ਟਾਪਦੇਸ਼-ਵਿਦੇਸ਼

35 ਬੰਦਿਆਂ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਨਾਰਵੇ ਵਿੱਚ ਕੀ ਹੋਇਆ?-ਗੁਰਚਰਨ ਸਿੰਘ ਜਿਉਣ ਵਾਲਾ

ਗੁਰਚਰਨ ਸਿੰਘ ਜਿਉਣਵਾਲਾ

ਮਈ ਮਹੀਨੇ ਦੇ ਸ਼ੁਰੂ ਤੋਂ ਹੀ ਡਾ.ਪ੍ਰੋ. ਹਰਜਿੰਦਰ ਸਿੰਘ ਦਿਲਗੀਰ ਜੀ ਨੇ ਲੋਕਾਂ ਨੂੰ ਫੂੰਨ ਕਰ ਕਰਕੇ ਕਾਨਫਰੰਸ ਤੇ
ਪਹੁੰਚਣ ਦਾ ਸੱਦਾ ਦੇਣਾ ਸ਼ੁਰੂ ਕਰ ਦਿੱਤਾ ਸੀ। ਪਹੁੰਚੇ ਕਿੰਨੇ ਲੋਕ, 15 ਬੁਲਾਰੇ ਅਤੇ 20 ਸੁਣਨ ਵਾਲੇ। ਪੰਜ ਕੁ
ਸੁਣਨ ਵਾਲੇ ਤਾਂ ਇਸ ਕਰਕੇ ਪਹੁੰਚੇ ਕਿ ਓਹ ਮੇਰੇ ਮਿਤਰ ਹਨ ਅਤੇ ਅਸੀਂ ਪਹਿਲੀ ਵਾਰ ਮਿਲ ਰਹੇ ਸਾਂ, ਵੈਸੇ ਸਾਡਾ
ਟੈਲੀ ਫੂੰਨ ਰਾਹੀਂ ਸੰਪਰਕ ਪਿਛਲੇ 12-15 ਸਾਲਾਂ ਤੋਂ ਹੈ। ਜਦੋਂ ਹੀ ਦਿਲਗੀਰ ਜੀ ਨੇ ਆਪਣਾ ਪ੍ਰੋਗਰਾਮ ਮੇਰੇ
ਮਿਤਰਾਂ ਨਾਲ ਸਾਂਝਾ ਕੀਤਾ ਤਾਂ ਉਹ ਇਸ ਕਾਨਫਰੰਸ ਵਿਚ ਹਿੱਸਾ ਲੈਣਾ ਤੋਂ ਇਨਕਾਰੀ ਹੋ ਗਏ। ਉਹ ਆਪ ਤਾਂ
ਆਏ ਪਰ ਹੋਰ ਕਿਸੇ ਨੂੰ ਸੱਦਿਆ ਨਹੀਂ, ਇਸ ਕਰਕੇ ਸੁਣਨ ਵਾਲਿਆਂ ਦੀ ਗਿਣਤੀ 20ਕੁ ਹੀ ਸੀ। ਇਸ ਗਿਣਤੀ
ਵਿੱਚੋਂ ਜੇਕਰ ਜਲ ਪਾਣੀ ਤੇ ਪ੍ਰਸ਼ਾਦਾ ਛਕਾਉਣ ਵਾਲਿਆਂ ਨੂੰ ਕੱਢ ਦਿੱਤਾ ਜਾਵੇ ਤਾਂ ਸੁਣਨ ਵਾਲਿਆਂ ਦੀ ਗਿਣਤੀ
18ਕੁ ਰਹਿ ਜਾਂਦੀ ਹੈ।
18-19 ਜੂਨ ਤੋਂ ਹੀ ਦਿਲਗੀਰ ਜੀ ਨੇ ਸਾਰੇ ਬਾਹਰੋਂ ਆਏ ਸੱਜਣਾਂ ਨੂੰ ਮੈਸਿਜ਼ ਕੀਤਾ ਕਿ ਡਿਉਟੀ ਫਰੀ ਦੁਕਾਨ ਤੋਂ
ਸ਼ਿਵਾਜ ਰੀਗਲ ਦੀ ਇੱਕ ਇੱਕ ਬੋਤਲ ਜ਼ਰੂਰ ਲਈ ਆਉਣ, 22 ਜੂਨ ਨੂੰ ਪਾਰਟੀ ਕਰਨੀ ਹੈ। ਪਾਕਿਸਤਾਨ ਤੋਂ
