ਟਾਪਦੇਸ਼-ਵਿਦੇਸ਼

ਯੂਕੇ ਸਰਕਾਰ ਵੱਲੋਂ Hospice ਲਈ ਵਾਧੂ £25 ਮਿਲੀਅਨ ਪਰਿਵਾਰਾਂ ਲਈ ਵੱਡੀ ਰਾਹਤ- MP ਪ੍ਰੀਤ ਕੌਰ ਗਿੱਲ

ਬਰਮਿੰਘਮ-ਯੂਕੇ ਦੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਸਰਕਾਰ ਵੱਲੋਂ ਬੱਚਿਆਂ ਅਤੇ ਬਾਲਗਾਂ ਦੇ ਹਸਪਿਸਾਂ ਲਈ ਵਾਧੂ £25 ਮਿਲੀਅਨ ਦੇ ਫੰਡ ਦੀ ਪੁਸ਼ਟੀ ਦਾ ਸੁਆਗਤ ਕੀਤਾ ਹੈ। ਇਸ ਨਵੇਂ ਫੰਡ ਨਾਲ ਦੇਸ਼ ਭਰ ਦੇ ਹਸਪਿਸਾਂ ਨੂੰ ਫਾਇਦਾ ਹੋਵੇਗਾ, ਜਿਸ ਵਿੱਚ ਬਰਮਿੰਘਮ ਦੇ ਏਕੋਰਨਜ਼ ਚਿਲਡਰਨ ਹਸਪਿਸ ਵੀ ਸ਼ਾਮਲ ਹੈ ਜੋ ਵੈਸਟ ਮਿਡਲੈਂਡਜ਼ ਦੇ ਪਰਿਵਾਰਾਂ ਨੂੰ ਮਹੱਤਵਪੂਰਨ ਸੇਵਾਵਾਂ ਪ੍ਰਦਾਨ ਕਰਦਾ ਹੈ।

ਇਹ ਰਕਮ ਬਿਲਡਿੰਗ ਦੇ ਤੁਰੰਤ ਮਰੰਮਤ ਕੰਮ, ਮਰੀਜ਼ਾਂ ਲਈ ਵਧੀਆ ਸੁਵਿਧਾਵਾਂ, ਪਰਿਵਾਰਾਂ ਲਈ ਕਮਰੇ, ਬਾਹਰਲੇ ਖੇਤਰਾਂ ਦੀ ਸੁਧਾਰ, ਅਤੇ ਆਈ.ਟੀ. ਸਿਸਟਮ ਨੂੰ ਅਪਗਰੇਡ ਕਰਨ ਲਈ ਵਰਤੀ ਜਾਵੇਗੀ। ਇਸ ਫੰਡ ਨਾਲ ਪਿਛਲੇ ਦੋ ਵਿੱਤੀ ਸਾਲਾਂ ਵਿੱਚ ਇੰਗਲੈਂਡ ਦੇ ਹਸਪਿਸਾਂ ਲਈ ਕੁੱਲ ਸਹਾਇਤਾ £125 ਮਿਲੀਅਨ ਤੱਕ ਪਹੁੰਚ ਗਈ ਹੈ — ਜੋ ਇੱਕ ਪੀੜ੍ਹੀ ਵਿੱਚ ਸਭ ਤੋਂ ਵੱਡਾ ਨਿਵੇਸ਼ ਹੈ।

ਇਹ ਵਾਧੂ ਫੰਡ ਸਰਕਾਰ ਦੇ ਉਸ ਐਲਾਨ ਤੋਂ ਬਾਅਦ ਆਇਆ ਹੈ ਜਿਸ ਵਿੱਚ ਬੱਚਿਆਂ ਦੇ ਹਸਪਿਸਾਂ ਲਈ ਤਿੰਨ ਸਾਲਾਂ ਦੌਰਾਨ £80 ਮਿਲੀਅਨ ਦੇ ਮਲਟੀ-ਈਅਰ ਸੈਟਲਮੈਂਟ ਦੀ ਗੱਲ ਕੀਤੀ ਗਈ ਸੀ, ਤਾਂ ਜੋ ਬਹੁਤ ਸੰਵੇਦਨਸ਼ੀਲ ਅਤੇ ਜਰੂਰੀ ਸੇਵਾਵਾਂ ਨੂੰ ਲੰਬੇ ਸਮੇਂ ਲਈ ਸਥਿਰਤਾ ਮਿਲ ਸਕੇ।

MP ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਇਹ ਨਿਵੇਸ਼ ਉਹਨਾਂ ਹਸਪਿਸਾਂ ਲਈ ਬਹੁਤ ਮਹੱਤਵਪੂਰਨ ਹੈ ਜੋ ਬਿਮਾਰ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿਨ-ਰਾਤ ਸਹਾਇਤਾ ਪਹੁੰਚਾਉਂਦੇ ਹਨ।

ਵੈਸਟ ਮਿਡਲੈਂਡਜ਼ ਦੇ ਹਸਪਿਸਾਂ ਨੂੰ ਇਸ ਰਕਮ ਵਿਚੋਂ £2.2 ਮਿਲੀਅਨ ਮਿਲਣ ਦੀ ਉਮੀਦ ਹੈ, ਜੋ ਉਨ੍ਹਾਂ ਦੀਆਂ ਸੁਵਿਧਾਵਾਂ ਦੇ ਅੱਪਗਰੇਡ ਵਿਚ ਸਹਾਇਕ ਹੋਵੇਗਾ।

Leave a Reply

Your email address will not be published. Required fields are marked *