਦੀਆਂ ਅੱਖਾਂ ਨੂੰ ਸੁਖ
ਤੇ ਕਾਲਜੇ ਠੰਡ ਪੈ ਗਈ ।
ਜਦੋਂ ਦੀਵਾਨ ਜੈ ਰਾਮ ਤਲਵੰਡੀ ਆਪਣੀ ਪਤਨੀ ਨੂੰ ਲੈਣ ਆਏ ਤਾਂ ਰਾਇ ਬੁਲਾਰ ਨੂੰ ਮਿਲੇ ਤਾਂ
ਰਾਇ ਨੇ ਕਿਹਾ “ ਤੁਹਾਨੂੰ ਪਤਾ ਹੈ ( ਗੁਰੂ) ਨਾਨਕ ਦੇਵ) ਕਲਾਵਾਨ ਹਨ , ਪਰ ਤੇਰੇ ਧਰਮ ਪਿਤਾ ਦਾ
ਸੁਭਾਅ ਕਠੋਰ ਹੈ । ਉਹ ਰੋਜ਼ ਕੋਈ ਨਾ ਕੋਈ ਝਗੜਾ ਆਪਣੇ ਪੁੱਤਰ ਨਾਲ ਛੇੜੀ ਰੱਖਦਾ ਹੈ , ਤੁਸੀਂ
ਇਸ ਨੂੰ ਆਪਣੇ ਸਾਥ ਲੈ ਜਾਉ ਤੁਹਾਡਾ ਬੜੇ ਨੇੜੇ ਦਾ ਸਾਕ ਹੈ । ਮੇਰੀ ਵੀ ਇਹ ਮੰਗ ਹੈ ਅਤੇ ਤੇਰਾ
ਪ੍ਰਲੋਕ ਵੀ ਇਸ ਤਰ੍ਹਾਂ ਕਰਨ ਨਾਲ ਸੁਧਰੇਗਾ । ” ਜੈ ਰਾਮ ਸੁਣ ਕੇ ਬੜਾ ਖੁਸ਼ ਹੋਇਆ ਤੇ ਕਿਹਾ “ ਮੈਂ
ਭਾਗਾਂਵਾਲਾ ਹੋਵਾਂਗਾ ਜੇ ਉਹ ਮੇਰੇ ਪਾਸ ਚਲੇ ਜਾਵੇ / ਸ਼ਾਇਦ ਇਹ ਗਲ ਬੇਬੇ ਨਾਨਕੀ ਤਕ ਪੁਜੀI
ਬੇਬੇ ਨਾਨਕੀ ਤੇ ਭਾਈਆ ਜੈ ਰਾਮ ਜੀ ਨੇ ਸਲਾਹ ਕੀਤੀ ਕਿ ਨਾਨਕ ਨੂੰ ਸੁਲਤਾਨਪੁਰ ਬੁਲਾ ਲਈਏI
ਬੇਬੇ ਨਾਨਕੀ ਇਨ੍ਹਾ ਨੂੰ ਰਬੀ ਨੂਰ ਸੋਚਦਿਆਂ ਇਨ੍ਹਾ ਤੋਂ ਨੋਕਰੀ ਕਰਵਾਨਾ ਨਹੀਂ ਸੀ ਚਹੁੰਦੀ ਪਰ ਗੁਰੂ
ਨਾਨਕ ਸਾਹਿਬ ਤਾਂ ਸਚੀ-ਸੁਚੀ ਕਿਰਤ ਦੇ ਉਪਾਸ਼ਕ ਸੀI ਉਨ੍ਹਾ ਨੇ ਕਿਹਾ ਕਿ ਕੋਈ ਕਿਰਤ ਕਰਨੇ
ਦਾ ਵਸੀਲਾ ਮਿਲ ਜਾਏ ਤਾਂ ਉਨ੍ਹਾ ਦਾ ਆਣਾ ਠੀਕ ਰਹੇਗਾI
ਜੈ ਰਾਮ ਨੇ ਨਵਾਬ ਦੌਲਤ ਖਾਂ ਨਾਲ ਚੰਗੀ ਬਣਾਈ ਹੋਈ ਸੀ । ਭਾਈਆ ਜੈ ਰਾਮ ਜੀ ਦਾ
ਦੌਲਤ ਖਾਨ ਲੋਧੀ ਦੇ ਦਰਬਾਰ ਵਿਚ ਚੰਗਾ ਰਸੂਖ ਸੀ ਉਨ੍ਹਾ ਨੇ ਗਲਬਾਤ ਕੀਤੀI ਜਦੋਂ ਦੌਲਤ ਖਾਨ
ਲੋਧੀ ਨੇ ਗੁਰੂ ਨਾਨਕ ਦਾ ਨਿਰਛਲ ਤੇ ਨਿਰਕਪਟ ਚੇਹਰੇ ਦੇਖਿਆ ਤੇ ਇਕ ਦਮ ਉਨ੍ਹਾ ਦੇ ਮੂੰਹ ਚੋਂ
ਨਿਕਲਿਆ,” ਇਹ ਤਾਂ ਕੋਈ ਔਲੀਆ ਹੈ ਮੋਦੀ ਦਾ ਕੰਮ ਕਿਵੇਂ ਸੰਭਾਲੇਗਾ? ਖੈਰ ਉਸਨੇ ਨੇ ਹਾਮੀ ਹਾਂ
ਵਿਚ ਭਰ ਦਿਤੀ ਤੇ ਮੋਦੀਖਾਨੇ ਦਾ ਕੰਮ ਨਾਨਕ ਜੀ ਨੂੰ ਸੋਂਪ ਦਿਤਾI (ਗੁਰੂ ) ਨਾਨਕ ਦੇਵ ਜੀ ਦਾ ਕੰਮ
ਸੀ ਲੋਕਾਂ ਵਲੋਂ ( ਜ਼ਿਮੀਦਾਰਾਂ ਵਲੋਂ ਜ਼ਮੀਨ ਵਾਹੁਣ ਦਾ ਹਿੱਸਾ ਜਿਹੜਾ ਨਵਾਬ ਨੂੰ ਮਿਲਦਾ ਸੀ (ਅਨਾਜ
ਦੇ ਰੂਪ ਵਿਚ ਕਣਕ , ਛੋਲੇ , ਮੱਕੀ ਆਦਿ) ਮਾਲੀਆ ਆਇਆ ਅੱਗੋਂ ਲੋਕਾਂ ਨੂੰ ਵੇਚਣਾਂ ਤੇ ਉਸ ਦਾ
ਹਿਸਾਬ ਕਿਤਾਬ ਰੱਖਣਾ । ਤੋਲ ਕੇ ਲੈਣਾ ਤੇ ਤੋਲ ਕੇ ਦੇਣਾ ।
ਇਕ ਵਾਰੀ ਮੋਢੀ ਖਾਨੇ ਵਿਚ ਕਿਸੇ ਸਾਧੂ ਦਾ ਸਮਾਨ ਤੋਲਦੇ, ਧਰਮ-ਕਰਮ ਦੀਆਂ ਗਲਾਂ
ਕਰਦੇ ਉਨ੍ਹਾ ਦੀ ਬਿਰਤੀ ਅਕਾਲ ਪੁਰਖ ਨਾਲ ਜੁੜ ਗਈ ਤੋਲਦੇ ਤੋਲਦੇ ਜਦ ਬਾਰਹ ਧਾਰਨਾ ਤੋਲ
7
ਕੇ ਤੇਰਵੀਂ ਤਕ ਪੁਜੇ ਤਾਂ ਸੁਧ ਬੁਧ ਨਾ ਰਹੀ ਤੇਰਾਂ ਤੋ ਅਗੇ ਵਧੇ ਹੀ ਨਹੀਂ ਪਰ ਤੇਰਾਂ ਤੇਰਾਂ ਕਹਿੰਦੇ
ਕਹਿੰਦੇ ਧਾਰਨਾ ਤੋਲੀ ਗਏI ਸਾਧੂ ਨੇ ਵਿਚੋਂ ਟੋਕਿਆ ਕਿ ਇੰਜ ਤਾਂ ਤੁਸੀਂ ਇਕ ਦਿਨ ਮੋਦੀ ਖਾਨੇ ਨੂੰ
ਉਜਾੜ ਦਿਉਗੇ ਤਾ ਗੁਰੂ ਸਾਹਿਬ ਨੇ ਕਿਹਾ ਕਿ
“ਸਾਈੰ ਤੇਰਾ ਤੇਰਾ ਕਹਿ ਕੇ ਤਾਂ ਬਰਕਤ ਪੈਂਦੀ ਹੈ
ਇਹ ਸੰਸਾਰ ਦਾ ਮੇਰਾ ਮੇਰਾ ਕਹਿ ਕੇ ਉਜੜ ਰਿਹਾ ਹੈ” I
ਕਿਸੇ ਨੇ ਮੋਦੀ ਨੂੰ ਸ਼ਕਾਇਤ ਕਰ ਦਿਤੀ ਕਿ ਨਾਨਕ ਤਾਂ ਮੋਦੀ ਖਾਨਾ ਉਜਾੜ ਰਿਹਾ ਹੈi ਬਾਬੇ
ਨਾਨਕ ਨੂੰ ਇਕ ਕਮਰੇ ਵਿਚ ਬੰਦ ਕਰਕੇ ਮੋਦੀ ਖਾਨੇ ਦੀ ਜਾਂਚ-ਪੜਤਾਲ ਕੀਤੀ ਗਈI ਮਾਲ
ਜਿਤਨਾ ਹੋਣਾ ਚਾਹਿਦਾ ਸੀ ਉਸਤੋਂ ਵਧ ਨਿਕਲਿਆI ਮੋਦੀ ਨੇ ਮਾਫ਼ੀ ਮੰਗੀ -ਅਗਲੇ ਦਿਨ ਗੁਰੂ
ਸਾਹਿਬ ਜਦ ਵਹੀਂ ਨਦੀ ਤੇ ਨਹਾਉਣ ਵਾਸਤੇ ਗਏ ਤਾਂ ਤਿੰਨ ਦਿਨ ਬਾਹਰ ਹੀ ਨਹੀਂ ਨਿਕਲੇI ਕਿਸੇ
ਨੇ ਕਿਹਾ ਕਿ ਮੋਦੀ ਖਾਨਾ ਉਜਾੜ ਕੇ ਨਾਨਕ ਡੁਬ ਮੋਇਆ ਹੈ , ਕਿਸੇ ਨੇ ਕੁਝ ਪਰ ਇਕ ਬੇਬੇ
ਨਾਨਕੀ ਦਾ ਚਟਾਨ ਵਰਗਾ ਵਿਸ਼ਵਾਸ ਸੀ ਕਿ ਉਸਦਾ ਭਰਾ ਤੇ ਜਗਤ ਨੂੰ ਤਾਰਨ ਵਾਸਤੇ ਆਇਆ
ਹੈ ਉਹ ਡੁਬ ਨਹੀਂ ਸਕਦਾ –
ਭਾਈ ਗੁਰਦਾਸ ਜੀ ਲਿਖਦੇ ਹਨ;-
ਬਾਬਾ ਦੇਖੈ ਧਿਆਨੁ ਧਰਿ
ਜਲਤੀ ਸਭਿ ਪ੍ਰਿਥਵੀ ਦਿਸਿ ਆਈ
ਬਾਝ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ
ਚੜਿਆ ਸੋਧਣਿ ਧਰਤਿ ਲੁਕਾਈ
ਗੁਰੂ ਨਾਨਕ ਸਾਹਿਬ ਇਥੇ ਤਕਰੀਬਨ 12 ਸਾਲ ਰਹੇI ਉਨ੍ਹਾ ਨੇ ਮਰਦਾਨੇ ਨੂੰ ਜੋ ਉਨ੍ਹਾ ਦਾ
ਬਚਪਨ ਤੋਂ ਸੰਗੀ ਸਾਥੀ ਸੀ ਸੁਲਤਾਨਪੁਰ ਬੁਲਾ ਲਿਆ I ਸਵੇਰੇ ਦੇ ਸ਼ਾਮੀ ਵਹੀਂ ਨਦੀ ਜੋ ਕਿ ਘਰ ਤੋਂ
ਪੰਜ ਸਤ ਕਿਲੋ ਮੀਟਰ ਤੇ ਹੀ ਸੀ,ਜਾਕੇ ਇਸ਼ਨਾਨ ਕਰਦੇ ਤੇ ਸਿਮਰਨ ਕਰਦੇI ਮਰਦਾਨਾ ਰਬਾਬ
ਵਜਾਉਂਦਾ ਤੇ ਉਹ ਰਬੀ ਬਾਣੀ ਦਾ ਗਾਇਨ ਕਰਦੇI ਦੁਪਹਿਰ ਨੂੰ ਉਹ ਮੋਦੀ ਖਾਨੇ ਵਿਚ ਆਪਣੀ
ਕਿਰਤ ਕਮਾਈ ਕਰਦੇI
ਇਸ ਵਿਚ ਆਪ ਬੜੇ ਸਫਲ ਹੋਏ ਤਾਂ ਬੇਬੇ ਨਾਨਕੀ ਜੀ ਨੇ ਵੀਰ ਦਾ ਵਿਆਹ ਕਰਨ ਦੀ
ਵਿਚਾਰ ਬਣਾਈ । ਜੈ ਰਾਮ ਜਿਵੇਂ ਤਲਵੰਡੀ ਜਾਇਆ ਕਰਦਾ ਸੀ ਇਸੇ ਤਰਾਂ ਪਖੋਕੇ ਰੰਧਾਵਾ ਪਰਗਨਾ
ਗੁਰਦਾਸਪੁਰ ਵਿਚ ਮੂਲ ਚੰਦ ਖੱਤਰੀ ਪਾਸ ਵੀ ਜਾਂਦਾ ਸੀ ਜਿਹੜਾ ਕਿ ਇਸ ਪਿੰਡ ਦਾ ਪਟਵਾਰੀ ਸੀ ।
ਇਸ ਦੀ ਲੜਕੀ ਸੁਲਖਣੀ ਸੀ । ਇਸ ਦਾ ਰਿਸ਼ਤਾ ਮਾਤਾ ਤ੍ਰਿਪਤਾ ਤੇ ਪਿਤਾ ਕਾਲੂ ਜੀ ਦੀ ਸਲਾਹ
8
ਨਾਲ ਗੁਰੂ ਨਾਨਕ ਦੇਵ ਜੀ ਨੂੰ ਕਰ ਦਿੱਤਾ । ਪੰਜ ਵਿਸਾਖ ੧੫੪੨ ਬਿ . ਨੂੰ ਕੁੜਮਾਈ ਕਰ ਦਿੱਤੀ ਤੇ
੨੪ ਜੇਠ ੧੫੪੪ ਬਿ : ਨੂੰ ਵਿਆਹ ਕਰ ਦਿੱਤਾ । ਤਲਵੰਡੀ ਤੋਂ ਪਹਿਲਾਂ ਸਾਰੇ ਸੁਲਤਾਨਪੁਰ ਪੁੱਜੇ ਫਿਰ
ਇਥੋਂ ਸਾਰੀ ਬਰਾਤ ਬੜੀ ਧੂਮਧਾਮ ਨਾਲ ਬਟਾਲੇ ਪੁੱਜੀ । ਕਿਉਂਕਿ ਭਾਈ ਮੂਲ ਚੰਦ ਇਥੇ ਰਹਿੰਦਾ ਸੀ
। ਵਿਆਹ ਤੋਂ ਬਾਦ ਬਰਾਤ ਸੁਲਤਾਨਪੁਰ ਪੁੱਜੀ । ਜੰਝ ਵਿਚ ਨਵਾਬ ਦੌਲਤ ਖਾਂ , ਰਾਇ ਬੁਲਾਰ
ਵਰਗੇ ਚੌਧਰੀ ਆਏ ਸਨ ।
ਕੁਝ ਦਿਨ ਮਾਤਾ ਤ੍ਰਿਪਤਾ ਜੀ ਤੇ ਕਾਲੂ ਜੀ ਸੁਲਤਾਨਪੁਰ ਰਹੇ ਫਿਰ ਸਾਰੇ ਸਾਕ ਸੰਬੰਧੀਆਂ
ਸਮੇਤ ਵਾਪਸ ਤਲਵੰਡੀ ਚਲੇ ਗਏ ।ਵਿਆਹ ਤੋਂ ਬਾਦ ਕੁਝ ਚਿਰ ਭੈਣ ਨਾਨਕੀ ਜੀ ਨੇ ਭਰਜਾਈ ਨੂੰ
ਆਪਣੇ ਨਾਲ ਰਖਿਆ ਵਿਆਹ ਤੋਂ ਪਹਿਲਾਂ ਹੀ ਭੈਣ ਨਾਨਕੀ ਜੀ ਵੀਰ ਦੀ ਰਿਹਾਇਸ਼ ਲਈ ਇਕ ਖੁਲ੍ਹਾ
ਵਿਹੜਾ ਤੇ ਮਕਾਨ ਬਣਵਾ ਦਿੱਤਾ । ਕਿਉਂਕਿ ਭੈਣ ਜੀ ਨੂੰ ਪਤਾ ਸੀ ਕਿ ਇਸ ਦੇ ਸੰਗੀ ਸਾਥੀ ਸੰਤਾਂ
ਫਕੀਰਾਂ ਨੇ ਇਨ੍ਹਾਂ ਪਾਸ ਆ ਕੇ ਰਿਹਾ ਕਰਨਾ ਹੈ । ਸੋ ਚੰਗਾ ਖੁਲਾ ਥਾਂ ਬਣਾ ਦਿੱਤਾ ਗਿਆ ।
ਕੁਝ ਦਿਨਾਂ ਬਾਦ ਸੁਲਖਣੀ ਜੀ ਵੀ ਆ ਗਈ । ਬੀਬੀ ਨਾਨਕੀ ਨੇ ਭਰਾ ਭਰਜਾਈ ਨੂੰ
ਵੱਖਰਿਆਂ ਕਰ ਦਿੱਤਾ । ਵੀਰ ਨੂੰ ਘਰ ਦਾ ਸਮਾਨ ਬਣਾਇਆ ਵੇਖ ਭੈਣ ਨਾਨਕੀ ਮਨ ਵਿਚ ਬਲਿਹਾਰੇ
ਜਾਂਦੀ ਕਿ ਹੁਣ ਉਸ ਦਾ ਵੀਰ ਗਰਹਿਸਤੀ ਬਣ ਗਿਆ ਹੈ । ਵੀਰ ਦਾ ਘਰ ਆਬਾਦ ਵੇਖ ਕੇ ਹਰ ਵੇਲੇ
ਸ਼ੁਕਰ ਸ਼ੁਕਰ ਕਰਦੀ ਰਹਿੰਦੀ ਸੀ ਬੀਬੀ ਨਾਨਕੀ ।ਇਸ ਤਰਾਂ ਗੁਰੂ ਨਾਨਕ ਦੇਵ ਜੀ ਚੰਗਾ
ਗਰਹਿਸਤੀ ਬਿਤਾਉਂਦੇ ਰਹੇ ।ਹੁਣ ਦੋ ਬੱਚੇ ਵੀ ਹੋ ਗਏ । ਹੋਰ ਸਾਧਾਂ , ਸੰਤਾਂ ਪੀਰਾਂ ਫਕੀਰਾਂ ਦੀਆਂ
ਗੁਰੂ ਜੀ ਦੇ ਵਿਹੜੇ ਰੌਣਕਾਂ ਲੱਗੀਆਂ ਰਹਿੰਦੀਆਂ । ਮਾਤਾ ਸੁਲਖਣੀ ਜੀ ਕੰਮ ਕਰਦੇ ਨਾ ਥਕਦੇ।ਹਰ
ਸਮੇਂ ਆਏ ਗਏ ਦੀ ਸੇਵਾ ਵਿਚ ਰੁਝੇ ਰਹਿੰਦੇ । ਘਰ ਘਟ ਧਿਆਨ ਦੇਂਦੇ ਕਈ ਕਈ ਘੰਟੇ ਵੇਈਂ ਦੇ ਕੰਢੇ
ਬਾਹਰ ਬੈਠੇ ਰਹਿੰਦੇ ।
ਇਕ ਵਾਰੀ ਗੁਰੂ ਜੀ ਦੀ ਸੱਸ ਚੰਦੋ ਰਾਣੀ ਵੀ ਆਈ ਹੋਈ ਸੀ । ਮਾਤਾ ਸੁਲੱਖਣੀ ਜੀ ਨੇ
ਆਪਣੀ ਮਾਤਾ ਨੂੰ ਗੁਰੂ ਜੀ ਦੀ ਇਸ ਲਾਪ੍ਰਵਾਹੀ ਬਾਰੇ ਦੱਸਿਆ ਤਾਂ ਚੰਦੋਂ ਰਾਣੀ ਨੇ ਬੀਬੀ ਨਾਨਕੀ ਜੀ
ਪਾਸ ਸ਼ਿਕਾਇਤ ਕੀਤੀ ਜਿਸ ਦਾ ਜ਼ਿਕਰ ਡਾ : ਮਹਿੰਦਰ ਕੌਰ ਗਿੱਲ “ ਗੁਰੂ ਮਹਿਲ ਗਾਥਾ ' ਵਿਚ ਇਵੇਂ
ਕਰਦੇ ਹਨ । ਇਕ ਦਿਨ ਬੀਬੀ ਨਾਨਕੀ ਜੀ ਬੈਠੇ ਸਨ ਕਿ ਉਨਾਂ ਦੀ ਭਰਜਾਈ ਸੁਲਖਣੀ ਜੀ ਆਏ
ਨਾਲ ਹੀ ਉਸ ਦੀ ਮਾਤਾ ਚੰਦੋ ਰਾਣੀ ਵੀ ਸੀ । ਮਾਵਾਂ ਧੀਆਂ ਆਣ ਲੜਣ ਲੱਗੀਆਂ । ਸੁਲਖਣੀ ਜੀ ਨੇ
ਕਿਹਾ ਕਿ ਮੇਰਾ ਪਤੀ ਕਈ ਕਈ ਦਿਨ ਘਰ ਨਹੀਂ ਆਉਂਦਾ । ਜੇ ਕਦੇ ਆ ਵੀ ਜਾਵੇ ਤਾਂ ਮੂੰਹੋਂ ਕਦੇ ਕੁਝ
ਨਹੀਂ ਬੋਲਿਆ । ਚੁੱਪ ਕਰਕੇ ਬੈਠਾ ਰਹਿੰਦਾ ਹੈ ਬੇਬੇ ਨਾਨਕੀ ਜੀ ਨੇ ਸਹਿਜੇ ਨਾਲ ਆਖਿਆ । ਮਾਸੀ
ਜੀ ! ਤੁਹਾਡੀ ਧੀ ਨੂੰ ਖਾਣ ਪੀਣ ਦੀ ਕਪੜੇ ਲੀੜੇ ਦੀ ਜਾਂ ਕਿਸੇ ਹੋਰ ਚੀਜ਼ ਦੀ ਕੋਈ ਕਮੀ ਤਾਂ ਨਹੀਂ ।
ਜੇ ਉਹ ਘਰ ਆਕੇ ਚੁਪ ਕਰ ਰਹਿੰਦਾ ਹੈ ਤਾਂ ਇਹ ਉਸ ਦੀ ਆਦਤ ਹੈ । ਉਸ ਮੰਦਾ ਤਾਂ ਨਹੀਂ ਬੋਲਦਾ
9