ਆਏ ਪੋਫੈਸਰ ਯਾ ਇਸਲਾਮ ਨੂੰ ਮੰਨਣ ਵਾਲੇ ਲੋਕ ਤਾਂ ਸ਼ਰਾਬ ਨੂੰ ਹੱਥ ਵੀ ਨਹੀਂ ਲਾਉਂਦੇ ਪਰ ਓਹ ਫਿਰ ਵੀ ਬੋਤਲ
ਬੋਤਲ ਲੈ ਕੇ ਆਏ। ਮੈਂ ਨਾ ਪੀਂਦਾ ਹਾਂ ਤੇ ਨਾ ਹੀ ਪਿਲਾਉਂਦਾ ਹਾਂ ਇਸ ਕਰਕੇ ਮੈਂ ਤਾਂ ਓਹ ਸੁਨੇਹਾ ਅਣਗਉਲਿਆ
ਕਰ ਦਿੱਤਾ ਪਰ ਮੇਰੇ ਦੋਸਤ ਰਾਵਿੰਦਰ ਸਿੰਘ ਕੁੰਦਰਾ ਜੀ ਨੇ ਦਿਲਗੀਰ ਜੀ ਦੇ ਹੁਕਮ ਦੀ ਪਾਲਣਾ ਕੀਤੀ ਪਰ
ਸਕਿਉਰਟੀ ਵਾਲਿਆਂ ਵਿੱਚੋਂ ਦੀ ਲੰਘਦਿਆਂ ਕਰਦਿਆਂ ਉਹ ਬੋਤਲ ਟੁੱਟ ਗਈ ਤੇ ਸਾਰੇ ਕਪੜੇ ਸ਼ਰਾਬ ਨਾਲ
ਸ਼ਰਾਬੀ ਹੋ ਗਏ।
ਮੇਰਾ ਦੋਸਤ ਬਲਦੇਵ ਸਿੰਘ ਏਅਰਪੋਰਟ ਤੋਂ ਮੈਨੂੰ ਲੈਣ ਆਇਆ ਤੇ ਅਸੀਂ 20 ਜੂਨ ਸਵੇਰੇ ਇਕ ਵਜੇ ਘਰ ਪਹੁੰਚ
ਕੇ ਪਿਛਲੇ 22 ਘੰਟਿਆਂ ਦੇ ਸਫਰ ਦੀ ਥਕਾਵਟ ਲਾਹੁਣ ਲਈ ਜਲਦੀ ਨਾਲ ਮੰਜੇ ਵਿੱਚ ਢੇਰੀ ਹੋ ਗਏ। 20 ਜੂਨ
ਨੂੰ ਅਸੀਂ ਦਸ ਕੁ ਵਜੇ ਹਾਲ ਵਿੱਚ ਵੜਨ ਹੀ ਲੱਗੇ ਸਾਂ ਤਾਂ ਮੇਰਾ ਧਿਆਨ ‘ਗੰਗਾ ਸਾਗਰ’ ਵਾਲੇ ਬੋਰਡ ਤੇ ਪੈ ਗਿਆ
ਤਾਂ ਮੇਰਾ ਲਾਲ ਪੀਲਾ ਹੋਣਾ ਸੁਭਾਵਕ ਹੀ ਸੀ। ਮੇਰਾ ਵਿਸ਼ਾ ਤਾਂ ਸੀ ਕਿ ਕੀ ਅੱਜ “ਸਿੱਖ ਧਰਮ” ਜੋ ਦੇਖਣ ਨੂੰ ਮਿਲ
ਰਿਹਾ, ਜਿਸ ਦੀ ਅਸੀਂ ਰੋਜ਼ਾਨਾ ਪਰੈਕਟਿਸ ਕਰਦੇ ਹਾਂ ਕੀ ਉਹ ਸਿੱਖ ਸਿਧਾਂਤ, ਜੋ “ਗੁਰੂ ਗ੍ਰੰਥ ਸਾਹਿਬ” ਵਿੱਚ ਹੈ, ਦੇ
ਮੁਤਾਬਕ ਹੈ ਯਾ ਨਹੀਂ? ਪਹਿਲੇ ਬੁਲਾਰੇ ਪ੍ਰੋ.ਡਾ.ਇਸ਼ਤਿਆਕ ਅਹਿਮਦ ਜੀ ਨੇ ਇਕ ਘੰਟੇ ਤੋਂ ਵੀ ਵੱਧ ਭਾਰਤ
ਪਾਕਿਸਤਾਨ ਦੀ ਵੰਡ ਤੇ ਲੈਕਚਰ ਦਿੱਤਾ। ਭਾਂਵੇਂ ਉਨ੍ਹਾਂ ਦੀ ਖੋਜ ਸ਼ਲਾਘਾ ਪੂਰਵਕ ਹੈ ਪਰ ਲੈਕਚਰ ਕਰਕੇ ਉਹ
