ਟਾਪਪੰਜਾਬ

ਅਕਾਲੀ ਦਲ ਦੀ ਹਾਈ-ਪਾਵਰ ਕਮੇਟੀ, ਮਲੂਕਾ ਨੇ ਕਿਹਾ – ‘ਆਪ’ ਸਰਕਾਰ ਖਡੂਰ ਸਾਹਿਬ ਦੇ 16,500 ਏਕੜ ਦੇ ਨੁਕਸਾਨ ਦਾ ਤੁਰੰਤ ਮੁਆਵਜ਼ਾ ਦੇਵੇ

ਤਰਨ ਤਾਰਨ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪੀੜਤਾਂ ਦੀਆਂ ਮੁਸ਼ਕਿਲਾਂ ਦਾ ਜਾਇਜ਼ਾ ਲੈਣ ਲਈ ਗਠਿਤ ਕੀਤੀ ਗਈ ਉੱਚ-ਪੱਧਰੀ ਹਾਈ-ਪਾਵਰ ਕਮੇਟੀ ਨੇ ਅੱਜ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦਾ ਦੌਰਾ ਕੀਤਾ। ਪਾਰਟੀ ਦੇ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਕਮੇਟੀ ਨੇ ਖਡੂਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਪੀੜਤ ਕਿਸਾਨਾਂ ਅਤੇ ਸਥਾਨਕ ਲੋਕਾਂ ਨਾਲ ਮੁਲਾਕਾਤ ਕਰਕੇ ਨੁਕਸਾਨ ਦੇ ਵੇਰਵੇ ਇਕੱਠੇ ਕੀਤੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਕੰਦਰ ਸਿੰਘ ਮਲੂਕਾ ਨੇ ਕਿਹਾ, “ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦੇ ਹੁਕਮਾਂ ਅਨੁਸਾਰ ਅਸੀਂ ਅੱਜ ਇੱਥੇ ਜ਼ਮੀਨੀ ਹਕੀਕਤ ਦੇਖਣ ਆਏ ਹਾਂ। ਇੱਥੇ ਆ ਕੇ ਪਤਾ ਲੱਗਾ ਹੈ ਕਿ ‘ਆਪ’ ਸਰਕਾਰ ਪੂਰੀ ਤਰ੍ਹਾਂ ਗਾਇਬ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੇ ਹਾਲ ‘ਤੇ ਛੱਡ ਦਿੱਤਾ ਗਿਆ ਹੈ। ਸਾਨੂੰ ਪਤਾ ਲੱਗਾ ਹੈ ਕਿ ਲੋਕਾਂ ਨੂੰ ਪਸ਼ੂਆਂ ਲਈ ਚਾਰੇ, ਟੁੱਟੇ ਬੰਨ੍ਹਾਂ ਦੀ ਮੁਰੰਮਤ ਅਤੇ ਬੰਨ੍ਹ ਬਨਣ ਲਈ ਡੀਜ਼ਲ, ਅਗਲੀ ਫ਼ਸਲ ਲਈ ਬੀਜ ਅਤੇ ਬਿਮਾਰੀਆਂ ਤੋਂ ਬਚਾਅ ਲਈ ਫੌਗਿੰਗ ਦੀ ਸਖ਼ਤ ਲੋੜ ਹੈ।
ਉਨ੍ਹਾਂ ਕਿਹਾ, “ਸਾਨੂੰ ਦੱਸਿਆ ਗਿਆ ਹੈ ਕਿ ਹਲਕੇ ਵਿੱਚ 16,500 ਏਕੜ ਰਕਬਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਤੁਰੰਤ ਇਸ ਵੱਡੇ ਨੁਕਸਾਨ ਦੀ ਭਰਪਾਈ ਕਰੇ ਅਤੇ ਪੀੜਤਾਂ ਨੂੰ ਢੁਕਵਾਂ ਮੁਆਵਜ਼ਾ ਜਾਰੀ ਕਰੇ।
