7 ਜੂਨ 2026 ਨੂੰ ਗੁਰਦੁਆਰਾ ਸਾਹਿਬ ਫਰੀਮਾਂਟ ਕੈਲੇਫੋਰਨੀਆ ਵਿਖੇ ਡਾ: ਤਰਲੋਚਨ ਸਿੰਘ ਨਾਹਲ ਦੀ ਪੁਸਤਕ ਪਾਠਕਾਂ ਨੂੰ ਪਹਿਲੀ ਵਾਰੀ ਸਮਰਪਣ ਹੋਵੇਗੀ
ਸੈਨ ਹੋਜ਼ੇ, ਕੈਲੇਫੋਰਨੀਆ-ਡਾ: ਤਰਲੋਚਨ ਸਿੰਘ ਨਾਹਲ ਦੀ ਰਾਜੇ ਪੋਰਸ ਅਤੇ ਸਿਕੰਦਰ ਮਹਾਨ ਨਾਲ ਪੰਜਾਬ ਵਿਚ ਹੋਈ ਇਤਿਹਾਸਕ ਲੜਾਈ ਅਤੇ ਪੰਜਾਬ ਅਤੇ ਹਿੰਦੋਸਤਾਨ ਵਿਚ ਸਿਕੰਦਰ ਨਾਲ ਤਕਰੀਬਨ ਹੋਰ 15 ਥਾਹਾਂ ਤੇ ਹੋਈਆਂ ਲੜਾਈਆਂ ਸਬੰਧੀ ਡੂੰਘੀ
ਇਤਿਹਾਸਕ ਖੋਜ ਤੇ ਆਧਾਰਤ 504 ਸਫੇ ਦੀ 120 ਤਸਵੀਰਾਂ ਅਤੇ ਨਕਸ਼ਿਆਂ ਸਹਿਤ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਪੁਸਤਕ ਪਹਿਲੀ ਵਾਰੀ ਪਾਠਕਾਂ ਦੇ ਅਰਪਣ ਹੋਵੇਗੀ।ਇਹ ਪੁਸਤਕ ਪੁਰਾਤਨ ਪੰਜਾਬ ਦੇ ਇਤਿਹਾਸ ਨੂੰ ਜਾਣਨ ਵਾਲਿਆਂ ਲਈ ਵਿਚ ਇਕ ਮੀਲ ਪੱਥਰ ਸਾਬਤ ਹੋਵੇਗੀ ਕਿਉਂਕਿ ਇਹ ਕਿਸੇ ਵੀ ਭਾਰਤੀ ਮੂਲ ਜਾਂ ਪੰਜਾਬ ਵਿਚ ਜਨਮੇ ਇਤਿਹਾਸਕਾਰ ਵਲੋਂ ਇਸ ਵਿਸ਼ੇ ਤੇ ਸਭ ਤੋਂ ਪਹਿਲੀ ਅਤੇ ਵੱਡੀ ਪੁਸਤਕ ਹੈ ਜੋ ਇਸ ਅਮਰੀਕਨ ਇਤਿਹਾਸਕਾਰ ਦੀ 14 ਸਾਲਾਂ ਦੀ ਸਮਰਪਿਤ ਖੋਜ ਦਾ ਨਤੀਜਾ ਹੈ। ਇਸ ਵਿਚ ਅਜੇਹੀ ਇਤਿਹਾਸਕ ਜਾਣਕਾਰੀ ਦਿੱਤੀ ਗਈ ਹੈ ਜਿਹਦੇ ਬਾਰੇ ਬਹੁਤ ਪੰਜਾਬੀ ਜਾਂ ਭਾਰਤੀ ਬਿਲਕੁਲ ਹੀ ਨਹੀਂ ਜਾਣਦੇ।ਪੋਰਸ ਦੀ ਲੜਾਈ ਤੋਂ ਮਗਰੋਂ ਮੁਲਤਾਨ ਦੇ ਪੰਜਾਬੀ ਯੋਧਿਆਂ ਨੇ ਸਿਕੰਦਰ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਸੀ ਅਤੇ ਕੁੱਟ ਕੁੱਟ ਕੇ ਮਰਨ ਕਿਨਾਰੇ ਕਰ ਦਿੱਤਾ ਸੀ। ਇਹ ਸਾਰੀ ਖੋਜ ਸਭ ਤੋਂ ਪੁਰਾਤਨ ਯੂਨਾਨੀ ਅਤੇ ਯੂਰਪੀਨ ਮੂਲ ਇਤਿਹਾਸਕ ਸੋਮਿਆਂ ਤੇ ਆਧਾਰਤ ਹੈ, ਨਾ ਕਿ ਭਾਰਤ ਦੀਆਂ ਰਵਾਇਤੀ ਮਿਿਥਹਾਸਕ ਕਥਾ ਕਹਾਣੀਆਂ ਤੇ।
ਸਮਾਂ ਸਥਾਨ: ਜੂਨ 7, 2026 ਸਵੇਰੇ 11:30 ਵਜੇ (ਦਿਨ ਐਤਵਾਰ), ਗੁਰਦੁਆਰਾ ਸਾਹਿਬ ਫਰੀਮਾਂਟ
