ਟਾਪਫ਼ੁਟਕਲ

                     ਸਿਮਰ ਸਿੰਘ ਨੂੰ ਇਤਹਾਸ ਬਾਰੇ ਕੋਈ ਜਾਣਕਾਰੀ ਨਹੀਂ-ਗੁਰਚਰਨ ਸਿੰਘ ਜਿਉਣ ਵਾਲਾ

ਸਿਮਰ ਸਿੰਘ, ਜੋ ਆਪਣੇ ਆਪ ਨੂੰ ਬਹੁਤ ਵੱਡਾ ਇਤਹਾਸਕਾਰ ਸਮਝੀ ਬੈਠਾ ਹੈ, ਪਟਿਆਲੇ ਵਾਲੇ ਦੀ ਇਕ ਵੀਡੀਓ ਸੁਣੀ, ਜੋ ਇਸਦੀ ਇਤਹਾਸ ਬਾਰੇ ਜਾਣਕਾਰੀ ਦਾ ਪੋਲ ਖੋਲ੍ਹਦੀ ਹੈ। ਦਰਾਬਰ ਸਾਹਿਬ ਬਾਰੇ ਗੱਲ ਕਰਦਾ ਕਰਦਾ ਇਹ ਅਖੌਤੀ ਪ੍ਰਚਾਰਕਾਂ ਦੀਆਂ ਚਲਾਈਆਂ ਗੱਲਾਂ ਦਾ ਸਹਾਰਾ ਲੈ ਕੇ ਕਹਿੰਦਾ ਹੈ ਕਿ ਦਰਬਾਰ ਸਾਹਿਬ ਗੁਰੂ ਸਾਹਿਬ ਨੇ ਨੀਵੇ ਥਾਂ ਇਸ ਕਰਕੇ ਬਣਾਇਆ ਹੈ ਕਿਉਂਕਿ ਨੀਵੇਂ ਹੋਣਾ, ਨਿਮਰਤਾ ਦਾ ਪ੍ਰਤੀਕ ਹੈ। ਕਿੱਡੀ ਹੋਸ਼ੀ ਤੇ ਬੂਜੜ ਪ੍ਰਚਾਰਕਾਂ ਵਾਲੀ ਗੱਲ ਹੈ। ਅਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ ਉੱਚੇ ਥਾਂ ਬਣਾਇਆ ਗਿਆ ਹੈ। ਕੀ ਇਹ ਗੁਰਦਵਾਰਾ ਹੰਕਰ ਦਾ ਪ੍ਰਤੀਕ ਹੈ? ਜੈਤੋ ਟਿੱਬੀ ਸਾਹਿਬ ਵੀ ਉੱਚੀ ਥਾਂ ਤੇ ਬਣਾਇਆ ਗਿਆ ਹੈ ਕੀ ਇਹ ਵੀ ਹੰਕਾਰ ਦਾ ਪ੍ਰਤੀਕ ਹੈ? ਇਸੇ ਤਰ੍ਹਾਂ ਮੁਕਤਸਰ ਸਾਹਿਬ ਵੀ ਉੱਚੀ ਥਾਂ ਤੇ ਬਣਾਇਆ ਗਿਆ ਹੈ ਅਤੇ ਹੋਰ ਬਹੁਤ ਸਾਰੇ ਗੁਰਦਵਾਰੇ ਉੱਚੀ ਥਾਂ ਤੇ ਬਣੇ ਹੋਏ ਹਨ। ਆਪੋਂ ਬਣੇ ਇਤਹਾਸਕਾਰ ਸਿਮਰ ਸਿੰਘ ਜੀ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਲਿਖਤੀ ਰੂਪ ਵਿਚ ਭੇਜਣ ਦੀ ਕ੍ਰਿਪਾਲਤਾ ਕਰਨੀ ਜੀ।

