ਆਈਕੋਨਿਕ ਇੰਟਰਨੈਸ਼ਨਲ ਸਕੂਲ ਨੂੰ ਸੀ.ਬੀ.ਐਸ.ਈ (ਦਿੱਲੀ) ਤੋਂ ਮਿਲੀ ਮਾਨਤਾ
ਪ੍ਰਸਿੱਧ ਵਿਦਿਅਕ ਸ਼ਾਸਤਰੀ ਸਵ. ਸ੍ਰੀ ਮੰਗਤ ਰਾਮ ਪਰੂਥੀ ਜੀ ਦੇ ਸੁਪਨੇ ਨੂੰ ਪੂਰਾ ਕਰਦਿਆਂ ਸ਼ਿਵਾਲਿਕ ਪਬਲਿਕ
ਫਾਊਂਡੇਸ਼ਨ ਸੰਸਥਾ ਵੱਲੋਂ ਕੁਝ ਸਾਲ ਪਹਿਲਾਂ 7 ਏਕੜ ਜਗਾ ਵਿੱਚ ਮਲੋਟ ਰੋਡ ਸ਼੍ਰੀ ਮੁਕਤਸਰ ਸਾਹਿਬ ਵਿਖੇ ਬਣਾਏ
ਆਈਕੋਨਿਕ ਇੰਟਰਨੈਸ਼ਨਲ ਸਕੂਲ ਨੂੰ ਸੀ.ਬੀ.ਐਸ.ਈ ਦਿੱਲੀ ਵੱਲੋਂ ਐਫੀਲੀਏਸ਼ਨ ਨੰਬਰ-1631553 ਮਿਤੀ
01-01-2025 ਰਾਹੀਂ ਮਾਨਤਾ ਦੇ ਦਿੱਤੀ ਗਈ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ
ਸਾਗਰ ਪਰੂਥੀ ਅਤੇ ਪ੍ਰਿੰਸੀਪਲ ਸ੍ਰੀ ਵਨੀਤ ਭਾਰਤਵਾਜ਼ ਵੱਲੋਂ ਦੱਸਿਆ ਗਿਆ ਕਿ ਸੀ.ਬੀ.ਐਸ.ਈ ਵੱਲੋਂ ਇਹ ਸਕੂਲ
ਨੂੰ ਮਾਨਤਾ ਲਈ 11-11-2024 ਨੂੰ ਇੱਕ ਉੱਚ ਪੱਧਰੀ ਟੀਮ ਵੱਲੋਂ ਸਕੂਲ ਦੀ ਇੰਸਪੈਕਸ਼ਨ ਕਰਵਾਈ ਗਈ ਸੀ।
ਟੀਮ ਵੱਲੋਂ ਸਕੂਲ ਵਿੱਚ ਬੱਚਿਆ ਦੀ ਉੱਚ ਕੋਟੀ ਦੀ ਪੜ੍ਹਾਈ, ਵਧੀਆ ਇੰਨਫਰਾਸਟਰਕਚਰ, ਵਧੀਆ ਸਪੋਰਟਸ
ਕੰਪਲੈਕਸ ਅਤੇ ਮੈਨੇਜਮੈਂਟ ਵੱਲੋਂ ਬੱਚਿਆਂ ਦੀ ਪੜ੍ਹਾਈ ਦੇ ਨਾਲ ਉਨਾਂ ਦੇ ਸਰਬ-ਉੱਚ ਵਿਕਾਸ ਲਈ ਕੀਤੇ ਜਾ ਰਹੇ
ਉਪਰਾਲਿਆਂ ਨੂੰ ਦੇਖਦਿਆਂ ।ਇਸ ਟੀਮ ਨੇ ਸੀ.ਬੀ.ਐਸ.ਈ ਨੂੰ ਇਸ ਸਕੂਲ ਨੂੰ ਮਾਨਤਾ ਦੇਣ ਦੀ ਸਿਫਾਰਿਸ਼ ਕੀਤੀ
ਸੀ । ਇਸ ਮਾਨਤਾ ਲਈ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ.ਨਰੇਸ਼ ਪਰੂਥੀ ਤੇ ਪ੍ਰਧਾਨ ਰਾਕੇਸ਼ ਕੁਮਾਰ ਪਰੂਥੀ
ਤੇ ਸ਼ਿਵਾਲਿਕ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਕੁਸਮ ਪਰੂਥੀ ਅਤੇ ਸੰਤ ਸਹਾਰਾ ਗਰੁੱਪ ਆਫ
ਇੰਸਟੀਟਿਊਟ ਦੇ ਡਾਇਰੈਕਟਰ ਸ਼੍ਰੀਮਤੀ ਸਪਨਾ ਪਰੂਥੀ ਨੇ ਪ੍ਰਿੰਸੀਪਲ ਅਤੇ ਸਟਾਫ ਨੂੰ ਵਧਾਈ ਦਿੱਤੀ ਹੈ। ਇਥੇ
ਵਰਨਨ ਯੋਗ ਹੈ ਕਿ ਕੁਝ ਸਾਲ ਪਹਿਲਾਂ ਖੁੱਲਿਆ ਇਹ ਸਕੂਲ ਇਲਾਕੇ ਦਾ ਪਹਿਲਾ ਸਕੂਲ ਹੈ ਜੋ ਪੂਰੀ ਫੁੱਲੀ ਏਸੀ
ਹੈ ਅਤੇ ਐਜੂਕੇਸ਼ਨ ਦੀ ਕੁਆਲਿਟੀ ਬਣਾ ਕੇ ਰੱਖਣ ਲਈ 30 ਬੱਚਿਆਂ ਤੋਂ ਵੱਧ ਕਿਸੇ ਕਲਾਸ ਵਿੱਚ ਦਾਖਲਾ ਨਹੀਂ
ਕਰਦਾ ।