ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੇਮਿਸਾਲ ਕੁਰਬਾਨੀ ਧਾਰਮਿਕ ਆਜ਼ਾਦੀ, ਕੇਂਦਰ ਸਰਕਾਰ ਵੱਲੋਂ ਸ਼ਹੀਦੀ ਸਮਾਗਮ ਨੂੰ ਪੂਰਾ ਸਹਿਯੋਗ ਦਿੱਤਾ ਜਾਏਗਾ : ਅਮਿਤ ਸ਼ਾਹ।

ਸਰਦਾਰ ਜਸਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਦੀ ਅਗਵਾਈ ਹੇਠ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫਰਨਵੀਸ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਹੋਣ ਵਾਲੇ ਇਨ੍ਹਾਂ ਸਮਾਗਮਾਂ ਲਈ ਅਮਿਤ ਸ਼ਾਹ ਜੀ ਨੇ ਹਾਜ਼ਰੀ ਭਰਨ ਦੀ ਸਹਿਮਤੀ ਦਿੱਤੀ ਹੈ। ਗ੍ਰਿਹ ਮੰਤਰੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬੇਮਿਸਾਲ ਕੁਰਬਾਨੀ ਨੂੰ ਧਾਰਮਿਕ ਆਜ਼ਾਦੀ, ਮਨੁੱਖੀ ਮਾਣ-ਸਨਮਾਨ ਅਤੇ ਏਕਤਾ ਦਾ ਚਿਰਾਗ ਕਰਾਰ ਦਿੰਦਿਆਂ, ਕੇਂਦਰ ਸਰਕਾਰ ਵੱਲੋਂ ਸ਼ਹੀਦੀ ਸਮਾਗਮ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਅਮਿਤ ਸ਼ਾਹ ਜੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਰਵੋੱਚ ਕੁਰਬਾਨੀ ਸਾਰੀ ਮਨੁੱਖਤਾ ਲਈ ਹਿੰਮਤ, ਧਾਰਮਿਕਤਾ ਅਤੇ ਹਮਦਰਦੀ ਦੀ ਪ੍ਰੇਰਣਾ ਹੈ। ਇਹ ਸ਼ਹੀਦੀ ਸ਼ਤਾਬਦੀ ਸਮਾਗਮ ਸਾਰੇ ਭਾਰਤ ਦੇ ਸ਼ਰਧਾਲੂਆਂ, ਵਿਦਵਾਨਾਂ ਅਤੇ ਭਾਈਚਾਰਕ ਆਗੂਆਂ ਨੂੰ ਏਕਤਾ, ਸ਼ਾਂਤੀ ਅਤੇ ਨਿਰਸਵਾਰਥ ਸੇਵਾ ਦੇ ਸਦੀਵੀ ਸੰਦੇਸ਼ ਨੂੰ ਪ੍ਰਸਾਰਤ ਕਰਨ ਲਈ ਇਕੱਠਾ ਕਰੇਗਾ।
ਸਮਾਗਮ ਦੇ ਮੁੱਖ ਉਦੇਸ਼ ਬਾਰੇ ਭਾਈ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਇਹ ਸਮਾਗਮ ਦਾ ਮਕਸਦ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਨਾ ਹੈ ਉਥੇ ਹੀ ਸਿੱਖ, ਸਿਕਲੀਗੜ, ਬੰਜਾਰਾ-ਲਬਾਣਾ, ਮੋਸਿਆਲ-ਸਿੰਧੀ ਆਦਿ ਭਾਈਚਾਰਿਆਂ ਨੂੰ ਗੁਰੂ ਸਾਹਿਬ ਦੀਆਂ ਪਰੰਪਰਾਵਾਂ ਅਤੇ ਕੁਰਬਾਨੀਆਂ ਨਾਲ ਜੋੜਨ ਤੋਂ ਇਲਾਵਾ ਭਾਰਤ ਵਾਸੀਆਂ ਵਿੱਚ ਧਾਰਮਿਕ ਆਜ਼ਾਦੀ, ਰਾਸ਼ਟਰ ਭਗਤੀ ਅਤੇ ਨਿਰਸਵਾਰਥ ਸੇਵਾ ਦੇ ਸੰਦੇਸ਼ ਨੂੰ ਫੈਲਾਉਣਾ। ਵੱਖ-ਵੱਖ ਜਾਤਾਂ ਅਤੇ ਭਾਈਚਾਰਿਆਂ ਵਿਚ ਏਕਤਾ ਅਤੇ ਭਰਾਤਰੀ ਭਾਵਨਾ ਮਜ਼ਬੂਤ ਕਾਰਨ, ਧਰਮ ਪਰਿਵਰਤਨ ਨੂੰ ਰੋਕਣ ਅਤੇ ਸਮਾਜਕ-ਸੱਭਿਆਚਾਰਕ ਜਾਗਰੂਕਤਾ ਵਧਾਉਣਾ ਵੀ ਮੁੱਖ ਮੰਤਵ ਹੈ।।
ਸਮਾਗਮ ਦੀਆਂ ਤਿਆਰੀਆਂ ਅਤੇ ਯੋਜਨਾਵਾਂ ਬਾਰੇ ਉਹਨਾਂ ਕਿਹਾ ਕਿ ਰਾਜ ਪੱਧਰ ਤੋਂ ਪਿੰਡ ਪੱਧਰ ਤੱਕ ਪ੍ਰਬੰਧਕ, ਮਾਰਗਦਰਸ਼ਨ ਅਤੇ ਜਾਗਰਣ ਕਮੇਟੀਆਂ ਦਾ ਗਠਨ ਕੀਤਾ ਗਿਆ। ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਸਬੰਧੀ ਚਾਰ ਭਾਸ਼ਾਵਾਂ ਵਿੱਚ ਛਾਪੀਆਂ ਗਈਆਂ ਕਿਤਾਬਾਂ ਨੂੰ ਘਰ ਘਰ ਵੰਡਿਆ ਜਾਏਗਾ।
ਬੰਜਾਰਾ ਅਤੇ ਲਬਾਣਾ ਕੁੰਭ ਵਰਗੇ ਧਾਰਮਿਕ-ਸੱਭਿਆਚਾਰਕ ਇਕੱਠਾਂ ਦਾ ਆਯੋਜਨ ਕੀਤਾ ਜਾਵੇਗਾ।
ਸ਼ਹੀਦੀ ਸਮਾਗਮਾਂ ਵਿੱਚ18 ਲੱਖ ਭਾਈਚਾਰਕ ਮੈਂਬਰਾਂ, 100 ਸਨਾਤਾਨੀ ਸੰਤਾਂ, 900 ਬੰਜਾਰਾ-ਲਬਾਣਾ ਸੰਤਾਂ ਅਤੇ 1500 ਸਮਾਜ ਸੇਵਕਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ।
ਜਸਪਾਸ ਸਿੰਘ ਸਿੱਧੂ ਨੇ ਦੀ ਸਮਾਗਮ ਸਬੰਧੀ ਮਹੱਤਵਪੂਰਨ ਤਾਰੀਖਾਂ ਅਤੇ ਸਥਾਨ ਬਾਰੇ ਗੱਲ ਕਰਦੇਆਂ ਦੱਸਿਆ ਕਿ 15–16 ਨਵੰਬਰ 2025 ਨੂੰ ਨੰਦੇੜ ਸਾਹਿਬ ਵਿਖੇ, 06–07 ਸਤੰਬਰ 2025 ਨੂੰ ਨਾਗਪੁਰ ਅਤੇ 21–22 ਦਸੰਬਰ 2025 ਨੂੰ ਨਵੀਂ ਬੰਬਈ ਵਿਖੇ ਸਮਾਗਮ ਕੀਤੇ ਜਾਣਗੇ। ਸਮਾ ਸਮਾਗਮਾਂ ਵਿੱਚ ਇਤਿਹਾਸਿਕ ਪ੍ਰੇਰਨਾ ਸਰੋਤ ਵਜੋਂ ਭਾਈ ਮੱਖਣਸ਼ਾਹ ਲਬਾਣਾ, ਭਾਈ ਲਖੀਸ਼ਾਹ ਬੰਜਾਰਾ, ਭਾਈ ਮਤੀਦਾਸ, ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਦੀਆਂ ਅਮਰ ਕੁਰਬਾਨੀਆਂ ਦਾ ਵਿਸ਼ੇਸ਼ ਜ਼ਿਕਰ ਕੀਤਾ ਜਾਵੇਗਾ, ਜੋ ਗੁਰੂ ਸਾਹਿਬ ਪ੍ਰਤੀ ਅਟੱਲ ਸ਼ਰਧਾ ਅਤੇ ਸਮਰਪਣ ਦੇ ਪ੍ਰਤੀਕ ਹਨ।
ਉਹਨਾਂ ਕਿਹਾ ਕਿ ਇਹ ਸ਼ਹੀਦੀ ਸ਼ਤਾਬਦੀ ਸਮਾਗਮ ਸਿਰਫ਼ ਇੱਕ ਧਾਰਮਿਕ ਪ੍ਰੋਗਰਾਮ ਨਹੀਂ, ਸਗੋਂ ਭਾਰਤ ਭਰ ਵਿੱਚ ਏਕਤਾ, ਸ਼ਾਂਤੀ ਅਤੇ ਸਾਂਝੀ ਵਿਰਾਸਤ ਦਾ ਪ੍ਰਤੀਕ ਬਣੇਗਾ — ਜਿਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਪਦੇਸ਼ ਅਤੇ ਕੁਰਬਾਨੀਆਂ ਭਵਿੱਖੀ ਪੀੜ੍ਹੀਆਂ ਲਈ ਰਾਹ ਪ੍ਰਦਰਸ਼ਨ ਕਰਨਗੀਆਂ।
ਇਸ ਮੌਕੇ ਵਫਦ ਵਿੱਚ ਜਸਪਾਲ ਸਿੰਘ ਸਿੱਧੂ ਤੋਂ ਇਲਾਵਾ ਦਿੱਲੀ ਸਰਕਾਰ ਤੇ ਕੈਬਨਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਜਥੇਦਾਰ ਸੁਖਦੇਵ ਸਿੰਘ ਅਨੰਦਪੁਰ, ਮਹਾਰਾਸ਼ਟਰ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਚਰਨਜੀਤ ਸਿੰਘ ਹੈਪੀ, ਮਹਾਰਾਸ਼ਟਰ ਸਾਹਿਤ ਅਕੈਡਮੀ ਦੇ ਚੇਅਰਮੈਨ ਬੱਲ ਮਲਕੀਤ ਸਿੰਘ, ਹਰਸ਼ਦੀਪ ਸਿੰਘ ਅਤੇ ਹੋਰ ਮੌਜੂਦ ਸਨ।।