ਅੱਜ ਦੇ ਛਾਪੇ ਵਾਲੀ ਜਨਮ ਸਾਖੀ, ਜੋ ਭਾਈ ਚਤਰ ਸਿੰਘ ਜੀਵਨ ਸਿੰਘ ਹੋਰਾਂ ਵਲੋਂ ਛਾਪੀ ਜਾਂਦੀ ਹੈ, “ਸਤਿ ਸਿਰੀ ਅਕਾਲ ਗੁਰਬਰ ਅਕਾਲ” ਇਹ ਲਫਜ਼ ਪੰਨਾ 674 ਤੇ ਲਿਖੇ ਹੋਏ ਹਨ, ਜੋ ਲਾਲਾ ਪੰਨੂੰ ਦੀ ਨਿਗਰਾਨੀ ਹੇਠ, ਲਿਖਾਰੀ ਗੋਰਖਦਾਸ ਤੇ ਰੜੇ ਬਜ਼ਾਰ ਲਾਹੌਰ ਵਿਚ, ਮਸੰਦ ਬਾਬਾ ਹੰਦਾਲ ਜੀ ਦੀ ਮੌਤ ਤੋਂ ਬਾਅਦ ਤੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਵੀ ਬਾਅਦ, ਤਕਰੀਬਨ 1680-82 ਸੰਮਤ ਨੂੰ ਲਿਖੀ ਗਈ ਅਤੇ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿਚ ਵੀ ਇਸੇ ਤਰ੍ਹਾਂ ਹੀ ਲਿਖਿਆ ਮਿਲਦਾ ਹੈ।

ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਨਾਲ ਚੰਦੂ ਦਾ ਕੋਈ ਲੈਣਾ ਦੇਣਾ ਨਹੀਂ। ਇਹ ਗੱਲ ਤੁਸੀਂ ਲੋਕਾਂ ਕੋਲੋਂ ਸੁਣ ਕੇ ਕਰ ਰਹੇ ਹੋ। ਗੁਰ ਬਿਲਾਸ ਪਾਤਸ਼ਾਹੀ ਛੇਵੀਂ ਗ੍ਰੰਥ ਜੇਕਰ ਤੁਸੀਂ ਧਿਆਨ ਨਾਲ ਪੜ੍ਹਿਆ ਹੁੰਦਾ ਤਾਂ ਤੁਹਾਨੂੰ ਪਤਾ ਲੱਗਣਾ ਸੀ ਕਿ ਸੱਚ ਕੀ ਤੇ ਝੂਠ ਕੀ ਹੈ। ਪਰ ਤੁਸੀਂ ਐਨੇ ਸਿਆਣੇ ਨਹੀਂ। ਜਦੋਂ ਚੰਦੂ ਦੀ ਕੁੜੀ ਦੇ ਰਿਸ਼ਤੇ ਦੀ ਗੱਲ ਤੁਰਦੀ ਹੈ ਤਾਂ ਗੁਰ ਬਿਲਾਸ ਪਾਤਸਾਹੀ ਛੇਵੀਂ ਮੁਤਾਬਕ ਉਹ ਦਿੱਲੀ ਦਰਬਾਰ ਦਾ ਕਰਿੰਦਾ ਹੈ ਤੇ ਜਦੋਂ ਗੁਰੂ ਜੀ ਨੂੰ ਸ਼ਹੀਦ ਕਰਨਾ ਹੈ ਤਾਂ ਉਹ ਲਾਹੌਰ ਦੇ ਦਰਬਾਰ ਦਾ ਕਰਿੰਦਾ ਦਿਖਾਇਆ ਗਿਆ ਹੈ। ਪਰ ਹੈ ਸਾਰਾ ਕੁੱਝ ਕੂੜ ਕਬਾੜ। ਨਾ ਓਹ ਦਿੱਲੀ ਦਰਬਾਰ ਦਾ ਕਰਿੰਦਾ ਹੈ ਤੇ ਨਾ ਹੀ ਲਾਹੌਰ ਦਰਬਾਰ ਦਾ। ਸਰਕਾਰਾਂ ਏਹੋ ਕੁੱਝ ਹੀ ਕਰਦੀਆਂ ਹੁੰਦੀਆਂ ਹਨ ਕਿ ਇਲਜ਼ਾਮ ਨੂੰ ਆਪਣੇ ਸਿਰੋਂ ਲਾਹ ਕੇ ਕਿਸੇ ਹੋਰ ਦੇ ਗਲ ਮੜ੍ਹੋ ਤਾਂ ਕਿ ਰਾਜ ਭਾਗ ਵਿਚ ਅਮਨ ਅਮਾਨ ਬਣਿਆ ਰਹੇ। ਪਰ ਸੱਚ ਜਹਾਂਗੀਰ ਆਪਣੀ ਤੁਜਕੇ ਜਹਾਂਗੀਰ, ਜਿਲਦ ਪਹਿਲੀ ਵਿਚ ਆਪਣੇ ਹੱਥੀਂ ਲਿਖ ਗਿਆ ਕਿ ਮੈਂ ਬੜੇ ਲੰਮੇ ਸਮੇਂ ਤੋਂ ਸੋਚ ਰਿਹਾ ਸੀ ਕਿ ਅਰਜਨ ਨਾਮੀ ਹਿੰਦੂ, ਜੋ ਆਪਣੇ ਆਪ ਨੂੰ ਪੀਰ ਦੱਸਦਾ ਹੈ, ਭੋਲੇ ਭਾਲੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ, ਦੀ ਝੂਠ ਦੀ ਦੁਕਾਨ ਨੂੰ ਬੰਦ ਕਰਾ ਦੇਵਾਂ ਜਾਂ ਉਸ ਨੂੰ ਮੁਸਲਮਾਨ ਧਰਮ ਸਵੀਕਾਰ ਕਰਨ ਲਈ ਮਜ਼ਬੂਰ ਕਰਾਂ। ਜੇ ਓਹ ਇਹ ਨਾ ਸਵੀਕਾਰ ਕਰੇ ਤਾਂ ਸਜਾਇ ਮੌਤ ਦਿੱਤੀ ਜਾਵੇ। ਇਹ ਹਵਾਲਾ ਹਿਸਟੋਰੀਅਨ ਸਿਰਦਾਰ ਗੰਡਾ ਸਿੰਘ ਜੀ ਤਹਿਰਾਨ ਜਾ ਕੇ ਲੱਭ ਕੇ ਲਿਆਏ, ਜੋ 1940-45 ਵਿਚ ਉਨ੍ਹਾਂ ਸਿੱਖ ਸੰਗਤਾਂ ਨੂੰ ਕਿਤਾਬ ਦੇ ਰੂਪ ਵਿਚ ਦੇ ਦਿੱਤਾ।

ਇਕ ਵੀਡੀਓ ਵਿਚ ਤੁਸੀਂ ਭਗਤੀ ਦੀ ਗੱਲ ਕਰਦੇ ਹੋ? ਤੁਸੀਂ ਇਹ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਭਗਤੀ ਕੀ ਹੁੰਦੀ ਹੈ?

ਤੁਸੀਂ ਅੱਜ ਤੋਂ ਦੋ ਸਾਲ ਪਹਿਲਾਂ ਵੀ ਸਤਾਰਾਂ ਸਾਲਾਂ ਦੇ ਸੀ ਤੇ ਅੱਜ ਵੀ ਸਤਰਾਂ ਸਾਲਾਂ ਦੇ। ਜਦੋਂ ਤੁਹਾਨੂੰ ਪੈਸੇ ਚਾਹੀਦੇ ਸਨ ਤਾਂ ਤੁਸੀਂ ਕਿਸੇ ਕਮਲਜੀਤ ਕੌਰ ਦਾ ਬੈਂਕ ਖਾਤਾ ਨੰਬਰ ਭੇਜਿਆ। ਜਿਸ ਵਿਚ ਡਾ. ਦੀਦਾਰ ਸਿੰਘ ਸਰਹਿਦ ਵਾਲਿਆਂ ਨੇ, ਸਿੰਘ ਸਭਾ ਇੰਟਰਨੈਸਨਲ ਕੈਨੇਡਾ ਦੀ ਸਹਿਮਤੀ ਨਾਲ 19 ਅਤੇ 20 ਅਕਤੂਬਰ 2022 ਨੂੰ 20-20 ਹਜ਼ਾਰ ਕਰਕੇ 40 ਹਜ਼ਾਰ ਉਸ ਖਾਤੇ ਵਿਚ ਜਮਾਂ ਕਰਾਇਆ। ਕਿਉਂਕਿ ਤੁਸੀਂ ਹਾਲੇ ਸਤਾਰਾਂ ਸਾਲਾਂ ਦੇ ਹੋ ਇਸ ਕਰਕੇ ਕਮਲਜੀਤ ਕੌਰ ਤੁਹਾਡੀ ਪਤਨੀ ਤਾਂ ਹੋ ਨਹੀਂ ਸਕਦੀ, ਹੋ ਸਕਦਾ ਹੈ ਮਾਂ ਹੋਵੇ, ਯਾ ਕੁੱਝ ਹੋਰ। ਕ੍ਰਿਪਾ ਕਰਕੇ ਇਹ ਦੱਸਣ ਦੀ ਕੋਸ਼ਿਸ ਕਰਨੀ ਕਿ ਉਹ ਤੁਹਾਡੀ ਕੀ ਲੱਗਦੀ ਹੈ?

