ਇਕ ਸ਼ੋਅਰ ਡਾਇਗਨੋਸਟਿਕ ਲੈਬੋਟਰੀ ਦਾ ਉਦਘਾਟਨ ਮਾਨਯੋਗ ਐਸ.ਡੀ.ਐਮ ਨੇ ਕੀਤਾ
ਕੁਇਕ ਸ਼ੋਅਰ ਡਾਇਗਨੋਸਟਿਕ ਪ੍ਰਾਈਵੇਟ ਲਿਮਿਟਿਡ ਕੰਪਨੀ ਦਿੱਲੀ ਵੱਲੋਂ ਬਠਿੰਡਾ ਰੋਡ ਵਿਖੇ ਕੁਇਕ ਸ਼ੋਅਰ
ਡਾਇਗਨੋਸਟਿਕ ਲੈਬੋਟਰੀ ਬਣਾਈ ਗਈ ਹੈ। ਜਿਸ ਦਾ ਉਦਘਾਟਨ ਬੀਤੇ ਦਿਨੀ ਮਿਤੀ-24/11/2026 ਨੂੰ ਗੁਰਪੁਰਬ ਦੇ
ਸ਼ੁਭ ਮੌਕੇ ਤੇ ਮਾਨਯੋਗ ਐਸ.ਡੀ.ਐਮ ਗੁਰਕਿਰਨਦੀਪ ਸਿੰਘ ਸਿੱਧੂ (P.C.S) ਸ੍ਰੀ ਮੁਕਤਸਰ ਸਾਹਿਬ ਨੇ ਕੀਤਾ। ਇਸ ਮੌਕੇ ਤੇ
ਕੁਇਕ ਸ਼ੋਅਰ ਡਾਇਗਨੋਸਟਿਕ ਵੱਲੋਂ ਮੁਫਤ ਸ਼ੂਗਰ ਚੈੱਕਅਪ ਕੈਂਪ ਵੀ ਲਗਾਇਆ ਗਿਆ । ਜਿਸ ਦਾ ਉਦਘਾਟਨ ਮਾਨਯੋਗ
ਡਾ.ਲਖਵੀਰ ਕੌਰ ਸਿੱਧੂ ਸਿਵਲ ਸਰਜਨ ਨੇ ਕੀਤਾ । ਇਸ ਕੈਂਪ ਦੌਰਾਨ ਡਾ.ਨਿਧੀ ਜੈਨ (ਐਮ.ਡੀ ਪੈਥਲੋਜਿਸਟ) ਲਗਭਗ
265 ਲੋਕਾਂ ਦਾ ਮੁਫਤ ਸ਼ੂਗਰ ਚੈੱਕਅਪ ਕੀਤਾ ਗਿਆ। ਇਸ ਮੌਕੇ ਤੇ ਵਧੇਰੇ ਜਾਣਕਾਰੀ ਦਿੰਦਿਆਂ ਕੁਇਕ ਸ਼ੋਅਰ
ਡਾਇਗਨੋਸਟਿਕ ਪ੍ਰਾਈਵੇਟ ਲਿਮਿਟਿਡ ਕੰਪਨੀ ਦੇ ਡਾਇਰੈਕਟਰ ਡਾ.ਨਰੇਸ਼ ਪਰੂਥੀ ਅਤੇ ਸਰਦਾਰ ਗੁਰਮੀਤ ਸਿੰਘ ਹਾਂਡਾ
ਵੱਲੋਂ ਇਸ ਲੈਬੋਟਰੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਨੀ ਦਾ ਮੁੱਖ ਦਫਤਰ ਦਿੱਲੀ ਵਿਖੇ ਹੈ ਕੰਪਨੀ ਵੱਲੋਂ
ਇਲਾਕੇ ਦੀਆਂ ਜਰੂਰਤਾਂ ਨੂੰ ਦੇਖਦੇ ਹੋਏ ਅਤੇ ਆਧੁਨਿਕ ਮਸ਼ੀਨਾਂ ਤੇ ਫੁੱਲੀ ਆਟੋਮੈਟਿਕ ਮਸ਼ੀਨਾਂ ਲਗਾਈਆਂ ਗਈਆਂ। ਇਸ
ਮੌਕੇ ਤੇ ਹੋਰਨਾਂ ਤੋਂ ਇਲਾਵਾ ਐਮ.ਐਲ.ਏ ਜਗਦੀਪ ਸਿੰਘ ਕਾਕਾ ਬਰਾੜ,ਡਾ.ਕੁਲਤਾਰ ਸਿੰਘ (ਡਿਪਟੀ ਮੈਡੀਕਲ
ਅਫਸਰ),ਡਾ.ਅਰਪਨਦੀਪ ਸਿੰਘ (ਸੀਨੀਅਰ ਮੈਡੀਕਲ ਅਫਸਰ) ਸ੍ਰੀ ਮੁਕਤਸਰ ਸਾਹਿਬ ਡਾ.ਮਦਨ ਮੋਹਨ,ਡਾ.ਦਿਨੇਸ਼
ਗੋਇਲ,ਡਾ.ਸੁਖਵਿੰਦਰ ਸਿੰਘ,ਡਾ.ਵਿਕਰਮਜੀਤ,ਡਾ.ਸੰਦੀਪ ਸੰਧੂ,ਡਾ.ਪ੍ਰੇਮ ਗਿਰਦਰ,ਡਾ. ਆਰ.ਕੇ ਬੰਸਲ,ਡਾ.ਅਨੰਦ
ਗਾਵੜੀ,ਡਾ.ਸਪਨਾ ਪਰੂਥੀ,ਪ੍ਰਿੰਸੀਪਲ ਰਕੇਸ਼ ਪਰੂਥੀ,ਸਾਗਰ ਪਰੂਥੀ,ਡਾ.ਸਤੀਸ਼ ਗੋਇਲ ਸਾਬਕਾ ਸਿਵਲ
ਸਰਜਨ,ਡਾ.ਸੁਖਪਾਲ ਸਿੰਘ ਬਰਾੜ ਸਾਬਕਾ ਸਿਵਲ ਸਰਜਨ ਆਦੀ ਹਾਜ਼ਰ ਸਨ।
