ਬੱਚਿਆਂ ਦੇ ਸੁਪਨਿਆਂ ਦਾ ਘਰ ਮਾਨਵਤਾ ਸੇਵਾ ਆਸ਼ਰਮ ਦੀ ਉਸਾਰੀ ਦਾ ਕੰਮ ਜੋਰਾਂ ਤੇ -ਡਾ. ਪਰੂਥੀ
ਮਾਨਵਤਾ ਦੀ ਭਲਾਈ ਨੂੰ ਸਮਰਪਿਤ ਬੱਚਿਆਂ,ਔਰਤਾਂ ਅਤੇ ਬਜ਼ੁਰਗਾਂ ਦੀ ਸੇਵਾ ਸੰਭਾਲ ਲਈ ਇਥੋਂ ਦੀ ਨਾਮਵਰ
ਸੰਸਥਾ ਮਾਨਵਤਾ ਫਾਊਂਡੇਸ਼ਨ ਵੱਲੋਂ ਅਨਾਥ,ਬੇਸਹਾਰਾ,ਲਾਚਾਰ ਬੱਚਿਆਂ ਦੇ ਲਈ ਉਹਨਾਂ ਦੇ 'ਸੁਪਨਿਆਂ ਦਾ ਘਰ'
ਮਾਨਵਤਾ ਸੇਵਾ ਆਸ਼ਰਮ ਦੀ ਨਵੀਂ ਬਣ ਰਹੀ ਬਿਲਡਿੰਗ ਸਥਾਨਕ ਡੀ.ਸੀ ਦਫਤਰ ਰੋਡ (ਸੰਗੂਧੌਣ) ਵਿਖੇ ਉਸਾਰੀ
ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ। ਮਾਨਵਤਾ ਸੇਵਾ ਆਸ਼ਰਮ ਦੀ ਬਿਲਡਿੰਗ ਦਾ ਨੀਹ ਪੱਥਰ ਕੁਝ ਮਹੀਨੇ ਪਹਿਲਾਂ ਸ਼੍ਰੀ
ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵੱਲੋਂ ਰੱਖਿਆ ਗਿਆ ਸੀ । ਸੰਸਥਾ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਨੇ
ਦੱਸਿਆ ਸੰਸਥਾ ਵੱਲੋਂ 2015 ਤੋਂ ਮਾਨਵਤਾ ਬਾਲ ਆਸ਼ਰਮ ਚਲਾਇਆ ਜਾ ਰਿਹਾ ਹੈ। ਜਿਸ ਵਿੱਚ ਮਾਨਵਤਾ
ਚਾਇਲਡ ਕੇਅਰ ਇੰਸਟੀਟਿਊਸ਼ਨ ਅਤੇ ਮਾਨਵਤਾ ਸਪੈਸ਼ਲਾਈਜਡ ਅਡਾਪਸ਼ਨ ਏਜੰਸੀ ਚਲਾਇਆ ਜਾ ਰਿਹਾ ਹੈ।
ਮਾਨਵਤਾ ਬਾਲ ਆਸ਼ਰਮ ਵਿੱਚ ਹਰ ਸਮੇਂ 8 ਤੋਂ 10 ਬੱਚੇ ਰਹਿੰਦੇ ਹਨ। ਸੰਸਥਾ ਦੇ ਵਾਈਸ ਚੇਅਰਮੈਨ ਸ਼੍ਰੀ ਰਜਿੰਦਰ
ਪ੍ਰਸਾਦ ਅਤੇ ਸ.ਵਰਿੰਦਰ ਪਾਲ ਸਿੰਘ ਗਲੋਰੀ ਨੇ ਦੱਸਿਆ ਨਵੀਂ ਬਿਲਡਿੰਗ ਵਿੱਚ ਬੱਚਿਆਂ ਲਈ ਹਰ ਤਰ੍ਹਾਂ ਦੀ
ਸੁਵਿਧਾ ਜਿਵੇਂ ਕਿ ਲਾਇਬਰੇਰੀ,ਮਨੋਰੰਜਨ,ਰਹਿਣ ਲਈ ਅਲਗ ਅਲਗ ਰੂਮ ਬਣਾਏ ਜਾ ਰਹੇ ਹਨ ਅਤੇ ਅਤੇ
ਪ੍ਰਬੰਧਕੀ ਦਫਤਰ ਬਲੋਕ ਵਿੱਚ ਕੌਂਸਲਿੰਗ ਰੂਮ,ਫਸਟ ਐਡ ਰੂਮ ਅਤੇ ਵਿਜਟਰ ਰੂਮ ਬਣਾਇਆ ਜਾ ਰਿਹਾ ਹੈ। ਇਸ
ਬਿਲਡਿੰਗ ਵਿੱਚ ਦੋ ਬਲੋਕ ਬਣਾਏ ਗਏ ਹਨ। ਜਿਸ ਵਿੱਚ 0 ਤੋਂ 6 ਸਾਲ ਤੱਕ ਦੇ ਬੱਚੇ 10 ਬੱਚਿਆਂ ਦੀ ਕਪੈਸਿਟੀ
ਹੋਵੇਗੀ ਅਤੇ ਦੂਜੇ ਬਲੋਕ ਵਿੱਚ ਛੇ ਸਾਲ ਤੋ ਵੱਧ ਉਮਰ ਵਾਲੇ ਬੱਚਿਆਂ ਲਈ 25 ਬੱਚਿਆਂ ਕਪੈਸਿਟੀ ਹੋਵੇਗੀ।
ਲੋਕਾਂ ਦੇ ਸਹਿਯੋਗ ਨਾਲ ਲੈਂਟਰ ਲੇਵਲ ਤੱਕ ਕੰਮ ਪਹੁੰਚ ਚੁੱਕਿਆ ਹੈ ਅਤੇ ਦਸੰਬਰ 2025 ਤੱਕ ਇਹ ਬਿਲਡਿੰਗ
ਪੂਰੀ ਤਰਾਂ ਤਿਆਰ ਹੋਣ ਦੀ ਸੰਭਾਵਨਾ ਹੈ। ਦਾਨੀ ਸੱਜਣ ਆਪਣੀ ਸ਼ਰਧਾ ਅਨੁਸਾਰ ਕਿਸੇ ਵੀ ਰੂਪ ਵਿੱਚ ਇਸ
ਮਹਾਨ ਲੰਗਰ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਤਾਂ ਜੋ ਅਨਾਥ,ਬੇਸਹਾਰਾ,ਲਾਚਾਰ ਬੱਚਿਆਂ ਦੇ ਸੁਪਨਿਆਂ
ਨੂੰ ਪੂਰਾ ਕੀਤਾ ਜਾ ਸਕੇ ।