ਇਸ ਮੌਕੇ ‘ਤੇ ਬੋਲਦਿਆਂ, ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ, “ਅਸੀਂ ਧੰਨਵਾਦੀ ਹਾਂ ਕਿ ਪ੍ਰਧਾਨ ਸਾਹਿਬ ਨੇ ਸਾਡੀ ਬੇਨਤੀ ‘ਤੇ ਤੁਰੰਤ ਇਹ ਕਮੇਟੀ ਭੇਜੀ ਹੈ। ਅੱਜ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਗਠਿਤ ਕੀਤੀ ਗਈ ਕਮੇਟੀ ਨੂੰ ਹਲਕੇ ਦੇ ਹੜ੍ਹ ਪੀੜਤਾਂ ਦੀਆਂ ਸਾਰੀਆਂ ਲੋੜਾਂ ਬਾਰੇ ਵਿਸਥਾਰ ਵਿੱਚ ਜਾਣੂ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ, ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪਾਰਟੀ ਪ੍ਰਧਾਨ ਨੇ ਇਸ ਕਮੇਟੀ ਵਿੱਚ ਬਹੁਤ ਹੀ ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਹੈ, ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ‘ਤੇ ਸ੍ਰ. ਸਿਕੰਦਰ ਸਿੰਘ ਮਲੂਕਾ, ਜਥੇ: ਗੁਲਜ਼ਾਰ ਸਿੰਘ ਰਣੀਕੇ ਅਤੇ ਸ੍ਰ. ਮਨਤਾਰ ਸਿੰਘ ਬਰਾੜ ਸ਼ਾਮਲ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਪਾਰਟੀ ਪੱਧਰ ‘ਤੇ ਇਸ ਰਿਪੋਰਟ ਦੇ ਆਧਾਰ ‘ਤੇ, ਹੜ੍ਹ ਪ੍ਰਭਾਵਿਤ ਲੋਕਾਂ ਤੱਕ ਜਲਦ ਤੋਂ ਜਲਦ ਬਣਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਆਗੂ ਅਲਵਿੰਦਰਪਾਲ ਸਿੰਘ ਪੱਖੋਕੇ, ਐਸਜੀਪੀਸੀ ਮੈਂਬਰ ਗੁਰਬਚਨ ਸਿੰਘ ਕਰਮੂਵਾਲਾ, ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਅਮਰੀਕ ਸਿੰਘ ਪੱਖੋਕੇ ਚੇਅਰਮੈਨ, ਯਾਦਵਿੰਦਰ ਸਿੰਘ ਰੂੜੇ ਆਸਲ ਚੇਅਰਮੈਨ, ਚੋਹਲਾ ਤੋਂ ਜਗਜੀਤ ਸਿੰਘ ਜੱਗੀ, ਚੋਹਲਾ ਸਾਹਿਬ ਤੋਂ ਸਤਨਾਮ ਸਿੰਘ ਸੱਤਾ, ਦਿਲਬਾਗ ਸਿੰਘ ਕਾਹਲਵਾਂ, ਚੋਹਲਾ ਸਾਹਿਬ ਤੋਂ ਸਾਬਕਾ ਸਰਪੰਚ ਅਮਰੀਕ ਸਿੰਘ, ਗੁਰਦੇਵ ਸਿੰਘ, ਚੋਹਲਾ ਸਾਹਿਬ ਤੋਂ ਮਨਜਿੰਦਰ ਸਿੰਘ ਲਾਟੀ, ਬਲੀ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ ਲਹੌਰੀਆ, ਹਰਦੀਪ ਸਿੰਘ ਖੱਖ, ਪ੍ਰੇਮ ਸਿੰਘ ਪੰਨੂ, ਭੈਲ ਤੋਂ ਸੂਬੇਦਾਰ ਮੋਹਣ ਸਿੰਘ, ਭੈਲ ਤੋਂ ਸਰਪੰਚ ਸਲੱਖਣ ਸਿੰਘ, ਕਾਬਲ ਸਿੰਘ ਭੈਲ, ਭੈਲ ਤੋਂ ਸਾਬਕਾ ਸਰਪੰਚ ਚੰਦ ਸਿੰਘ, ਸ਼ੰਕਰ ਸਿੰਘ, ਹਰਦੇਵ ਸਿੰਘ, ਚਰਨਜੀਤ ਸਿੰਘ ਭੈਲ, ਗੋਇੰਦਵਾਲ ਤੋਂ ਸੁੱਚਾ ਸਿੰਘ, ਧੂੰਦਾ ਤੋਂ ਸਾਬਕਾ ਸਰਪੰਚ ਜਗਤਾਰ ਸਿੰਘ, ਸੈਕਟਰੀ ਗੁਰਭੇਜ ਸਿੰਘ, ਬਲਕਾਰ ਸਿੰਘ, ਮੈਂਬਰ ਬਾਬਾ ਲੱਖਾ ਸਿੰਘ, ਮੁੰਡਾ ਪਿੰਡ ਤੋਂ ਅੰਗਰੇਜ ਸਿੰਘ, ਜਥੇਦਾਰ ਸਕੱਤਰ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ, ਜੌਹਲ ਢਾਏ ਵਾਲਾ ਤੋਂ ਗੁਰਮੁਖ ਸਿੰਘ, ਮੱਖਣ ਸਿੰਘ, ਮਨਜੀਤ ਸਿੰਘ, ਗੁੱਜਰਪੁਰਾ ਤੋਂ ਸਰਪੰਚ ਸੁਖਦੇਵ ਸਿੰਘ ਸੁੱਖਾ, ਮਾਣਕਦੇਕੇ ਤੋਂ ਸਾਬਕਾ ਸਰਪੰਚ ਕੁਲਵੰਤ ਸਿੰਘ, ਧੁੰਨ ਤੋਂ ਮਾਸਟਰ ਗੁਰਨਾਮ ਸਿੰਘ, ਧੁੰਨ ਤੋਂ ਸਾਬਕਾ ਸਰਪੰਚ ਜੋਤਾ ਸਿੰਘ, ਕੰਬੋ ਢਾਏ ਵਾਲਾ ਤੋਂ ਸਾਬਕਾ ਸਰਪੰਚ ਮੁਖਤਾਰ ਸਿੰਘ, ਨੰਬਰਦਾਰ ਕਸ਼ਮੀਰ ਸਿੰਘ, ਗੁਰਮੀਤ ਸਿੰਘ, ਚੰਬਾ ਕਲਾਂ ਤੋਂ ਮਾਸਟਰ ਦਲਬੀਰ ਸਿੰਘ, ਚੰਬਾ ਹਵੇਲੀਆਂ ਤੋਂ ਸਾਬਕਾ ਸਰਪੰਚ ਬਲਕਾਰ ਸਿੰਘ, ਚੰਬਾ ਕਲਾਂ ਤੋਂ ਸਾਬਕਾ ਸਰਪੰਚ ਅਜੀਤਪਾਲ ਸਿੰਘ ਬਿੱਟੂ, ਚੰਬਾ ਕਲਾਂ ਤੋਂ ਪਰਮਜੀਤ ਸਿੰਘ, ਚੰਬਾ ਹਵੇਲੀਆਂ ਤੋਂ ਵਿਕਰਮ ਸਿੰਘ, ਘੜਕਾ ਤੋਂ ਸਤਨਾਮ ਸਿੰਘ ਬੱਲ, ਘੜਕਾ ਤੋਂ ਗੁਰਵਿੰਦਰ ਸਿੰਘ ਬੱਲ, ਘੜਕਾ ਤੋਂ ਸਰਪੰਚ ਕਪੂਰ ਸਿੰਘ, ਗੁਰਭੇਜ ਸਿੰਘ ਕਰਮੂਵਾਲਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *