ਟਾਪਫ਼ੁਟਕਲ

ਐਨ.ਜੀ.ਓ ਦੇ ਸਹਿਯੋਗ ਨਾਲ ਜਿਲੇ ਨੂੰ ਸਾਫ ਸੁਥਰਾ ਤੇ ਹਰਾ ਭਰਾ ਬਣਾਇਆ ਜਾਵੇਗਾ – ਡਿਪਟੀ ਕਮਿਸ਼ਨਰ

ਮੁਕਤਸਰ ਸਾਹਿਬ -ਵਣ ਵਿਭਾਗ ਵੱਲੋਂ ਜ਼ਿਲੇ ਦੀਆਂ ਵੱਖ-ਵੱਖ ਐਨ.ਜੀ.,ਓ ਦੇ ਸਹਿਯੋਗ ਨਾਲ ਪਲਾਂਟੇਸ਼ਨ ਕਰਵਾਈ ਗਈ। ਇਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਵਾਟਰ ਵਰਕਸ ਸ੍ਰੀ ਮੁਕਤਸਰ ਸਾਹਿਬ ਵਿਖੇ ਪੌਦਾ ਲਗਾ ਕੇ ਆਪਣੇ ਕਰ ਕਮਰਾ ਨਾਲ ਕੀਤੀ। ਇਸ ਮੌਕੇ ਤੇ ਸ. ਅੰਮ੍ਰਿਤਪਾਲ ਸਿੰਘ ਬਰਾੜ ਵਣ ਮੰਡਲ ਅਫਸਰ,ਐਸ.ਸੀ ਰਿਤੇਸ਼ ਗਰਗ ਵਾਟਰ ਸਪਲਾਈ ਸੈਨੀਟੇਸ਼ਨ ਡਿਪਾਰਟਮੈਂਟ, ਐਸ.ਡੀ.ਓ ਰਮਿੰਦਰਪਾਲ ਸਿੰਘ ਬੇਦੀ, ਵਣ ਭਾਗ ਦੇ ਇੰਚਾਰਜ ਹਰਦੀਪ ਸਿੰਘ ਸ੍ਰੀ ਮੁਕਤਸਰ ਸਾਹਿਬ , ਅਤੇ ਉਨਾਂ ਦਾ ਸਟਾਫ ਵੀ ਹਾਜਰ ਸਨ । ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਆਦੇਸ਼ ਦਿੱਤਾ ਕਿ ਇਸ ਵਾਤਾਵਰਨ ਨੂੰ ਸਾਰੇ ਸਾਫ ਸੁਥਰਾ ਤੇ ਹਰਾ ਭਰਾ ਬਣਾਈਏ। ਇਸ ਉਪਰੰਤ ਸੇਟ ਸਹਾਰਾ ਕਾਲਾਜ ਆਫ ਨਰਸਿੰਗ ਵਿਖੇ ਵਣ ਵਿਭਾਗ ਵੱਲੋਂ ਬਣਾਈ ਨਾਨਕ ਬਗੀਚੀ ਵਿੱਚ 540 ਵੱਖ-ਵੱਖ ਤਰਾਂ ਦੇ ਬੂਟੇ ਲਗਵਾਏ ਗਏ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਮੈਡਮ ਰੇਨੂ ਬਾਲਾ ਅਤੇ ਵਾਈਸ ਪ੍ਰਿੰਸੀਪਲ ਮੈਡਮ ਨਵਜੀਤ ਕੌਰ ਨੇ ਉਹਨਾਂ ਦਾ ਸਵਾਗਤ ਕੀਤਾ। ਇਸ ਤੋਂ ਇਲਾਵਾ ਸੈਂਟ ਸਹਾਰਾ ਕਾਲਜ ਆਫ ਐਜੂਕੇਸ਼ਨ ਵਿਖੇ ਇਸ ਦੇ ਸਬੰਧ ਵਿੱਚ ਕੀਤੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਜੀ ਨੇ ਐਨ.ਜੀ.ਓ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਇਸ ਇਤਿਹਾਸਿਕ ਸ਼ਹਿਰ ਨੂੰ ਅਸੀਂ ਮਿਲ-ਜੁਲ ਕੇ ਹਰਾ ਭਰਾ ਤੇ ਸਾਫ ਸੁਥਰਾ ਬਣਾਉਣਾ ਹੈ ।ਇਸ ਮੌਕੇ ਤੇ ਸੇਟ ਸਹਾਰਾ ਗਰੁੱਪ ਆਫ ਇੰਸਟੀਟਿਊਸ਼ਨ ਦੇ ਚੇਅਰਮੈਨ ਡਾ ਨਰੇਸ਼ ਪਰੂਥੀ ਨੇ ਵਿਸ਼ਵਾਸ ਦਵਾਇਆ ਕਿ ਉਹਨਾਂ ਨਾਲ ਸੰਬੰਧਤ ਸੰਸਥਾਵਾਂ ਚ ਲਗਾਏ ਲਗਭਗ 600 ਬੂਟਿਆਂ ਦੀ ਪੂਰੀ ਦੇਖਭਾਲ ਹੋਵੇਗੀ । ਅੰਤ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਸੰਸਥਾਵਾਂ ਤੇ ਬੱਚਿਆਂ ਨੂੰ ਪੌਦੇ ਵੰਡ ਕੇ ਸਨਮਾਨਿਤ ਕੀਤਾ ਗਿਆ ।ਇਨਾ ਸੰਸਥਾਵਾਂ ਵਿੱਚ ਨਿਰਧਨ ਵਿਦਿਆਰਥੀ ਵਿਕਾਸ ਸਭਾ , ਸੰਕਲਪ ਐਜੂਕੇਸ਼ਨ ਵੈਲਫੇਅਰ ਸੋਸਾਇਟੀ ,ਮਾਨਸ ਕੀ ਜਾਤ ਸਭੇ ਏਕ ਸੇਵਾ ਸੁਸਾਇਟ, ਦਸ਼ਮੇਸ਼ ਹਰਿਆਵਲ ਲਹਿਰ ਸ਼ਿਵਾਲਿਕ ਸਕੂਲ ਆਈਕੋਨਿਕ ਸਕੂਲ ਸ੍ਰੀ ਮੁਕਤਸਰ ਸਾਹਿਬ ਸੈਂਟ ਸਹਾਰਾ ਕਾਲਜ ਆਫ ਨਰਸਿੰਗ ਸ਼ਾਮਿਲ ਸਨ ਸ਼ਾਮਿਲ ਸਨ ਅੰਤ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਸੰਦੀਪ ਕਟਾਰੀਆ ਨੇ ਧੰਨਵਾਦ ਕਿਹਾ ਕੀਤਾ ।ਇਸ ਮੌਕੇ ਤੇ ਜ਼ਿਲਾ ਐਨ.ਜੀ.ਓ ਕੋਆਰਡੀਨੇਟਰ ਡਾ ਸੁਖਦੇਵ ਸਿੰਘ ਗਿੱਲ ਨੇ ਦੱਸਿਆ ਕਿ ਮਲੋਟ ,ਲੰਬੀ, ਗਿੱਦੜਬਾਹਾ ਵਿਖੇ ਤਕਰੀਬਨ 2000 ਬੂਟੇ ਲੱਗ ਚੁੱਕੇ ਹਨ ਜਿੰਨਾ ਵਿੱਚੋਂ 600 ਬੂਟੇ ਮਲੋਟ 700 ਬੂਟੇ ਗਿੱਦੜਬਾਹਾ ਅਤੇ ਤਕਰੀਬਨ ਲਗਭਗ 450 ਬੂਟੇ ਲੰਬੀ ਵਿਖੇ ਸੁਰੱਖਿਤ ਥਾਵਾਂ ਤੇ ਸੁਰਖਿਤ ਥਾਵਾਂ ਤੇ ਲਗਵਾਇਆ ਹਨ। ਜਿਨਾਂ ਦੀ ਸਾਂਭ ਸੰਭਾਲ ਪੂਰੇ ਪੁੱਤਰਾ ਵਾਂਗ ਕੀਤੀ ਜਾਵੇਗੀ ।ਇਹ ਬੂਟੇ ਜਿੱਥੇ ਲੱਗੇ ਹਨ ਉੱਥੇ ਪਾਣੀ ਦਾ ਪੂਰਾ ਪ੍ਰਬੰਧ ਹੈ ਅਤੇ ਉਸ ਦੀ ਚਾਰ ਦੁਆਰੀ ਵੀ ਪੂਰੀ ਕੀਤੀ ਹੋਈ ਹੈ।

Leave a Reply

Your email address will not be published. Required fields are marked *