ਜੀ.ਟੀ.ਬੀ ਸਕੂਲ, ਹਜ਼ਾਰਾ ਵਿਚ ਕੇ.ਜੀ. ਵਿੰਗ ਦੀਆਂ ਖੇਡਾਂ ਦਾ ਆਯੋਜਨ ਕੀਤਾ
ਜੀ.ਟੀ.ਬੀ ਸਕੂਲ, ਹਜ਼ਾਰਾ ਵਿਚ ਕੇ.ਜੀ. ਵਿੰਗ ਦੀਆਂ ਖੇਡਾਂ ਦਾ ਆਯੋਜਨ ਕੀਤਾ ਗਿਆ | ਇਸ ਵਿਚ ਬੱਚਿਆਂ ਨੇ ਵੱਧ ਚੜ ਕੇ ਭਾਗ ਲਿਆ | ਵਿਦਿਆਰਥੀਆਂ ਨੇ ਫਰੋਗ ਰੇਸ, ਲੈਮਨ ਰੇਸ, ਸੈਕ ਰੇਸ, ਬਨਾਨਾ ਰੇਸ (ਈਟ ਐਂਡ ਰਨ ) ਆਦਿ ਖੇਡਾਂ ਵਿਚ ਹਿੱਸਾ ਲਿਆ | ਖੇਡਾਂ ਦਾ ਸਾਡੇ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ | ਖੇਡਾਂ ਪੜ੍ਹਾਈ ਦਾ ਇਕ ਜਰੂਰੀ ਅੰਗ ਹਨ | ਖੇਡਾਂ ਵਿਦਿਆਰਥੀਆਂ ਦੇ ਸਰੀਰਕ ਅਤੇ ਬੌਧਿਕ ਵਿਕਾਸ ਵਿਚ ਅਹਿਮ ਯੋਗਦਾਨ ਪਾਉਂਦੀਆਂ ਹਨ |
ਸਪੋਰਟਸ ਮੀਟ ਮੌਕੇ ਹੋਏ ਮੁਕਾਬਲੇ ਦੌਰਾਨ ਫਰੋਗ ਰੇਸ ਵਿਚ ਨਰਸਰੀ ਦੇ ਗੁਰਫਤਿਹ ਨੇ ਪਹਿਲਾ, ਗੁਰਪ੍ਰਤਾਪ ਨੇ ਦੂਜਾ ਅਤੇ ਜੈ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਲੇਮੋਨ ਰੇਸ ਵਿਚ ਤ੍ਰਿਸ਼ਾ ਅਤੇ ਅਸਮੀਤ ਨੇ ਪਹਿਲਾ, ਫਤਿਹਵੀਰ ਸੰਧਰ ਨੇ ਦੂਜਾ ਅਤੇ ਹਰਗੁਣ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਦੌੜ ਮੁਕਾਬਲੇ ਵਿਚ ਫਤਿਹਵੀਰ ਸਿੰਘ ਨੇ ਪਹਿਲਾ, ਰਵਜੋਤ ਸਿੰਘ ਨੇ ਦੂਜਾ, ਅਗਮ ਰੱਤੂ ਅਤੇ ਨਮਨ ਬਾਘਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਐਲ.ਕੇ.ਜੀ. ਦੇ ਵਿਦਿਆਰਥੀਆਂ ਵਿਚੋਂ ਸੈਕ ਰੇਸ ਵਿਚ ਕਰਨਜੋਤ ਸਿੰਘ ਨੇ ਪਹਿਲਾ, ਨਵਜੋਤ ਸਿੰਘ ਨੇ ਦੂਜਾ, ਗੁਰਸੀਰਤ ਕੌਰ ਅਤੇ ਬਲਨੂਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਬਨਾਨਾ ਰੇਸ (ਈਟ ਐਂਡ ਰਨ ) ਵਿਚ ਰੇਹਾਨ ਨੇ ਪਹਿਲਾ ਅਤੇ ਯੋਗੀ ਨੰਦਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ |
ਸਕੂਲ ਦੇ ਸਕੱਤਰ ਸ. ਸੁਰਜੀਤ ਸਿੰਘ ਚੀਮਾ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਵੱਧ ਤੋਂ ਵੱਧ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ| ਉਨ੍ਹਾਂ ਕਿਹਾ ਕਿ ਬੱਚੇ ਖੇਡਾਂ ਦਾ ਬਹੁਤ ਆਨੰਦ ਮਾਣਦੇ ਹਨ ਅਤੇ ਇਹ ਪੜ੍ਹਾਈ ਨੂੰ ਰੋਚਕ ਬਣਾਉਂਦੀਆਂ ਹਨ | ਇਸ ਨਾਲ ਬੱਚਿਆਂ ਵਿਚ ਆਪਸੀ ਮਿਲਵਰਤਣ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਖੇਡਾਂ ਹੀ ਸਾਨੂੰ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀਆਂ ਹਨ | ਖੇਡਾਂ ਬੱਚਿਆਂ ਨੂੰ ਅੱਗੇ ਵਧਣ ਦੀ ਅਤੇ ਮੁਕਾਬਲੇ ਦੀ ਭਾਵਨਾ ਦੀ ਪ੍ਰੇਰਣਾ ਦਿਂਦੀਆਂ ਹਨ |ਇਸ ਮੌਕੇ ਸਕੂਲ ਦੇ ਸਕੱਤਰ ਸ. ਸੁਰਜੀਤ ਸਿੰਘ ਚੀਮਾ, ਡਾਇਰੈਕਟਰ ਸ਼੍ਰੀ ਮਤੀ ਨਿਸ਼ਾ ਮੜ੍ਹੀਆ, ਪ੍ਰਿੰਸੀਪਲ ਸ਼੍ਰੀ ਮਤੀ ਅਮਿਤਾਲ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਨਾਲ ਹੀ ਬੱਚਿਆਂ ਨੂੰ ਅਗਾਂਹ ਤੋਂ ਵੀ ਇਸੇ ਤਰ੍ਹਾਂ ਨਾਲ ਖੇਡਣ ਲਈ ਪ੍ਰੇਰਿਤ ਕੀਤਾ |