ਸੁਣਨ ਵਾਲਿਆ ਨੂੰ ਕੀਲ ਨਹੀਂ ਸਕੇ ਤੇ ਪੰਜਾਬ ਯੂਨੀਵਰਸਿਟੀ ਦੇ ਡਾ. ਮੁਹੰਮਦ ਇਕਬਾਲ ਚਾਵਲਾ ਦਾ ਲੈਕਚਰ
ਹੋਰ ਵੀ ਨਿਕੰਮਾ ਸੀ ਕਿਉਂਕਿ ਓਹ ਪਹਿਲੇ ਬੁਲਾਰੇ ਵੱਲ ਆਪਣੀਆਂ ਉਂਗਲਾਂ ਕਰ ਕਰਕੇ ਉਸ ਨੂੰ ਗਲਤ ਸਾਬਤ
ਕਰਨ ਲਈ ਸਾਰਾ ਜ਼ੋਰ ਲਗਾ ਰਹੇ ਸਨ। ਬਾਕੀ ਦੇ ਬੁਲਾਰਿਆਂ ਨੁੰ ਦਸ ਦਸ ਮਿੰਟ ਦੇ ਕੇ ਦਿਲਗੀਰ ਜੀ ਦਾ
ਧਿਆਨ ਕੰਮ ਖਤਮ ਕਰਨ ਵੱਲ ਲੱਗਾ ਹੋਇਆ ਸੀ। ਆਖਰ ਨੂੰ ਮੇਰੀ ਵਾਰੀ ਆਈ ਤਾਂ ਦਿਲਗੀਰ ਜੀ ਕਹਿਣ ਲੱਗੇ
ਕੇ ਤੁਸੀਂ ਪੰਜ ਮਿੰਟ ਵਿਚ ਆਪਣਾ ਭਾਸ਼ਨ ਖਤਮ ਕਰੋ। ਮੇਰਾ ਜਵਾਬ ਸੀ ਕਿ ਟਿਕਟ ਬੁੱਕ ਕਰਨ ਤੋਂ ਪਹਿਲਾਂ ਮੈਂ
ਤੁਹਾਨੂੰ ਕਿਹਾ ਸੀ ਕਿ 1200 ਡਾਲਰ ਦੀ ਟਿਕਟ ਖਰੀਦ ਕੇ ਸਿਰਫ ਪੰਜ ਮਿੰਟ ਬੋਲਣ ਲਈ ਮੈਂ ਨਹੀਂ ਆਉਣਾ ਤਾਂ
ਤੁਸੀਂ 20 ਮਿੰਟ ਦੇਣ ਦਾ ਵਾਹਦਾ ਕੀਤਾ ਸੀ। ਫਿਰ ਕਹਿਦਾ ਕਿ ਤੁਸੀਂ ਕਿਸ ਵਿਸ਼ੇ ਤੇ ਗੱਲ ਕਰੋਗੇ? ਮੈਂ ਕਿਹਾ ਜੋ
ਪੰਜਾਬੀਆਂ ਨੂੰ ਅੰਧਵਿਸ਼ਵਾਸ ਵਿੱਚ ਫਸਾਉਂਦਾ ਹੈ ਉਸ ਤੇ ਗੱਲ ਕਰਾਂਗਾ। ਦਿਲਗੀਰ ਕਹਿੰਦਾ ਕੀ ਮਤਲਬ? ਮੈਂ
ਕਿਹਾ ਜੀ ‘ਗੰਗਾ ਸਾਗਰ” ਬਾਰੇ ਤੁਸੀਂ ਆਪ ਸਾਡੇ ਕੋਲ ਕੈਨੇਡਾ ਵਿੱਚ ਦੋ ਬਾਰ ਕਿਹਾ ਕਿ ਇਸ ਤਰ੍ਹਾਂ ਦੇ ਤਿੰਨ “ਗੰਗਾ
ਸਾਗਰ” ਹਨ ਦੋ ਭਾਰਤ ਵਾਲੇ ਪੰਜਾਬ ਵਿੱਚ ਤੇ ਇਕ ਇਹ ਕੱਲਾ ਰਇ ਖਾਨ ਦੇ ਪ੍ਰੀਵਾਰ ਕੋਲ ਪਾਕਿਸਤਾਨ ਵਿੱਚ।
ਅੱਜ ਤੁਸੀਂ ਆਪ ਹੀ ਇਸਦੇ ਹੱਕ ਵਿੱਚ ਖੜੇ ਹੋ, ਕੀ ਕਾਰਨ ਹੈ। ਦਿਲਗੀਰ ਮੈਨੂੰ ਕਹਿਣ ਲੱਗਾ ਕਿ “ਗੰਗਾ ਸਾਗਰ”

