28 ਮਾਰਚ ਦੇ ਪ੍ਰੋਗਰਾਮ ਲਈ ਸੰਗਤ ਵਿਚ ਭਾਰੀ ਉਤਸ਼ਾਹ: ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ।

ਹਿਮਾਚਲ ’ਚ ਨਿਸ਼ਾਨ ਸਾਹਿਬ ਅਤੇ ਸੰਤਾਂ ਦੀ ਤਸਵੀਰ ਦਾ ਅਪਮਾਨ ਕਰਨ ਵਾਲੇ ਅਨਸਰ ਬਾਜ ਆਉਣ :-
ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਨੇ ਹਿਮਾਚਲ ਪੁਲਿਸ ਅਤੇ ਸਰਕਾਰ ਨੂੰ ਸਿੱਖੀ ਦੇ ਨਿਸ਼ਾਨ ਸਾਹਿਬ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਲੱਗੇ ਝੰਡਿਆਂ ਦਾ ਨਿਰਾਦਰ ਕਰਨ ਅਤੇ ਪੰਜਾਬ ਤੋਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਨੂੰ ਜਾ ਰਹੇ ਨੌਜਵਾਨ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਸਖ਼ਤ ਨੋਟਿਸ ਲਿਆ।
ਉਨ੍ਹਾਂ ਕਿਹਾ ਕਿ ਹਿਮਾਚਲ ਦੀ ਸਰਕਾਰ ਨੇ ਸਿੱਖ ਨੌਜਵਾਨ ਨਾਲ ਧੱਕੇਸ਼ਾਹੀ ਕਰਨ ਵਾਲੇ ਸਥਾਨਕ ਵਸਨੀਕਾਂ ਅਤੇ ਪੁਲੀਸ ਅਧਿਕਾਰੀਆਂ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਉਲਟਾ ਪੰਜਾਬ ਦੇ ਨੌਜਵਾਨਾਂ ’ਤੇ ਪਰਚੇ ਕਰਕੇ ਵੱਡੀ ਧੱਕੇਸ਼ਾਹੀ ਕੀਤੀ ਹੈ। ਜਿਸ ਦੀ ਮੈਂ ਭਰਪੂਰ ਨਿੰਦਿਆ ਕਰਦਾ ਹਾਂ ਔਰ ਹਿਮਾਚਲ ਸਰਕਾਰ ਨੂੰ ਸਾੜਨਾ ਕਰਦਾ ਇਹੋ ਜਿਹੇ ਮਾਹੌਲ ਨੂੰ ਭੜਕਾਉਣ ਦਾ ਯਤਨ ਨਾ ਕਰਨ, ਦੇਸ਼ ਦੇ ਵਿੱਚ ਹਰ ਇੱਕ ਨੂੰ ਦੇਸ਼ ਵਿੱਚ ਹਰ ਨਾਗਰਿਕ ਬਰਾਬਰਤਾ ਦਾ ਅਧਿਕਾਰ ਰੱਖਦਾ ਹੈ। ਬਾਕੀ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲੇ ਕੌਮ ਦੀ ਧਾਰਮਿਕ ਸ਼ਖ਼ਸੀਅਤ ਸੀ। ਉਹਨਾਂ ਨੇ ਕੌਮ ਦੇ ਹੱਕਾਂ ਲਈ ਜੰਗ ਲੜੀ। ਦੂਜੀ ਗੱਲ ਉਹਨਾਂ ਨੇ ਹਮੇਸ਼ਾ ਹਰ ਧਰਮ ਦਾ ਸਤਿਕਾਰ ਕੀਤਾ । ਉਹਨਾਂ ਨੇ ਹਿੰਦੂ ਧਰਮ ਅਤੇ ਮੁਸਲਮਾਨ ਧਰਮ ਦਾ ਵੀ ਸਤਿਕਾਰ ਕੀਤਾ। ਕੁਝ ਵਿਅਕਤੀ ਉਹਨਾਂ ਦੀ ਸ਼ਖ਼ਸੀਅਤ ਪ੍ਰਤੀ ਨਫ਼ਰਤ ਤੇ ਕੂੜ ਨਾਲ ਭਰਿਆ ਪ੍ਰਚਾਰ ਕਰ ਰਹੇ ਹਨ। ਜਿਹੜੀ ਸ਼ਖ਼ਸੀਅਤ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਪਵਿੱਤਰ ਯਾਦਗਾਰ ਗੁਰ ਅਸਥਾਨ ਬਣ ਚੁੱਕੇ ਹੈ, ਜਿੱਥੇ ਹਰ ਪ੍ਰਾਣੀ ਮਾਤਰ ਜਾ ਕੇ ਨਤਮਸਤਕ ਹੁੰਦਾ ਹੈ। ਉਹ ਸਿੱਖਾਂ ਲਈ ਹਮੇਸ਼ਾ ਹੀ ਸਰਬ ਪ੍ਰਵਾਨਿਤ ਔਰ ਹਰ ਸਿੱਖ ਦਾ ਸਿਰ ਉਹਨਾਂ ਵੀ ਕੁਰਬਾਨੀ ਅੱਗੇ ਝੁਕਦਾ ਹੈ।
ਉਨ੍ਹਾਂ ਹਿਮਾਚਲ ਸਰਕਾਰ ਨੂੰ ਹਾਲਾਤ ਖ਼ਰਾਬ ਨਾ ਕਰਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਗੁਆਂਢੀ ਰਾਜ ਹਿਮਾਚਲ, ਹਰਿਆਣਾ ਅਤੇ ਰਾਜਸਥਾਨ ਸਭ ਦਾ ਪੰਜਾਬ ਨਾਲ ਗਹਿਰੇ ਰਿਸ਼ਤੇ ਹਨ। ਜਿੱਥੇ ਗੁਰੂ ਦੇ ਸਿੱਖ ਗੁਰਧਾਮਾਂ ਦੀ ਯਾਤਰਾ ਕਰਨ ਜਾਂਦਾ ਹਨ ਜਾਂ ਪਹਾੜਾਂ ਦੇ ਵਿੱਚ ਕਈ ਵਾਰੀ ਸੈਰ ਕਰਨ ਵੀ ਜਾਂਦੇ ਹਨ। ਉਹਨਾਂ ਨੂੰ ਬਿਨਾਂ ਰੋਕ ਟੋਕ ਜਾਣ ਦੀ ਆਗਿਆ ਹੋਣੀ ਚਾਹੀਦੀ ਹੈ। ਹਿਮਾਚਲ ਵਾਲਿਆਂ ਨੂੰ ਇਨ੍ਹਾਂ ਹਰਕਤ ਤੋਂ ਬਾਜ ਆਉਣ ਦੀ ਨਸੀਹਤ ਦਿੰਦਿਆਂ ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਦੇ ਵਿੱਚ ਬਹੁਤ ਰੋਸ ਹੈ । ਮੈਂ ਮੁੱਖ ਮੰਤਰੀ ਹਿਮਾਚਲ ਦੇ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਅਫ਼ਸਰਾਂ ਨੇ ਸਿੱਖ ਅਤੇ ਪੰਜਾਬ ਦੇ ਨੌਜਵਾਨਾਂ ’ਤੇ ਪਰਚੇ ਕੀਤੇ ਹਨ, ਉਹ ਤੁਰੰਤ ਰੱਦ ਕੀਤੇ ਜਾਣੇ ਚਾਹੀਦੇ ਹਨ। ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਮੈਂ ਅਪੀਲ ਕਰਦਾ ਹਾਂ ਕਿ ਹਿਮਾਚਲ ਦੇ ਮੁੱਖ ਮੰਤਰੀ ਨਾਲ ਇਹ ਗੱਲ ਕਰੇ, ਨਾ ਕੇਵਲ ਹਿਮਾਚਲ ਦੇ ਵਾਹਨਾਂ ਦੀ ਸੁਰੱਖਿਆ ਲਈ ਪੁਲਿਸ ਮੁਹੱਈਆ ਕਰਾਈ ਜਾਵੇ ।