ਗੁਰੂ ਤੇਗ ਬਹਾਦੁਰ ਪਬਲਿਕ ਸਕੂਲ ਹਜ਼ਾਰਾ ਵਿਖੇ ਪਹਿਲੀ ਵਾਰ ਬਹੁਤ ਵੱਡੇ ਪੱਧਰ ਤੇ ਕਬੱਡੀ ਦੇ ਤਿੰਨ ਰੋਜ਼ਾ ਟੂਰਨਾਮੈਂਟ ਦੀ ਸ਼ੁਰੂਆਤ
ਅੱਜ ਗੁਰੂ ਤੇਗ ਬਹਾਦੁਰ ਪਬਲਿਕ ਸਕੂਲ ਹਜ਼ਾਰਾ ਵਿਖੇ ਪਹਿਲੀ ਵਾਰ ਬਹੁਤ ਵੱਡੇ ਪੱਧਰ ਤੇ C.B.S.E. CLUSTER XVIII ਕਬੱਡੀ (ਲੜਕੀਆਂ )ਦੇ ਤਿੰਨ ਰੋਜ਼ਾ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ। ਇਸ ਟੂਰਨਾਮੈਂਟ ਦਾ ਉਦਘਾਟਨ ਸਤਿਕਾਰਯੋਗ ਸ:ਗੁਰਪ੍ਰਤਾਪ ਸਿੰਘ ਜੀ ਵਡਾਲਾ EX. M.L.A ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਅਰਦਾਸ ਅਤੇ ਸ਼ਬਦ “ਦੇਹਿ ਸ਼ਿਵਾ ਬਰ ਮੋਹਿ ਇਹ ਹੈ ” ਗਾਇਨ ਨਾਲ ਹੋਈ ਅਤੇ ਗਿੱਧੇ ਅਤੇ ਭੰਗੜੇ ਨੇ ਵੀ ਆਪਣਾ ਖ਼ੂਬ ਰੰਗ ਬੰਨਿਆ । ਸਕੂਲ ਦੇ ਬੱਚਿਆਂ ਨੇ ਮਾਸ ਪੀਟੀ ਅਤੇ ਮਾਰਚ ਪਾਸਟ ਕਰਕੇ ਸਾਰਿਆਂ ਦਰਸ਼ਕਾਂ ਦੇ ਮਨਾਂ ਵਿੱਚ ਜੋਸ਼ ਭਰ ਦਿੱਤਾ। ਅਜਿਹੇ ਖੁਸ਼ੀ ਦੇ ਮੌਕੇ ਤੇ ਗੁਬਾਰੇ ਵੀ ਛੱਡੇ ਗਏ ਅਤੇ ਬੱਚਿਆਂ,ਮਹਿਮਾਨਾਂ ਲਈ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਡੀ ਆਰ ਵੀ ਡੀ ਏ ਵੀ ਪਬਲਿਕ ਸਕੂਲ ਫਿਲੌਰ ਜਲੰਧਰ, ਸੇਂਟ ਸੋਲਜ਼ਰ ਇਲਾਈਟ ਕੋਨਵੇਂਟ ਸਕੂਲ ਜੰਡਿਆਲਾ ਗੁਰੂ, ਐਸ. ਐਚ. ਐਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਡਾਬਾ ਰੋਡ ਲੁਧਿਆਣਾ, ਸ਼ਿਵ ਚੰਦ ਪਬਲਿਕ ਹਾਈ ਸਕੂਲ ਨਵਾਂਸ਼ਹਿਰ, ਮਾਤਾ ਗੁਜਰੀ ਕੋਨਵੇਂਟ ਸਕੂਲ ਤਰਨ ਤਾਰਨ, ਡਿਪਸ ਸਕੂਲ ਜਲੰਧਰ ਰੋਡ ਅੰਮ੍ਰਿਤਸਰ, ਡਿਪਸ ਸਕੂਲ ਨੂਰਮਹਿਲ ਜਲੰਧਰ, ਸੇਂਟ ਕਬੀਰ ਗੁਰੂਕੁਲ ਪਿੰਡ ਬਾਘੇ ਕੇ ਜਲਾਲਾਬਾਦ, ਡੀਵਾਇਨ ਵਿਲ ਪਬਲਿਕ ਸਕੂਲ ਬਟਾਲਾ ਗੁਰਦਾਸਪੁਰ, ਨਨਕਾਣਾ ਸਾਹਿਬ ਪਬਲਿਕ ਸਕੂਲ ਲੁਧਿਆਣਾ ਅਤੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਜਲੰਧਰ ਦੀਆਂ ਕਬੱਡੀ (ਲੜਕੀਆਂ) ਦੀਆਂ ਵੱਖ -ਵੱਖ ਟੀਮਾਂ ਨੇ ਭਾਗ ਲਿਆ।
ਇਸ ਮੌਕੇ ਤੇ ਸ:ਗੁਰਪ੍ਰਤਾਪ ਸਿੰਘ ਜੀ ਨੇ ਸਕੂਲ ਵਲੋਂ ਕੀਤੇ ਜਾਣ ਵਾਲੇ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਆਖਿਆ ਕਿ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਪ੍ਰਬੰਧਕਾਂ ਦਾ ਇਸ ਪੇਂਡੂ ਖੇਤਰ ਵਿੱਚ ਇਸ ਸਕੂਲ ਨੂੰ ਚਲਾਉਣ ਦਾ ਮੰਤਵ ਪੇਂਡੂ ਖੇਤਰ ਵਿੱਚ ਮਿਆਰੀ ਵਿੱਦਿਆ ਦੇਣ ਦੇ ਨਾਲ ਨਾਲ ਆਪਣੇ ਆਉਣ ਵਾਲੇ ਵਾਰਿਸਾਂ ਨੂੰ ਆਪਣੇ ਧਾਰਮਿਕ ਅਤੇ ਇਤਿਹਾਸਿਕ ਵਿਰਸੇ ਪ੍ਰਤੀ ਜਾਗਰੂਕ ਕਰਨਾ ,ਤੰਦਰੁਸਤ ਜੀਵਨ ਲਈ ਖੇਡਾਂ ,ਪੰਜਾਬੀ ਸਭਿਆਚਾਰ ਨੂੰ ਸਾਂਭਣ ਲਈ ਉਪਰਾਲੇ ,ਸਫ਼ਲ ਜੀਵਨ ਲਈ ਵੱਖ -ਵੱਖ ਖੇਤਰ ਦੀ ਟ੍ਰੇਨਿੰਗ ਦੇ ਕੇ ਹਰ ਪੱਖੋਂ ਕਾਮਯਾਬੀ ਦੇ ਰਾਹ ਦੀ ਸੇਧ ਦੇਣਾ ਹੈ। ਅੱਜ ਦਾ ਇਹ ਉਪਰਾਲਾ ਵੀ ਉਸੀ ਮੰਤਵ ਦੀ ਇਕ ਕੜੀ ਹੈ। ਇਸਤੋਂ ਬਾਦ ਸ: ਗੁਰਪ੍ਰਤਾਪ ਸਿੰਘ ਜੀ ਵਡਾਲਾ ਅਤੇ ਸਪੋਰਟਸ ਕੋਰਡੀਨੇਟਰ ਅਮਨਦੀਪ ਸਿੰਘ ਕੋਂਡਲ ਜੀ ਨੂੰ ਸਕੂਲ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਸਕੂਲ ਸਕੱਤਰ ਸ: ਸੁਰਜੀਤ ਸਿੰਘ ਜੀ ਚੀਮਾ ,ਡਾਇਰੈਕਟਰ ਸ਼੍ਰੀਮਤੀ ਨਿਸ਼ਾ ਮੜੀਆ ਜੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਮਿਤਾਲ ਕੌਰ ਜੀ ਨੇ ਬੱਚਿਆਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਉਹਨਾਂ ਨੂੰ ਖੇਡ ਨੂੰ ਖੇਡ ਦੇ ਜ਼ਜ਼ਬੇ ਨਾਲ ਖੇਡਣ ਲਈ ਪ੍ਰੇਰਿਆ।
ਸ: ਸੁਰਜੀਤ ਸਿੰਘ ਜੀ ਚੀਮਾ ਨੇ ਸਪੋਰਟਸ ਮੀਟ ਵਿੱਚ ਆਏ ਹੋਏ ਮੁਖ ਮਹਿਮਾਨ ਸ: ਗੁਰਪ੍ਰਤਾਪ ਸਿੰਘ ਜੀ ਵਡਾਲਾ, ਇਲਾਕੇ ਦੇ ਪਤਵੰਤੇ ਸੱਜਣ, ਬੱਚਿਆਂ ਦੇ ਮਾਪਿਆਂ ਨੂੰ ਜੀ ਆਇਆ ਕਹਿੰਦੇ ਹੋਏ ਉਹਨਾਂ ਦੇ ਆਉਣ ਤੇ ਧੰਨਵਾਦ ਕੀਤਾ।
ਇਸ ਮੌਕੇ ਤੇ ਗੁਰੂ ਤੇਗ ਬਹਾਦਰ ਐਜੂਕੇਸ਼ਨਲ ਟਰੱਸਟ ਦੇ ਟਰੱਸਟੀ ਸ: ਜਸਵਿੰਦਰ ਸਿੰਘ ਸਰੋਆ,ਸ: ਜਸਵਿੰਦਰ ਸਿੰਘ ਧੋਗੜੀ, ਸ: ਹਰਸ਼ਰਨ ਸਿੰਘ ਜੀ ਚੀਮਾ ,ਸ: ਰਾਜਵੀਰ ਸਿੰਘ ਅਤੇ ਇਲਾਕੇ ਦੇ ਪਤਵੰਤੇ,ਸ: ਕੁਲਵਿੰਦਰ ਸਿੰਘ ਜੀ ਚੀਮਾ, ਸਹਿਜਪ੍ਰੀਤ ਸਿੰਘ , ਮਹਿੰਗਾ ਸਿੰਘ (ਹਜ਼ਾਰਾ),ਸਤਪਾਲ ਸਿੰਘ (ਜੋਹਲ) ,ਲਖਬੀਰ ਸਿੰਘ (ਜੋਹਲ) ,ਸਰਵਿੰਦਰ ਸਿੰਘ (ਢੱਡਾ), ਸ: ਪਰਮਿੰਦਰ ਸਿੰਘ , ਅਮਰਜੀਰ ਸਿੰਘ ਜੀ (ਕਿਸ਼ਨਪੁਰਾ ), ਜਸਵਿੰਦਰ ਸਿੰਘ (ਹਰਦੀਪ ਨਗਰ )ਵੀ ਹਾਜ਼ਰ ਸਨ। ਇਸ ਮੌਕੇ ਤੇ ਡਿਸਟ੍ਰਿਕਟ ਸਪੋਰਟਸ ਕੋਰਡੀਨੇਟਰ ਅਮਨਦੀਪ ਸਿੰਘ ਕੌਂਡਲ ,CBSE ਓਬਜ਼ਰਵਰ ਨਿਰਮਲ ਸਿੰਘ , ਸੁਰਿੰਦਰ ਸਿੰਘ , ਔਫ਼ਿਸ਼ਿਅਲ ਮੇਮ੍ਬਰਸ ,ਨਵਜੀਤ ਕੌਰ ,ਪ੍ਰਭਜੋਤ ਕੌਰ ,ਤਲਵਿੰਦਰ ਸਿੰਘ ,ਮਨਜੀਤ ਸਿੰਘ ਅਤੇ ਯੋਗਰਾਜ ਜੀ ਸਾਰੇ ਕਬੱਡੀ ਮੈਚਾਂ ਦੀ ਨਿਗਰਾਨੀ ਕਰ ਰਹੇ ਸਨ।