Skip to content
Punjab New USA

  • ਪੰਜਾਬ
  • ਭਾਰਤ
  • ਦੇਸ਼-ਵਿਦੇਸ਼
  • ਫ਼ੁਟਕਲ
  • ਮੈਗਜ਼ੀਨ
  • ਸੰਪਰਕ
  • ਸਾਡੇ ਬਾਰੇ
  • English Website
ਟਾਪਦੇਸ਼-ਵਿਦੇਸ਼

ਇਕ ਪੰਥ ਇਕ ਸੋਚ

ਸੇੰਟ੍ਰਲ ਕੈਲੀਫੋਰਨੀਆ ਦੀਆਂ ਸੰਗਤਾਂ ਵਲੋਂ ਅੱਠ ਵਰੇ ਤੋਂ ਚਲਾਇਆ ਜਾ ਰਿਹਾ ਸਿੱਖ ਏਕਤਾ ਮਿਸ਼ਨ ਇੱਕ ਪੰਥ ਇੱਕ ਸੋਚ  ਜਿਸ ਦਾ ਮੁੱਖ ਮਕਸਦ ਪੰਥ ਵਿੱਚ ਜੋ ਪਈਆਂ ਵੰਡੀਆਂ ਨੂੰ ਖਤਮ ਕਰਕੇ ਪੰਥ ਨੂੰ ਇੱਕ ਨਿਸ਼ਾਨ ਹੇਠ ਇਕੱਠਾ ਕਰਨਾ ਹੈ.

ਕਿਉਂਕਿ ਸਦੀਆਂ ਤੋਂ ਮਨੁੱਖਤਾ ਦਾ ਭਲਾ ਚਾਹੁਣ ਵਾਲੇ ਹਰ ਧਰਮ ਦੇ ਲੋਕ ਇਹ ਕਹਿ ਰਹੇ ਹਨ ਕਿ ਇੱਕ ਦਿਨ ਸੰਸਾਰ ਦਾ ਭਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਹੀ ਹੋਣਾ।
ਇਸੇ ਮਕਸਦ ਨੂੰ ਲੈ ਕੇ ਇੱਕ ਪੰਥ ਇੱਕ ਸੋਚ ਬੈਨਰ ਹੇਠ ਕੈਲੀਫੋਰਨੀਆ ਇੰਗਲੈਂਡ ਅਤੇ ਭਾਰਤ ਦੇ ਕੁਝ ਸਿੰਘਾਂ ਵੱਲੋਂ ਮਿਲ ਕੇ ਪਹਿਲੀ ਹਲੇਮੀ ਯਾਤਰਾ 20 ਮਾਰਚ ਤੋਂ 8 ਅਪ੍ਰੈਲ ਤਕ ਕੱਢੀ ਗਈ.

20 ਮਾਰਚ ਨੂੰ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ. 21 ਮਾਰਚ 2024 ਨੂੰ ਸ਼੍ਰੀ ਸਹਿਜ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਕੀਤੀ ਗਈ ਜਿਸ ਵਿੱਚ ਵੱਖ ਵੱਖ ਇਲਾਕਿਆਂ ਤੋਂ ਪਹੁੰਚੀਆਂ ਸੰਗਤਾਂ ਨੇ ਤਨ ਮਨ ਧਨ ਨਾਲ ਸੇਵਾ ਕੀਤੀ,
24 ਮਾਰਚ 2024 ਨੂੰ ਸ੍ਰੀ ਸਹਿਜ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਰੱਬੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਅਤੇ ਸਿੱਖ ਏਕਤਾ ਵਿਸ਼ੇ ਨੂੰ ਮੁਖ ਰੱਖਕੇ ਕਥਾ ਵਿਚਾਰਾਂ ਹੋਈਆਂ.
.
ਉਪਰੰਤ ਸੰਗਤਾਂ ਗੁ ਸਾਹਿਬ ਕਰਤਾਰ ਪੁਰ ਲਾਂਘੇ ਅਤੇ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਦੇ ਲਈ ਰਵਾਨਾ ਹੋਈਆਂ.
26 ਅਤੇ 27 ਮਾਰਚ ਨੂੰ ਸੰਗਤਾਂ ਨੇ ਦਿੱਲੀ ਦੇ ਵੱਖ-ਵੱਖ ਗੁਰੂ ਧਾਮਾਂ ਦੇ ਦਰਸ਼ਨ ਕੀਤੇ.ਹਰ ਗੁਰੂ ਘਰ ਵਿਚ ਹਾਜਰੀ ਭਰਨ ਸਮੇਂ ਪੰਥ ਏਕਤਾ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ।
ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਗੁਰੂ ਨਾਨਕ ਸੰਗਤ ਸਭਾ ਭੜਗਾਉਂ ਵਾਯਾ ਇੰਦੌਰ ਮੱਧ ਪ੍ਰਦੇਸ਼ ਨੂੰ ਰਵਾਣਗੀ ਕੀਤੀ. ਇਥੇ ਇਲਾਕੇ ਵਿਚ ਇਸੇ ਕਾਰਜ ਦਾ ਸੰਦੇਸ਼ ਲਗਾਤਾਰ ਦੇਣ ਲਈ ਉਸਾਰੇ ਨਵੇਂ ਗੁਰੂ ਘਰ ਵਿਚ ਪੂਰੇ ਇਲਾਕੇ ਨੇ ਇਕੱਤਰ ਹੋ ਕ ਗੁਰੂ ਸਾਹਿਬ ਨੂੰ ਆਸਨਾ ਤੇ ਬਿਰਾਜਮਾਨ ਕੀਤਾ।

28 ਮਾਰਚ ਨੂੰ ਇਥੇ  ਸ੍ਰੀ ਸਹਿਜ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਅਤੇ 31 ਮਾਰਚ 2024 ਨੂੰ ਸੰਪੂਰਨਤਾ ਉਪਰੰਤ ਹਜਾਰਾਂ ਸੰਗਤਾਂ ਨੇ ਇਕੱਤਰ ਹੋ ਕੇ ਇਕ ਪੰਥ ਇਕ ਸੋਚ ਲਈ ਸੰਸਾਰ ਭਰ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ।
ਉਪਰੰਤ ਗੁਰਦੁਆਰਾ ਆਰਤੀ ਸਾਹਿਬ ਜਗਨਨਾਥ ਪੁਰੀ ਨੂੰ ਸੰਗਤਾਂ ਨੇ ਚਾਲੇ ਪਾਏ. ਜਿਸ ਵਿੱਚ ਸੰਗਤਾਂ ਨੇ ਜਗਨਨਾਥ ਪੁਰੀ ਵਿਖੇ ਸਲਾਨਾ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਜਿਥੇ ਪਿਆਰੇ ਭਾਈ ਹਿੰਮਤ ਸਿੰਘ ਜੀ ਪਾਰਕ ਵਿਚ ਬੇਅੰਤ ਸੰਗਤਾਂ ਨੇ ਪੰਥ ਏਕਤਾ ਦੀ ਅਰਦਾਸ ਕੀਤੀ।

ਗੁਰੂ ਧਾਮਾਂ ਦੇ ਦਰਸ਼ਨ ਕਰਕੇ 8 ਅਪ੍ਰੈਲ ਨੂੰ ਦਿੱਲੀ ਵੱਲ ਵਾਪਸੀ ਕੀਤੀ.
ਇਸ ਤਰ੍ਹਾਂ ਇੱਕ ਪੰਥ ਇੱਕ ਸੋਚ ਬੈਨਰ ਦੇ ਹੇਠ ਪੂਰੇ ਪੰਥ ਨੂੰ ਇੱਕ ਨਿਸ਼ਾਨ ਹੇਠ ਇਕੱਤਰ ਹੋਣ ਦੀ ਬੇਨਤੀਆਂ ਦੀ ਇਹ ਯਾਤਰਾ ਇਕ ਨਵੇਕਲੀ ਅਤੇ ਇਤਿਹਾਸਕ ਹੋ ਨਿੱਬੜੀ

ਸੰਗਤਾਂ ਵੱਲੋਂ  ਇਨਾ ਵੱਖ-ਵੱਖ ਇਲਾਕਿਆਂ ਦੇ ਵਿੱਚ ਪਹੁੰਚ ਕੇ ਜਥੇਦਾਰਾਂ ਨੂੰ ਸੇਵਕ ਬਣਾਓ ਦੇ ਸਲੋਗਨ ਉਚਾਰਦੇ ਹੋਇ ਆਮ ਸਿੱਖ ਸੰਗਤ ਨੂੰ ਬੇਨਤੀ ਕੀਤੀ ਕਿ ਪੰਥ ਨੂੰ ਇੱਕ ਕਰਨ ਦੇ ਲਈ ਬਿਨਾ ਸ਼ਰਤ ਨਿਸਵਾਰਥ minimum common programme ਤੇ  ਇੱਕਜੁੱਟ ਹੋ ਜਾਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.

  • ਬੁੱਧ ਚਿੰਤਨ/ ਆਓ ! ਪੰਜਾਬੀ ਭਾਸ਼ਾ ਦਾ ਕਤਲ ਕਰੀਏ !
  • ਜ਼ੀ ਪੰਜਾਬੀ ਦੀ ਸਟਾਰ ਸੁਰਭੀ ਮਿੱਤਲ ਨੇ ਨਵਰਾਤਰੀ ਪਰੰਪਰਾਵਾਂ ਨੂੰ ਬੜੇ ਉਤਸ਼ਾਹ ਨਾਲ ਅਪਣਾਇਆ

You May Also Like

ਪੁੱਕਾ ਨੇ ਫਿਰੋਜ਼ਪੁਰ-ਫਾਜ਼ਿਲਕਾ ਪੱਟੀ ਦੇ ਸਕੂਲਾਂ ਨੂੰ ਹੜ੍ਹ ਰਾਹਤ ਸਹਾਇਤਾ ਪ੍ਰਦਾਨ ਕੀਤੀ

ਦਮਦਮੀ ਟਕਸਾਲ ਦਾ ਵੱਡਾ ਫ਼ੈਸਲਾ – ਹੜ੍ਹ ਪੀੜਤ ਕਿਸਾਨਾਂ ਨੂੰ ਮੁੜ ਖੜ੍ਹਾ ਕੀਤਾ ਜਾਵੇਗਾ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

