ਟਾਪਫ਼ੁਟਕਲ

ਗੈਰ ਜਰੂਰੀ ਆਪ੍ਰੇਸ਼ਨਾਂ ਦਾ ਮੱਕੜ ਜਾਲ:- ਡਾਕਟਰ ਕਰਨਵੀਰ ਸਿੰਘ

ਬਿਮਾਰੀ ਕਿਸੇ ਵੀ ਇਨਸਾਨ ਨੂੰ ਪਸੰਦ ਨਹੀਂ ਹੁੰਦੀ ਪਰੰਤੂ ਜਦੋਂ ਕੋਈ ਵੀ ਇਨਸਾਨ ਰੋਗੀ ਹੋ ਜਾਂਦਾ ਹੈ ਤਾਂ ਉਸ ਨੂੰ ਠੀਕ ਹੋਣ ਵਾਸਤੇ ਬੇਚੈਨੀ ਲੱਗ ਜਾਂਦੀ ਹੈ, ਬੇਚੈਨੀ ਲੱਗੇ ਵੀ ਕਿਉਂ ਨਾ ਕੋਈ ਵੀ ਮਨੁੱਖ ਰੋਗ ਨਹੀਂ ਚਾਹੁੰਦਾ।
ਅੱਜ ਕੱਲ ਜਿੱਥੇ ਆਪਣੇ ਦੇਸ਼ ਵਿੱਚ ਬਹੁਤ ਜਿਆਦਾ ਆਬਾਦੀ ਹੈ ਤਾਂ ਰੋਗ ਗ੍ਰਸਤ ਲੋਕ ਵੀ ਬਹੁਤ ਹੁੰਦੇ ਹਨ।
ਭ੍ਰਿਸ਼ਟ ਵਿਵਸਥਾ ਦੀ ਸਭ ਤੋਂ ਵੱਡੀ ਦੇਣ ਹੈ ਗੈਰ ਜਰੂਰੀ ਅਪਰੇਸ਼ਨ ਭਾਵ ਮਰੀਜ਼ ਨੂੰ ਆਪਰੇਸ਼ਨ ਦੀ ਜਰੂਰਤ ਨਹੀਂ ਹੁੰਦੀ ਅਤੇ ਫਿਰ ਵੀ ਉਸ ਨੂੰ ਆਪਰੇਸ਼ਨ ਵਾਸਤੇ ਤਿਆਰ ਕਰ ਲਿਆ ਜਾਂਦਾ ਹੈ ਕਿ ਉਹ ਬਿਨਾਂ ਆਪਰੇਸ਼ਨ ਤੋਂ ਬਚ ਹੀ ਨਹੀਂ ਸਕੇਗਾ ਫਿਰ ਮਰੀਜ਼ ਆਪਣੀ ਮਰਜ਼ੀ ਨਾਲ ਗੈਰ ਜਰੂਰੀ ਆਪਰੇਸ਼ਨ ਕਰਵਾ ਲੈਂਦਾ ਹੈ।
ਅੱਜ ਕੱਲ ਡਾਕਟਰੀ ਪੇਸ਼ਾ ਡਰ ਦਾ ਬਣ ਗਿਆ ਹੈ ਮਰੀਜ਼ ਨੂੰ ਇੰਨਾ ਜਿਆਦਾ ਡਰਾ ਦਿੱਤਾ ਜਾਂਦਾ ਹੈ ਕਿ ਉਹ ਖੁਸ਼ੀ ਖੁਸ਼ੀ ਆਪਰੇਸ਼ਨ ਵਾਸਤੇ ਤਿਆਰ ਹੋ ਜਾਂਦਾ ਹੈ। ਹੋਰ ਤਾਂ ਹੋਰ ਇਸ ਤੋਂ ਬਾਅਦ ਇਹਨਾਂ ਠੱਗਾਂ ਦੁਆਰਾ ਮਰੀਜ਼ ਨੂੰ ਵੱਖਰੀਆਂ ਵੱਖਰੀਆਂ ਤਕਨੀਕਾਂ ਦੱਸੀਆਂ ਜਾਂਦੀਆਂ ਹਨ ਕਿ ਇਸ ਤਕਨੀਕ ਨਾਲ ਤੁਹਾਡਾ ਆਪਰੇਸ਼ਨ ਹੋਏਗਾ ਫਿਰ ਤੁਹਾਨੂੰ ਇਹ ਫਾਇਦਾ ਹੋਵੇਗਾ, ਜਦਕਿ ਮਰੀਜ਼ ਜਿੰਨਾ ਵੀ ਪੜ੍ਹਿਆ ਲਿਖਿਆ ਹੋਵੇ ਬਹੁਤ ਥੋੜਿਆਂ ਨੂੰ ਛੱਡ ਕੇ ਇਹਨਾਂ ਤਕਨੀਕਾਂ ਦਾ ਗਿਆਨ ਜਿਆਦਾਤਰ ਕਿਸੇ ਕੋਲੇ ਨਹੀਂ ਹੁੰਦਾ ਬਸ ਗੱਲ ਸਿਰਫ ਮਰੀਜ ਤੋਂ ਵੱਧ ਤੋਂ ਵੱਧ ਪੈਸੇ ਕਿਵੇਂ ਬਣਾਏ ਜਾਣ ਇਹ ਹੁੰਦੀ ਹੈ।
*ਭਾਰਤ ਵਿੱਚ ਗੈਰ ਜ਼ਰੂਰੀ ਸਰਜਰੀ ਦੇ ਹਾਲਾਤ ਇੰਨੇ ਗੰਭੀਰ ਹਨ 2017 ਵਿੱਚ BMJ(ਬ੍ਰਿਟਿਸ਼ ਮੈਡੀਕਲ ਜਨਰਲ ) ਦੇ ਇੱਕ ਲੇਖ ਵਿੱਚ ਦਸਿਆ ਗਿਆ ਕਿ ਭਾਰਤੀ ਸਰਜਨਾਂ ਦੇ ਇੱਕ ਪੈਨਲ ਨੇ ਗੈਰ ਜਰੂਰੀ ਅਪਰੇਸ਼ਨਾਂ ਨੂੰ ਖਤਮ ਕਰਨ ਵਾਸਤੇ ਮੁਹਿੰਮ ਚਲਾਈ।
*ਨਵੰਬਰ 2023 ਵਿੱਚ FOGSI (ਫੈਡਰੇਸ਼ਨ ਆਫ ਓਬੇਸਟ੍ਰੈਕਟਕ ਐਂਡ ਗਾਇਨਕਲੋਜੀਕਲ ਸੁਸਾਇਟੀ ਆਫ ਇੰਡੀਆ )ਵੱਲੋਂ ਜਾਰੀ ਕੀਤਾ ਗਿਆ ਇੱਕ ਵਾਈਟ ਪੇਪਰ ਇੱਕ ਮਸ਼ਹੂਰ ਗੈਰ ਲਾਭਕਾਰੀ ਡਾਕਟਰਾਂ ਦੇ ਸੰਘ ਨੇ ਕਿਹਾ ਕਿ 67% ਹਿਸਟਰੈਕਟੋਮੀ (ਬੱਚੇਦਾਨੀ ਨੂੰ ਕੱਢਣਾ) ਪ੍ਰਾਈਵੇਟ ਹਸਪਤਾਲਾਂ ਵਿੱਚ ਕੀਤੇ ਜਾਂਦੇ ਹਨ ਦਿਲਚਸਪ ਗੱਲ ਇਹ ਹੈ ਕਿ ਇਹਨਾਂ ਵਿੱਚੋਂ 95% ਗੈਰ ਜਰੂਰੀ ਹੁੰਦੇ ਹਨ।
ਇਸ ਤੋਂ ਇਲਾਵਾ ਦਿਲ ਨਾਲ ਸੰਬੰਧਿਤ ਸਰਜਰੀਆਂ 55% ਕੈਂਸਰ ਨਾਲ ਸੰਬੰਧਿਤ ਸਰਜਰੀਆਂ 47%
ਗੋਡੇ ਅਤੇ ਚੂਲਿਆਂ ਦੇ ਆਪਰੇਸ਼ਨ 48%
ਸੀ ਸੈਕਸ਼ਨ (ਬੱਚਿਆਂ ਵਾਲਾ ਵੱਡਾ ਆਪਰੇਸ਼ਨ) 45%
ਬਵਾਸੀਰ ਦੇ ਆਪਰੇਸ਼ਨ 40% ਗੈਰ ਜਰੂਰੀ ਹੁੰਦੇ ਹਨ।
ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਗੈਰ ਜਰੂਰੀ ਸਰਜਰੀ ਕਿੱਡੀ ਵੱਡੀ ਸਮੱਸਿਆ ਹੈ ਜਿਸ ਦੇ ਨਾਲ ਮਰੀਜ਼ਾਂ ਦੇ ਸਰੀਰ ਦੇ ਨੁਕਸਾਨ ਦੇ ਨਾਲ ਨਾਲ ਆਰਥਿਕ ਪੱਖੋਂ ਵੀ ਬਹੁਤ ਨੁਕਸਾਨ ਹੋ ਜਾਂਦਾ ਹੈ।
ਹੁਣ ਆਪਾਂ ਗੱਲ ਕਰਦੇ ਕਿ ਇਸ ਮੱਕੜ ਜਾਲ ਤੋਂ ਆਪਾਂ ਕਿਵੇਂ ਬਚ ਸਕਦੇ ਹਾਂ:-
ਤੁਸੀਂ ਆਪਣੇ ਡਾਕਟਰ ਸਾਹਿਬ ਤੋਂ ਸਵਾਲ ਕਰੋ:
੧ ਤੁਸੀਂ ਸਰਜਰੀ ਦਾ ਪਲੈਨ ਕਿਉਂ ਕਰ ਰਹੇ ਹੋ?
੨ ਅਗਰ ਸਰਜਰੀ ਨਾ ਕਰਵਾਈ ਜਾਵੇ ਫਿਰ ਕੀ ਹੋਵੇਗਾ?
੩ ਕੀ ਇਹ ਸਰਜਰੀ ਪੋਸਟਪੌਂਡ (ਟਾਲ) ਕਰ ਸਕਦੇ ਹਾਂ?
੪ ਸਰਜਰੀ ਕਰਵਾਉਣ ਸਮੇਂ ਕੋਈ ਰਿਸਕ ਹੈ ਅਤੇ ਕਿੰਨੇ ਸਮੇਂ ਵਿੱਚ ਰਿਕਵਰੀ ਹੋਵੇਗੀ ?
ਸਭ ਤੋਂ ਵੱਡੀ ਅਤੇ ਜਰੂਰੀ ਗੱਲ ਤੁਸੀਂ ਦੂਸਰੇ ਡਾਕਟਰ ਦੀ ਸਲਾਹ ਵੀ ਲਵੋ( second opinion) .
Second opinion ਇੱਕ ਬਹੁਤ ਵਧੀਆ ਵਿਕਲਪ ਹੋ ਸਕਦਾ ਅਤੇ ਬਹੁਤ ਲੋਕਾਂ ਨੂੰ ਗੈਰ ਜਰੂਰੀ ਸਰਜਰੀ ਤੋ ਬਚਾਇਆ ਜਾ ਸਕਦਾ ਹੈ।
ਕਿਉਂਕਿ ਜਰੂਰੀ ਨਹੀਂ ਹੁੰਦਾ ਸਾਰੇ ਡਾਕਟਰ ਇੱਕੋ ਨਾਲ ਦੇ ਹੋਣ ਇੱਥੇ ਮੈਂ ਸਿਫਤ ਕਰਾਂਗਾ Dr. Dharamvira Gandhi ji ਅਤੇ Dr Ajmer Singh ji Patiala ਦੀ ਜਿਨ੍ਹਾਂ ਤੋਂ ਮੇਰੇ ਵਰਗੇ ਨੌਜਵਾਨ ਡਾਕਟਰ ਬਹੁਤ ਕੁੱਝ ਸਿੱਖ ਰਹੇ ਹਨ।💐
ਡਾਕਟਰ ਕਰਨਵੀਰ ਸਿੰਘ

Leave a Reply

Your email address will not be published. Required fields are marked *