ਜੂਨ ਚੁਰਾਸੀ ਦੇ ਰਿਸਦੇ ਜ਼ਖ਼ਮ, ਨਾ ਭੁੱਲਣ ਯੋਗ ਜੂਨ 1984- ਅਵਤਾਰ ਸਿੰਘ ਰਾਏਸਰ ਬਰਨਾਲਾ 98143 21087

ਪੰਜਾਬ ਵਿੱਚ ਚੱਪੇ ਚੱਪੇ ਤੇ ਫ਼ੌਜ ਤਾਇਨਾਤ ਕਰ ਦਿੱਤੀ, ਅੰਤਰ ਰਾਸ਼ਟਰੀ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਘੱਟ ਤੋਂ ਘੱਟ ਫੌਜ ਦੀਆਂ ਸੱਤ ਡਵੀਜਨਾਂ ਪੰਜਾਬ ਦੇ ਪਿੰਡਾਂ ਵਿੱਚ ਦੂਰ ਦੂਰ ਤੱਕ ਤਾਇਨਾਤ ਕਰ ਦਿੱਤੀਆਂ। ਸੂਬੇ ਵਿਚਲੇ ਸੰਚਾਰ ਦੇ ਸਾਰੇ ਵਸੀਲੇ ਅਚਾਨਕ ਠੱਪ ਕਰ ਦਿੱਤੇ। ਪੰਜਾਬ ਨੂੰ ਦੇਸ਼ ਦੇ ਬਾਕੀ ਹਿੱਸਿਆਂ ਅਤੇ ਸੰਸਾਰ ਨਾਲੋਂ ਪੂਰੀ ਤਰ੍ਹਾਂ ਕੱਟ ਦਿੱਤਾ ਗਿਆ।ਰਾਤੋ ਰਾਤ ਫੌਜ ਨੇ ਦਰਬਾਰ ਸਾਹਿਬ ਸਮੂਹ ਦੁਆਲੇ ਸੀ ਆਰ ਪੀ ਐਫ ਅਤੇ ਬੀ ਐੱਸ ਐੱਫ ਦੀ ਜਗ੍ਹਾ ਲੈ ਲਈ। ਲੈਫਟੀਨੈਂਟ ਜਨਰਲ ਕ੍ਰਿਸ਼ਨਾ ਸਵਾਮੀ ਸੁੰਦਰਜੀ ਨੂੰ ਅਪਰੇਸ਼ਨ ਬਲਿਊ ਸਟਾਰ ਦਾ ਸਮੁੱਚਾ ਚਾਰਜ ਸੌਂਪਿਆ ਗਿਆ। ਇਸ ਕਾਰਵਾਈ ਲਈ ਇਕ ਹੋਰ ਮੇਜਰ ਜਨਰਲ, ਕੇ ਐਸ ਬਰਾੜ,ਘੋਨਾ ਸਿੱਖ ਸੀ। ਉਹ ਇੱਕ ਹੰਕਾਰੀ ਸਿੱਖ ਸੀ ਅਤੇ ਹਮੇਸ਼ਾ ਸਿੱਖਾਂ ਵਿਰੁੱਧ ਫੌਜੀ ਕਾਰਵਾਈ ਦੀ ਕਮਾਂਡ ਲਈ ਤਿਆਰ ਹੋ ਗਿਆ। ਫੌਜ ਦੀਆਂ ਪੰਜ ਪਲਟਨਾਂ,10ਵੀਂ, 11ਵੀਂਂ, ਪਹਿਲੀ,ਦੂਜੀ ਅਤੇ ਪੰਦਰਵੀਂ ਨੂੰ ਦਰਬਾਰ ਸਾਹਿਬ ਸਮੂਹ ਤੇ ਹਮਲੇ ਲਈ ਲਾਇਆ ਗਿਆ। ਇਹ ਦਸਤੇ ਫੌਜ ਦੇ ਵਧੀਆ ਲੜਾਕੂ ਦਲਾਂ ਚੋਂ ਚੁਣੇ ਗਏ ਸਨ। ਤਿੰਨ ਜੂਨ ਨੂੰ ਫੌਜ ਨੇ ਸਿੰਘਾਂ ਦੇ ਟਿਕਾਣਿਆਂ ਤੇ ਭਾਰੀ ਗੋਲਾਬਾਰੀ ਕਰ ਕੇ ਖਦੇੜਨ ਦੀ ਅਸਫਲ ਕੋਸ਼ਿਸ਼ ਕੀਤੀ। ਇੱਕ ਪਾਸੇ ਸੰਤ ਭਿੰਡਰਾਂਵਾਲੇ ਆਪਣੇ ਸਾਥੀਆਂ ਨਾਲ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਬਹਾਦਰੀ ਨਾਲ ਰਾਖੀ ਕਰਦਿਆਂ ਜੂਝ ਰਹੇ ਸਨ ਦੂਜੇ ਪਾਸੇ ਸੰਤ ਲੌਂਗੋਵਾਲ ਤੇ ਉਸ ਦੇ ਜੋੜੀਦਾਰ ਐਸ ਜੀ ਪੀ ਸੀ ਦੇ ਦਫ਼ਤਰ ਵਿਚ ਲੁਕ ਕੇ ਬੈਠੇ ਸਨ। ਭਾਰਤੀ ਫੌਜ ਤਿੰਨ ਜੂਨ ਨੂੰ ਦਰਬਾਰ ਸਾਹਿਬ ਕੰਪਲੈਕਸ ਨੂੰ ਪੂਰੀ ਤਰ੍ਹਾਂ ਘੇਰ ਚੁੱਕੀ ਸੀ । ਵੱਡੀਆਂ ਅਤੇ ਭਾਰੀ 105 ਐਮ ਐਮ ਗੰਨਾ ਬੀੜੀ ਫੌਜ ਦੇ ਮੁੱਖ ਜੰਗੀ ਟੈਂਕ, ਵਿਜੰਤਾ ” ਭਾਰੀ ਜੰਗੀ ਤੋਪਖਾਨੇ ਸਮੇਤ ਬਖਤਰਬੰਦ ਗੱਡੀਆਂ ਕੰਪਲੈਕਸ ਦੇ ਬਾਹਰ ਇਓਂ ਬੀੜੀਆਂ ਹੋਈਆਂ ਸਨ ਜਿਵੇਂ ਫੌਜ ਨੇ ਕਿਸੇ ਦੁਸ਼ਮਣ ਦੇਸ਼ ਨਾਲ ਜੰਗ ਲੜਨੀ ਹੋਵੇ।
4 ਜੂਨ ਦੀ ਸਵੇਰ ਭਾਰਤੀ ਫੌਜ ਨੇ ਗੁਰੂ ਰਾਮਦਾਸ ਲੰਗਰ ਹਾਲ ਦੇ ਨਜ਼ਦੀਕ 18ਵੀ ਸਦੀ ਦੇ ਇੱਟਾਂ ਨਾਲ ਬਣੇ ਬੁਰਜ, ਇਤਿਹਾਸਕ ਰਾਮਗੜ੍ਹੀਆ ਬੁੰਗਿਆਂ ” ਅਤੇ ਗੁਰੂ ਰਾਮਦਾਸ ਸਰਾਂ ਦੇ ਪਿੱਛੇ ਸਥਿਤ ਪਾਣੀ ਦੀ ਟੈਂਕੀ ਉੱਪਰ ਬੰਬਾਰੀ ਕੀਤੀ। ਕੰਪਲੈਕਸ ਦੇ ਨਾਲ ਲੱਗਦੀਆ ਇਮਾਰਤਾਂ ਅਤੇ ਘਰਾਂ ਉੱਪਰ ਵੀ ਭਾਰੀ ਬੰਬਾਰੀ ਕੀਤੀ ਗਈ।ਭਾਰੀ ਤੋਪਖਾਨਾ,ਜੋ ਕੇਵਲ ਖੁੱਲੀ ਮੈਦਾਨੀ ਲੜਾਈ ਵਿੱਚ ਹੀ ਵਰਤਿਆ ਜਾਂਦਾ ਹੈ , ਤੇ 25 ਦੇ ਕਰੀਬ ਮਾਰੂ ਪਾਊਡਰ ਗੋਲੇ ਵੀ ਛੱਡੇ ਗਏ। ਨਤੀਜੇ ਵਜੋਂ ਕੰਪਲੈਕਸ ਦੇ ਦੁਆਲੇ ਦੀਆਂ ਇਮਾਰਤਾਂ ਢਹਿ ਢੇਰੀ ਹੋ ਕੇ ਮਲਬਾ ਬਣ ਗਈਆਂ। ਪਾਣੀ ਦੀ ਟੈਂਕੀ ਨੂੰ ਉਹਨਾਂ ਉੱਪਰ ਮੌਜੂਦ ਸਿੰਘਾਂ ਸਮੇਤ ਉਡਾ ਦਿੱਤਾ ਗਿਆ। ਭਾਰਤ ਦੀ ਫੌਜ਼ ਦੀ ਬੰਬਾਰੀ ਏਨੀ ਪ੍ਰਚੰਡ,ਕਰੁਰ ਅਤੇ ਵਹਿਸ਼ੀਆਨਾ ਸੀ ਕਿ ਇੰਨਾਂ ਇਮਾਰਤਾਂ ਵਿੱਚਲੇ ਸਿੰਘ ਜਾਂ ਨਿਰਦੋਸ਼ ਸਿੱਖਾਂ ਚੋਂ ਇੱਕ ਵੀ ਨਹੀਂ ਬਚ ਸਕਿਆ। ਰੌਚਕ ਗੱਲ ਹੈ ਕਿ ਇੱਕ ਪਾਸੇ ਸੰਤ ਭਿੰਡਰਾਂਵਾਲੇ ਆਪਣੇ ਗਿਣਤੀ ਦੇ ਸਿਰਲੱਥਾਂ ਨਾਲ , ਭਾਰਤੀ ਫੌਜ ਨੂੰ ਸਖ਼ਤ ਮੁਕਾਬਲੇ ਵਿਚ ਪਿਛਾੜ ਰਹੇ ਸਨ ਦੂਜੇ ਪਾਸੇ ਉਦੋਂ ਐਸ ਜੀ ਪੀ ਸੀ ਦੇ ਦਫ਼ਤਰ ਵਿੱਚੋਂ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਉਹਨਾਂ ਨੂੰ ਮਿਲਣ ਲਈ ਅਕਾਲ ਤਖ਼ਤ ਸਾਹਿਬ ਵਿਖੇ ਜਾ ਪਹੁੰਚੇ। ਟੌਹੜੇ ਨੇ ਸੰਤ ਭਿੰਡਰਾਂਵਾਲੇ ਨੂੰ ਇਹ ਦਲੀਲ ਜਚਾਉਣੀ ਚਾਹੀ ਕੇ ਉਹ ਟੈਂਕ ਅਤੇ ਭਾਰੀ ਤੋਪਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਉਸ ਨੂੰ ਝਾੜ ਪਾਈ ਕਿ ਉਹ ਭਾਰਤ ਸਰਕਾਰ ਦੇ ਏਜੰਟ ਵਜੋਂ ਕੰਮ ਕਰਨਾ ਬੰਦ ਕਰੇ। ਜੇਕਰ ਟੌਹੜਾ ਚਾਹੁੰਦਾ ਤਾਂ ਰੁਕ ਕੇ ਸੰਤ ਭਿੰਡਰਾਂਵਾਲੇ ਦਾ ਸਾਥ ਦਿੰਦਾ, ਪਰ ਉਸ ਨੇ ਆਤਮ ਸਮਰਪਣ ਨੂੰ ਤਰਜੀਹ ਦਿੱਤੀ।