1158 ਦੀ ਭਰਤੀ ਰੱਦ ਕਰਨਾ ਵਿੱਚ ਸਰਕਾਰ ਦੀ ਕੀ ਮਨਸ਼ਾ ?ਡਾ.ਦਵਿੰਦਰ ਕੌਰ ਖੁਸ਼ ਧਾਲੀਵਾਲ,ਖੋਜਕਾਰ,

Leave a Reply Cancel reply

Your email address will not be published. Required fields are marked *

Follow Us

Follow us on Facebook 316K Followers
Follow us on Twitter 6.7K+ Followers
Follow us on LinkedIn 60k+ Followers

Latest Videos

ਅਮਰੀਕਾ ਇਰਾਨ ਨਾਲ ਜੰਗ ਤੇ ਹੁਣ ਤਕ 51 ਅਰਬ ਡਾਲਰ ਖਰਚ ਕਰ ਚੁਕਾ ਹੈ @qaumimasley1832

ਅਮਰੀਕਾ ਇਰਾਨ ਨਾਲ ਜੰਗ ਤੇ ਹੁਣ ਤਕ 51 ਅਰਬ ਡਾਲਰ ਖਰਚ ਕਰ ਚੁਕਾ ਹੈ @qaumimasley1832

ਈਪੇਪਰ

ePaper Preview

Punjab News ePaper

ਤਾਜ਼ਾ ਤਾਰੀਨ

  • ਜਨਗਣਨਾ 2027 ਦੇ ਆਨਲਾਈਨ ਫਾਰਮ ਵਿੱਚ ਓ ਬੀ ਸੀ/ਪੱਛੜੀਆਂ ਸ਼੍ਰੇਣੀਆਂ ਦਾ ਜ਼ਿਕਰ ਨਾ ਹੋਣ ’ਤੇ ਪੱਛੜੀਆਂ ਸ਼੍ਰੇਣੀਆਂ ’ਚ ਰੋਸ
  • “ਪੰਜਾਬ ਦੀ ਫਲੈਕਸ ਆਰਥਿਕਤਾ: ਜਿੱਥੇ ਮੁਸਕਰਾਹਟਾਂ ਦੀ ਕੀਮਤ ਕਰੋੜਾਂ ਹੈ ਅਤੇ ਵਿਕਾਸ ਵਿਨਾਇਲ ਵਿੱਚ ਆਉਂਦਾ ਹੈ”
  • ਗੁਰਬਾਣੀ ਮੁਤਾਬਕ ਬੈਕੁੰਠ ਕਿੱਥੇ ਹੈ-ਗੁਰਚਰਨ ਸਿੰਘ ਜਿਉਣ ਵਾਲਾ
  • ਪੰਜਾਬ ਵਿਧਾਨ ਸਭਾ ਵਿਵਾਦ: ਪ੍ਰਗਟ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ “ਰਾਜ ਦੇ ਅਕਸ ਨੂੰ ਨੁਕਸਾਨ” ਪਹੁੰਚਾਉਣ ‘ਤੇ ਹਮਲਾ ਬੋਲਿਆ
  • ਪੰਜਾਬ ਦਾ ਵਕਾਰ ਹਰ ਪਾਸੇ ਤੋਂ ਡਿਗ ਰਿਹਾ ਤੇ ਲੀਡਰ ਈਰਖਾ ਪੂਰੀ ਕਰਨ ਵਿਚ ਲਗੇ ਹੋਏ ਹਨ-ਸਤਨਾਮ ਸਿੰਘ ਚਾਹਲ
  • ਧਰਤੀ ਦਿਵਸ 2026- ਸਾਡੀ ਧਰਤੀ, ਸਾਡੀ ਸ਼ਕਤੀ -ਅਮਨਦੀਪ ਸਿੰਘ
  • ਪੰਜਾਬ ਵਿਧਾਨ ਸਭਾ ਡਰਾਮਾ: ਵਿਰੋਧੀ ਧਿਰ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸ਼ਰਾਬੀ ਹੋਣ ਦਾ ਦੋਸ਼ ਲਗਾਇਆ
  • ਮਜ਼ਦੂਰ ਦਿਵਸ- ਰਿਕਾਰਡ-ਤੋੜਨ ਵਾਲੇ 47% ਕਾਮੇ ਬਾਰਬਿਕਯੂ ਤੋਂ ਪਹਿਲਾਂ “ਸਿਰਫ਼ ਇੱਕ ਚੀਜ਼ ਦੀ ਜਾਂਚ” ਕਰਨ ਦਾ ਪ੍ਰਣ ਕਰਦੇ ਹਨ
Copyright © 2026 Punjab New USA. All rights reserved.