ਟਾਪਦੇਸ਼-ਵਿਦੇਸ਼

PCA Brentwood ਵੱਲੋਂ 4 ਜੁਲਾਈ ਦੀ ਅਜਾਦੀ ਦਿਵਸ ਦੌਰਾਨ ਪਾਣੀ ਤੇ ਜੂਸ ਦੀ ਸੇਵਾ ਕੀਤੀ

ਬਰੈਂਟਵੁੱਡ (ਕੈਲੀਫੋਰਨੀਆ)- ਪੰਜਾਬੀ ਕਲਚਰਲ ਅਸੋਸੀਏਸ਼ਨ (PCA) ਬ੍ਰੈਂਟਵੁੱਡ ਵੱਲੋਂ 4 ਜੁਲਾਈ ਦੀ ਅਜਾਦੀ ਦਿਵਸ ਦੀ ਪਰੇਡ ਦੌਰਾਨ ਹਜ਼ਾਰਾਂ ਲੋਕਾਂ ਨੂੰ ਠੰਡਾ ਪਾਣੀ ਅਤੇ ਜੂਸ ਵੰਡ ਕੇ ਨਿਸ਼ਕਾਮ ਸੇਵਾ ਕੀਤੀ ਗਈ। ਇਸ ਮੌਕੇ ਤੇ 5000 ਤੋਂ ਵੱਧ ਪਾਣੀ ਦੀਆਂ ਬੋਤਲਾਂ ਅਤੇ 2000 ਤੋਂ ਵੱਧ ਜੂਸ ਦੀਆਂ ਬੋਤਲਾਂ ਵੰਡੀਆਂ ਗਈਆਂ। ਇਹ ਸੇਵਾ 50 ਤੋਂ ਵੱਧ ਵੋਲੰਟੀਅਰਾਂ ਨੇ ਕੀਤੀ।

PCA ਦੇ ਚੇਅਰਮੈਨ ਭੁਪਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ PCA ਹਮੇਸ਼ਾ ਇੱਛਾ ਕਰਦਾ ਹੈ ਕਿ ਉਹ ਅਜਿਹੀ ਸੇਵਾ ਕਰਕੇ 4 ਜੁਲਾਈ ਪਰੇਡ ਦਾ ਹਿੱਸਾ ਬਣੇ, ਤਾਂ ਜੋ ਸਮਾਜ ਨਾਲ ਜੁੜ ਕੇ ਚੰਗਾ ਯੋਗਦਾਨ ਪਾਇਆ ਜਾ ਸਕੇ। ਭੁਪਿੰਦਰ ਬਾਜਵਾ ਨੇ ਇਸ ਬਾਬਤ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ PCA Brentwod ਜਲਦੀ ਆਉਣ ਵਾਲੇ ਦੋ ਮਹੀਨਿਆ ਦੌਰਾਨ ਖੂਨਦਾਨ ਕੈਂਪ ਲਗਾਉਣ ਜਾ ਰਿਹਾ ਹੈ । ਖੂਨਦਾਨ ਕੈਂਪ ਦੀਆਂ ਤਰੀਖਾ ਜਲਦ ਹੀ ਨਸ਼ਰ ਕੀਤੀਆ ਜਾਣਗੀਆ ।

ਬ੍ਰੈਂਟਵੁੱਡ ਦੀ ਮੇਅਰ ਸੁਜ਼ਾਨਾ ਮਾਇਰ ਖ਼ਾਸ ਤੌਰ ‘ਤੇ PCA ਦੇ ਬੂਥ ‘ਤੇ ਪਹੁੰਚੇ ਅਤੇ ਸਾਰੇ ਵੋਲੰਟੀਅਰਾਂ ਤੇ ਸਪਾਂਸਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ PCA ਪਹਿਲਾਂ ਹੀ ਕਮਿਊਨਟੀ ਵਿਚ ਸ਼ਾਨਦਾਰ ਕੰਮ ਕਰ ਰਿਹਾ ਹੈ ਅਤੇ ਉਹ ਭਵਿੱਖ ਵਿਚ PCA Brentwood ਵੱਲੋ ਹੋਣ ਵਾਲੀਆਂ ਹੋਰ ਗਤੀਵਿਧੀਆਂ ਦੀ ਉਡੀਕ ਕਰ ਰਹੀ ਹੈ ।

ਇਸ ਪਰੇਡ ਵਿਚ ਜਲ ਦੀ ਸੇਵਾ ਨੂੰ ਕਾਮਯਾਬ ਕਰਨ ਵਿਚ ਖਾਸ ਤੌਰ ਤੇ ਰਾਜਵੀਰ ਸਿੰਘ ਸਰਕਾਰੀਆਂ . ਸਤਵਿੰਦਰ ਸਿੰਘ ਸੰਘੂ , ਸਚਿਨ ਮੂਰਤੀ , ਸਨੀ ਸਰਕਾਰੀਆਂ , ਸਤਵਿੰਦਰ ਮਾਨਹੇੜਾ, ਜਗਦੀਪ ਸਿੰਘ ਗਿੱਲ ਤੇ ਸੰਦੀਪ ਸਿਘ ਦਾ ਅਹਿਮ ਯੋਗਦਾਨ ਰਿਹਾ ।

Leave a Reply

Your email address will not be published. Required fields are marked *