Skip to content
Punjab New USA

  • ਪੰਜਾਬ
  • ਭਾਰਤ
  • ਦੇਸ਼-ਵਿਦੇਸ਼
  • ਫ਼ੁਟਕਲ
  • ਮੈਗਜ਼ੀਨ
  • ਸੰਪਰਕ
  • ਸਾਡੇ ਬਾਰੇ
  • English Website
ਟਾਪਦੇਸ਼-ਵਿਦੇਸ਼

ਇਕ ਪੰਥ ਇਕ ਸੋਚ

ਸੇੰਟ੍ਰਲ ਕੈਲੀਫੋਰਨੀਆ ਦੀਆਂ ਸੰਗਤਾਂ ਵਲੋਂ ਅੱਠ ਵਰੇ ਤੋਂ ਚਲਾਇਆ ਜਾ ਰਿਹਾ ਸਿੱਖ ਏਕਤਾ ਮਿਸ਼ਨ ਇੱਕ ਪੰਥ ਇੱਕ ਸੋਚ  ਜਿਸ ਦਾ ਮੁੱਖ ਮਕਸਦ ਪੰਥ ਵਿੱਚ ਜੋ ਪਈਆਂ ਵੰਡੀਆਂ ਨੂੰ ਖਤਮ ਕਰਕੇ ਪੰਥ ਨੂੰ ਇੱਕ ਨਿਸ਼ਾਨ ਹੇਠ ਇਕੱਠਾ ਕਰਨਾ ਹੈ.

ਕਿਉਂਕਿ ਸਦੀਆਂ ਤੋਂ ਮਨੁੱਖਤਾ ਦਾ ਭਲਾ ਚਾਹੁਣ ਵਾਲੇ ਹਰ ਧਰਮ ਦੇ ਲੋਕ ਇਹ ਕਹਿ ਰਹੇ ਹਨ ਕਿ ਇੱਕ ਦਿਨ ਸੰਸਾਰ ਦਾ ਭਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਹੀ ਹੋਣਾ।
ਇਸੇ ਮਕਸਦ ਨੂੰ ਲੈ ਕੇ ਇੱਕ ਪੰਥ ਇੱਕ ਸੋਚ ਬੈਨਰ ਹੇਠ ਕੈਲੀਫੋਰਨੀਆ ਇੰਗਲੈਂਡ ਅਤੇ ਭਾਰਤ ਦੇ ਕੁਝ ਸਿੰਘਾਂ ਵੱਲੋਂ ਮਿਲ ਕੇ ਪਹਿਲੀ ਹਲੇਮੀ ਯਾਤਰਾ 20 ਮਾਰਚ ਤੋਂ 8 ਅਪ੍ਰੈਲ ਤਕ ਕੱਢੀ ਗਈ.

20 ਮਾਰਚ ਨੂੰ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ. 21 ਮਾਰਚ 2024 ਨੂੰ ਸ਼੍ਰੀ ਸਹਿਜ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਕੀਤੀ ਗਈ ਜਿਸ ਵਿੱਚ ਵੱਖ ਵੱਖ ਇਲਾਕਿਆਂ ਤੋਂ ਪਹੁੰਚੀਆਂ ਸੰਗਤਾਂ ਨੇ ਤਨ ਮਨ ਧਨ ਨਾਲ ਸੇਵਾ ਕੀਤੀ,
24 ਮਾਰਚ 2024 ਨੂੰ ਸ੍ਰੀ ਸਹਿਜ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਰੱਬੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਅਤੇ ਸਿੱਖ ਏਕਤਾ ਵਿਸ਼ੇ ਨੂੰ ਮੁਖ ਰੱਖਕੇ ਕਥਾ ਵਿਚਾਰਾਂ ਹੋਈਆਂ.
.
ਉਪਰੰਤ ਸੰਗਤਾਂ ਗੁ ਸਾਹਿਬ ਕਰਤਾਰ ਪੁਰ ਲਾਂਘੇ ਅਤੇ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਦੇ ਲਈ ਰਵਾਨਾ ਹੋਈਆਂ.
26 ਅਤੇ 27 ਮਾਰਚ ਨੂੰ ਸੰਗਤਾਂ ਨੇ ਦਿੱਲੀ ਦੇ ਵੱਖ-ਵੱਖ ਗੁਰੂ ਧਾਮਾਂ ਦੇ ਦਰਸ਼ਨ ਕੀਤੇ.ਹਰ ਗੁਰੂ ਘਰ ਵਿਚ ਹਾਜਰੀ ਭਰਨ ਸਮੇਂ ਪੰਥ ਏਕਤਾ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ।
ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਗੁਰੂ ਨਾਨਕ ਸੰਗਤ ਸਭਾ ਭੜਗਾਉਂ ਵਾਯਾ ਇੰਦੌਰ ਮੱਧ ਪ੍ਰਦੇਸ਼ ਨੂੰ ਰਵਾਣਗੀ ਕੀਤੀ. ਇਥੇ ਇਲਾਕੇ ਵਿਚ ਇਸੇ ਕਾਰਜ ਦਾ ਸੰਦੇਸ਼ ਲਗਾਤਾਰ ਦੇਣ ਲਈ ਉਸਾਰੇ ਨਵੇਂ ਗੁਰੂ ਘਰ ਵਿਚ ਪੂਰੇ ਇਲਾਕੇ ਨੇ ਇਕੱਤਰ ਹੋ ਕ ਗੁਰੂ ਸਾਹਿਬ ਨੂੰ ਆਸਨਾ ਤੇ ਬਿਰਾਜਮਾਨ ਕੀਤਾ।

