ਓਲੰਪੀਅਨ ਸੁੱਚਾ ਸਿੰਘ ਨੂੰ ਮਿਲਿਆ ਅਰਜਨਾ ਐਵਾਰਡ
ਜਲੰਧਰ -ਏਸ਼ੀਅਨ ਖੇਡਾਂ ਦੇ ਰਿਕਾਰਡ ਹੋਲਡਰ ਜੇਤੂ ਦੋੜਾਕ ਅਤੇ ਗਰੇਟ ਸਪੋਰਟਸ ਕਲਚਰਲ ਕਲੱਬ (ਇੰਡੀਆ) ਦੇ ਚੇਅਰਮੈਨ ਓਲੰਪੀਅਨ ਸ: ਸੁੱਚਾ ਸਿੰਘ ਨੂੰ ਅੱਜ 17 ਜਨਵਰੀ ਰਾਸ਼ਟਰਪਤੀ ਭਵਨ ਦਿੱਲੀ ਵਿਖੇ ਲਾਈਫ ਟਾਈਮ ਅਚੀਵਮੈਂਟ ” ਅਰਜੁਨਾ ਅਵਾਰਡ” ਦੇ ਨਾਲ ਸਨਮਾਨਿਤ ਕੀਤਾ ਗਿਆ । ਜਿਕਰਯੋਗ ਹੈ ਕਿ ਇਹ ਐਵਾਰਡ ਇਹਨਾਂ ਨੂੰ ਕਰੀਬ 50 ਸਾਲ ਦੇ ਵੱਕਫੇ ਮਗਰੋਂ ਮਿਲਿਆ ਹੈ।
ਏਸ਼ੀਅਨ ਗੋਲਡ ਸਟਾਰ ਰਿਕਾਰਡ ਹੋਲਡਰ ਦੋੜਾਕ ਸੁੱਚਾ ਸਿੰਘ ਨੇ, ਸੰਨ 1970 ਦੀਆਂ 6ਵੀਆਂ ਏਸ਼ੀਆਈ ਖੇਡਾਂ ਜੋ ਬੈਂਕੋਕ ਵਿਖੇ ਹੋਈਆਂ ਸਨ, ਉਸ ਵਿੱਚੋਂ 4×400 ਮੀਟਰ ਦੀ ਰੀਲੇਅ ਚ’ ਸਿਲਵਰ ਮੈਡਲ ਅਤੇ 400 ਮੀਟਰ ਦੀ ਫਰਾਟਾ ਦੌੜ ਵਿਚੋਂ ਬਰਾਊਨਜ ਮੈਡਲ ਜਿੱਤਿਆ ਸੀ। ਜਿਸ ਮਗਰੋਂ ਤਹਿਰਾਨ (ਇਰਾਨ) ਵਿਖੇ ਹੋਈਆਂ 7ਵੀਆਂ ਏਸ਼ੀਆਈ ਖੇਡਾਂ ਵਿਚੋਂ ਮੁੱੜ 4×400 ਮੀਟਰ ਦੀ ਰੀਲੇਅ ਦੌੜ ਚ’ ਸਿਲਵਰ ਮੈਡਲ ਜਿੱਤ ਕੇ ਦੇਸ਼ ਅਤੇ ਪੰਜਾਬ ਦਾ ਮਾਣ ਵਧਾਇਆ ।
1973 ਵਿਚ ਹੋਈ ਪਹਿਲੀ ਏਸ਼ੀਆਈ ਅਥਲੈਟਿਕ ਚੈਂਪੀਅਨਸ਼ਿਪ ਫਿਲਪੀਨ ਦੇ ਸ਼ਹਿਰ ਮਨੀਲਾ ਵਿਖੇ ਭਾਰਤ ਵਲੋਂ ਭਾਗ ਲਿਆ ਅਤੇ ਫਿਰ 1975 ਦੀ ਦੂਜੀ ਏਸ਼ੀਆਈ ਅਥਲੈਟਿਕ ਚੈਂਪੀਅਨਸ਼ਿਪ ਸਿਓਲ (ਦੱਖਣੀ ਕੋਰੀਆ) ਵਿਚ ਰਿਲੇਅ ਟੀਮ ਨੇ 4×400 ਮੀਟਰ ਦੀ ਰੀਲੇਅ ਦੌੜ ਵਿੱਚ 3: 08 : 2 ਮਿੰਟ ਦਾ ਨਵਾਂ ਰਿਕਾਰਡ ਬਣਾ ਕੇ ਗੋਲਡ ਮੈਡਲ ਹਾਸਿਲ ਕੀਤਾ।
ਉਸ ਵੇਲੇ ਦੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਜੀ ਨੇ ਵੀ ਜੇਤੂ ਟੀਮ ਨੂੰ ਵਧਾਈ ਦਿੱਤੀ ਸੀ।
ਇਨ੍ਹਾਂ ਤੋਂ ਇਲਾਵਾ ਸੁੱਚਾ ਸਿੰਘ ਦੀਆਂ ਕੌਮਾਂਤਰੀ ਪੱਧਰ ਦੀਆਂ ਹੋਰ ਅਨੇਕਾਂ ਪ੍ਰਾਪਤੀਆਂ ਹਨ, ਜਿਨ੍ਹਾਂ ਨਾਲ ਉਸ ਨੇ ਦੇਸ਼ ਦੇ ਤਿਰੰਗੇ ਨੂੰ 14 ਅਲੱਗ – ਅਲੱਗ ਮੁਲਕਾਂ ਵਿਚ ਝੁਲਾ ਕੇ ਦੇਸ਼ ਦਾ ਮਾਣ ਵਧਾਇਆ। ਭਾਵੇਂ ਸਮੇਂ ਦੀਆਂ ਸਰਕਾਰਾਂ ਨੇ , ਖੇਡਾਂ ਦੇ ਸਰਵ ਉੱਚ ਪੁਰਸਕਾਰ ਅਰਜੁਨ ਐਵਾਰਡ ਨਾਲ ਸਨਮਾਨਿਤ ਨਹੀਂ ਕੀਤਾ ਗਿਆ ਸੀ।
ਪਰ ਅੱੱਜ ਕਰੀਬ ਪੰਜਾਂ ਦਹਾਕਿਆਂ ਮਗਰੋਂ ਅਵਾਰਡੀ ਬੂਟੇ ਨੂੰ ਪਏ ਬੂਰ ਮਗਰੋਂ ਓਲੰਪੀਅਨ ਸੁੱਚਾ ਸਿੰਘ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਨੂੰ ਭਲਾਉਣਾ ਲਈ ਲਾਈਫ ਟਾਈਮ ਅਚੀਵਮੈਂਟ ” ਅਰਜੁਨਾ ਅਵਾਰਡ” ਦੇ ਸਨਮਾਨਿਤ ਕਰਨ ਵਾਸਤੇ ਮੌਕੇ ਦੀ ਕੇਂਦਰੀ ਸਰਕਾਰ ਤਹਿ ਦਿਲੋਂ ਧੰਨਵਾਦੀ ਹਾਂ।
ਉੱਕਤ ਗੱਲ ਦਾ ਜ਼ਿਕਰ ਸਾਂਝੇ ਤੌਰ ਤੇ ਗ੍ਰੇਟ ਸਪੋਰਟਸ ਕਲੱਬ ਇੰਡੀਆ ਦੇ ਫਾਊਂਡਰ ਪ੍ਰਧਾਨ ਨਵਦੀਪ ਸਿੰਘ ਸਹੋਤਾ, ਵਾਈਸ ਚੇਅਰਮੈਨ ਭਗਵੰਤ ਸਿੰਘ, ਸੂਬਾ ਪ੍ਰਧਾਨ ਇਕਬਾਲ ਸਿੰਘ ਰੰਧਾਵਾ,ਐਨ ਆਰ ਆਈ ਵਿੰਗ ਪ੍ਰਧਾਨ ਕੁਲਦੀਪ ਸਿੰਘ ਚਾਹਲ ਵਲੋਂ ਪੀ.ਆਰ.ਓ. ਅਮਰਿੰਦਰ ਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਬੇਸ਼ੱਕ ਅਵਾਰਡ ਮਿਲਣ ਵਿਚ ਖਾਸੀ ਦੇਰੀ ਹੋਈ ਹੈ ਪ੍ਰੰਤੂ ਗਾਹੇ – ਬਗਾਹੇ ਅਣਗੋਲੇ ਉਭਰਦੇ ਖਿਡਾਰੀਆਂ ਲਈ ਇਕ ਪ੍ਰੇਰਨਾ ਦੇ ਸਰੋਤ ਵਜੋਂ ਹੋਰ ਹੰਬਲਾ ਮਾਰਨ ਦਾ ਜੱਜਬਾ ਪੈਦਾ ਕਰਨ ਲਈ ਮੀਲ ਪੱਥਰ ਸਾਬਿਤ ਹੋਵੇਗਾ।