ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵੰਡਰਲੈਂਡ ਵਿਖੇ ਮਾਣਿਆ ਆਨੰਦ
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪੇਂਡੂ ਖੇਤਰ ਵਿੱਚ ਆਪਣੀਆਂ ਸੇਵਾਵਾਂ ਦੇਣ ਵਾਲੀ ਇਸ ਇਲਾਕੇ ਵਿੱਚ ਇੱਕੋ ਇੱਕ ਸ਼੍ਰੋਮਣੀ ਸੰਸਥਾ ਹੈ ਜੋ ਗੁਰੂ ਸਹਿਬਾਨਾਂ ਵਲੋਂ ਬਖਸ਼ਿਸ਼ ਕੀਤੀ ਬਾਣੀ ਦਾ ਪ੍ਰਚਾਰ – ਪ੍ਰਸਾਰ ਅਤੇ ਹਰ ਸਾਲ ਗੁਰੂ ਸਹਿਬਾਨਾਂ ਦੇ ਪ੍ਰਕਾਸ਼ ਦਿਹਾੜੇ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੀ ਆ ਰਹੀ ਹੈ ਜਿਸ ਵਿਚ ਇਸੇ ਸਕੂਲ ਦੇ ਵਿਦਿਆਰਥੀ ਖੁਦ ਬਾਣੀ ਪੜ੍ਹਨ ਤੋਂ ਲੈ ਕੇ ਕੀਰਤਨ ਉਪਰੰਤ ਅਰਦਾਸ ,ਹੁਕਮ ਨਾਮਾ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਉਪਰੰਤ ਲੰਗਰ ਦੀ ਸੇਵਾ ਖੁਦ ਕਰਦੇ ਹਨ ਇਸਤੋਂ ਇਲਾਵਾ ਇਹ ਸੰਸਥਾ ਆਪਣੀ ਮਿਆਰੀ ਸਿੱਖਿਆ ਦੇ ਨਾਲ – ਨਾਲ ਬੱਚਿਆਂ ਦੇ ਸਰਬ – ਪੱਖੀ ਵਿਕਾਸ ਲਈ ਖੇਡਾਂ ਅਤੇ ਹੋਰ ਅਕਾਦਮਿਕ ਗਤੀਵਿਧੀਆਂ ਲਈ ਹਮੇਸ਼ਾ ਯਤਨਸ਼ੀਲ ਹੈ ਜਿਸਨੇ ਇਹਨਾਂ ਸਾਰੀਆਂ ਗਤੀਵਿਧੀਆਂ ਵਿੱਚ ਮਲਾਂ ਮਾਰਕੇ ਹਮੇਸ਼ਾ ਇਸ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਜਿਸਦੇ ਸਦਕਾ ਅੱਜ ਬੱਚਿਆਂ ਦੇ ਮਨੋਰੰਜਨ ਲਈ ਸਕੂਲ ਵਲੋਂ ਵੰਡਰਲੈਂਡ ਦਾ ਟ੍ਰਿਪ ਆਯੋਜਿਤ ਕੀਤਾ ਗਿਆ
ਸਕੂਲ ਦੇ ਸੈਕਟਰੀ ਸ. ਸੁਰਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਟ੍ਰਿਪ ਵਿੱਚ ਲਗਭਗ 92 ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਹਿੱਸਾ ਲਿਆ ਅਤੇ ਇਹ ਸੰਸਥਾ ਅਜਿਹੀਆਂ ਗਤੀਵਿਧੀਆਂ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਰਹੇਗੀ ਤਾਂ ਜੋ ਬੱਚਿਆਂ ਦਾ ਮਿਆਰੀ ਸਿੱਖਿਆ ਦੇ ਨਾਲ – ਨਾਲ ਸ਼ਰੀਰਕ ਵਿਕਾਸ ਵੀ ਹੋ ਸਕੇ l
ਸਕੂਲ ਦੇ ਸੈਕਟਰੀ ਸ. ਸੁਰਜੀਤ ਸਿੰਘ ਚੀਮਾ, ਟਰੱਸਟੀ ਸ . ਜਸਵਿੰਦਰ ਸਿੰਘ , ਡਾਇਰੈਕਟਰ ਮੈਡਮ ਨਿਸ਼ਾ ਮੜ੍ਹੀਆਂ ਅਤੇ ਪ੍ਰਿੰਸੀਪਲ ਅਮਿਤਾਲ ਕੌਰ ਨੇ ਬੱਚਿਆਂ ਨੂੰ ਇਹਨਾਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ l