ਟਾਪਦੇਸ਼-ਵਿਦੇਸ਼

ਸੰਤ ਸਹਾਰਾ ਇੰਸਟੀਟਿਊਟ ਆਫ ਨਰਸਿੰਗ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ

ਸੰਤ ਸਹਾਰਾ ਗਰੁੱਪ ਆਫ ਇੰਸਟੀਟਿਊਟਸ ਨਾਲ ਸੰਬੰਧਿਤ ਫਿਰੋਜ਼ਪੁਰ ਰੋਡ ਸ੍ਰੀ ਮੁਕਤਸਰ ਸਾਹਿਬ ਉੱਪਰ ਸਥਿਤ
ਸੰਤ ਸਹਾਰਾ ਇੰਸਟੀਟਿਊਟ ਆਫ ਨਰਸਿੰਗ ਵਿਖੇ ਚੇਅਰਮੈਨ ਡਾ.ਨਰੇਸ਼ ਪਰੂਥੀ ਡਾਇਰੈਕਟਰ ਡਾ.ਸਪਨਾ ਪਰੂਥੀ
ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇੰਸਟੀਟਿਊਟ ਵਿੱਚ ਪੜਦੇ ਜੀ.ਐਨ.ਐਮ ਅਤੇ
ਏ.ਐਨ.ਐਮ ਵਿਦਿਆਰਥਨਾ ਵੱਲੋਂ ਬੜੇ ਉਤਸਾਹ ਨਾਲ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਮੌਕੇ ਤੇ
ਕਾਲਜ ਦੇ ਪ੍ਰਿੰਸੀਪਲ ਮੈਡਮ ਨਵਜੀਤ ਕੌਰ ਨੇ ਵਿਦਿਆਰਥੀਆਂ ਨੂੰ ਸਾਵਨ ਦੇ ਮਹੀਨੇ ਮਨਾਏ ਜਾਣ ਵਾਲੇ ਤੀਜ ਦੇ
ਤਿਉਹਾਰ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਏ.ਐਨ.ਐਮ ਅਤੇ ਜੀ.ਐਨ.ਐਮ ਦੀ ਵਿਦਿਆਰਥਣਾਂ ਦਿਲਜੋਤ
ਕੌਰ,ਜਸਪ੍ਰੀਤ ਕੌਰ,ਗਗਨਦੀਪ ਕੌਰ,ਨਵਦੀਪ ਕੌਰ,ਪਰਮਜੀਤ ਕੌਰ,ਨਵਨੀਤ ਕੌਰ,ਯਸ਼ਿਕਾ,ਜੀਵਨ ਜੋਤ,ਮੁਸਕਾਨ
ਨਵਜੋਤ,ਜਸਪ੍ਰੀਤ ਕੌਰ,ਇੰਦਰਜੀਤ ਕੌਰ,ਰਜਨਦੀਪ ਕੌਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਅਤੇ ਕੋਮਲਪ੍ਰੀਤ
ਕੌਰ ਨੇ ਪ੍ਰੋਗਰਾਮ ਹੋਸਟ ਕੀਤਾ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਜਿੰਦਰ ਕੌਰ,ਜੈਸਮੀਨ ਕੌਰ,ਵੀਰਪਾਲ
ਕੌਰ,ਮੈਡਮ ਭਾਰਤੀ,ਅਲਕਾ,ਸਿਮਰਨ ਕੌਰ,ਸਰਬਜੀਤ ਕੌਰ,ਮੋਹਿਤ ਕੁਮਾਰ,ਪਲਵਿੰਦਰ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *