ਟਾਪਪੰਜਾਬ

 ਕੈਪਟਨ ਜਵਾਹਰ ਸਿੰਘ ਦੇਵਗਨ ਰਣਜੀਤ ਵਿਹਾਰ ਵੈੱਲਫੇਅਰ ਸੁਸਾਇਟੀ (ਰਜਿ) ਲੁਹਾਰਕਾ ਰੋਡ ਦੇ ਪ੍ਰਧਾਨ ਚੁਣੇ ਗਏ।

 ਅੰਮ੍ਰਿਤਸਰ –   ਸਥਾਨਕ ਰਣਜੀਤ ਵਿਹਾਰ ਵੈੱਲਫੇਅਰ ਸੁਸਾਇਟੀ (ਰਜਿ) ਲੁਹਾਰਕਾ ਰੋਡ ਦੇ ਸਰਬ ਸੰਮਤੀ ਨਾਲ ਚੁਣੇ ਗਏ ਪ੍ਰਧਾਨ ਕੈਪਟਨ ਜਵਾਹਰ ਸਿੰਘ ਦੇਵਗਨ, ਜਨਰਲ ਸਕੱਤਰ ਸੁਖਦੇਵ ਸਿੰਘ ਪੰਨੂ ਅਤੇ ਕੈਸ਼ੀਅਰ ਗੁਰਮੀਤ ਸਿੰਘ ਕੰਬੋਜ ਨੇ ਮੀਟਿੰਗ ਦੌਰਾਨ ਹਾਜ਼ਰ ਮੁਹੱਲਾ ਨਿਵਾਸੀਆਂ ਵੱਲੋਂ ਉਨ੍ਹਾਂ ’ਤੇ ਵਿਸ਼ਵਾਸ ਪ੍ਰਗਟ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ  ਵਿਸ਼ਵਾਸ ਦਿਵਾਇਆ ਕਿ ਲੋਕਾਂ ਦੀਆਂ ਸਾਰੀਆਂ ਆਸਾਂ ਉਮੀਦਾਂ ਤੇ ਖਰੇ ਉੱਤਰਨ ਲਈ ਇਹ ਟੀਮ ਸਿਰ ਤੋੜ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਜਲਦੀ ਹੀ ਬਾਕੀ ਦੇ ਅਹੁਦੇਦਾਰ ਚੁਣ ਕੇ ਵਿਕਾਸ ਦੇ ਕੰਮ ਸ਼ੁਰੂ ਕਰ ਦਿੱਤੇ ਜਾਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਰ ਮੁਹੱਲਾ ਨਿਵਾਸੀਆਂ ਵੱਲੋਂ ਜੈਕਾਰੇ ਛੱਡ ਕੇ ਇਸ ਚੋਣ ਦਾ ਸਵਾਗਤ ਕੀਤਾ ਅਤੇ ਜੇਤੂ ਉਮੀਦਵਾਰਾਂ ਨੂੰ ਸਿਹਰੇ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ।