28 ਮਾਰਚ ਨੂੰ ਇਥੇ  ਸ੍ਰੀ ਸਹਿਜ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਅਤੇ 31 ਮਾਰਚ 2024 ਨੂੰ ਸੰਪੂਰਨਤਾ ਉਪਰੰਤ ਹਜਾਰਾਂ ਸੰਗਤਾਂ ਨੇ ਇਕੱਤਰ ਹੋ ਕੇ ਇਕ ਪੰਥ ਇਕ ਸੋਚ ਲਈ ਸੰਸਾਰ ਭਰ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ।
ਉਪਰੰਤ ਗੁਰਦੁਆਰਾ ਆਰਤੀ ਸਾਹਿਬ ਜਗਨਨਾਥ ਪੁਰੀ ਨੂੰ ਸੰਗਤਾਂ ਨੇ ਚਾਲੇ ਪਾਏ. ਜਿਸ ਵਿੱਚ ਸੰਗਤਾਂ ਨੇ ਜਗਨਨਾਥ ਪੁਰੀ ਵਿਖੇ ਸਲਾਨਾ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਜਿਥੇ ਪਿਆਰੇ ਭਾਈ ਹਿੰਮਤ ਸਿੰਘ ਜੀ ਪਾਰਕ ਵਿਚ ਬੇਅੰਤ ਸੰਗਤਾਂ ਨੇ ਪੰਥ ਏਕਤਾ ਦੀ ਅਰਦਾਸ ਕੀਤੀ।

ਗੁਰੂ ਧਾਮਾਂ ਦੇ ਦਰਸ਼ਨ ਕਰਕੇ 8 ਅਪ੍ਰੈਲ ਨੂੰ ਦਿੱਲੀ ਵੱਲ ਵਾਪਸੀ ਕੀਤੀ.
ਇਸ ਤਰ੍ਹਾਂ ਇੱਕ ਪੰਥ ਇੱਕ ਸੋਚ ਬੈਨਰ ਦੇ ਹੇਠ ਪੂਰੇ ਪੰਥ ਨੂੰ ਇੱਕ ਨਿਸ਼ਾਨ ਹੇਠ ਇਕੱਤਰ ਹੋਣ ਦੀ ਬੇਨਤੀਆਂ ਦੀ ਇਹ ਯਾਤਰਾ ਇਕ ਨਵੇਕਲੀ ਅਤੇ ਇਤਿਹਾਸਕ ਹੋ ਨਿੱਬੜੀ

ਸੰਗਤਾਂ ਵੱਲੋਂ  ਇਨਾ ਵੱਖ-ਵੱਖ ਇਲਾਕਿਆਂ ਦੇ ਵਿੱਚ ਪਹੁੰਚ ਕੇ ਜਥੇਦਾਰਾਂ ਨੂੰ ਸੇਵਕ ਬਣਾਓ ਦੇ ਸਲੋਗਨ ਉਚਾਰਦੇ ਹੋਇ ਆਮ ਸਿੱਖ ਸੰਗਤ ਨੂੰ ਬੇਨਤੀ ਕੀਤੀ ਕਿ ਪੰਥ ਨੂੰ ਇੱਕ ਕਰਨ ਦੇ ਲਈ ਬਿਨਾ ਸ਼ਰਤ ਨਿਸਵਾਰਥ minimum common programme ਤੇ  ਇੱਕਜੁੱਟ ਹੋ ਜਾਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.

Post Views: 472
  • ਬੁੱਧ ਚਿੰਤਨ/ ਆਓ ! ਪੰਜਾਬੀ ਭਾਸ਼ਾ ਦਾ ਕਤਲ ਕਰੀਏ !
  • ਜ਼ੀ ਪੰਜਾਬੀ ਦੀ ਸਟਾਰ ਸੁਰਭੀ ਮਿੱਤਲ ਨੇ ਨਵਰਾਤਰੀ ਪਰੰਪਰਾਵਾਂ ਨੂੰ ਬੜੇ ਉਤਸ਼ਾਹ ਨਾਲ ਅਪਣਾਇਆ

You May Also Like

ਅਮਰੀਕਾ ਨੇ ਵਿਦੇਸ਼ੀ ਰਾਜ ਜਾਣਕਾਰੀ ਹੇਰਾਫੇਰੀ ਦਾ ਮੁਕਾਬਲਾ ਕਰਨ ਲਈ ਸਾਰੇ ਫਰੇਮਵਰਕ ਬੰਦ ਕਰ ਦਿੱਤੇ -ਮਾਰਕੋ ਰੂਬੀਓ

ਪ੍ਰਤਾਪ ਸਿੰਘ ਨੂੰ ICE ਦੁਆਰਾ ਗ੍ਰਿਫਤਾਰ ਕੀਤਾ ਗਿਆ  ਜਿਸਨੇ 18-ਪਹੀਆ ਵਾਹਨ ਚਲਾਉਂਦੇ ਸਮੇਂ 5 ਸਾਲ ਦੇ ਬੱਚੇ ਨੂੰ ਜ਼ਖਮੀ ਕੀਤਾ ਸੀ

ਭਾਈਆ ਜੀ ! ਥੋਡੀ ਖ਼ੈਰ ਹੋਵੇ.. ਚਰਨਜੀਤ ਭੁੱਲਰ

Leave a Reply Cancel reply

Your email address will not be published. Required fields are marked *

Follow Us

Follow us on Facebook 326.5K Followers
Follow us on Twitter 6.7K Followers
Follow us on LinkedIn 31k Followers

Latest Videos

ਪੰਜਾਬ ਵਿਚੋਂ ਗੈਰਕਨੂੰਨੀ ਤੇ ਜਾਨਲੇਵਾ ਨਸ਼ਾ ਖਤਮ ਕਰਨ  ਲਈ ਡੋਡਿਆਂ ਤੇ ਅਫੀਮ ਦੀ ਖੇਤੀ ਕਰਨਾ ਜਰੂਰੀ-ਸੁਣੋ

ਪੰਜਾਬ ਵਿਚੋਂ ਗੈਰਕਨੂੰਨੀ ਤੇ ਜਾਨਲੇਵਾ ਨਸ਼ਾ ਖਤਮ ਕਰਨ ਲਈ ਡੋਡਿਆਂ ਤੇ ਅਫੀਮ ਦੀ ਖੇਤੀ ਕਰਨਾ ਜਰੂਰੀ-ਸੁਣੋ

