ਟਾਪਪੰਜਾਬ

ਵੱਖ-ਵੱਖ ਮਾਮਲਿਆ ਵਿੱਚ 1200 ਪ੍ਰੈਗਾਬਲਿਨ ਕੈਪਸੂਲ, 350 ਨਸ਼ੀਲੀਆ ਗੋਲੀਆ, 8100 ਡਰੱਗ ਮਨੀ ਅਤੇ ਦੋ ਮੋਟਰ ਸਾਈਕਲਾ ਸਮੇਤ 05 ਦੋਸ਼ੀ ਕਾਬੂ

ਜੰਡਿਆਲਾ ਗੁਰੂ ਕੁਲਜੀਤ ਸਿੰਘ
ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਮਾਣਯੋਗ ਡੀ.ਜੀ.ਪੀ. ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐੱਸ., ਡੀ.ਆਈ.ਜੀ. ਬਾਰਡਰ ਰੇਂਜ, ਅੰਮ੍ਰਿਤਸਰ ਅਤੇ ਸ੍ਰੀ ਮਨਿੰਦਰ ਸਿੰਘ ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ ਸਫਲਤਾ ਹਾਸਿਲ ਕਰਦੇ ਹੋਏ ਤਿੰਨ ਵੱਖ ਵੱਖ ਮਾਮਲਿਆ ਵਿੱਚ 1200 ਪ੍ਰੈਗਾਬਲਿਨ ਕੈਪਸੂਲ, 350 ਨਸ਼ੀਲੀਆ ਗੋਲੀਆ, 8100 ਡਰੱਗ ਮਨੀ ਅਤੇ ਦੋ ਮੋਟਰ ਸਾਈਕਲਾ ਸਮੇਤ 05 ਦੋਸ਼ੀ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਜੇ ਮੁੱਖ ਅਫਸਰ ਥਾਣਾ ਰਮਦਾਸ ਵੱਲੋਂ ਗੁਪਤ ਸੂਚਨਾ ਤੇ ਆਪਣੀ ਪੁਲਿਸ ਪਾਰਟੀ ਅਤੇ ਡਾ. ਸੁਖਦੀਪ ਸਿੰਘ ਡਰੱਗ ਇੰਸਪੈਕਟਰ ਸਰਕਲ ਅਜਨਾਲਾ/ਰਮਦਾਸ ਜੀ ਸਮੇਤ ਅਨਿਲ ਕੁਮਾਰ ਪੁੱਤਰ ਅੰਮ੍ਰਿਤ ਕੱਦ ਵਾਸੀ ਵਾਰਡ ਨੰਬਰ 9 ਰਮਦਾਸ ਦੀ ਦੁਕਾਨ ਤਲਾਸ਼ੀ ਕਰਨ ਤੇ 1200 ਪ੍ਰੈਗਾਬਲਿਨ ਕੈਪਸੂਲ (120 ਪੱਤੇ PREGZARA 300) ਬ੍ਰਾਮਦ ਹੋਏ। ਜਿਸ ਤੇ ਉਤਕ ਅਨਿਲ ਕੁਮਾਰ ਨੂੰ 1200 ਪੈਗਾਬਲਿਨ ਕੈਪਸੂਲ ਸਮੇਤ ਗ੍ਰਿਫਤਾਰ ਕਰਕੇ ਉਸ ਖਿਲਾਫ  ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਏਸੇ ਤਰ੍ਹਾ ਮੁੱਖ ਅਫਸਰ ਥਾਣਾ ਭਿੰਡੀਸੈਦਾ ਵੱਲੋ ਆਪਣੀ ਪੁਲਿਸ ਪਾਰਟੀ ਸਮੇਤ ਪਿੰਡ ਖੁਸ਼ਪੁਰ ਨੇੜੇ ਨਾਕਾ ਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਕਿ ਇੱਕ ਬਜਾਜ ਪਲਟੀਨਾ ਮੋਟਰ ਸਾਈਕਲ ਨੰਬਰੀ PB14-C-9093 ਪਿੰਡ ਖੁਸ਼ੂਪੁਰ ਦੀ ਤਰਫ ਆਉਂਦਾ ਦਿਖਾਈ ਦਿੱਤਾ। ਜਿਸ ਨੂੰ ਸ਼ੱਕ ਦੇ ਆਧਾਰ ਤੇ ਰੋਕ ਜਦ ਚੈਕਿੰਗ ਕੀਤੀ ਗਈ ਤਾਂ ਮੋਰਟ ਸਾਈਕਲ ਸਵਾਰ ਬੂਟਾ ਸਿੰਘ ਪੁੱਤਰ ਧੰਨਾਂ ਸਿੰਘ ਵਾਸੀ ਪਿੰਡ ਸੈਦਪੁਰ ਕਲ੍ਹਾਂ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ 260 ਨਸ਼ੀਲੀਆਂ ਗੋਲੀਆ ਅਤੇ 1100 ਰੁਪਏ ਡਰੱਗ ਮਨੀ ਬ੍ਰਾਮਦ ਹੋਈ। ਜਿਸ ਤੇ ਬੂਟਾ ਸਿੰਘ ਨੂੰ 260 ਨਸ਼ੀਲੀਆਂ ਗੋਲੀਆ, 1100
ਡਰੰਗ ਅਤੇ ਇੱਕ ਬਜਾਜ ਪਲਟੀਨਾ ਮੋਟਰ ਸਾਈਕਲ ਸਮੇਤ ਗ੍ਰਿਫਤਾਰ ਕਰਕੇ ਉਸ ਖਿਲਾਫ  ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਏਸੇ ਲੜੀ ਤਹਿਤ ਇੱਕ ਮਾਮਲੇ ਵਿੱਚ ਮੁੱਖ ਅਫਸਰ ਥਾਣਾ ਮੱਤੇਵਾਲ ਦੀ ਅਗਵਾਈ ਵਿਚ ਪੁਲਿਸ ਪਾਰਟੀ ਵੱਲੋ ਗਸ਼ਤ ਦੌਰਾਨ ਪੁੱਲ ਸੂਆ ਮੱਤੇਵਾਲ ਤੋਂ ਪ੍ਰਭਦੀਪ ਸਿੰਘ ਪੁੱਤਰ ਕੇਵਲ ਸਿੰਘ ਅਤੇ ਅਮਰਦੀਪ ਸਿੰਘ ਪੁੱਤਰ ਹਰਦੀਪ ਸਿੰਘ ਵਾਸੀਆਨ ਮਹਿਮੂਦਪੁਰਾ ਨੂੰ 90 ਨਸ਼ੀਲੀਆ ਗੋਲੀਆ, 7000 ਰੁਪਏ ਡਰੱਗ ਮਨੀ ਅਤੇ ਇੱਕ ਪਲਸਰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ।  ਗ੍ਰਿਫਤਾਰ ਦੋਸ਼ੀਆ ਦੇ ਫਾਰਵਰਡ ਅਤੇ ਬੈਕਵਰਡ ਲਿੰਕਾ ਨੂੰ ਜਦ ਖੰਘਾਲਿਆ ਗਿਆ ਤਾਂ ਇਹਨਾ ਦੇ ਇੱਕ ਹੋਰ ਸਾਥੀ ਲਵਪ੍ਰੀਤ ਸਿੰਘ ਵਾਸੀ ਅਬਦਾਲ ਬਾਰੇ ਪਤਾ ਲੱਗਾ ਜਿਸ ਨੂੰ ਉਕਤ ਮੁਕੱਦਮਾ ਵਿੱਚ ਗ੍ਰਿਫਤਾਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Leave a Reply

Your email address will not be published. Required fields are marked *