ਲੁਹਾਰਕਾ ਰੋਡ ਵਿਖੇ ਰਣਜੀਤ ਵਿਹਾਰ ਵੈੱਲਫੇਅਰ ਸੁਸਾਇਟੀ ਇੱਥੋਂ ਦੇ ਨਿਵਾਸੀਆਂ ਵੱਲੋਂ ਮੁਹੱਲੇ ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਨੂੰ ਸਾਂਝੇ ਤੌਰ ਤੇ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਬਣਾਈ ਗਈ ਇੱਕ ਸਮਾਜਿਕ ਸੰਸਥਾ ਹੈ। ਇਹ ਸੁਸਾਇਟੀ ਸਿਆਣੇ ਅਤੇ ਅਗਾਂਹਵਧੂ ਲੋਕਾਂ ਦੀ ਉਸਾਰੂ ਸੋਚ ਅਨੁਸਾਰ ਸਾਲ 1997 ਵਿੱਚ ਬਣਾਈ ਗਈ ਸੀ, ਜੋ ਬਕਾਇਦਾ ਸਰਕਾਰ ਕੋਲ ਰਜਿਸਟਰਡ ਹੈ । ਮੁਹੱਲੇ ਵਿੱਚ ਰਹਿਣ ਵਾਲੇ ਪੱਕੇ ਨਿਵਾਸੀਆਂ ਕੋਲ ਹੀ ਸੁਸਾਇਟੀ ਦੀ ਮੈਂਬਰਸ਼ਿਪ ਹੈ, ਜਿਨ੍ਹਾਂ ਵੱਲੋਂ ਲੋਕਤੰਤਰੀ ਢੰਗ ਨਾਲ ਚੋਣ ਕਰਕੇ ਕਮੇਟੀ ਬਣਾਈ ਜਾਂਦੀ ਹੈ । ਇਹ ਕਾਰਜਕਾਰੀ ਕਮੇਟੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਭਾਵੇਂ ਪੰਜਾਬ ਵਿੱਚ ਕੋਈ ਵੀ ਸਰਕਾਰ ਹੋਵੇ ਉਸ ਪਾਸ ਆਪਣੇ ਮਸਲੇ/ਮੁਸ਼ਕਲਾਂ ਉਠਾ ਕੇ ਮੁਹੱਲੇ ਦੇ ਸਰਵਪੱਖੀ ਵਿਕਾਸ ਲਈ ਕੰਮ ਕਰਦੀ ਹੈ । ਬੀਤੇ ਦਿਨ ਮੁਹੱਲਾ ਨਿਵਾਸੀਆਂ ਦੀ ਗੁਰਦੁਆਰਾ ਸੰਗਤ ਸਾਹਿਬ ਦੇ ਲੰਗਰ ਹਾਲ ਵਿੱਚ ਰੱਖੀ ਗਈ ਇੱਕ ਜਨਰਲ ਹਾਊਸ ਮੀਟਿੰਗ ’ਚ ਪਿਛਲੀ ਕਮੇਟੀ ਦਾ ਲੇਖਾ ਜੋਖਾ ਕੀਤਾ ਗਿਆ। ਨਵੀਂ ਕਮੇਟੀ ਲਈ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਪਾਸੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਮੰਗ ਕੀਤੀ ਗਈ । ਸੁਸਾਇਟੀ ਦੀ ਚੋਣ ਲਈ ਸਿਰਫ਼ ਤਿੰਨ ਨਾਮਜ਼ਦਗੀ ਪੱਤਰ ਹੀ ਪ੍ਰਾਪਤ ਹੋਏ। ਜਿਸ ਵਿਚ ਪ੍ਰਧਾਨ ਦੇ ਅਹੁਦੇ ਲਈ ਕੈਪਟਨ ਜਵਾਹਰ ਸਿੰਘ ਦੇਵਗਨ, ਜਨਰਲ ਸਕੱਤਰ ਦੇ ਅਹੁਦੇ ਲਈ ਸੁਖਦੇਵ ਸਿੰਘ ਪੰਨੂ ਅਤੇ ਕੈਸ਼ੀਅਰ ਦੇ ਅਹੁਦੇ ਲਈ ਗੁਰਮੀਤ ਸਿੰਘ ਕੰਬੋਜ ਸ਼ਾਮਿਲ ਹਨ। ਜਿਸ ਕਰਕੇ ਚੋਣ ਕਮੇਟੀ ਪੈਨਲ ਨੇ ਦੱਸਿਆ ਕਿ ਹੁਣ ਵੋਟਾਂ ਪਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਚੋਣ ਪੈਨਲ ਵੱਲੋਂ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਤਿੰਨਾਂ ਹੀ ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤਾ ਗਿਆ।  ਇਸ ਮੌਕੇ ਸੁਖਵਿੰਦਰ ਸਿੰਘ ਤੇੜਾ ਤੇ ਹੋਰ ਮੌਜੂਦ ਸਨ

Leave a Reply

Your email address will not be published. Required fields are marked *