ਚੰਡੀਗੜ ਮੇਅਰ ਚੌਣ ਵਿੱਚ ‘ਆਪ’ ਅਤੇ ਕਾਂਗਰਸ ਤੇ ਭਾਰੂ ਰਹੀ ਭਾਜਪਾ: ਬਲੀਏਵਾਲ

ਭਾਜਪਾ ਦੇ ਸੂਬਾ ਬੁਲਾਰੇ ਬਲੀਏਵਾਲ ਦਾ ਕਹਿਣਾ ਹੈ ਕਿ ਬੇਸ਼ੱਕ ਪੰਜਾਬ ਦੇ ਲੋਕਾਂ ਨੇ ਲੋਕ ਸਭਾ ਚੋਣਾਂ ‘ਚ ਕਾਂਗਰਸ ਨੂੰ 7 ਸੀਟਾਂ ‘ਤੇ ਜਿੱਤ ਦਿਵਾਈ ਪਰ ਕਾਂਗਰਸ ਅਤੇ ‘ਆਪ’ ਦੀ ਏਕਤਾ ਹੁਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਬੇਨਕਾਬ ਹੋ ਗਈ ਹੈ, ਜਿਸ ਦਾ ਸਿੱਧਾ ਅਸਰ 2027 ਦੀ ਪੰਜਾਬ ਵਿਧਾਨ ਸਭਾ ਚੋਣਾਂ ‘ਤੇ ਪਵੇਗਾ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮੇਅਰ ਦੀ ਚੋਣ ਸਮੇਂ ਐਲਾਨ ਕੀਤਾ ਸੀ ਕਿ ਭਾਵੇਂ ਕਾਂਗਰਸ ਅਤੇ ਆਮ ਪਾਰਟੀ ਇੰਡਿਆ ਗਠਜੋੜ ਰਾਹੀਂ ਇੱਕ ਮੰਚ ‘ਤੇ ਹਨ ਪਰ ਕਾਂਗਰਸ ਦਾ ‘ਆਪ’ ਪਾਰਟੀ ਨਾਲ ਨਾ ਕਦੇ ਕੋਈ ਸਬੰਧ ਸੀ, ਨਾ ਹੈ ਅਤੇ ਨਾ ਕਦੇ ਰਹੇਗਾ। ਪਰ ਚੰਡੀਗੜ੍ਹ ਮੇਅਰ ਚੋਣ ਵਿੱਚ ਉਨ੍ਹਾਂ ਦਾ ਦਾਅਵਾ ਝੂਠਾ ਸਾਬਤ ਹੋਇਆ। ਕਾਂਗਰਸ ਪਾਰਟੀ ਵੱਲੋਂ ਮੇਅਰ ਚੋਣ ਸਮੇਂ ਆਪਣਾ ਉਮੀਦਵਾਰ ਨਾ ਉਤਾਰਨਾ ਅਤੇ ਮੇਅਰ ਚੋਣ ਲਈ ‘ਆਪ’ ਪਾਰਟੀ ਨੂੰ ਸਮਰਥਨ ਦੇਣਾ ਸਾਫ਼ ਜ਼ਾਹਰ ਕਰਦਾ ਹੈ ਕਿ ਪੰਜਾਬ ਵਿੱਚ ਵੀ ਕਾਂਗਰਸ ਅਤੇ ਸੱਤਾਧਾਰੀ ਧਿਰ ਲੋਕਾਂ ਨੂੰ ਗੁੰਮਰਾਹ ਕਰਕੇ ਆਪਣਾ-ਆਪਣਾ ਉੱਲੂ ਸਿੱਧਾ ਕਰਨ ਵਿੱਚ ਲਗੇ ਹੁਏ ਹਨ। ਇਸ ਸੱਚਾਈ ਦਾ ਪਰਦਾਫਾਸ਼ ਹੋਣ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮੇਅਰ ਚੋਣਾਂ ਨੂੰ ਲੈ ਕੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਕਾਂਗਰਸੀ ਉਮੀਦਵਾਰ ਹੁਣ ਇਹ ਸੋਚਣ ਲਈ ਮਜਬੂਰ ਹਨ ਕਿ ਕੀ ਅੰਮ੍ਰਿਤਸਰ ਵਿੱਚ ਵੀ ਮੇਅਰ ਚੋਣਾਂ ਨੂੰ ਲੈ ਕੇ ਕੋਈ ਫ੍ਰੈਂਡਲੀ ਮੈਚ ਤਾਂ ਨਹੀਂ ਖੇਡਿਆ ਗਿਆ ਹੈ। ਬਲੀਏਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਮੇਅਰ ਦੇ ਚੰਡੀਗੜ੍ਹ ਨਗਰ ਨਿਗਮ ਦੀ ਵਾਗਡੋਰ ਸੰਭਾਲਣ ਨਾਲ ਚੰਡੀਗੜ੍ਹ ਦੇ ਵਿਕਾਸ ਨੂੰ ਨਵੀਂ ਗਤੀ ਮਿਲੇਗੀ। ਦੁਨੀਆ ਭਰ ‘ਚ ਖਾਸ ਪਛਾਣ ਰੱਖਣ ਵਾਲੇ ਸਿਟੀ ਬਿਊਟੀਫੁੱਲ ਦੇ ਨਾਂ ਨੂੰ ਬਰਕਰਾਰ ਰੱਖਣ ਅਤੇ ਸੁਧਾਰਨ ‘ਚ ਕਈ ਅਹਿਮ ਫੈਸਲੇ ਲੋਕਾਂ ਲਈ ਕਾਫੀ ਫਾਇਦੇਮੰਦ ਹੋਣਗੇ।