ਦੁਖੀ ਤਾਂ ਨਹੀਂ ਕਰਦਾ , ਲੋੜ ਦੀ ਥੁੜ ਤਾਂ ਨਹੀਂ ਆਉਣ ਦੇਂਦਾ । ਬੇਬੇ ਨਾਨਕੀ ਜੀ ਦੀ ਗੱਲ ਸੁਣ ਦੋਵੇਂ
ਮਾਵਾਂ ਧੀਆਂ ਚੁਪ ਹੋ ਗਈਆਂ ਤੇ ਆਪਣੇ ਘਰ ਪਰਤ ਗਈਆਂ ।
ਇਸੇ ਸ਼ਿਕਾਇਤ ਦਾ ਭਾਈ ਵੀਰ ਸਿੰਘ ਜੀ ਇਉਂ ਲਿਖਦੇ ਹਨ ਇਕ ਵਾਰੀ ਉਨਾਂ ( ਮਾਤਾ
ਸੁਲਖਣੀ ਤੇ ਉਨਾਂ ਦੀ ਮਾਂ ਚੰਦੋ ਰਾਣੀ ) ਨੇ ਆ ਬੇਬੇ ਨਾਨਕੀ ਜੀ ਨੂੰ ਉਲਾਂਭਾ ਦਿੱਤਾ ਬੇਬੇ ਜੀ ਨੇ
ਦੱਸਿਆ ਕਿ ਭਰਜਾਈ ਜੀ ਨੂੰ ਕਿਸੇ ਗੱਲ ਦੀ ਥੁੜ ਨਹੀਂ ਹੈ । ਮੇਰਾ ਵੀਰ ਨੇ ਸਾਰੇ ਸੁਖਾਂ ਦੇ ਸਮਾਨ
ਹਾਜਰ ਕਰ ਦਿੱਤੇ ਹਨ । ਉਨ੍ਹਾਂ ਦਾ ਸੰਤ ਸੁਭਾਅ ਹੈ ਸੰਤ ਮਤੇ ਵਿਚ ਰਹਿੰਦੇ ਹਨ । ਭਾਬੀ ਜੀ ਨੂੰ
ਸਮਝਾਉ ਉਹ ਸੰਤ ਜਾਣ ਕੇ ਸ਼ਰਧਾ ਧਾਰ ਕੇ ਸੇਵਾ ਕਰੇ ਹੋਰ ਸੁਖੀ ਹੋ ਜਾਸੀ । ' '
ਜਦੋਂ ਗੁਰੂ ਜੀ ਵੇਈਂ ਵਿਚ ਇਸ਼ਨਾਨ ਕਰਨ ਗਏ ਅਲੋਪ ਹੋ ਗਏ ਤਾਂ ਕਈ ਦਿਨ ਬਾਹਰ ਨਾ
ਆਏ ਤਾਂ ਲੋਕਾਂ ਜਾ ਬੀਬੀ ਜੀ ਨੂੰ ਕਿਹਾ ਕਿ ਉਸ ਦਾ ਭਰਾ ਡੁੱਬ ਗਿਆ ਹੈ ਤਾਂ ਉਸ ਨੇ ਕੋਈ ਚਿੰਤਾ
ਫਿਕਰ ਨਾ ਪ੍ਰਗਟਾਵਾ ਨਹੀਂ ਕੀਤਾ । ਉਨ੍ਹਾਂ ਨੂੰ ਪੂਰਨ ਵਿਸ਼ਵਾਸ ਤੇ ਸ਼ਰਧਾ ਸੀ ਕਿ ਉਸ ਦਾ ਵੀਰ ਕਦੇ
ਡੁੱਬ ਨਹੀਂ ਸਕਦਾ । ਉਸ ਨੇ ਤਗੜੀ ਹੋ ਕੇ ਕਿਹਾ ਕਿ ਉਸ ਦੇ ਭਰਾ ਨੂੰ ਨਦੀਆਂ ਨਾਲੇ ਤੇ ਦਰਿਆ ਡਬੋ
ਨਹੀਂ ਸਕਦੇ । ਜਦੋਂ ਸਾਰਿਆਂ ਇਕ ਅਵਾਜ਼ ਵਿਚ ਕਿਹਾ ਕਿ “ ਜੋ ਕੁਝ ਮੋਦੀਖਾਨੇ ਵਿਚ ਸੀ ਗਰੀਬ
ਗੁਰਬੇ ਨੂੰ ਲੁਟਾ ਦਿੱਤਾ ਗਿਆ ਹੈ । ਇਹ ਸਭ ਕੁਝ ਉਸ ਵਿਚ ਭੈੜੀ ਰੂਹ ਆਉਣ ਕਰਕੇ ਵਾਪਰਿਆ ਹੈ
। ਉਹ ਨਾ ਕਿਸੇ ਨਾਲ ਬੋਲਦਾ ਹੈ ਉਹ ਦਿਲ ਛੱਡ ਗਿਆ ਹੈ ਤੇ ਉਸ ਦਾ ਵਿਸ਼ਵਾਸ ਡੋਲ ਗਿਆ ਹੈ । ''
ਭੈਣ ਨਾਨਕੀ ਜੀ ਉੱਤਰ ਦਿੱਤਾ ਕਿ “ ਉਹ ਕਿਹੜੀ ਰੂਹ ਹੈ ਜਿਹੜੀ ਉਸ ਤੇ ਹਾਵੀ ਹੋ ਜਾਵੇ । ਉਹ ਤਾਂ
ਮਨੁੱਖਾਂ ਵਿਚੋਂ ਭੈੜੀਆਂ ਰੂਹਾਂ ਨਿਖਾਰਣ ਇਸ ਮਾਤਲੋਕ ਤੇ ਆਇਆ ਹੈ ।
ਪ੍ਰੋ : ਕਰਤਾਰ ਸਿੰਘ ਗੁਰੂ ਨਾਨਕ ਦੇਵ ਜੀ ਸਫਾ ੬੬ ਤਿੰਨ ਦਿਨ ਬਾਦ ਜਦੋਂ ਗੁਰੂ ਨਾਨਕ
ਦੇਵ ਜੀ ਵੇਈਂ ' ਚੋਂ ਬਾਹਰ ਆਏ ਤਾਂ ਅਕਾਲ ਪੁਰਖ ਦੇ ਆਦੇਸ਼ ਅਨੁਸਾਰ ਉਹ ਘਰ ਬਾਰ ਛੱਡ ਕੇ
ਤਪਦੇ ਤੇ ਸੜਦੇ ਸੰਸਾਰ ਨੂੰ ਠਾਰਨ ਤੇ ਤਾਰਨ ਘਰੋਂ ਤੁਰਨ ਲੱਗੇ ਤਾਂ ਉਸ ਦੇ ਮਾਪਿਆਂ , ਸੌਹਰਿਆਂ
ਮਾਤਾ ਸੁਲਖਣੀ ਆਦਿ ਨੇ ਵਾਰੀ ਵਾਰੀ ਘਰ ਤਿਆਗਣ ਤੋਂ ਵਰਜਿਆ । ਭੈਣ ਨਾਨਕੀ ਜੀ ਨੇ ਆਪਣੇ
ਭਤੀਜਿਆਂ ਦੇ ਪਿਆਰ ਦਾ ਵਾਸਤਾ ਪਾ ਕੇ ਘਰ ਬਾਰ ਤੇ ਪ੍ਰਵਾਰ ਛੱਡਣ ਲਈ ਵਰਜਿਆ । ਤਾਂ ਆਪਣੀ
ਭੈਣ ਜੀ ਨੂੰ ਉਪਦੇਸ਼ ਦੇਂਦਿਆਂ ਇੰਜ ਫੁਰਮਾਇਆ
ਆਦਰ ਯੋਗ ਭੈਣ ਜੀ! ਤੁਹਾਡਾ ਸੱਚਾ ਤੇ ਸੁੱਚਾ ਪਿਆਰ ਸਾਰਿਆਂ ਦੇ ਪਿਆਰ
ਨਾਲੋਂ ਵੱਖਰਾ ਹੈ । ਇਹ ਬਹੁਤ ਉਚ ਕੋਟੀ ਦਾ ਹੈ । ਤੇਰਾ ਚਿਹਰਾ ਸਭ ਕੁਝ ਪ੍ਰਤੀਤ
ਦੇ ਰਿਹਾ ਹੈ । ਚਿੰਤਾ ਨਾ ਕਰ ਪ੍ਰਭੂ ਹਰ ਸਮੇਂ ਤੇਰੇ ਅੰਗ ਸੰਗ ਹੋਵੇਗਾ । ਮੈਂ ਵੀ ਤੇਰੇ
ਸਾਥ ਹੋਵਾਂਗਾ । ਜਦੋਂ ਵੀ ਮੇਰੇ ਮਿਲਣ ਲਈ ਤੇਰਾ ਪਿਆਰ ਜਾਗਿਆ ਤੇਰੀ ਮਿਲਣ ਦੀ
ਇਹ ਤਾਂਘ ਬਿਨ ਬੋਲਿਆ ਮੈਂ ਸੁਣਾਂਗਾ ਤੇ ਝਟ ਤੇਰੇ ਪਾਸ ਹੋਵੇਗਾ । ਪ੍ਰੰਤੂ ਆਪਣੇ
10
ਪਿਆਰ ਭਰੇ ਦਿਲ ਦੀਆਂ ਧੜਕਣਾਂ ਸ਼ਾਂਤ ਕਰਨ ਦੀ ਕੋਸ਼ਿਸ਼ ਕਰ । ਆਪਣੇ
ਪ੍ਰਮਾਤਮਾ ਵੱਲ ਧਿਆਨ ਧਰ ਮੈਂ ਤੇਰੇ ਬਾਰੇ ਆਪਣੇ ਫਰਜ਼ ਨੂੰ ਪਛਾਣਦਾ ਹਾਂ । ਪ੍ਰੰਤੂ
ਤੇਰੇ ਵਰਗੀਆਂ ਅਣਗਿਣਤ ਭੈਣਾਂ ਦੁਖੀ ਤੇ ਬਿਪਤਾ ਵਿਚ ਤੜਪ ਤੇ ਚਿਲਾ ਰਹੀਆਂ
ਹਨ । ਜਿਨਾਂ ਨੂੰ ਆਰਾਮ ਤੇ ਸ਼ਾਂਤੀ ਚਾਹੀਦੀ ਹੈ । ਮੈਂ ਜ਼ਰੂਰ ਜਾਵਾਂਗਾ
(ਪੁਰਾਤਨ ਜਨਮ ਸਾਖੀ)
ਬੇਬੇ ਨਾਨਕੀ ਨੇ ਸੋਚਿਆ ਕਿ ਜੇਕਰ ਭਰਾ ਦਾ ਵਿਆਹ ਕਰ ਦੇਈਏ ਤਾਂ ਗ੍ਰਿਹਸਤ ਵਿਚ ਰੁਝ
ਜਾਇਗਾ ਤੇ ਮਾ-ਪਿਉ ਦਾ ਵੀ ਫਿਕਰ ਖਤਮ ਹੋ ਜਾਵੇਗਾI ਪਰ ਇਹ ਗਲ ਵਖਰੀ ਹੈ ਕਿ ਉਨ੍ਹਾ ਦੀ
ਇਹ ਆਸ ਪੂਰੀ ਨਾ ਹੋ ਸਕੀI ਵਿਆਹ ਤੋ ਮਗਰੋਂ ਵੀ ਗੁਰੂ ਸਾਹਿਬ ਦੇ ਨਿਤ ਪ੍ਰਤੀ ਜੀਵਨ ਅਤੇ
ਕਾਰਜ ਸ਼ੈਲੀ ਵਿਚ ਕੋਈ ਫਰਕ ਨਾ ਆਇਆI
ਇਨ੍ਹਾ ਤਿੰਨ ਦਿਨਾ ਵਿਚ ਬਾਬੇ ਨਾਨਕ ਜੀ ਅਕਾਲ ਪੁਰਖ ਨਾਲ ਰੂ -ਬਰੂ ਹੋਏI ਅਕਾਲ