ਤੁਸੀਂ ਹਰਜਿੰਦਰ ਸਿੰਘ ਦਲਗੀਰ ਜੀ ਹੋਰਾਂ ਨੂੰ ਵੀ ਸੰਪਰਕ ਕੀਤਾ ਪਰ ਉਨ੍ਹਾਂ ਤੁਹਾਨੂੰ ਇਹ ਕਹਿ ਕੇ ਚੁੱਪ ਕਰਾ ਦਿੱਤਾ ਕਿ ਤੁਸੀਂ ਪਹਿਲਾਂ ਚੰਗਿਆਂ ਇਤਹਾਸਕਾਰਾਂ ਦਾ ਲਿਖਿਆ ਪੜ੍ਹੋ ਤੇ ਫੇਰ ਮੇਰੇ ਨਾਲ ਗੱਲ ਕਰਿਓ। ਉਸ ਤੋਂ ਬਾਅਦ ਤੁਸੀਂ ਉਨ੍ਹਾਂ ਨਾਲ ਗੱਲ ਕਰਨੀ ਠੀਕ ਨਹੀਂ ਸਮਝੀ। ਵੈਸੇ ਤੁਸੀਂ ਉਨ੍ਹਾਂ ਨਾਲ ਫੋਟੋ ਖਿੱਚ ਕੇ ਵਰਤਣੀਆਂ ਹੀ ਸਨ ਕਿ ਤੁਸੀਂ ਵੱਡੇ ਵੱਡੇ ਇਤਹਾਸਕਾਰਾਂ ਨੂੰ ਵੀ ਜਾਣਦੇ ਹੋ ਯਾ ਮਿਲਦੇ ਹੋ ਪਰ ਤੁਹਾਡਾ ਮਤਲਬ ਹੱਲ ਨਹੀਂ ਹੋਇਆ।

ਇਕ ਹੋਰ ਵੀਡੀਓ ਵਿਚ ਤੁਸੀਂ ਇਹ ਕਹਿ ਰਹੇ ਹੋ ਕਿ ਜਦੋਂ ਗੁਰੂ ਨਾਨਕ ਪਿਤਾ ਜੀ ਅਰਬ ਦੇਸ਼ਾਂ ਦਾ ਦੌਰਾ ਕਰ ਰਹੇ ਸਨ ਤਾਂ ਉਨ੍ਹਾਂ ਨੇ ਅਰਬੀ ਜ਼ੁਬਾਨ ਯਾ ਲਿਪੀ ਵਿਚ ‘ਜਪੁ’ ਬਾਣੀ ਦਾ ਗੁਟਕਾ ਤਿਆਰ ਕਰਵਾਇਆ ਜਿਸ ਤੋਂ ਅਰਬ ਮੁਲਕਾਂ ਦੇ ਲੋਕ ਅੱਜ ਵੀ ਪਾਠ ਕਰਦੇ ਹਨ। ਪਰ ਚੜ੍ਹਦੇ ਪੰਜਾਬ ਦੇ ਸਾਰੇ ਵਿਦਵਾਨ ਇਹ ਮੰਨਦੇ ਹਨ ਕਿ  ਗੁਰੂ ਜੀ ਨੇ ‘ਜਪੁ’ ਬਾਣੀ ਆਪਣੇ ਆਖਰੀ ਸਮੇਂ ਬਾਬਾ ਅੰਗਦ ਜੀ ਨੂੰ ਹੁਕਮ ਕਰਕੇ ਤਿਆਰ ਕਰਵਾਈ। ਮਤਲਬ ਗੁਰੂ ਜੀ ਦੀਆਂ ਆਪਣੀਆਂ ਹੱਥ ਲਿਖਤਾਂ ਵਿਚੋਂ ਬਾਬਾ ਲਹਿਣਾ ਜੀ ਨੇ ਗੁਰੂ ਨਾਨਕ ਪਿਤਾ ਦੇ ਹੁਕਮ ਮੁਤਾਬਕ ਪਉੜੀਆਂ ਚੁਣ ਚੁਣ ਕਿ ਉਸ ਤਰਤੀਬ ਵਿਚ ਲਾਈਆਂ ਜਿਸ ਨੂੰ ਦੇਖ ਕੇ ਗੁਰੂ ਨਾਨਕ ਜੀ ਨੇ ਕਿਹਾ ਕਿ ਪੁਰਖਾ ਤੁਹਾਨੂੰ ਬਾਣੀ ਦੀ ਪਰਖ ਕਰਨੀ ਆ ਗਈ ਹੈ। ਇਹ ਹਵਾਲਾ ਪੋਥੀ ਮਿਹਰਬਾਨ ਜੀ, ਜੋ ਗੁਰੂ ਅਰਜਨ ਪਾਤਸ਼ਾਹ ਤੋਂ ਗੁਰੂ ਹਰਿ ਗੋਬਿੰਦ ਸਾਹਿਬ ਦੀ ਵੇਲੇ ਤਕ ਲਿਖੀ ਗਈ ਹੈ, ਵਿਚੋਂ ਮਿਲਦਾ ਹੈ। ਇਸਦਾ ਸਬੂਤ ਪ੍ਰੋ.ਐਸ ਐਸ ਪਦਮ ਮਲੇਰ ਕੋਟਲੇ ਵਾਲਿਆਂ ਦੀ ਕਿਤਾਬ ਸਾਖੀ ਮਹਿਲ ਪਹਿਲੇ ਕੀ ਕਰਤਾ ਸੀਹਾਂ ਉੱਪਲ ਵਿਚੋਂ ਮਿਲਦਾ ਹੈ। ਜੋ ਅਰਬੀ ਲਿਪੀ ਵਿਚ ਲਿਖੇ ਗੁਟਕੇ ਦੀ ਗੱਲ ਤੁਸੀਂ ਕਰਦੇ ਹੋ ਤੇ ਤੁਹਾਡੇ ਕੋਲ ਉਸ ਦੀ ਪੀਡੀਐਫ ਫਾਇਲ ਬਣੀ ਹੋਈ ਹੈ, ਮੈਨੂੰ ਯਾ ਦਲਜੀਤ ਸਿੰਘ ਸਵਿਜ਼ਰਲੈਂਡ ਵਾਲਿਆਂ ਨੂੰ ਭੇਜ ਦਿਓ, ਸਾਡੇ ਕੋਲ ਅਰਬੀ ਪੜ੍ਹਨ ਪੜ੍ਹਾਉਣ ਵਾਲੇ ਬਹੁਤ ਹਨ ਤਸਦੀਕ ਕਰਕੇ ਪਾਣੀ ਦਾ ਪਾਣੀ ਨਿਤਾਰ ਕੇ ਤੁਹਾਨੁੰ ਦੱਸ ਦੇਵਾਂਗੇ ਕਿ ਝੂਠ ਕੀ ਤੇ ਸੱਚ ਕੀ ਹੈ। ‘ਜਪੁ’ ਬਾਣੀ ਦਾ ਮਜ਼ਬੂਨ ਵੀ ਇੱਕ ਨਹੀਂ ਸਗੋਂ ਬਹੁਤ ਸਾਰੇ ਵੱਖਰੇ ਵੱਖਰੇ ਮਜ਼ਬੂਨ ਹਨ। ਇਸ ਤੋਂ ਵੀ ਏਹੋ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਹ ਬਾਣੀ ਗੁਰੂ ਜੀ ਦੇ ਪ੍ਰਚਾਰ ਦੌਰਿਆਂ ਤੋਂ ਬਾਅਦ ਵਿਚ ਹੀ ਲਿਖੀ ਗਈ।

ਹੁਣ ਗੱਲ ਕਰੀਏ ਸੰਤ ਸੱਯਦ ਪ੍ਰਿਥੀਪਾਲ ਸਿੰਘ ਹੋਰਾਂ ਦੀ। ਗੂਗਲ ਮੁਤਾਬਕ ਜੇਕਰ ਉਹ 1920-25 ਵਿਚ 20-25 ਸਾਲਾਂ ਦੇ ਸਨ ਜਦੋਂ ਮੱਕੇ ਹੱਜ ਕਰਨ ਗਏ ਤਾਂ ਤੁਸੀਂ ਜੋ 