ਟਾਪਪੰਜਾਬ

ਰਾਮਗੜ੍ਹੀਆ ਭਾਈਚਾਰੇ ਦੀ ਸਿਆਣਪ, ਸਮਰਪਣ ਅਤੇ ਭਾਈਚਾਰਕ ਸਾਂਝ ਦੇ ਜਜ਼ਬੇ ਨੂੰ ਸਲਾਮ: ਬਲਬੀਰ ਸਿੰਘ ਸਿੱਧੂ

ਮੋਹਾਲੀ-ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਦੇ ਆਪਣੇ ਗ੍ਰਹਿ ਵਿਖੇ ਸਮੂਹ ਮੋਹਾਲੀ ਹਲਕੇ ਤੋਂ ਆਏ ਰਾਮਗੜ੍ਹੀਆ ਬਿਰਾਦਰੀ ਦੇ ਲੋਕਾਂ ਨਾਲ ਮੀਟਿੰਗ ਕੀਤੀ ਅਤੇ ਕਈ ਅਹਿਮ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਇਸ ਮੀਟਿੰਗ ਵਿੱਚ ਉਨ੍ਹਾਂ ਨੇ ਰਾਮਗੜ੍ਹੀਆ ਬਿਰਾਦਰੀ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਸਮਾਜਿਕ ਭਲਾਈ ਅਤੇ ਭਾਈਚਾਰੇ ਦੀ ਤਰੱਕੀ ਲਈ ਅੱਜ ਇੱਕਜੁਟ ਹੋ ਕੇ ਕੰਮ ਕਰਨਾ ਜ਼ਰੂਰੀ ਹੈ।”

ਸਿੱਧੂ ਨੇ ਅੱਗੇ ਕਿਹਾ, “ਰਾਮਗੜ੍ਹੀਆ ਭਾਈਚਾਰਾ ਹਮੇਸ਼ਾ ਤੋਂ ਹੀ ਮੇਹਨਤ, ਸਿਆਣਪ ਅਤੇ ਇਮਾਨਦਾਰੀ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਹਰ ਸਮੇਂ ਦੇਸ਼ ਅਤੇ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਇਆ ਹੈ, ਜੋ ਕਦੇ ਨਾ ਭੁਲਾਏ ਜਾਣ ਵਾਲਾ ਹੈ। ਏਕਤਾ, ਭਾਈਚਾਰਾ ਅਤੇ ਸਮੂਹਿਕ ਤਰੱਕੀ ਨੂੰ ਹੋਰ ਮਜ਼ਬੂਤ ਕਰਨ ਲਈ ਸਾਨੂੰ ਸਾਰਿਆਂ ਨੂੰ ਇਕ ਸਾਂਝਾ ਸੰਕਲਪ ਲੈਣਾ ਜ਼ਰੂਰੀ ਹੈ।”

ਇਸ ਮੀਟਿੰਗ ਵਿੱਚ ਸਿੱਧੂ ਨੇ ਅੱਗੇ ਕਿਹਾ, “ਪੰਜਾਬ ਦੀ ਭਾਈਚਾਰਕ ਸਾਂਝ ਬਣਾਈ ਰੱਖਣ ਵਿੱਚ ਇਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ ਅਤੇ ਇਨ੍ਹਾਂ ਦੇ ਇਸ ਜਜ਼ਬੇ ਨੂੰ ਮੈਂ ਸਲਾਮ ਵੀ ਕਰਦਾ ਹਾਂ। ਅੱਜ ਜਦ ਭਾਜਪਾ ਰਾਸ਼ਟਰੀ ਪੱਧਰ ਤੇ ਦੇਸ਼ ਨੂੰ ਧਰਮ ਅਤੇ ਜਾਤ ਪਾਤ ਤੇ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਇਸ ਸਭ ਵਿੱਚੋਂ ਵੀ ਪੰਜਾਬ ਭਾਈਚਾਰਕ ਸਾਂਝ ਕਾਇਮ ਰੱਖਣ ਦਾ ਇਕ ਮੋਹਰੀ ਨਮੂਨਾ ਬਣਕੇ ਉੱਭਰਿਆ ਹੈ।”