ਪੁਰਖ ਦਾ ਹੁਕਮ ਹੋਇਆ ਕਿ ਜਾਹ ਤੂੰ ਜਗਤ ਨੂੰ ਤਾਰ -ਇਕ ਜਗਹ ਬਹਿ ਕੇ ਸੰਸਾਰ ਦਾ ਉਧਾਰ
ਨਹੀਂ ਹੋ ਸਕਦਾI ਸੋ ਸਾਰਾ ਕੁਝ ਗਰੀਬਾਂ ਤੇ ਲੋੜਵੰਦਾ ਵਿਚ ਵੰਡ ਵੰਡਾ ਕੇ ਉਦਾਸੀਆਂ ਤੇ ਜਾਣ ਦਾ
ਫੈਸਲਾ ਕਰ ਲਿਆI ਬਾਬੇ ਨਾਨਕ ਪਿਛੋਂ ਭੈਣ ਨਾਨਕੀ ਨੇ ਆਪਣੇ ਭਰਾ ਦੇ ਦੋਨੋ ਬਚੇ ਤੇ ਮਾਤਾ
ਸੁਲਖਣੀ ਨੂੰ ਕਿ ਸਾਲ ਆਪਣੇ ਘਰ ਬੜੇ ਪਿਆਰ ਨਾਲ ਰਖਿਆI
ਜਦੋਂ ਗੁਰੂ ਜੀ ਤੁਰਨ ਲੱਗੇ ਤਾਂ ਮਰਦਾਨੇ ਦੇ ਵਜਾਉਣ ਲਈ ਰਬਾਬ ਮੁੱਲ ਲੈਣ ਲਈ ਭੈਣ
ਨਾਨਕੀ ਜੀ ਪਾਸੋਂ ਇਕ ਰੁਪਿਆ ਮੰਗ ਕੇ ਲਿਆ ਤੇ ਫੁਰਮਾਇਆ ਕਿ “ ਰਬਾਬ ਦੀਆਂ ਤੰਦਾਂ ਵੱਜਣ
ਨਾਲ ਭੈਣ ਜੀ ਦੀ ਯਾਦ ਆਉਂਦੀ ਰਹੇਗੀ ਕਿ ਇਹ ਭੈਣ ਜੀ ਨੇ ਲੈ ਕੇ ਦਿੱਤੀ ਸੀ ਤੇ ਇਹ ਭੈਣ ਦੇ ਮਿੱਠੇ
ਪਿਆਰ ਦੀਆਂ ਤੰਦਾਂ ਹਿਲਦੀਆਂ ਰਹਿਣ । ਭਾਈ ਫਿਰੰਦੇ ਨੇ ਨਾਨਕ ਸਾਹਿਬ ਦੇ ਆਦੇਸ਼ ਅਨੁਸਾਰ
ਰਬਾਬ ਤਿਆਰ ਕੀਤੀI ਇਸ ਰਬਾਬ ਦੀਆਂ ਤਾਰਾਂ ਤੇ ਭਾਈ ਮਰਦਾਨਾ “ਧੁਰ ਕਿ ਬਾਣੀ ਆਈ ” ਤੇ
ਆਪਣੀਆਂ ਤਰਜਾਂ ਕਢਦਾ ਤੇ ਗੁਰੂ ਨਾਨਕ ਸਾਹਿਬ ਆਪਣੀ ਮਿਠੀ ਰੂਹਾਨੀ ਆਵਾਜ਼ ਵਿਚ ਇਸਦਾ
ਗਾਇਨ ਕਰਦੇ I ਇਸ ਰਬਾਬ ਚੋਂ ਭੈਣ ਨਾਨਕੀ ਦਾ ਪਿਆਰ ਵੀਰ ਵਾਸਤੇ ਡੁਲ ਡੁਲ ਪੈਂਦਾ Iਭਾਈ
ਫਿਰੰਦੇ ਨੇ ਮਰਦਾਨੇ ਨੂੰ ਗੁਰੂ ਸਾਹਿਬ ਦੇ ਆਦੇਸ਼ ਅਨੁਸਾਰ ਰਾਗ ਵਿਦਿਆ ਵੀ ਸਿਖਾਈ I ਜਦੋਂ ਬਾਬਾ
ਨਾਨਕ ਉਦਾਸੀਆਂ ਤੇ ਗਿਆ ਤਾਂ ਮਾਤਾ ਪਿਤਾ ਨੇ ਆਪਣਾ ਬੁਢੇਪਾ ਜਾਣ ਗੁਰੂ ਸਾਹਿਬ ਨੂੰ ਜਾਣ ਲਈ
ਮਨਾ ਕੀਤਾ ਪਰ ਭੈਣ ਨਾਨਕੀ ਨੇ ਲਖ ਲਖ ਅਸੀਸਾਂ ਦੇਕੇ ਵੀਰ ਨੂੰ ਤੋਰਿਆI ' ਪਹਿਲੀ ਉਦਾਸੀ ਤੋਂ
ਬਾਅਦ ਗੁਰੂ ਇਨ੍ਹਾਂ ਪਿਆਰ ਦੀਆਂ ਤੰਦਾ ਦੇ ਖਿਚੇ ਪਹਿਲਾਂ ਸਿੱਧੇ ਸੁਲਤਾਨਪੁਰ ਆਏ ॥
ਪੁਰਾਤਨ ਜਨਮ ਸਾਖੀ ਤੇ ਹੋਰ ਇਤਿਹਾਸਾਂ ਵਿਚ ਆਉਂਦਾ ਹੈ ਕਿ ਜਦੋਂ ਵੀ ਬੇਬੇ ਨਾਨਕੀ
ਆਪਣੇ ਵੀਰ ਨੂੰ ਸਚੇ ਦਿਲ ਨਾਲ ਯਾਦ ਕਰਦੀ ਤਾਂ ਗੁਰੂ ਸਾਹਿਬ “ਸਤਿ ਕਰਤਾਰਿ” ਦੀ ਆਵਾਜ
11
ਦੇਕੇ,ਭੈਣ ਨਾਨਕੀ ਕੋਲ ਆ ਪਹੁੰਚਦੇ I ਉਹ ਭਾਵੇਂ ਕਿੰਨੀ ਵੀ ਦੂਰ ਕਿਉਂ ਨਾ ਹੋਣ । ਇਸ ਬਾਰੇ ਕਈ
ਸਾਖੀਆਂ ਮਸਹੂਰ ਹਨ ਜਿਵੇ ਇਕ ਵਾਰੀ ਜਦ ਤਵੇ ਤੇ ਪਿਆ ਫੁਲਕਾ ਫੁਲਿਆ । ਫੁਲਕਾ
ਪਕਾਉਂਦਿਆਂ ਫੁਲ ਗਿਆ ਤਾਂ ਭੈਣ ਨੂੰ ਫੁਰਨਾ ਫੁਰਿਆ ਕਿ ਇਹ ਫੁਲਿਆ ਫੁਲਕਾ ਵੀਰ ਦੇ ਛਕਣ ਯੋਗ
ਹੈ । ਇਹ ਯਾਦ ਕਰ ਰਹੀ ਸੀ ਕਿ ਬਾਹਰਲਾ ਦਰਵਾਜ਼ਾ ਖੜਕਿਆ । ਭੈਣ ਦੀਆਂ ਅੱਖਾਂ ਚੁੰਧਿਆ
ਗਈਆਂ ਵਿਹੜੇ ਵਿਚ ਵੀਰ ਨੂੰ ਵੇਖ ।ਉਸੇ ਵੇਲੇ ਬਾਬਾ ਨਾਨਕ ਆਏ, ਸਤਿ ਕਰਤਾਰਿ ਕਹਿ ਕੇ ਕੁੰਡਾ
ਖੜਕਾਇਆ ਤੇ ਆਕੇ ਉਹੀ ਫੁਲਕਾ ਮੰਗਿਆI
ਬੇਬੇ ਨਾਨਕੀ ਉਠ ਪੈਰੀ ਪੈਣ ਲੱਗੀ ਬੀਬੀ ਗੁਰੂ ਨਾਨਕ ਦੇਵ ਜੀ ਨੂੰ ਰੱਬ ਸਮਝਦੀ।ਵੀਰ ਨੇ
ਗਲ ਨਾਲ ਲਾ ਲਿਆ । ਪਿਆਰ ਦਿੱਤਾ ਤੇ ਕਿਹਾ
“ਬੇਬੇ ਜੀ ਤੂੰ ਵਡੀ ਹੈ । ਮੈਂ ਤੇਰੇ ਪੈਰਾਂ ਤੇ ਪਵਾਂ ਕਿ ਤੂੰ । ”
ਸ਼ਰਧਾ ਵਿਚ ਗਦ ਹੋਈ ਭੈਣ ਬੋਲੀ । ਵੀਰ ਜੀ ਤੂੰ ਸੱਚ ਕਹਿੰਦਾ ਹੈ । ਪਰ ਜੇ ਮਨੁੱਖ ਹੋਵੇ ਤਾਂ ,
ਤੂੰ ਤਾਂ ਮੈਨੂੰ ਪ੍ਰਮੇਸ਼ਵਰ ਰੂਪ ਦੀਹਦਾ ਹੈ । ਇਸ ਤੋਂ ਪਹਿਲਾਂ ਵੀ ਭੈਣ ਨਾਨਕੀ ਜੀ ਨੇ ਆਪਣੇ ਵੀਰ ਨੂੰ
ਪ੍ਰਮੇਸ਼ਵਰ ਕਿਹਾ ਸੀ । ਭੈਣ ਭਰਾ ਦਾ ਏਨਾ ਪਿਆਰ ਹੀ ਸੀ ਕਿ ਇਸ ਨੂੰ ਆਪਣੇ ਪਾਸ ਲੈ ਆਂਦਾ ਸੀ
। ਉਹ ਜਦੋ ਵੀ ਉਦਾਸੀ ਤੋਂ ਆਉਂਦੇ ਤੇ ਆਪਣੇ ਮਾਤਾ ਪਿਤਾ ਤੇ ਭੈਣ ਨਾਨਕੀ ਦੀ ਚਰਨ ਛੋਹ ਤੇ
ਆਸ਼ੀਰਵਾਦ ਨਾਲ ਘਰ ਵਿਚ ਪੈਰ ਪਾਂਦੇ ਤੇ ਜਦੋਂ ਆਪਣੀ ਅਗਲੀ ਮਿਸ਼ਨ ਲਈ ਤੁਰਦੇ ਤਾਂ ਵੀ ਉਨ੍ਹਾ
ਦੀ ਚਰਨ ਛੋਹ ਤੇ ਆਸ਼ੀਰਵਾਦ ਲੈਕੇ ਹੀ ਤੁਰਦੇI
ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਜਾ ਜੀ ਨੂੰ ਕਿਹਾ ਕਿ ਕੁਝ ਕਿਰਤ ਹੋਵੇ ਤਾਂ ਭਲਾ ਕੰਮ ਹੈ ।
ਜਿਹੜੀ ਮੈਂ ਕਰ ਸਕਾਂ । ' ਤਾਂ ਭੈਣ ਜੀ ਵੀਰ ਦੇ ਪਿਆਰ ਵਿਚ ਭਿੱਜੀ ਨੇ ਕਿਹਾ ਸੀ “ ਵੀਰ ! ਤੂੰ ਮੈਨੂੰ
ਪ੍ਰਮੇਸ਼ਵਰ ਰੂਪ ਹੀ ਦੱਸੀਦਾ ਹੈ।ਜਿਹੋ ਜਿਹਾ ਰੂਖਾ ਸੋ ਅਸੀਂ ਖਾਂਦੇ ਹਾਂ ਖਾਹ ਤੂੰ ਇਨਾਂ ਧੰਧਿਆਂ ਵਿਚ ਨਾ
ਪੈ । ਤੂੰ ਇਨ੍ਹਾਂ ਜੰਜਾਲਾਂ ਯੋਗ ਨਹੀਂ ਹੈ । ਗੁਰੂ ਜੀ ਕਿਹਾ “ ਬੇਬੇ ਜੀ ! ਤੁਹਾਨੂੰ ਪਤਾ ਹੋਣਾ ਚਾਹੀਦਾ ਹੈ
ਕਿ ਕਿਰਤ ਕਰ ਕੇ ਖਾਣ ਨਾਲ ਇਹ ਸਰੀਰ ਪਵਿੱਤਰ ਤੇ ਨਰੋਆ ਰਹਿੰਦਾ ਹੈ । ਜੀਜਾ ਜੈ ਰਾਮ ਵੀ
ਗੁਰੂ ਜੀ ਦਾ ਬੜਾ ਆਦਰ ਮਾਨ ਕਰਦੇ ॥
ਸੁਲਤਾਨਪੁਰ ਵਿਚ ਬੇਬੇ ਨਾਨਕੀ ਜੀ ਤਕਰੀਬਨ 43 ਸਾਲ ਰਹੇ। ਬੇਬੇ ਨਾਨਕੀ ਕੋਲ ਦੋ
ਘਰ ਸਨI ਬਾਬਾ ਨਾਨਕ ਦੇ ਹੁੰਦਿਆਂ ਘਰ ਸਾਧੂਆਂ ਸੰਤਾ ਦਾ ਆਣਾ-ਜਾਣਾ ਲਗਾ ਰਹਿੰਦਾ ਸੀ I
ਲੰਗਰ ਵੀ 24 ਘੰਟ ਲਗਾ ਰਹਿੰਦਾI ਇਸ ਲਈ ਇਹ ਥਾਂ ਦੀ ਵੀਰ ਵਾਸਤੇ ਮਹੱਤਤਾ ਨੂੰ ਜਾਣਦੇ
ਹੋਏ,ਨਾਨਕ ਦਾ ਵਿਹੜਾ ਸਦਾ ਖੁੱਲ੍ਹਾ ਰਹੇ, ਖੁਲੇ ਵੇਹੜੇ ਵਾਲੀ ਥਾਂ ਬੇਬੇ ਨਾਨਕੀ ਜੀ ਨੇ ਗੁਰੂ ਨਾਨਕ
ਸਾਹਿਬ ਨੂੰ ਦੇ ਦਿੱਤੀ ਤੇ ਆਪ ਛੋਟੇ ਘਰ ਵਿਚ ਚਲੇ ਗਏI ਸੁਲਤਾਨਪੁਰ ਵਿਚ ਜਿਥੇ ਬਾਬਾ ਨਾਨਕ
ਰਹੇ ਉਥੇ ਹੀ ਉਹ ਖੂਹ ਹੈ, ਜੋ ਪਿਆਸਿਆਂ ਦੀ ਪਿਆਸ ਹੁਣ ਤੱਕ ਬੁਝਾਉਂਦਾ ਹੈ। ਉਥੇ ਹੀ ਇਕ
12
ਐਸਾ ਬ੍ਰਿਛ ਹੈ, ਜੋ ਥੱਕੇ-ਹਾਰਿਆਂ ਦੀ ਥਕਾਵਟ ਹੁਣ ਤੱਕ ਮਿਟਾਉਂਦਾ ਹੈ। ਉਥੇ ਹੀ ਤੰਦੂਰ ਹੈ, ਜੋ
ਹਰ ਇਕ ਦੀ ਭੁੱਖ ਦਾ ਖਿਆਲ ਰੱਖ, ਹਰ ਵਕਤ ਬਲਦਾ ਹੀ ਰਹਿੰਦਾ ਹੈ। ਸੁਲਤਾਨ ਪੁਰ ਵਿਚ
ਉਹ ਘਰ ਜਿਥੇ ਗੁਰੂ ਨਾਨਕ ਸਾਹਿਬ ਰਹਿੰਦੇ ਸਨ ਇਹ ਧਾਰਨਾ ਆਮ ਸੀ
” ਨਾਨਕ ਦਾ ਘਰ ਕਿਹੜਾ ਜਿਸਦਾ ਖੁਲਾ ਵਿਹੜਾ “
ਦੂਜੀ ਉਦਾਸੀ ਤੋਂ ਬਾਦ ਗੁਰੂ ਜੀ ੧੫੧੮ ਈਸਵੀ ਦੇ ਅਖੀਰ ਭੈਣ ਨਾਨਕੀ ਜੀ ਨੂੰ ਮਿਲਣ
ਗਏ।ਵੀਰ ਤੁਰਨ ਲੱਗਾ ਤਾਂ ਰੋਕ ਲਿਆ ਕਿ ਅਜੇ ਨਹੀਂ ਜਾਣਾ ਵੀਰੇ । ਬੇਬੇ ਜੀ ਕੁਝ ਢਿੱਲੇ ਸੀ । ਗੁਰੂ
ਜੀ ਵੀ ਜਾਨੀ-ਜਾਨ ਸੀ, ਬੇਬੇ ਜੀ ਦਾ ਅੰਤ ਸਮਾਂ ਜਾਣ ਕੇ ਸੁਲਤਾਨਪੁਰ ਹੀ ਰੁਕ ਗਏ। ਕੁਝ ਦਿਨ
ਬੀਤਣ ਬਾਅਦ ਬੇਬੇ ਨਾਨਕੀ ਜੀ ਸ੍ਰੀ ਜਪੁਜੀ ਸਾਹਿਬ ਦਾ ਪਾਠ ਕਰਨ ਉਪਰੰਤ ਆਪਣੀ 54 ਸਾਲ
ਦੀ ਉਮਰ ਭੋਗ ਕੇ ਜੋਤੀ-ਜੋਤ ਸਮਾ ਗਏ। ਭਰਾ ਦੇ ਹੱਥਾਂ ਵਿਚ ਭੈਣ ਨੇ ਪਰਾਨ ਤਿਆਗ ਦਿੱਤੇ । ਗੁਰੂ
ਜੀ ਨੇ ਆਪਣੀ ਹੱਥੀਂ ਭੈਣ ਜੀ ਦੀ ਚਿਖਾ ਤਿਆਰ ਕੀਤੀ ਆਪਣੇ ਹੱਥਾਂ ਨਾਲ ਸਸਕਾਰ ਕੀਤਾ । ਉਸਤੋਂ
ਤਿੰਨ ਦਿਨਾ ਬਾਅਦ ਭਾਈਆ ਜੈ ਰਾਮ ਜੀ ਨੂੰ ਅਕਾਲ ਪੁਰਖ ਦਾ ਸੱਦਾ ਆ ਗਿਆ ਤੇ ਉਨ੍ਹਾ ਦਾ
ਸਸਕਾਰ ਵੀ ਗੁਰੂ ਸਾਹਿਬ ਨੇ ਆਪਣੇ ਹੱਥੀਂ ਸਸਕਾਰ ਕੀਤਾ ।
ਦੋਵਾਂ ਦੀ ਰਾਖ ਵੇਈ ' ਚ ਜਲ ਪ੍ਰਵਾਹ ਕਰ ਦਿੱਤੀ । ਬੇਬੇ ਨਾਨਕੀ ਜੀ ਜਿਥੇ ਰਹਿੰਦੇ ਸਨ
ਤਕਰੀਬਨ ੪੩ ਸਾਲ ਏਥੇ ਹੀ ਰਹੇ।ਉਸ ਥਾਂ ਨੂੰ ਗੁਰੂ ਨਾਨਕ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ ।
ਏਥੇ ਹੁਣ ਬੀਬੀ ਨਾਨਕੀ ਜੀ ਦੀ ਯਾਦ ਵਿਚ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ । ਜਿਥੇ ਉਨ੍ਹਾਂ ਦੇ
ਵੇਲੇ ਤੇ ਹੱਥਾਂ ਦਾ ਤੰਦੂਰ ਤੇ ਬਰਤਨ ਸੰਭਾਲ ਕੇ ਰੱਖੇ ਗਏ ਹੋਏ ਹਨ । ਬੀਬੀ ਨਾਨਕੀ ਦਾ ਖੂਹ ਤੇ ਉਸ
ਉਪਰ ਰੁਖ ਉਵੇਂ ਹੀ ਉਨਾਂ ਦੀ ਯਾਦ ਦਿਲਾ ਰਹੇ ਹਨ । ਸਾਰਾ ਨਗਰ ਹੀ ਗੁਰਦੁਆਰਿਆਂ ਸਮੇਤ ਮੁੜ
ਉਸਾਰਿਆ ਗਿਆ ।
ਸਾਚੀ ਪ੍ਰੀਤਿ ਨ ਤੁਟਈ ਪਿਆਰੇ ਜੁਗੁ ਜੁਗੁ ਰਹੀ ਸਮਾਇ ।।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 431
ਬੇਬੇ ਨਾਨਕੀ ਜੀ ਆਦਰਸ਼ਕ ਭੈਣ ਜੀ ਜਿਹੜੀ ਆਪਣੇ ਵੀਰ ਨੂੰ ਵੀਰ ਵੀ , ਪੀਰ ਵੀ ਸਮਝਦੀ
ਸੀ । ਨਾਲ ਹੀ ਜੈ ਰਾਮ ਤੋਂ ਪਿਆਰੀ ਤੇ ਸਤਿਕਾਰੀ ਜਾਂਦੀ । ਜੈ ਰਾਮ ਨੂੰ ਪੂਰਾ ਮਾਣ ਤੇ ਸਤਿਕਾਰ
ਦੇਂਦੀ । ਗੁਰੂ ਦੇ ਬੱਚਿਆਂ ਨੂੰ ਬੜਾ ਪਿਆਰ ਕਰਦੀ । ਬਾਬਾ ਸ੍ਰੀ ਚੰਦ ਨੂੰ ਆਪਣੇ ਪਾਸ ਰੱਖਿਆ । ਬੇਬੇ
ਜੀ ਦੇ ਕੋਈ ਔਲਾਦ ਨਹੀਂ ਸੀ । ਇਨ੍ਹਾਂ ਦੋਵਾਂ ਜੀਆਂ ਦੇ ਪੂਰਿਆਂ ਹੋਣ ਤੇ ਬਾਬਾ ਸ੍ਰੀ ਚੰਦ ਜੀ ਨੂੰ ਗੁਰੂ ਜੀ
ਨਾਲ ਤਲਵੰਡੀ ਲੈ ਆਏ ।
ਬੇਬੇ ਨਾਨਕੀ ਦੀ ਯਾਦ ਵਿਚ ਇਸ ਇਤਿਹਾਸਿਕ ਨਗਰੀ, ਸੁਲਤਾਨਪੁਰ ਲੋਧੀ ਵਿਖੇ
ਸੁਸ਼ੋਬਿਤ ਗੁਰੂਦਵਾਰਾ ਦਾ ਇਤਿਹਾਸ ਵੀ ਬਹੁਤ ਵਿਲਖਣ ਹੈ I ਕਹਿੰਦੇ ਹਨ ਜਦ ਕੁਦਰਤ ਆਪਣੀ
13