ਇੱਥੇ ਲੈ ਕੇ ਆਉਣ ਲਈ ਮੈਂ ਇਸ ਨੂੰ 3000 ਡਾਲਰ ਦਿੱਤਾ ਹੈ, ਤੁਸੀਂ ਤਾਂ ਮੇਰਾ ਸਾਰਾ ਕੰਮ ਹੀ ਖਰਾਬ ਕਰੋਗੇ।
ਲਓ ਜੀ ਸਾਡੀ ਤੂੰ ਤੂੰ ਮੈਂ ਮੈਂ ਕਾਫੀ ਵੱਧ ਗਈ ਤੇ ਦਿਲਗੀਰ ਜੀ ਨੇ ਮੇਰੀ ਵਾਰੀ ਕੱਟਣ ਲਈ ਸਟੇਜ ਸੈਕਟਰੀ ਨੂੰ
ਬੋਲ ਦਿੱਤਾ।
ਜਿਉਂ ਹੀ ਰਾਵਿੰਦਰ ਸਿੰਘ ਕੁੰਦਰਾ ਜੀ ਆਪਣੀ ਕਵਿਤਾ ਬੋਲ ਕੇ ਹਟੇ ਤਾਂ ਮੈਂ ਬਗੈਰ ਬੁਲਾਇਆਂ ਹੀ ਸਟੇਜ ਤੇ ਜਾ
ਚੜ੍ਹਿਆ। ਸਟੇਜ ਸੈਕਟਰੀ ਕਹਿਣ ਲੱਗੀ ਤੁਹਾਡੀ ਵਾਰੀ ਕੱਟੀ ਗਈ ਹੈ ਮੈਂ ਜਵਾਬ ਦਿੱਤਾ ਕਿ ਮੈਂ 1200 ਡਾਲਰ ਲਾ
ਕੇ ਵਾਰੀ ਖਰੀਦੀ ਹੈ ਤੁਸੀਂ ਕੱਟ ਨਹੀਂ ਸਕਦੇ। ਫਿਰ ਸੈਕਟਰੀ ਤੇ ਦਿਲਗੀਰ ਜੀ ਦੀ ਹਿੰਮਤ ਨਹੀਂ ਪਈ ਕਿ ਉਹ ਆ
ਕੇ ਮੈਨੂੰ ਰੋਕਣ। ਲੇਖ ਬਹੁਤਾ ਲੰਬਾ ਹੋਵੇ ਤਾਂ ਪੜ੍ਹਨ ਵਾਲਿਆਂ ਨੂੰ ਸੁਆਦ ਨਹੀਂ ਆਉਂਦਾ। ਇਸ ਕਰਕੇ ਇਸ ਨੂੰ ਤਿੰਨ
ਚਾਰ ਹਿੱਸਿਆਂ ਵਿੱਚ ਮੁਕੰਮਲ ਕਰਾਂਗਾ। ਚਲਦਾ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132
Website: singhsabhacanada.ca, Email:[email protected]

Leave a Reply

Your email address will not be published. Required fields are marked *

Share via
Copy link