2022-24 ਵਿਚ ਵੀ 17 ਸਾਲਾਂ ਦੇ ਆਪਣੇ ਆਪ ਨੂੰ ਸੰਤ ਪ੍ਰਿਥੀਪਾਲ ਸਿੰਘ ਜੀ ਦੀ ਚੌਥੀ ਪੀੜ੍ਹੀ ਦੱਸ ਰਹੇ ਹੋ ਇਹ ਵੀ ਇਕ ਝੂਠ ਹੈ। ਮੈਨੂੰ ਕਿਸੇ ਦੀ ਸ਼ਕਲ ਨਾਲ ਕੋਈ ਮਤਲਬ ਨਹੀਂ ਪਰ ਹੁਣ ਜਦੋਂ ਮੈਂ ਤੁਹਾਡੇ ਝੂਠ ਪਕੜਨੇ ਹਨ ਤਾਂ ਤੁਹਾਡੀ ਸ਼ਕਲ ਵੀ ਸਾਹਮਣੇ ਆ ਜਾਂਦੀ ਹੈ। ਸ਼ਕਲੋਂ ਤੁਸੀਂ ਕਿਸੇ ਅਮੀਰ ਘਰਾਣੇ ਨਾਲ ਸਬੰਧਿਤ ਨਹੀਂ ਜਾਪਦੇ। ਤੁਹਾਡੀ ਸ਼ਕਲ ਵੀ ਕਿਸੇ ਗਰੀਬ ਪ੍ਰੀਵਾਰ ਵਾਲੀ ਹੈ। ਨਾ ਤੁਸੀਂ ਸੰਤ ਜੀ ਦੇ ਵਾਲੀ ਵਾਰਸ ਹੋ ਤੇ ਨਾ ਹੀ ਇੰਗਲੈਂਡ ਵਿਚ ਬੈਠੇ ਜੀਵਨ ਦੀਪਕ ਜੀ, ਕਿਉਂਕਿ ਉਹ ਵੀ ਝੂਠ ਹੀ ਬੋਲਦੇ ਹਨ। ਇਸੇ ਸਾਲ 4 ਫਰਵਰੀ ਨੂੰ ਮੈਂ ਉਨ੍ਹਾਂ ਨੂੰ ਲੰਡਨ ਵਿਚ ਮਿਲਣ ਦਾ ਪ੍ਰੋਗਰਾਮ ਬਣਾ ਕੇ ਟਿਕਟ ਬੁੱਕ ਕਰਵਾਈ ਤੇ ਇੱਕ ਯਾ ਦੋ ਫਰਵਰੀ ਨੂੰ ਮਿਲਣ ਦਾ ਸਮਾ ਨੀਯਤ ਕਰਨ ਲਈ ਫੂੰਨ ਕਰਨਾ ਸ਼ੁਰੂ ਕੀਤਾ। ਪਰ ਉਨ੍ਹਾਂ 10-12 ਫਰਵਰੀ ਤਕ ਵੀ ਫੂੰਨ ਦੀ ਘੰਟੀ ਵੱਜੀ ਜਾਣ ਦਿੱਤੀ ਪਰ ਜਵਾਬ ਕੋਈ ਨਾ ਆਇਆ। ਏਹੋ ਕੁੱਝ  ਉਨ੍ਹਾਂ ਸਿਰਦਾਰ ਗੁਰਤੇਜ ਸਿੰਘ ਹੋਰਾਂ ਨਾਲ 10ਕੁ ਸਾਲ ਪਹਿਲਾਂ ਕੀਤਾ। ਸੰਤ ਪ੍ਰਿਥੀਪਾਲ ਸਿੰਘ ਹੋਰਾਂ ਦੀ ਹੱਥ ਲਿਖਤ ਪੋਥੀ ਜੀਵਨ ਦੀਪਕ ਜੀ ਹੋਰਾਂ ਨੇ ਸਿਰਦਾਰ ਗੁਰਤੇਜ ਸਿੰਘ ਹੋਰਾਂ ਦਿਖਾਉਣ ਲਈ ਪ੍ਰੋਗਰਾਮ ਬਣਾਇਆ ਨਾਲ ਦੀ ਨਾਲ ਇਹ ਵੀ ਤਿਹ ਕਰ ਲਿਆ ਗਿਆ ਕਿ ਜੇਕਰ ਪੋਥੀ ਠੀਕ ਲੱਗੀ ਤਾਂ ਮੈਂ ਵਾਜਬ ਮੁੱਲ ਤਾਰ ਕੇ ਤੁਹਾਡੇ ਕੋਲੋਂ ਖਰੀਦ ਲਵਾਂਗਾ। ਪਰ ਹੋਇਆਂ ਉਲਟ ਸੰਤ ਸੱਯਦ ਹੋਰਾਂ ਦੇ ਵਾਰਸਾਂ ਨੇ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਪੋਥੀ ਜਿਲਦ ਬਨ੍ਹਾਉਣ ਲਈ ਲਾਹੌਰ ਭੇਜੀ ਹੋਈ ਹੈ ਤੇ ਹੁਣ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ। ਐਨੀ ਕੀਮਤੀ ਪੋਥੀ ਕਿਸੇ ਕੋਲ ਲਾਹੌਰ ਭੇਜਣੀ, 20-50 ਪੌਂਡ ਬਚਾਉਣ ਵਾਸਤੇ, ਵੀ ਗਲਤ ਬਿਆਨ ਬਾਜੀ ਲੱਗਦੀ ਹੈ।

ਇਕ ਹੋਰ ਵੀਡੀਓ ਵਿਚ ਤੁਸੀਂ ਇਹ ਕਹਿ ਰਹੇ ਹੋ ਕਿ ਮੱਕੇ ਦੇ ਪੀਰ ਨੂੰ ਗੁਰੂ ਨਾਨਕ ਸਾਹਿਬ ਨੇ ਖੜਾਂਵ ਨਿਸ਼ਾਨੀ ਦੇ ਤੌਰ ਤੇ ਦਿੱਤੀ, ਇਹ ਵੀ ਗਲਤ ਹੈ।  ਜੇਕਰ ਖੜਾਂਵਾਂ ਇਕੱਠੀਆਂ ਕਰਨ ਲੱਗੀਏ ਤਾਂ ਦੁਨੀਆਂ ਭਰ ਵਿਚੋਂ ਸੈਂਕੜੇ ਖੜਾਵਾਂ, ਜਿਸ ਨਾਲ ਬਾਬਾ ਨਾਨਕ ਦਾ ਨਾਮ ਜੁੜਦਾ ਹੈ, ਇਕੱਠੀਆਂ ਕੀਤੀਆਂ ਜਾ ਸਕਦੀਆਂ ਹਨ। ਬਾਬਾ ਜੀ ਆਪ ਵੀ ਖੜਾਂਵ ਨਹੀਂ ਸਨ ਪਹਿਨਦੇ। ਇਹ ਗੱਲ ਵੱਢੇ ਡਿੱਢਾਂ ਵਾਲੇ ਸਾਧਾਂ ਨੇ ਚਲਾਈ ਹੈ ਕਿ ਬਾਬਾ ਜੀ ਚਮੜੇ ਦੇ ਨੇੜੇ ਨਹੀਂ ਸਨ ਜਾਂਦੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਬਾਬਾ ਜੀ ਐਨੀਆਂ ਖੜਾਵਾਂ ਆਪਣੇ ਬਸਤੇ ਵਿਚ ਪਾਈ ਫਿਰਦੇ ਸਨ? ਯਾ ਫਿਰ ਖੜਾਂਵ ਦਾ ਮਤਲਬ ਕੋਈ ਹੋਰ ਹੈ। ਬਾਬਾ ਨਾਨਕ ਜੀ ਲੋਕਾਂ ਨੂੰ ਜੁੱਤੀਆਂ ਨਹੀਂ ਸਨ ਵੰਡਦੇ ਫਿਰਦੇ, ਉਹ ਲੋਕਾਂ ਨੂੰ ਗਿਆਨ ਖੜਗ ਦਿੰਦੇ ਸਨ। ਇਸ ਸਾਲ ਫਰਵਰੀ ਵਿਚ ਜਦੋਂ ਲਾਹੋਰ ਗਿਆ ਸਾਂ ਤਾਂ ਉੱਥੋਂ ਦੇ ਪਰੋਫੈਸਰਾਂ ਨੂੰ ਮੇਰਾ ਏਹੋ ਸਵਾਲ ਸੀ। ਡਿਕਸ਼ਨਰੀਆਂ/ਅਰਥਾਲੀਆਂ ਦੇਖਣ ਤੋਂ ਪਤਾ ਲੱਗਿਆ ਕਿ ਕਉਸ ਦਾ ਮਤਲਬ ਖੜਾਂਵ ਹੀ ਨਹੀਂ ਸਗੋਂ ਖਜ਼ਾਨਾ ਵੀ ਹੈ ਤੇ ਇਹ ਅਰਥ ਬਾਬਾ ਜੀ ਦੇ ਪ੍ਰਚਾਰ ਦੌਰਿਆਂ ਨਾਲ ਮੇਲ ਵੀ ਖਾਂਦਾ ਹੈ। ਕਿਉਂਕਿ ਬਾਬਾ ਜੀ ਦੁਨੀਆਂ ਵਿਚ ਗਿਆਨ ਦਾ ਛਿੱਟਾ ਦੇਣ ਗਏ ਸਨ ਨਾ ਕਿ ਜੁੱਤੀਆਂ ਦਾ। ਸਿਮਰ ਸਿੰਘ ਜੀ ਤੁਹਾਨੂੰ ਤਾਂ “ਸਿਰੁ ਧਰਿ ਤਲੀ ਗਲੀ ਮੇਰੀ ਆਉ” ਦੇ ਅਰਥਾਂ ਦਾ ਵੀ ਨਹੀਂ ਪਤਾ। ਜਿਹੜੇ ਵਿਆਕਤੀ ਤੇਰੀਆਂ ਵੀਡੀਓ ਬਣਾ ਬਣਾ ਕੇ ਸ਼ੋਸ਼ਿਲ ਮੀਡੇ ਤੇ ਪਾ ਰਹੇ ਹਨ ਉਹ ਆਪ ਸਿੱਖ ਸਿਧਾਂਤ ਤੋਂ ਖਾਲੀ ਹਨ ਇਸ ਕਰਕੇ ਤੁਸੀਂ ਪ੍ਰਧਾਨ ਮੱਕੜ ਵਰਗੇ ਪ੍ਰਧਾਂਨ ਬਣੇ ਫਿਰਦੇ ਹੋ। ਇਸ ਵਾਰ ਇਤਨਾ ਕਾਫੀ ਹੈ। ਤੁਹਾਡੀਆਂ ਹੋਰ ਵੀਡੀਓ ਸੁਣ ਕੇ ਹੋਰ ਦੱਸ ਦੇਵਾਂਗਾ ਕਿ ਤੁਹਾਨੂੰ ਕੀ ਆਉਂਦਾ ਹੈ ਤੇ ਕੀ ਨਹੀਂ।

ਗੁਰੂ ਦੇ ਪੰਥ ਦਾ ਦਾਸ,

ਗੁਰਚਰਨ ਸਿੰਘ ਜਿਉਣ ਵਾਲਾ # +1 647 966 3132

Leave a Reply

Your email address will not be published. Required fields are marked *