ਕਾਇਨਾਤ ਵਿਚ ਕੋਈ ਪਰਿਵਰਤਨ ਚਾਹੁੰਦੀ ਹੈ ਤਾਂ ਉਹ ਉਸ ਸਮੇ ਕਿਸੇ ਪੀਰ ਪੈਗੰਬਰ, ਧਰਮੀ
ਪੁਰਖ ਜਾਂ ਕਿਸੇ ਉਦਮੀ ਪੁਰਖ ਨੂੰ ਪ੍ਰੇਰਦਿਆਂ ਉਸ ਅਸਥਾਨ ਤੇ ਲੈ ਆਉਂਦੀ ਹੈI ਸ਼ਾਇਦ ਕੁਝ
ਅਜਿਹੀ ਹਾਲਤ ਵਿਚ ਸੇਵਾ ਦੀ ਅਨਥਕ ਮੂਰਤ ਅਤੇ ਮਨੁਖਤਾ ਦੀ ਹਮਦਰਦ ਸਤਿਕਾਰ ਯੋਗ
ਬੀਬੀ ਬਲਵੰਤ ਕੌਰ ਦਾ ਸੁਲਤਾਨਪੁਰ ਦੀ ਧਰਤੀ ਤੇ ਆਉਣਾ ਹੋਇਆI ਬੀਬੀ ਬਲਵੰਤ ਕੌਰ, ਜੋ
ਇਗ੍ਲੈੰਡ, ਬਰਮਿੰਘਮ ਦੇ ਨਿਵਾਸੀ ਸੀI ਇੰਗ੍ਲੈੰਡ ਵਿਚ ਉਹ ਅਕਸਰ ਗੁਰੂਦਵਾਰਿਆਂ ਤੇ ਲੋਕਾਂ ਦੇ
ਘਰਾਂ ਵਿਚ ਕੀਰਤਨ ਕਰਦੇ ਸੀ ਤੇ ਜੋ ਮਾਇਆ ਇੱਕਠੀ ਹੁੰਦੀ ਸੀ, ਇਕ ਫੰਡ ਵਿਚ ਜਮਾ ਕਰ ਦਿਆ
ਕਰਦੇ ਸੀI ਉਨ੍ਹਾ ਨੇ ਮਹਿਸੂਸ ਕੀਤਾ ਕਿ ਗੁਰੂ ਨਾਨਕ ਸਾਹਿਬ ਦੀਆਂ ਤਾਂ ਬਹੁਤ ਸਾਰੀਆਂ
ਯਾਦਗਾਰਾਂ ਇਸ ਨਗਰੀ ਵਿਚ ਬਣਾ ਦਿਤੀਆਂ ਗਈਆਂ ਪਰ ਬੇਬੇ ਨਾਨਕੀ ਦੀ ਯਾਦ ਤਾਜ਼ਾ ਕਰਨ
ਲਈ ਇਥੇ ਕੋਈ ਵੀ ਸਥਾਨ ਨਹੀਂ ਹੈ I ਸਬੱਬੀ ਉਨ੍ਹਾ ਦੀ ਮੁਲਾਕਾਤ ਇਕ ਮਹਾਨ ਹਸਤੀ , ਸੇਵਾ-
ਸਿਮਰਨ ਦੇ ਪੁੰਜ ਸੰਤ ਕਰਤਾਰ ਸਿੰਘ ਕਾਰ ਸੇਵਾ ਵਾਲਿਆਂ ਨਾਲ ਹੋਇਆI ਜੋ ਉਸ ਸਮੇ
ਗੁਰੂਦਵਾਰਾ ਹੱਟ ਸਾਹਿਬ ਦੀ ਸੇਵਾ ਕਰਵਾ ਰਹੇ ਸੀI ਉਨ੍ਹਾ ਨੇ ਸੰਤ ਜੀ ਨਾਲ ਬੇਬੇ ਨਾਨਕੀ ਦੀ
ਯਾਦਗਾਰ ਬਣਾਉਣ ਦੀ ਆਪਣੀ ਇਛਾ ਪ੍ਰਗਟ ਕੀਤੀ I
ਉਨ੍ਹਾ ਦੀ ਰਜ਼ਾਮੰਦੀ ਤੇ ਬੀਬੀ ਬਲਵੰਤ ਕੋਰ ਜੀ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਨਾਲ
ਮੋਢੇ ਨਾਲ ਮੋਢਾ ਜੋੜਕੇ ਤੇ ਦੇਸ਼-ਵਿਦੇਸ਼ ਦੀਆਂ ਸੰਗਤਾ ਦੇ ਸਹਿਯੋਗ ਨਾਲ 13 ਨਵੰਬਰ, 1970
ਵਿਚ ਇਹ ਸੇਵਾ ਸ਼ੁਰੂ ਕਰਵਾ ਦਿਤੀI ਭਾਵੇ ਉਸ ਸਮੇ ਬਹੁਤ ਔਕੜਾ ਦਾ ਸਾਮਨਾ ਕਰਨਾ ਪਿਆ ਪਰ
“ਸੰਤਾ ਦੇ ਕਾਰਜ ਆਪ ਖਲੋਇਆ” ਦੇ ਮਹਾਂ ਵਾਕ ਅਨੁਸਾਰ, ਅਕਾਲ ਪੁਰਖ ਨੇ ਆਪ ਸ਼ਰੀਕ ਹੋਕੇ
ਇਸ ਕਾਰਜ ਨੂੰ ਨੇਪਰੇ ਚਾੜਿਆ Iਇਹ ਸੁਲਤਾਨ ਪੁਰ ਲੋਧੀ ਤੋਂ ਲੋਹੀਆ ਜਾਣ ਵਾਲੀ ਗੁਰੂਦਵਾਰਾ
ਬੇਰ ਸਾਹਿਬ ਤੋ ਤਕਰੀਬਨ ਅਧਾ ਕਿਲੋਮੀਟਰ ਦੀ ਦੂਰੀ ਤੇ ਹੈI ਸਹੂਲਤਾ ਨਾਲ ਲੈਸ ਵਡੇ ਹਾਲ
ਤਕਰੀਬਨ 500 ਸ਼ਰਧਾਲਆਂ ਦੇ ਠਹਿਰਨ ਦਾ ਇੰਤਜ਼ਾਮ ਹੈ I ਇਥੇ ਹਰ ਸਾਲ ਬੇਬੇ ਨਾਨਕੀ ਦਾ
ਜਨਮ ਉਤਸਵ ਦੇਸ਼, ਵਿਦੇਸ਼ ਤੋਂ ਆਈਆਂ ਸੰਗਤਾ ਬੜੇ ਧੂਮ ਧਾਮ ਨਾਲ ਮਨਾਉਂਦੀਆਂ ਹਨ I
********************
14
ਮੋਦੀਖਾਨੀਓ ਗਰੀਬਾਂ ਨੂੰ ਮੁਫਤ ਅਨਾਜ ਚੁਕਾ ਦੇਣਾ । ਹੁਣ ਦੋ ਬੱਚੇ ਵੀ ਹੋ ਗਏ ।
ਹੋਰ ਸਾਧਾਂ , ਸੰਤਾਂ ਪੀਰਾਂ ਫਕੀਰਾਂ ਦੀਆਂ ਗੁਰੂ ਜੀ ਦੇ ਵਿਹੜੇ ਰੌਣਕਾਂ ਲੱਗੀਆਂ ਰਹਿੰਦੀਆਂ
। ਮਾਤਾ ਸੁਲਖਣੀ ਜੀ ਕੰਮ ਕਰਦੇ ਨਾ ਥਕਦੇ।ਹਰ ਸਮੇਂ ਆਏ ਗਏ ਦੀ ਸੇਵਾ ਵਿਚ ਰੁਝੇ
ਰਹਿੰਦੇ । ਘਰ ਘਟ ਧਿਆਨ ਦੇਂਦੇ ਕਈ ਕਈ ਘੰਟੇ ਵੇਈਂ ਦੇ ਕੰਢੇ ਬਾਹਰ ਬੈਠੇ ਰਹਿੰਦੇ ।
ਇਕ ਵਾਰੀ ਚੰਦੋ ਰਾਣੀ ( ਗੁਰੂ ਜੀ ਦੀ ਸੱਸ ) ਵੀ ਆਈ ਹੋਈ ਸੀ । ਮਾਤਾ ਸੁਲੱਖਣੀ ਜੀ
ਨੇ ਆਪਣੀ ਮਾਤਾ ਨੂੰ ਗੁਰੂ ਜੀ ਦੀ ਇਸ ਲਾਪ੍ਰਵਾਹੀ ਬਾਰੇ ਦੱਸਿਆ ਤਾਂ ਚੰਦੋਂ ਰਾਣੀ ਨੇ
ਬੀਬੀ ਨਾਨਕੀ ਜੀ ਪਾਸ ਸ਼ਿਕਾਇਤ ਕੀਤੀ ਜਿਸ ਦਾ ਜ਼ਿਕਰ ਡਾ : ਮਹਿੰਦਰ ਕੌਰ ਗਿੱਲ
“ ਗੁਰੂ ਮਹਿਲ ਗਾਥਾ ' ਵਿਚ ਇਵੇਂ ਕਰਦੇ ਹਨ । ਇਕ ਦਿਨ ਬੀਬੀ ਨਾਨਕੀ ਜੀ ਬੈਠੇ
ਸਨ ਕਿ ਉਨਾਂ ਦੀ ਭਰਜਾਈ ਸੁਲਖਣੀ ਜੀ ਆਏ ਨਾਲ ਹੀ ਉਸ ਦੀ ਮਾਤਾ ਚੰਦੋ ਰਾਣੀ ਵੀ
ਸੀ । ਮਾਵਾਂ ਧੀਆਂ ਆਣ ਲੜਣ ਲੱਗੀਆਂ । ਸੁਲਖਣੀ ਜੀ ਨੇ ਕਿਹਾ ਕਿ ਮੇਰਾ ਪਤੀ ਕਈ
ਕਈ ਦਿਨ ਘਰ ਨਹੀਂ ਆਉਂਦਾ । ਜੇ ਕਦੇ ਆ ਵੀ ਜਾਵੇ ਤਾਂ ਮੂੰਹੋਂ ਕਦੇ ਕੁਝ ਨਹੀਂ ਬੋਲਿਆ
15
। ਚੁੱਪ ਕਰਕੇ ਬੈਠਾ ਰਹਿੰਦਾ ਹੈ ਬੇਬੇ ਨਾਨਕੀ ਜੀ ਨੇ ਸਹਿਜੇ ਨਾਲ ਆਖਿਆ । ਮਾਸੀ ਜੀ
! ਤੁਹਾਡੀ ਧੀ ਨੂੰ ਖਾਣ ਪੀਣ ਦੀ ਕਪੜੇ ਲੀੜੇ ਦੀ ਜਾਂ ਕਿਸੇ ਹੋਰ ਚੀਜ਼ ਦੀ ਕੋਈ ਕਮੀ ਤਾਂ
ਨਹੀਂ । ਜੇ ਉਹ ਘਰ ਆਕੇ ਚੁਪ ਕਰ ਰਹਿੰਦਾ ਹੈ ਤਾਂ ਇਹ ਉਸ ਦੀ ਆਦਤ ਹੈ । ਉਸ
ਮੰਦਾ ਤਾਂ ਨਹੀਂ ਬੋਲਦਾ ਦੁਖੀ ਤਾਂ ਨਹੀਂ ਕਰਦਾ , ਲੋੜ ਦੀ ਥੁੜ ਤਾਂ ਨਹੀਂ ਆਉਣ ਦੇਂਦਾ ।
ਬੇਬੇ ਨਾਨਕੀ ਜੀ ਦੀ ਗੱਲ ਸੁਣ ਦੋਵੇਂ ਮਾਵਾਂ ਧੀਆਂ ਚੁਪ ਹੋ ਗਈਆਂ ਤੇ ਆਪਣੇ ਘਰ ਪਰਤ
ਗਈਆਂ ।
ਇਸੇ ਸ਼ਿਕਾਇਤ ਦਾ ਭਾਈ ਵੀਰ ਸਿੰਘ ਜੀ ਇਉਂ ਲਿਖਦੇ ਹਨ ਇਕ ਵਾਰੀ ਉਨਾਂ
(ਮਾਤਾ ਸੁਲਖਣੀ ਤੇ ਉਨਾਂ ਦੀ ਮਾਂ ਚੰਦੋ ਰਾਣੀ ) ਨੇ ਆ ਬੇਬੇ ਨਾਨਕੀ ਜੀ ਨੂੰ ਉਲਾਂਭਾ
ਦਿੱਤਾ ਬੇਬੇ ਜੀ ਨੇ ਦੱਸਿਆ ਕਿ ਭਰਜਾਈ ਜੀ ਨੂੰ ਕਿਸੇ ਗੱਲ ਦੀ ਥੁੜ ਨਹੀਂ ਹੈ । ਮੇਰਾ
ਵੀਰ ਨੇ ਸਾਰੇ ਸੁਖਾਂ ਦੇ ਸਮਾਨ ਹਾਜਰ ਕਰ ਦਿੱਤੇ ਹਨ । ਉਨ੍ਹਾਂ ਦਾ ਸੰਤ ਸੁਭਾਅ ਹੈ ਸੰਤ
ਮਤੇ ਵਿਚ ਰਹਿੰਦੇ ਹਨ । ਭਾਬੀ ਜੀ ਨੂੰ ਸਮਝਾਉ ਉਹ ਸੰਤ ਜਾਣ ਕੇ ਸ਼ਰਧਾ ਧਾਰ ਕੇ
ਸੇਵਾ ਕਰੇ ਹੋਰ ਸੁਖੀ ਹੋ ਜਾਸੀ । ' ' ਜਦੋਂ ਗੁਰੂ ਜੀ ਵੇਈਂ ਵਿਚ ਇਸ਼ਨਾਨ ਕਰਨ ਗਏ
ਅਲੋਪ ਹੋ ਗਏ ਤਾਂ ਕਈ ਦਿਨ ਬਾਹਰ ਨਾ ਆਏ ਤਾਂ ਲੋਕਾਂ ਜਾ ਬੀਬੀ ਜੀ ਨੂੰ ਕਿਹਾ ਕਿ
ਉਸ ਦਾ ਭਰਾ ਡੁੱਬ ਗਿਆ ਹੈ ਤਾਂ ਉਸ ਨੇ ਕੋਈ ਚਿੰਤਾ ਫਿਕਰ ਨਾ ਪ੍ਰਗਟਾਵਾ ਨਹੀਂ ਕੀਤਾ
। ਉਨ੍ਹਾਂ ਨੂੰ ਪੂਰਨ ਵਿਸ਼ਵਾਸ ਤੇ ਸ਼ਰਧਾ ਸੀ ਕਿ ਉਸ ਦਾ ਵੀਰ ਕਦੇ ਡੁੱਬ ਨਹੀਂ ਸਕਦਾ ।
ਉਸ ਨੇ ਤਗੜੀ ਹੋ ਕੇ ਕਿਹਾ ਕਿ ਉਸ ਦੇ ਭਰਾ ਨੂੰ ਨਦੀਆਂ ਨਾਲੇ ਤੇ ਦਰਿਆ ਡਬੋ ਨਹੀਂ
ਸਕਦੇ । ਜਦੋਂ ਸਾਰਿਆਂ ਇਕ ਅਵਾਜ਼ ਵਿਚ ਕਿਹਾ ਕਿ “ ਜੋ ਕੁਝ ਮੋਦੀਖਾਨੇ ਵਿਚ ਸੀ
ਗਰੀਬ ਗੁਰਬੇ ਨੂੰ ਲੁਟਾ ਦਿੱਤਾ ਗਿਆ ਹੈ । ਇਹ ਸਭ ਕੁਝ ਉਸ ਵਿਚ ਭੈੜੀ ਰੂਹ ਆਉਣ
ਕਰਕੇ ਵਾਪਰਿਆ ਹੈ । ਉਹ ਨਾ ਕਿਸੇ ਨਾਲ ਬੋਲਦਾ ਹੈ ਉਹ ਦਿਲ ਛੱਡ ਗਿਆ ਹੈ ਤੇ ਉਸ
ਦਾ ਵਿਸ਼ਵਾਸ ਡੋਲ ਗਿਆ ਹੈ । ' ' ਭੈਣ ਨਾਨਕੀ ਜੀ ਉੱਤਰ ਦਿੱਤਾ ਕਿ “ ਉਹ ਕਿਹੜੀ
ਰੂਹ ਹੈ ਜਿਹੜੀ ਉਸ ਤੇ ਹਾਵੀ ਹੋ ਜਾਵੇ । ਉਹ ਤਾਂ ਮਨੁੱਖਾਂ ਵਿਚੋਂ ਭੈੜੀਆਂ ਰੂਹਾਂ ਨਿਖਾਰਣ
ਇਸ ਮਾਤਲੋਕ ਤੇ ਆਇਆ ਹੈ । ਪ੍ਰੋ : ਕਰਤਾਰ ਸਿੰਘ ਗੁਰੂ ਨਾਨਕ ਦੇਵ ਜੀ ਸਫਾ ੬੬
ਤਿੰਨ ਦਿਨ ਬਾਦ ਜਦੋਂ ਗੁਰੂ ਨਾਨਕ ਦੇਵ ਜੀ ਵੇਈਂ ' ਚੋਂ ਬਾਹਰ ਆਏ ਤਾਂ ਅਕਾਲ ਪੁਰਖ
ਦੇ ਆਦੇਸ਼ ਅਨੁਸਾਰ ਉਹ ਘਰ ਬਾਰ ਛੱਡ ਕੇ ਤਪਦੇ ਤੇ ਸੜਦੇ ਸੰਸਾਰ ਨੂੰ ਠਾਰਨ ਤੇ
16
ਤਾਰਨ ਘਰੋਂ ਤੁਰਨ ਲੱਗੇ ਤਾਂ ਉਸ ਦੇ ਮਾਪਿਆਂ , ਸੌਹਰਿਆਂ ਮਾਤਾ ਸੁਲਖਣੀ ਆਦਿ ਨੇ
ਵਾਰੀ ਵਾਰੀ ਘਰ ਤਿਆਗਣ ਤੋਂ ਵਰਜਿਆ । ਭੈਣ ਨਾਨਕੀ ਜੀ ਨੇ ਆਪਣੇ ਭਤੀਜਿਆਂ ਦੇ
ਪਿਆਰ ਦਾ ਵਾਸਤਾ ਪਾ ਕੇ ਘਰ ਬਾਰ ਤੇ ਪ੍ਰਵਾਰ ਛੱਡਣ ਲਈ ਵਰਜਿਆ । ਤਾਂ ਆਪਣੀ
ਭੈਣ ਜੀ ਨੂੰ ਉਪਦੇਸ਼ ਦੇਂਦਿਆਂ ਇੰਜ ਫੁਰਮਾਇਆ ਆਦਰ ਯੋਗ ਭੈਣ ਜੀ ! ਤੁਹਾਡਾ ਸੱਚਾ
ਤੇ ਸੁੱਚਾ ਪਿਆਰ ਸਾਰਿਆਂ ਦੇ ਪਿਆਰ ਨਾਲੋਂ ਵੱਖਰਾ ਹੈ । ਇਹ ਬਹੁਤ ਉਚ ਕੋਟੀ ਦਾ ਹੈ
। ਤੇਰਾ ਚਿਹਰਾ ਸਭ ਕੁਝ ਪ੍ਰਤੀਤ ਦੇ ਰਿਹਾ ਹੈ । ਚਿੰਤਾ ਨਾ ਕਰ ਪ੍ਰਭੂ ਹਰ ਸਮੇਂ ਤੇਰੇ
ਅੰਗ ਸੰਗ ਹੋਵੇਗਾ । ਮੈਂ ਵੀ ਤੇਰੇ ਸਾਥ ਹੋਵਾਂਗਾ । ਜਦੋਂ ਵੀ ਮੇਰੇ ਮਿਲਣ ਲਈ ਤੇਰਾ
ਪਿਆਰ ਜਾਗਿਆ ਤੇਰੀ ਮਿਲਣ ਦੀ ਇਹ ਤਾਂਘ ਬਿਨ ਬੋਲਿਆ ਮੈਂ ਸੁਣਾਂਗਾ ਤੇ ਝਟ ਤੇਰੇ
ਪਾਸ ਹੋਵੇਗਾ । ਪ੍ਰੰਤੂ ਆਪਣੇ ਪਿਆਰ ਭਰੇ ਦਿਲ ਦੀਆਂ ਧੜਕਣਾਂ ਸ਼ਾਂਤ ਕਰਨ ਦੀ ਕੋਸ਼ਿਸ਼
ਕਰ । ਆਪਣੇ ਪ੍ਰਮਾਤਮਾ ਵੱਲ ਧਿਆਨ ਧਰ ਮੈਂ ਤੇਰੇ ਬਾਰੇ ਆਪਣੇ ਫਰਜ਼ ਨੂੰ ਪਛਾਣਦਾ
ਹਾਂ । ਪ੍ਰੰਤੂ ਤੇਰੇ ਵਰਗੀਆਂ ਅਣਗਿਣਤ ਭੈਣਾਂ ਦੁਖੀ ਤੇ ਬਿਪਤਾ ਵਿਚ ਤੜਪ ਤੇ ਚਿਲਾ
ਰਹੀਆਂ ਹਨ । ਜਿਨਾਂ ਨੂੰ ਆਰਾਮ ਤੇ ਸ਼ਾਂਤੀ ਚਾਹੀਦੀ ਹੈ । ਮੈਂ ਜ਼ਰੂਰ ਜਾਵਾਂਗਾ (
ਪੁਰਾਤਨ ਜਨਮ ਸਾਖੀ ) ਜਦੋਂ ਗੁਰੂ ਜੀ ਤੁਰਨ ਲੱਗੇ ਤਾਂ ਮਰਦਾਨੇ ਦੇ ਵਜਾਉਣ ਲਈ
ਰਬਾਬ ਮੁੱਲ ਲੈਣ ਲਈ ਭੈਣ ਨਾਨਕੀ ਜੀ ਪਾਸੋਂ ਇਕ ਰੁਪਿਆ ਮੰਗ ਕੇ ਲਿਆ ਤੇ
ਫੁਰਮਾਇਆ ਕਿ “ ਰਬਾਬ ਦੀਆਂ ਤੰਦਾਂ ਵੱਜਣ ਨਾਲ ਭੈਣ ਜੀ ਦੀ ਯਾਦ ਆਉਂਦੀ ਰਹੇਗੀ
ਕਿ ਇਹ ਭੈਣ ਜੀ ਨੇ ਲੈ ਕੇ ਦਿੱਤੀ ਸੀ ਤੇ ਇਹ ਭੈਣ ਦੇ ਮਿੱਠੇ ਪਿਆਰ ਦੀਆਂ ਤੰਦਾਂ
ਹਿਲਦੀਆਂ ਰਹਿਣ । ' ' ਪਹਿਲੀ ਉਦਾਸੀ ਤੋਂ ਬਾਅਦ ਗੁਰੂ ਇਨ੍ਹਾਂ ਪਿਆਰ ਦੀਆਂ ਤੰਦਾ ਦੇ
ਖਿਚੇ ਪਹਿਲਾਂ ਸਿੱਧੇ ਸੁਲਤਾਨਪੁਰ ਆਏ ॥ ਪੁਰਾਤਨ ਜਨਮ ਸਾਖੀ ਤੇ ਹੋਰ ਇਤਿਹਾਸਾਂ
ਵਿਚ ਆਉਂਦਾ ਹੈ ਕਿ ਜਦੋਂ ਵੀ ਭੈਣ ਨਾਨਕੀ ਜੀ ਨੇ ਵੀਰ ਨੂੰ ਯਾਦ ਕੀਤਾ ਗੁਰੂ ਉਦੋਂ ਤੁਰ
ਉਥੇ ਪੁੱਜ ਜਾਂਦੇ । ਉਹ ਭਾਵੇਂ ਕਿੰਨੀ ਵੀ ਦੂਰ ਕਿਉਂ ਨਾ ਹੋਣ । ਫੁਲਕਾ ਪਕਾਉਂਦਿਆਂ ਯਾਦ
ਕਰਨ ਵਾਲੀ ਸਾਖੀ ਆਮ ਪ੍ਰਚਲਤ ਹੈ । ਫੁਲਕਾ ਪਕਾਉਂਦਿਆਂ ਫੁਲ ਗਿਆ ਤਾਂ ਭੈਣ ਨੂੰ
ਫੁਰਨਾ ਫੁਰਿਆ ਕਿ ਇਹ ਫੁਲਿਆ ਫੁਲਕਾ ਵੀਰ ਦੇ ਛਕਣ ਯੋਗ ਹੈ । ਇਹ ਯਾਦ ਕਰ
ਰਹੀ ਸੀ ਕਿ ਬਾਹਰਲਾ ਦਰਵਾਜ਼ਾ ਖੜਕਿਆ । ਭੈਣ ਦੀਆਂ ਅੱਖਾਂ ਚੁੰਧਿਆ ਗਈਆਂ
ਵਿਹੜੇ ਵਿਚ ਵੀਰ ਨੂੰ ਵੇਖ । ਉਠ ਪੈਰੀ ਪੈਣ ਲੱਗੀ ਬੀਬੀ ਗੁਰੂ ਨਾਨਕ ਦੇਵ ਜੀ ਨੂੰ ਰੱਬ
17
ਸਮਝਦੀ।ਵੀਰ ਨੇ ਗਲ ਨਾਲ ਲਾ ਲਿਆ । ਪਿਆਰ ਦਿੱਤਾ ਤੇ ਕਿਹਾ “ ਬੇਬੇ ਜੀ ਤੂੰ ਵਡੀ
ਹੈ । ਮੈਂ ਤੇਰੇ ਪੈਰਾਂ ਤੇ ਪਵਾਂ ਕਿ ਤੂੰ । ” ਸ਼ਰਧਾ ਵਿਚ ਗਦ ਹੋਈ ਭੈਣ ਬੋਲੀ । ਵੀਰ ਜੀ ਤੂੰ
ਸੱਚ ਕਹਿੰਦਾ ਹੈ । ਪਰ ਜੇ ਮਨੁੱਖ ਹੋਵੇ ਤਾਂ , ਤੂੰ ਤਾਂ ਮੈਨੂੰ ਪ੍ਰਮੇਸ਼ਵਰ ਰੂਪ ਦੀਹਦਾ ਹੈ ।
ਇਸ ਤੋਂ ਪਹਿਲਾਂ ਵੀ ਭੈਣ ਨਾਨਕੀ ਜੀ ਨੇ ਆਪਣੇ ਵੀਰ ਨੂੰ ਪ੍ਰਮੇਸ਼ਵਰ ਕਿਹਾ ਸੀ । ਭੈਣ
ਭਰਾ ਦਾ ਏਨਾ ਪਿਆਰ ਹੀ ਸੀ ਕਿ ਇਸ ਨੂੰ ਆਪਣੇ ਪਾਸ ਲੈ ਆਂਦਾ ਸੀ । ਗੁਰੂ ਨਾਨਕ
ਦੇਵ ਜੀ ਨੇ ਆਪਣੇ ਜੀਜਾ ਜੀ ਨੂੰ ਕਿਹਾ ਕਿ ਕੁਝ ਕਿਰਤ ਹੋਵੇ ਤਾਂ ਭਲਾ ਕੰਮ ਹੈ ।
ਜਿਹੜੀ ਮੈਂ ਕਰ ਸਕਾਂ । ' ' ਤਾਂ ਭੈਣ ਜੀ ਵੀਰ ਦੇ ਪਿਆਰ ਵਿਚ ਭਿੱਜੀ ਨੇ ਕਿਹਾ ਸੀ “
ਵੀਰ ! ਤੂੰ ਮੈਨੂੰ ਪ੍ਰਮੇਸ਼ਵਰ ਰੂਪ ਹੀ ਦੱਸੀਦਾ ਹੈ।ਜਿਹੋ ਜਿਹਾ ਰੂਖਾ ਸੋ ਅਸੀਂ ਖਾਂਦੇ ਹਾਂ
ਖਾਹ ਤੂੰ ਇਨਾਂ ਧੰਧਿਆਂ ਵਿਚ ਨਾ ਪੈ । ਤੂੰ ਇਨ੍ਹਾਂ ਜੰਜਾਲਾਂ ਯੋਗ ਨਹੀਂ ਹੈ । ਗੁਰੂ ਜੀ ਕਿਹਾ
“ ਬੇਬੇ ਜੀ ! ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਰਤ ਕਰ ਕੇ ਖਾਣ ਨਾਲ ਇਹ ਸਰੀਰ
ਪਵਿੱਤਰ ਤੇ ਨਰੋਆ ਰਹਿੰਦਾ ਹੈ । ਜੀਜਾ ਜੈ ਰਾਮ ਵੀ ਗੁਰੂ ਜੀ ਦਾ ਬੜਾ ਆਦਰ ਮਾਨ
ਕਰਦੇ ॥ ਦੂਜੀ ਉਦਾਸੀ ਤੋਂ ਬਾਦ ਗੁਰੂ ਜੀ ੧੫੧੮ ਈਸਵੀ ਦੇ ਅਖੀਰ ਭੈਣ ਨਾਨਕੀ ਜੀ
ਨੂੰ ਮਿਲਣ ਗਏ।ਵੀਰ ਤੁਰਨ ਲੱਗਾ ਤਾਂ ਰੋਕ ਲਿਆ ਕਿ ਅਜੇ ਨਹੀਂ ਜਾਣਾ ਵੀਰੇ । ਬੇਬੇ ਜੀ
ਕੁਝ ਢਿੱਲੇ ਸੀ । ਭਰਾ ਦੇ ਹੱਥਾਂ ਵਿਚ ਭੈਣ ਨੇ ਪਰਾਨ ਤਿਆਗ ਦਿੱਤੇ । ਆਪਣੀ ਹੱਥੀਂ ਭੈਣ
ਜੀ ਦੀ ਚਿਖਾ ਤਿਆਰ ਕੀਤੀ ਆਪਣੇ ਹੱਥਾਂ ਨਾਲ ਸਸਕਾਰ ਕੀਤਾ । ਤਿੰਨ ਦਿਨ ਬਾਦ
ਜੀਜਾ ਜੈ ਰਾਮ ਜੀ ਵੀ ਰੱਬ ਨੂੰ ਪਿਆਰੇ ਹੋ ਗਏ ਆਪਣੇ ਹੱਥੀਂ ਸਸਕਾਰ ਕੀਤਾ । ਦੋਵਾਂ ਦੀ
ਰਾਖ ਵੇਈ ' ਚ ਜਲ ਪ੍ਰਵਾਹ ਕਰ ਦਿੱਤੀ । ਬੇਬੇ ਨਾਨਕੀ ਜੀ ਜਿਥੇ ਰਹਿੰਦੇ ਸਨ
ਤਕਰੀਬਨ ੪੩ ਸਾਲ ਏਥੇ ਹੀ ਰਹੇ।ਉਸ ਥਾਂ ਨੂੰ ਗੁਰੂ ਨਾਨਕ ਜੀ ਦੇ ਚਰਨਾਂ ਦੀ ਛੋਹ
ਪ੍ਰਾਪਤ ਹੈ । ਭੈਣ ਨੇ ਆਪਣੇ ਵੀਰ ਨੂੰ ਖੁਲ੍ਹੇ ਵਿਹੜੇ ਵਾਲਾ ਘਰ ਬਣਾ ਦਿੱਤਾ ਆਪਣੇ ਛੋਟੇ
ਘਰ ਵਿਚ ਰਹਿ ਕੇ ਗੁਜ਼ਾਰਾ ਕੀਤਾ । ਅਜੇ ਤੱਕ ਬੱਚੇ ਇਹ ਗੀਤ ਗਾਉਂਦੇ ਸੁਣੇ ਹਨ :
ਨਾਨਕ ਦਾ ਘਰ ਕਿਹੜਾ ? ਜਿਸ ਦਾ ਖੁਲਾ ਵਿਹੜਾ । ਏਥੇ ਹੁਣ ਬੀਬੀ ਨਾਨਕੀ ਜੀ ਦੀ
ਯਾਦ ਵਿਚ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ । ਜਿਥੇ ਉਨ੍ਹਾਂ ਦੇ ਵੇਲੇ ਤੇ ਹੱਥਾਂ ਦਾ
ਤੰਦੂਰ ਤੇ ਬਰਤਨ ਸੰਭਾਲ ਕੇ ਰੱਖੇ ਗਏ ਹੋਏ ਹਨ । ਬੀਬੀ ਨਾਨਕੀ ਦਾ ਖੂਹ ਤੇ ਉਸ
ਉਪਰ ਰੁਖ ਉਵੇਂ ਹੀ ਉਨਾਂ ਦੀ ਯਾਦ ਦਿਲਾ ਰਹੇ ਹਨ । ਸਾਰਾ ਨਗਰ ਹੀ ਗੁਰਦੁਆਰਿਆਂ
18
ਸਮੇਤ ਮੁੜ ਉਸਾਰਿਆ ਗਿਆ । ਬੇਬੇ ਨਾਨਕੀ ਜੀ ਆਦਰਸ਼ਕ ਭੈਣ ਜੀ ਜਿਹੜੀ ਆਪਣੇ
ਵੀਰ ਨੂੰ ਵੀਰ ਵੀ , ਪੀਰ ਵੀ ਸਮਝਦੀ ਸੀ । ਨਾਲ ਹੀ ਜੈ ਰਾਮ ਤੋਂ ਪਿਆਰੀ ਤੇ
ਸਤਿਕਾਰੀ ਜਾਂਦੀ । ਜੈ ਰਾਮ ਨੂੰ ਪੂਰਾ ਮਾਣ ਤੇ ਸਤਿਕਾਰ ਦੇਂਦੀ । ਗੁਰੂ ਦੇ ਬੱਚਿਆਂ ਨੂੰ
ਬੜਾ ਪਿਆਰ ਕਰਦੀ । ਬਾਬਾ ਸ੍ਰੀ ਚੰਦ ਨੂੰ ਆਪਣੇ ਪਾਸ ਰੱਖਿਆ । ਬੇਬੇ ਜੀ ਦੇ ਕੋਈ
ਔਲਾਦ ਨਹੀਂ ਸੀ । ਇਨ੍ਹਾਂ ਦੋਵਾਂ ਜੀਆਂ ਦੇ ਪੂਰਿਆਂ ਹੋਣ ਤੇ ਬਾਬਾ ਸ੍ਰੀ ਚੰਦ ਜੀ ਨੂੰ ਗੁਰੂ
ਜੀ ਨਾਲ ਤਲਵੰਡੀ ਲੈ ਆਏ ।
*******************