ਗੁਰੂ ਤੇਗ ਬਹਾਦਰ ਪਬਲਿਕ ਸਕੂਲ ਜੋ ਕਿ ਗੁਰੂ ਤੇਗ ਬਹਾਦਰ ਐਜੂਕੇਸ਼ਨਲ ਟਰੱਸਟ ਵਲੋਂ ਧਾਰਮਿਕ ਸਮਾਗਮ
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਜੋ ਕਿ ਗੁਰੂ ਤੇਗ ਬਹਾਦਰ ਐਜੂਕੇਸ਼ਨਲ ਟਰੱਸਟ ਵਲੋਂ ਚਲਾਇਆ ਜਾ ਰਿਹਾ ਹੈ ਜਿਸ ਵਿਚ ਸਮੇਂ -ਸਮੇਂ ਤੇ ਵੱਖ -ਵੱਖ ਧਾਰਮਿਕ ਸਮਾਗਮ ਕਰਾ ਕੇ ਬੱਚਿਆਂ ਨੂੰ ਸਿੱਖੀ ਨਾਲ ਜੁੜਨ ਲਈ ਪ੍ਰੇਰਿਤ ਕਰਨ ਦਾ ਉਪਰਾਲਾ ਕੀਤਾ ਜਾਂਦਾ ਹੈ |ਉਸੇ ਲੜੀ ਤਹਿਤ ਅੱਜ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖ਼ੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ ਜਿਸ ਵਿਚ ਸਕੂਲ ਦੇ ਚਾਰ ਹਾਊਸ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਅਤੇ ਭਾਈ ਜੈਤਾ ਜੀ ਵਿਚਕਾਰ ਕਰੜਾ ਮੁਕਾਬਲਾ ਹੋਇਆ |ਜਿਸ ਵਿਚ ਬੱਚਿਆਂ ਨੇ ਵੱਧ -ਚੜ ਕੇ ਹਿੱਸਾ ਲਿਆ |
ਜਿਸ ਵਿਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਸੁਆਲ ਪੁੱਛੇ ਗਏ |ਇਸ ਮੁਕਾਬਲੇ ਵਿਚ ਭਾਈ ਦਿਆਲਾ ਜੀ ਹਾਊਸ ਦੇ ਬੱਚਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ |ਦੂਜਾ ਸਥਾਨ ਭਾਈ ਸਤੀ ਦਾਸ ਹਾਊਸ ਵਾਲਿਆਂ ਨੂੰ ਮਿਲਿਆਂ |ਇਸ ਮੌਕੇ ਉੱਤੇ ਸਕੂਲ ਦੇ ਟਰੱਸਟੀ ਸ: ਜਸਵਿੰਦਰ ਸਿੰਘ, ਡਾਇਰੈਕਟਰ ਸ਼੍ਰੀ ਮਤੀ ਨਿਸ਼ਾ ਮੜੀਆਂ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਮੀਤਾਲ ਕੌਰ ਜੀ ਵੀ ਹਾਜ਼ਰ ਸਨ |ਸਕੂਲ ਦੇ ਟਰੱਸਟੀ ਸ: ਜਸਵਿੰਦਰ ਸਿੰਘ ਜੀ ਨੇ ਸਕੂਲ ਦੇ ਬੱਚਿਆਂ ਨੂੰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਉਹਨਾਂ ਦੀਆਂ ਸਿੱਖਿਆਵਾਂ ਉਪਰ ਚੱਲਣ ਦਾ ਸੁਨੇਹਾ ਦਿੱਤਾ |ਦਿਆਲਾ ਹਾਉਸ ਤੋਂ ਗੁਰਜਾਪ ਸਿੰਘ, ਗੁਰਲੀਨ ਕੌਰ, ਹਰਲੀਨ ਕੌਰ, ਪਲਕ ਅਤੇ ਸੁਖਰਾਜ ਸਿੰਘ ਨੇ ਹਿੱਸਾ ਲਿਆ ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