ਈਪੇਪਰ

ePaper Preview

Punjab News ePaper

ਤਾਜ਼ਾ ਤਾਰੀਨ

  • ਪੰਜਾਬ ਯੂਨੀਵਰਸਿਟੀ ਦੀਆਂ ਗਵਰਨਿੰਗ ਬਾਡੀਜ਼ ਦਾ ਭੰਗ: ਖੁਦਮੁਖਤਿਆਰੀ ਅਤੇ ਲੀਡਰਸ਼ਿਪ ਦਾ ਸਵਾਲ-ਦੀਪ ਸੰਧੂ
  • ​ ਪੰਜਾਬੀ ਸੂਬਾ – 1 ਨਵੰਬਰ 1966 ਸੰਘਰਸ਼ ਤੋਂ ਅੱਜ ਤੱਕ-ਦੀਪ ਸੰਧੂ
  • ਕੋਠੀ ਨੰਬਰ 50, ਸੈਕਟਰ 2: ਉਹ ਘਰ ਜੋ ਬਿਨਾਂ ਕਿਸੇ ਅਹੁਦੇ ਦੇ ਸੱਤਾ ਸੰਭਾਲਦਾ ਹੈ
  • ਭਿਆਨਕ ਭੌਤਿਕ ਅਤੇ ਵਿੱਤੀ ਤਬਾਹੀ ਤੋਂ ਇਲਾਵਾ, 2025 ਦੇ ਪੰਜਾਬ ਹੜ੍ਹਾਂ ਦੀਆਂ ਨਕਾਰਾਤਮਕ ਕਹਾਣੀਆਂ ਸਰਕਾਰੀ ਪ੍ਰਤੀਕਿਰਿਆ ਵਿੱਚ ਮਹੱਤਵਪੂਰਨ ਕਮੀਆਂ,
  • 2023 ਵਿੱਚ ਵਿਨਾਸ਼ਕਾਰੀ ਮਾਨਸੂਨ ਸੀਜ਼ਨ ਦੇ ਬਾਵਜੂਦ, ਪੰਜਾਬ ਸਰਕਾਰ ਮਹੱਤਵਪੂਰਨ ਸਬਕਾਂ ਨੂੰ ਲਾਗੂ ਕਰਨ ਵਿੱਚ ਅਸਫਲ ਰਹੀ
  • ਕਤਕਿ ਕੂੰਜਾਂ ਚੇਤਿ ਡਉ————ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ 
  • ਕਦੇ ਵੀ ਆਪਣਾ ਸਮਾਂ ਵਿਅਰਥ ਨਹੀਂ ਗੁਆਉਣਾ ਚਾਹੀਦਾ-ਮਾਸਟਰ ਸੰਜੀਵ ਧਰਮਾਣੀ  ਸ਼੍ਰੀ ਅਨੰਦਪੁਰ ਸਾਹਿਬ 
  • ਦਸਤਾਵੇਜ਼ੀ ਫਿਲਮ “ਇਨਕਲਾਬ ਦੀ ਖ਼ੇਤੀ” ਨੂੰ ਮਿਲ਼ਿਆ ਭਰਵਾਂ ਹੁੰਗਾਰਾ
  • ਸੰਤ ਸਹਾਰਾ ਆਯੁਰਵੈਦਿਕ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਬਣੇ ਡਾ.ਸ਼੍ਰੀਦੇਵ ਫੋਂਦਨੀ
  • ਸ. ਸੁਖਬੀਰ ਸਿੰਘ ਬਾਦਲ ਜੀ ਪੰਜਾਬ ਦਾ ਅਸਲ ਪੁੱਤ ਬਣ ਕੇ ਹੜ੍ਹ ਪੀੜਤਾਂ ਦੀ ਮਦਦ ਲਈ ਖੜ੍ਹੇ ਹਨ: ਸਰਬਜੀਤ ਸਿੰਘ ਝਿੰਜਰ
  • ਕੁਲਵੰਤ ਸਿੰਘ ਨੇ ਮਿਊਸੀਪਲ ਕਾਰਪੋਰੇਸ਼ਨ ਦੀ ਤਜਵੀਜ਼ਤ ਹੱਦਬੰਦੀ ਵਿਚ ਲੋਕ ਹਿੱਤਾਂ ਦੀ ਥਾਂ ਆਪਣੇ ਸਿਆਸੀ ਤੇ ਵਪਾਰਕ ਮੁਫ਼ਾਦ ਸਾਹਮਣੇ ਰੱਖੇ-ਬਲਬੀਰ ਸਿੱਧੂ
  • ਜੁਝਾਰ ਸਿੰਘ ਨੇ ਦੁਬਈ ‘ਚ ਪਾਵਰ ਸਲੈਪ ਚੈਂਪੀਅਨਸ਼ਿਪ ਜਿੱਤ ਕੇ ਸਿੱਖੀ, ਪੰਜਾਬ ਤੇ ਭਾਰਤ ਦਾ ਮਾਣ ਵਧਾਇਆ : ਪ੍ਰੋ. ਸਰਚਾਂਦ ਸਿੰਘ ਖਿਆਲਾ
  • ਡੰਕੀ ਰੂਟ ਰਾਹੀਂ ਅਮਰੀਕਾ ਗਏ ਹਰਿਆਣਾ ਦੇ 46 ਨੌਜਵਾਨਾਂ ਨੂੰ ਹਥਕੜੀਆਂ ਤੇ ਬੇੜੀਆ ਲਾ ਕੇ ਭੇਜਿਆ ਵਾਪਸ
  • ਪੰਜਾਬ ਦੇ ਸੱਤਾ ਗਠਜੋੜ ਦਾ ਪਰਦਾਫਾਸ਼: ਸੀਬੀਆਈ ਜਾਂਚ ਨੇ ਰਾਜਨੀਤੀ ਤੋਂ ਪਰੇ ਡੂੰਘੀਆਂ ਜੜ੍ਹਾਂ ਵਾਲੇ ਭ੍ਰਿਸ਼ਟਾਚਾਰ ਨੂੰ ਉਜਾਗਰ ਕੀਤਾ”
  • ਆਓ ਅਗਲੀ ਪੀੜ੍ਹੀ ਲਈ ਪੈਸਾ ਕਮਾਈਏ ਅਤੇ ਇਕੱਲੇ ਜੇਲ੍ਹ ਦਾ ਸਾਹਮਣਾ ਕਰੀਏ – ਸਤਨਾਮ ਸਿੰਘ ਚਾਹਲ
  • ਭਗਵੰਤ ਮਾਨ ਨੇ ਪੰਜਾਬ ਨੂੰ ਪੁਲਿਸ ਸਟੇਟ ਵਿੱਚ ਬਦਲ ਦਿੱਤਾ, ਮੁਗਲਾਂ ਤੇ ਅੰਗਰੇਜ਼ਾਂ ਵਾਂਗ ਤਾਨਾਸ਼ਾਹੀ ਹਕੂਮਤ ਚਲਾ ਰਿਹਾ ਹੈ – ਖਹਿਰਾ
Copyright © 2025 Punjab New USA. All rights reserved.