ਟਾਪਪੰਜਾਬ

ਯੂਥ ਅਕਾਲੀ ਪ੍ਰਧਾਨ ਨੇ ਕਿਹਾ, ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਫੜ ਕੇ ਖੜਨਾ ਪਵੇਗਾ

ਪਟਿਆਲਾ-ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਵਿਖੇ ਪੁੱਡਾ ਦਫ਼ਤਰ ਦੇ ਬਾਹਰ ਆਪ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਤਹਿਤ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਝਿੰਜਰ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ, ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਮਗਰ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਫੜ ਕੇ ਖੜਨਾ ਪਵੇਗਾ ਕਿਉਂਕਿ ਉਹ ਅੱਗੇ ਹੋ ਕੇ ਕਿਸਾਨਾਂ ਦੀ ਲੜਾਈ ਲੜ ਰਹੇ ਹਨ।

ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ਇਸ ਧਰਨੇ ਵਿੱਚ ਜ਼ਿਲ੍ਹਾ ਪਟਿਆਲਾ ਅਤੇ ਘਨੌਰ ਹਲਕੇ ਤੋਂ ਵੱਡੀ ਗਿਣਤੀ ਵਿੱਚ ਕਿਸਾਨ, ਪਾਰਟੀ ਵਰਕਰ, 5 ਸਰਕਲ ਪ੍ਰਧਾਨ ਪਿੰਡ ਪਿੰਡ ਤੋਂ ਆਏ ਜਥੇਦਾਰ ਤੇ ਆਗੂ ਸਾਹਿਬਾਨ ਜੈਕਾਰੇ ਲਗਾਉਂਦੇ ਹੋਏ ਪੁੱਡਾ ਦਫ਼ਤਰ ਪਟਿਆਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਏ ਧਰਨੇ ਵਿੱਚ ਸ਼ਾਮਲ ਹੋਏ।

ਹਲਕਾ ਘਨੌਰ ਤੋਂ ਲਗਭਗ 40 ਦੇ ਕਰੀਬ ਵੱਡੀਆਂ ਤੇ ਛੋਟੀਆਂ ਬੱਸਾਂ, ਸੈਂਕੜਿਆਂ ਦੀ ਗਿਣਤੀ ਵਿੱਚ ਕਾਰਾਂ ਅਤੇ ਹੋਰ ਵਾਹਨਾਂ ਰਾਹੀਂ ਸੈਂਕੜੇ ਕਿਸਾਨ ਆਗੂ ਦਫਤਰ ਦੇ ਬਾਹਰ ਇਕੱਠੇ ਹੋਏ ਅਤੇ ਲੈਂਡ ਪੂਲਿੰਗ ਨੀਤੀ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤੰਜ਼ ਕੱਸਦਿਆਂ ਕਿਹਾ ਕਿ ਅੱਜ ਪੰਜਾਬ ਦਾ ਬੁਰਾ ਹਾਲ ਹੈ। ਪੰਜਾਬ 5 ਲੱਖ ਕਰੋੜ ਕਰਜ਼ ਵਿਚ ਡੁੱਬਿਆ ਹੋਇਆ ਹੈ। ਸਰਕਾਰੀ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਤੇ ਬਿਜਲੀ ਦੇ ਲੰਮੇ-ਲੰਮੇ ਕੱਟ ਲਗਾਏ ਜਾ ਰਹੇ ਹਨ। ਇਨ੍ਹਾਂ ਨੇ ਰਲ ਕੇ ਸਕੀਮ ਬਣਾਈ ਕਿ ਆਪਾਂ ਡੇਢ ਸਾਲਾਂ ਵਿਚ ਕਿਵੇਂ ਪੈਸਾ ਇਕੱਠਾ ਕਰਨਾ ਹੈ ਇਸ ਲਈ ਕੇਜਰੀਵਾਲ ਨੇ ਦਿੱਲੀ ਦੇ ਬਿਲਡਰਾਂ ਨਾਲ ਮੀਟਿੰਗ ਕੀਤੀ। ਕਰੀਬ ਤੀਹ ਹਜ਼ਾਰ ਕਰੋੜ ਰੁਪਏ ਵਿਚ ਸੌਦਾ ਕੀਤਾ। ਬਿਲਡਰਾਂ ਨੂੰ ਪੰਜਾਬ ਵਿਚ ਘੁੰਮਾਇਆ ਗਿਆ ਤੇ ਉਨ੍ਹਾਂ ਨੇ ਡੀਸੀ ਤੇ ਅਫ਼ਸਰਾਂ ਨਾਲ ਪਿੰਡ-ਪਿੰਡ ਜਾ ਕੇ ਕਹਿ ਦਿੱਤਾ ਕਿ ਸਾਨੂੰ ਇਹ ਜ਼ਮੀਨ ਚਾਹੀਦੀ ਹੈ। ਫਿਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ।

ਸੁਖਬੀਰ ਬਾਦਲ ਨੇ ਲੋਕਾਂ ਨਾਲ ਵਾਅਦਾ ਕਰਦਿਆਂਕਿਹਾ ਕਿ ਕੋਈ ਵੀ ਕੁਰਬਾਨੀ ਦੇਣੀ ਪਵੇ ਇੱਕ ਇੰਚ ਵੀ ਜ਼ਮੀਨ ਕਿਸਾਨਾਂ ਦੀ ਖੋਹਣ ਨਹੀਂ ਦੇਵਾਂਗੇ।

ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦਾ ਮੁੱਖ ਮੰਤਰੀ ਕੇਜਰੀਵਾਲ ਹੈ ਭਗਵੰਤ ਮਾਨ ਤਾਂ ਫੋਟੋ ਖਿਚਵਾਉਣ ਲਈ ਹੈ।

ਆਗੂਆਂ ਦਾ ਕਹਿਣਾ ਹੈ ਕਿ ਇਹ ਨੀਤੀ ਕਿਸਾਨਾਂ ਦੇ ਹੱਕਾਂ ਉੱਤੇ ਸਿੱਧਾ ਹਮਲਾ ਹੈ ਅਤੇ ਇਸ ਰਾਹੀਂ ਕਿਸਾਨੀ ਅਤੇ ਪਿੰਡਾਂ ਦੇ ਅਸਤਿਤਵ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ।

ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ “ਲੈਂਡ ਪੁਲਿੰਗ ਨੀਤੀ ਕਿਸਾਨਾਂ ਦੀ ਜ਼ਮੀਨ ਖੋਹਣ ਦੀ ਇੱਕ ਸਾਜ਼ਿਸ਼ ਹੈ। ਇਹ ਨੀਤੀ ਸਿੱਧਾ ਕਿਸਾਨਾਂ ਦੀ ਰੋਜ਼ੀ-ਰੋਟੀ ਉੱਤੇ ਹਮਲਾ ਹੈ। ਅਸੀਂ ਕਿਸੇ ਵੀ ਹਾਲਤ ਵਿੱਚ ਇਸ ਨੀਤੀ ਨੂੰ ਲਾਗੂ ਨਹੀਂ ਹੋਣ ਦੇਵਾਂਗੇ।”

ਝਿੰਜਰ ਨੇ ਕਿਹਾ ਕਿ ਆਪ ਸਰਕਾਰ ਲੋਕਾਂ ਦੀਆਂ ਜ਼ਮੀਨਾਂ ਅਤੇ ਹੱਕਾਂ ਉੱਤੇ ਡਾਕਾ ਮਾਰਨ ਉੱਤੇ ਤੁਲੀ ਹੋਈ ਹੈ। ਕਿਹਾ ਜਿਵੇਂ ਰਾਤ ਵੇਲੇ ਸ਼ੰਭੂ ਬਾਰਡਰ ਉੱਤੇ ਇਨ੍ਹਾਂ ਹੰਕਾਰੀਆਂ ਨੇ ਕਿਸਾਨਾਂ ਦੇ ਤੰਬੂ ਪੁੱਟੇ ਅਤੇ ਟਰਾਲੀਆਂ ਚੋਰੀ ਕੀਤੀਆਂ, ਸਿਲੰਡਰ ਚੋਰੀ ਕੀਤੇ ਇਸ ਰੋਸ ਵਜੋਂ ਇਕੱਲੇ-ਇਕੱਲੇ ਪਿੰਡ ਤੋਂ ਵੱਡੇ ਪੱਧਰ ਉੱਤੇ ਕਿਸਾਨ ਸ਼ਮੂਲੀਅਤ ਕਰਨ ਪਹੁੰਚੇ।

ਝਿੰਜਰ ਨੇ ਕਿਹਾ ਕਿ ਧਰਨੇ ਦੌਰਾਨ ਵਰਕਰਾਂ ਵਿੱਚ ਭਾਰੀ ਜੋਸ਼ ਤੇ ਜਜ਼ਬਾ ਵੇਖਣ ਨੂੰ ਮਿਲਿਆ। ਹਲਕਾ ਘਨੌਰ ਤੋਂ ਆਏ ਜਥੇਦਾਰਾਂ ਨੇ “ਕਿਸਾਨ ਏਕਤਾ ਜ਼ਿੰਦਾਬਾਦ”, “ਲੈਂਡ ਪੂਲਿੰਗ ਮੁੜ ਲਵੋ”, “ਅਕਾਲੀ ਦਲ ਜਿੰਦਾਬਾਦ” ਵਰਗੇ ਨਾਅਰਿਆਂ ਨਾਲ ਪੂਰੇ ਮਾਹੌਲ ਨੂੰ ਗੂੰਜਾ ਦਿੱਤਾ। ਯੂਥ ਅਕਾਲੀ ਦਲ ਦੇ ਵਰਕਰ ਝੰਡੇ ਲਹਿਰਾਉਂਦੇ ਹੋਏ, ਦਿੱਲੀ ਬਾਰਡਰ ਵਾਲੀ ਲਹਿਰ ਨੂੰ ਮੁੜ ਜਿੰਦਾ ਕਰਦੇ ਦਿਸੇ। ਬਜ਼ੁਰਗ ਕਿਸਾਨਾਂ ਤੋਂ ਲੈ ਕੇ ਨੌਜਵਾਨਾਂ ਤੱਕ ਹਰ ਇਕ ਚਿਹਰੇ ‘ਤੇ ਜਜ਼ਬਾ ਅਤੇ ਇਰਾਦਾ ਸਾਫ਼ ਝਲਕ ਰਿਹਾ ਸੀ ਕਿ ਉਹ ਆਪਣੀ ਜ਼ਮੀਨ ਦੀ ਰੱਖਿਆ ਲਈ ਅਖੀਰ ਤੱਕ ਲੜਨ ਲਈ ਤਿਆਰ ਹਨ।
ਮੌਜੂਦ ਲੋਕਾਂ ਵਿਚ ਜਸਬੀਰ ਸਿੰਘ ਜੱਸੀ ਥੁਹਾ, ਕਰਨੈਲ ਸਿੰਘ ਮੋਹੀ, ਸਰਕਲ ਪ੍ਰਧਾਨ ਗੁਰਜਿੰਦਰ ਸਿੰਘ ਕਬੂਲਪੁਰ, ਸਰਕਲ ਪ੍ਰਧਾਨ ਅਵਤਾਰ ਸਿੰਘ ਸ਼ੰਭੂ, ਸਰਕਲ ਪ੍ਰਧਾਨ ਲਖਵਿੰਦਰ ਸਿੰਘ ਘੁੰਮਾਣਾ, ਸਰਕਲ ਪ੍ਰਧਾਨ ਕੁਲਦੀਪ ਸਿੰਘ ਘਨੌਰ, ਸਰਕਲ ਪ੍ਰਧਾਨ ਦਵਿੰਦਰ ਸਿੰਘ ਟਹਿਲਪੁਰਾ, ਗੁਰਜੰਟ ਸਿੰਘ ਮਹਿਦੂਦਾ,ਗੁਰਬਚਨ ਸਿੰਘ ਸ਼ਾਇਦ ਖੇੜੀ, ਸਤਨਾਮ ਸਿੰਘ ਜੰਡ ਮੰਗੋਲੀ,ਵਿਕਰਮ ਸਿੰਘ ਗੁਰਨਾ, ਸਾਬਕਾ ਸਰਪੰਚ, ਜੁਗਿੰਦਰ ਸਿੰਘ ਮੋਹੀ ਖੁਰਦ, ਕੁਲਵੀਰ ਸਿੰਘ ਕਾਕਾ ਘੜਾਮਾ, ਮਨੋਜ ਕੁਮਾਰ  ਪਰਮਜੀਤ ਸਿੰਘ ਪਵਰੀ, ਨਿਰਮਲ ਸਿੰਘ ਪਬਰੀ, ਜਸ਼ਨਦੀਪ ਮੱਡਵਾਲ, ਸਨੀ ਸੁਖਵਿੰਦਰ ਸਿੰਘਚਾਪੜ ਬਲਕਾਰ ਫ਼ੌਜੀ (ਸੀਲ), ਸਤਨਾਮ ਸਿੰਘ ਰੁੜਕਾ, ਜਥੇਦਾਰ ਗੁਰਦੇਵ ਸਿੰਘ ਕਾਮੀ, ਹਰਭਜਨ ਸਿੰਘ ਰਾਮਪੁਰ ਨਨਹੇੜਾ, ਅਮਨਦੀਪ ਸਿੰਘ ਬੱਬਲੂ ਸਰਾਲਾ, ਗੋਲਡੀ ਸਰਾਲਾ ਖੁਰਦ, ਕਾਲਾ ਠੇਕੇਦਾਰ ਆਕੜ, ਹੈਪੀ ਬਾਜਵਾ ਅਬਦੁਲਪੁਰ, ਸੁਰਜੀਤ ਸਿੰਘ ਗੁਪਾਲਪੁਰ, ਜਸਪਾਲ ਸਿੰਘ ਮਹਿਮੂਦਪੁਰ, ਬੰਤ ਰਾਮ (ਘੜੌਲੀ), ਚਨੀ ਮੰਡਿਆਣਾ, ਬਹਾਦਰ ਸਿੰਘ ਨੈੜੂ, ਰਵਿੰਦਰ ਸਿੰਘ ਲੱਖੋ ਮਾਜਰਾ, ਪਰਮਜੀਤ ਸਿੰਘ ਸਲੋਨੀਆ, ਆਸ਼ੀਖਾਨ (ਭਦਕ), ਗੋਲਡੀ SOI ਸਮੁੱਚੇ ਯੂਥ ਅਕਾਲੀ ਦਲ ਦੇ ਵਰਕਰ ਅਤੇ ਹੋਰ ਸ਼ਾਮਲ ਸਨ।

Leave a Reply

Your email address will not be published. Required fields are marked *