ਇਸ ਤੋਂ ਇਲਾਵਾ ਸਿੱਧੂ ਨੇ 2027 ਵਿੱਚ ਆਉਣ ਵਾਲੀਆਂ ਚੋਣਾਂ ਬਾਰੇ ਗੱਲ ਕਰਦਿਆਂ ਕਿਹਾ, “ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਡੇ ਪੱਧਰ ‘ਤੇ ਜਿੱਤ ਹਾਸਿਲ ਕਰੇਗੀ ਅਤੇ ਸੂਬੇ ਨੂੰ ਮੁੜ ਤੋਂ ਵਿਕਾਸ ਦੇ ਰਾਹ ਵਿੱਚ ਲੈ ਕੇ ਜਾਵੇਗੀ। ਪੂਰੇ ਪੰਜਾਬ ਦੇ ਲੋਕ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਦੁੱਖੀ ਆ ਚੁੱਕੇ ਹਨ ਅਤੇ ਪੰਜਾਬ ਵਿੱਚ ਮੁੜ ਤੋਂ ਕਾਂਗਰਸ ਦੀ ਸਰਕਾਰ ਚਾਹੁੰਦੇ ਹਨ। ਮੈਂ ਪੰਜਾਬ ਦੇ ਲੋਕਾਂ ਨੂੰ ਯਕੀਨ ਦਵਾਉਂਦਾ ਹਾਂ ਕਿ ਅਸੀਂ ਆਪਣੇ ਲੋਕਾਂ ਲਈ ਸੇਵਾ ਕੀਤੀ ਹੈ, ਕਰ ਰਹੇ ਹਾਂ ਅਤੇ ਹਮੇਸ਼ਾ ਕਰਦੇ ਰਹਾਂਗੇ।”

ਸਿੱਧੂ ਨੇ ਅੰਤ ਵਿੱਚ ਰਾਮਗੜ੍ਹੀਆ ਭਾਈਚਾਰੇ ਦੀ ਸੱਜਣਤਾ ਅਤੇ ਸਮਰਪਣ ਨੂੰ ਸਲਾਮ ਕਰਦਿਆਂ ਕਿਹਾ, “ਅਸੀਂ ਮਿਲ ਕੇ ਆਪਣੇ ਹਲਕੇ ਅਤੇ ਸਮਾਜ ਨੂੰ ਨਵੀਆਂ ਉਚਾਈਆਂ ਵੱਲ ਲੈ ਕੇ ਜਾਵਾਂਗੇ ਅਤੇ ਮੋਹਾਲੀ ਨੂੰ ਮੁੜ ਤੋਂ ਇੱਕ ਵਿਕਸਿਤ ਹਲਕਾ ਬਣਾਵਾਂਗੇ।”

ਇਸ ਮੀਟਿੰਗ ਵਿੱਚ ਨਿਰਮਲ ਸਿੰਘ ਸਬਰਵਾਲ,ਇੰਦਰਜੀਤ ਸਿੰਘ ਖੋਖਰ, ਬਿਕਰਮਜੀਤ ਸਿੰਘ ਹੂੰਝਣ, ਦੀਦਾਰ ਸਿੰਘ ਕਲਸੀ, ਬਾਲਾ ਸਿੰਘ ਰਾਗੋ, ਬਾਵਾ ਸਿੰਘ ਸਬਰਵਾਲ, ਰਜਿੰਦਰ ਸਿੰਘ ਧਰਮਗੜ੍ਹ, ਰਘਬੀਰ ਸਿੰਘ,  ਬਲਬੀਰ ਸਿੰਘ, ਲਖਵਿੰਦਰ ਸਿੰਘ,ਕਰਨਵੀਰ ਸਿੰਘ ਖੋਖਰ, ਪ੍ਰਵਿੰਦਰ ਸਿੰਘ, ਅਵਤਾਰ ਸਿੰਘ, ਬਰਿੰਦਰ ਸਿੰਘ ਜੰਜੂਆ, ਨਰਿੰਦਰ ਸਿੰਘ, ਬਲਰਾਜਬੀਰ ਸਿੰਘ, ਗੁਰਵਿੰਦਰ ਸਿੰਘਵਰਿਆਮ ਸਿੰਘ, ਪ੍ਰਤਾਪ ਸਿੰਘ ਚੰਨੀ, ਪਰਮਿੰਦਰ ਸਿੰਘ ਰੀਹਲ, ਜਸਵੀਰ ਸਿੰਘ ਭੰਮਰਾ, ਰਣਜੀਤ ਸਿੰਘ ਹੰਸਪਾਲ ਵੀ ਸ਼ਾਮਿਲ ਸਨ।

Leave a Reply

Your email address will not be published. Required fields are marked *