ਟਾਪਪੰਜਾਬ

ਖੇਡਾਂ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਨਾਲ ਤਨਾਓ ਵੀ ਦੂਰ ਕਰਦੀਆਂ ਹਨ- ਡਾ ਪਰੂਥੀ

ਮੈਡੀਕਲ ਸਿੱਖਿਆ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਉੱਪਰ ਪੜ੍ਹਾਈ ਦਾ ਵੱਧ ਬੋਝ ਹੋਣ ਕਾਰਨ ਉਹ ਅਕਸਰ ਤਨਾਅ ਵਿੱਚ ਰਹਿੰਦੇ ਹਨ। ਇਸ ਲਈ ਇਹ ਤਨਾਅ ਦੂਰ ਕਰਨ ਲਈ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਖੇਡਾਂ ਦੀ ਮਹੱਤਤਾ ਵੱਧ ਜਾਂਦੀ ਹੈ। ਇਹਨਾ ਵਿਚਾਰਾਂ ਦਾ ਪ੍ਰਗਟਾਵਾ ਸੇਂਟ ਸਹਾਰਾ ਗਰੁੱਪ ਆਫ ਇੰਸਟੀਟਿਊਸ਼ਨ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਨੇ ਇਸ ਗਰੁੱਪ ਨਾਲ ਸੰਬੰਧਿਤ ਸੇਂਟ ਸਹਾਰਾ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਕੋਟਸ਼ਮੀਰ ਵਿਖੇ ਸਹਾਰਾ ਤਰੰਗ ਉਤਸਵ 2024 ਦੇ ਪ੍ਰੋਗਰਾਮ ਦੇ ਅਧੀਨ ਸਪੋਰਟਸ ਮੀਟ ਦੇ ਉਦਘਾਟਨ ਦੌਰਾਨ ਬਤੌਰ ਮੁੱਖ ਮਹਿਮਾਨ ਵਿਦਿਆਰਥੀਆਂ ਅਤੇ ਸਟਾਫ ਨੂੰ ਸੰਬੋਧਨ ਕਰਦਿਆਂ ਕੀਤਾ। ਇਹਨਾ 5 ਦਿਨਾਂ ਦੇ ਵਿੱਚ ਵਿਦਿਆਰਥੀਆਂ ਦੇ ਕ੍ਰਿਕਟ, ਵਾਲੀਬਾਲ, ਬੈਡਮਿੰਟਨ, ਚੈਸ, ਕੈਰਮ, ਕਬੱਡੀ, ਰੇਸ, ਡਾਂਸ, ਰੰਗੋਲੀ, ਪੇਂਟਿੰਗ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ । ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ. ਰਣਜੀਤ ਸੋਲਾਂਕਰ ਨੇ ਇਸ ਐਨੂਅਲ ਮੀਟ ਵਿੱਚ ਹੋਣ ਵਾਲੇ ਮੁਕਾਬਲਿਆਂ ਲਈ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਹਨਾਂ ਨੇ ਕਿਹਾ ਕਿ ਅੱਜ ਦੇ ਇਸ ਦੌਰ ਵਿੱਚ ਜਿੱਤਣਾ ਹਾਰਨਾ ਜਰੂਰੀ ਨਹੀਂ ਬਲਕਿ ਖੇਡਾਂ ਨੂੰ ਖੇਡ ਸਮਝ ਕੇ ਖੇਡਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਇਸ ਸਹਾਰਾ ਤਰੰਗ ਉਤਸਵ 2024 ਦੌਰਾਨ ਜੱਤੇ ਹੋਏ ਖਿਡਾਰੀਆਂ ਨੂੰ 21 ਅਕਤੂਬਰ 2024 ਨੂੰ ਕਾਲਜ ਦੇ ਐਨੂਅਲ ਪ੍ਰੋਗਰਾਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ। ਇਹ ਸਾਰੇ ਪ੍ਰੋਗਰਾਮ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ.ਲਵਨੀਸ਼ ਪਰੂਥੀ ਜੋ ਕਿ ਇਹਨਾਂ ਪ੍ਰੋਗਰਾਮਾਂ ਦੇ ਕੋਆਰਡੀਨੇਟਰ ਹਨ ਉਹਨਾਂ ਦੀ ਦੇਖ-ਰੇਖ ਵਿੱਚ ਕਰਵਾਏ ਜਾਣਗੇ। ਇਸ ਤੋਂ ਇਲਾਵਾ ਕਾਲਜ ਦੇ ਡਾਇਰੈਕਟਰ ਸਪਨਾ ਪਰੂਥੀ ਨੇ ਇਸ ਮੌਕੇ ਲਈ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ।

 

 

 

Leave a Reply

Your email address will not be published. Required fields are marked *