ਪੰਜ ਜੂਨ ਨੂੰ ਦਰਬਾਰ ਸਾਹਿਬ ਤੇ ਹਮਲੇ ਲਈ ਜੰਗੀ ਤੋਪਖਾਨੇ ਨਾਲ ਲੈਸ ਕੇ ਸੁੰਦਰਜੀ ਨੇ ਮਕਰਪੁਣੇ ਨਾਲ ਕਿਹਾ,” ਜਦੋਂ ਅਸੀਂ ਦਰਬਾਰ ਸਾਹਿਬ ਕੰਪਲੈਕਸ ਦੀ ਹਦੂਦ ਅੰਦਰ ਦਾਖਲ ਹੋਏ ਤਾਂ ਸਾਡੇ ਮਨਾਂ ਵਿਚ ਨਿਮਰਤਾ ਤੇ ਬੁੱਲਾਂ ਤੇ ਅਰਦਾਸ ਸੀ “ਉਹਨਾਂ ਦਾ ਇਹ ਕਥਨ ਹਿੰਦੂਆਂ ਵਿੱਚ ਪ੍ਰਚਲਿਤ ਇੱਕ ਬੜੇ ਵਿਸ਼ੇਸ਼ ਅਖਾਣ,” ਮੂੰਹ ਮੇਂ ਰਾਮ ਰਾਮ,ਬਗਲ ਮੇਂ ਛੁਰੀ , ਦੀ ਯਾਦ ਆਉਂਦੀ ਐ। ਪੰਜ ਜੂਨ ਦੀ ਲੜਾਈ ਬਿਨਾਂ ਕਿਸੇ ਨਤੀਜੇ ਤੋਂ ਰੁਕ ਗਈ ਤਾਂ ਬੜੀ ਮਾਯੂਸੀ ਵਿਚ ਤਿੰਨ ਜਰਨੈਲ, ਕੇ ਸੁੰਦਰਜੀ,ਆਰ ਐਸ ਦਿਆਲ ਅਤੇ ਕੇ ਐਸ ਬਰਾੜ ਨਵੀਂ ਨੀਤੀ ਸੋਚੀ ਕਿ ਅਕਾਲ ਤਖਤ ਸਾਹਿਬ ਦੇ ਸਾਰੇ ਪਾਸਿਓਂ ਇਕੱਠਿਆਂ ਹਮਲਾ ਕੀਤਾ ਜਾਵੇ। ਪਹਿਲੀ ਬਟਾਲੀਅਨ ਦੇ ਵਿਸ਼ੇਸ਼ ਸਿਖਲਾਈ ਪ੍ਰਾਪਤ ਕਮਾਂਡੋ, ਜਿੰਨਾ ਕਾਲੀਆਂ ਵਰਦੀਆਂ ਪਹਿਨੀਆਂ ਹੋਈਆਂ ਸਨ ਅਤੇ ਬੁਲਟ ਪਰੂਫ ਜੈਕਟਾਂ ਪਾਈਆਂ ਹੋਈਆਂ ਸਨ, ਨੂੰ ਕੰਪਲੈਕਸ ਦੇ ਮੁੱਖ ਦੁਆਰ ਰਾਹੀਂ ਅੰਦਰ ਦਾਖਲ ਹੋਣ ਦਾ ਸੰਦੇਸ਼ ਦਿੱਤਾ ਗਿਆ ਪਰ ਜਿਉਂ ਹੀ ਉਹਨਾਂ ਅੰਦਰ ਪੈਰ ਧਰੇ ਤਾਂ ਉਸ ਰਸਤੇ ਦੇ ਦੋਹੀਂ ਪਾਸੀ ਘਾਤ ਲਾਈ ਬੈਠੇ ਸਿੰਘਾਂ ਦੀਆਂ ਬੰਦੂਕਾਂ ਨੇ ਸਾਰੇ ਦੇ ਸਾਰੇ ਹੀ ਮਾਰ ਮੁਕਾਏ ਇਹਨਾਂ ਚੋਂ ਜਿਹੜੇ ਥੋੜੇ ਕ ਬਚਕੇ ਪਰਕਰਮਾ ਵੱਲ ਦੌੜੇ ਤਾਂ ਉਹਨਾਂ ਦਾ ਅਕਾਲ ਤਖ਼ਤ ਦੇ ਦੁਆਲੇ ਸਿਸਤਾਂ ਬੰਨੀ ਬੈਠੇ ਸਿੰਘਾਂ ਨੇ ਮੱਕੂ ਠੱਪ ਦਿੱਤਾ।ਇਸ ਤਰ੍ਹਾਂ ਕਮਾਂਡੋਆਂ ਦਾ ਹੱਲਾ ਪੂਰੀ ਤਰ੍ਹਾਂ ਅਸਫਲ ਹੋ ਗਿਆ। ਹੁਣ ਬਰਾੜ ਨਿਰਾਸ਼ ਹੋ ਗਿਆ ਕਿਉਂਕਿ ਉਹ ਇਸ ਕਾਂਡ ਕਰਕੇ ਸਿੰਘਾਂ ਨੂੰ ਖਦੇੜਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ। ਉਸਨੇ ਸਫਲਤਾ ਹਾਸਲ ਕਰਨ ਲਈ ਫੌਜ ਨੂੰ ਖਾੜਕੂਆਂ ਉੱਪਰ ਬੇਹੋਸ਼ ਕਰਨ ਵਾਲੇ ਬੰਬ ਸੁੱਟਣ ਦਾ ਹੁਕਮ ਦਿੱਤਾ। ਇਹਨਾਂ ਰਸਾਇਣਕ ਹਥਿਆਰਾਂ ਨੇ ਸਿੰਘਾਂ ਨੂੰ ਨੀਮ ਬੇਹੋਸ਼ ਕਰ ਦਿੱਤਾ।ਅਜਿਹਾ ਕਰਨ ਉਪਰੰਤ ਕਮਾਂਡੋ ਘੰਟੇ ਘਰ ਦੁਆਰ ਰਾਹੀਂ ਅੰਦਰ ਦਾਖਲ ਹੋ ਗਏ ਅਤੇ ਨੀਮ ਬੇਹੋਸ਼ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ।ਕੀ ਇਸ ਸ਼ਰਮਨਾਕ ਹਰਕਤ ਨੂੰ ਬਹਾਦਰੀ ਕਹਿ ਸਕਦੇ ਹਾਂ? ਹੋਰ ਕੁਝ ਨਹੀਂ ।
ਖ਼ੈਰ,ਜਦ 10 ਵੀ ਗਾਰਡ ਬਟਾਲੀਅਨ ਦੀ ਮੱਦਦ ਨਾਲ ਪਰਿਕ੍ਰਮਾ ਵਿਚ ਦਾਖਲ ਹੋਏ ਤਾਂ ਉਨ੍ਹਾਂ ਨੂੰ ਸਾਰੀਆਂ ਦਿਸ਼ਾਵਾਂ ਤੋਂ ਗੋਲੀਆਂ ਦੀ ਬੁਛਾੜ ਦਾ ਸਾਹਮਣਾ ਕਰਨਾ ਪਿਆ। ਇਹ ਜਨਰਲ ਸੁਬੇਗ ਸਿੰਘ ਦੀ ਯੋਜਨਾਬੰਦੀ ਅਤੇ ਯੁੱਧਨੀਤੀ ਸੀ ਜਿਸਨੇ ਇੰਡੀਅਨ ਆਰਮੀ ਦੇ ਤਿੰਨ ਜਨਰਲਾਂ ਨੂੰ ਮਾਤ ਦੇ ਦਿੱਤੀ ਸੀ। ਜਰਨਲ ਸੁਬੇਗ ਸਿੰਘ ਦੁਆਰਾ ਸੰਚਾਲਿਤ ਅਤੇ ਤਾਇਨਾਤ ਖਾੜਕੂ ਸਿੰਘਾਂ ਨੇ ਇਹਨਾਂ ਨਵੇਂ ਗਾਰਡਾਂ ਦੀ ਵਾਢੀ ਪਾ ਦਿੱਤੀ।ਇਸ ਤਰ੍ਹਾਂ ਫੌਜ ਦਾ ਦੂਜਾ ਹਮਲਾ ਵੀ ਸਿੰਘਾਂ ਨੇ ਪਛਾੜ ਦਿੱਤਾ।ਇਸ ਉਪਰੰਤ ਦੋ ਸੌ ਕਮਾਂਡੋ ਅਤੇ ਇੰਨੇ ਹੀ ਗਾਰਡਾਂ ਵੱਲੋਂ ਕੀਤਾ ਗਿਆ ਤੀਜਾ ਹਮਲਾ ਕੁਝ ਹੱਦ ਤੱਕ ਸਫਲ ਹੋ ਗਿਆ ਜਦੋਂ ਉਹਨਾਂ ਚੋਂ ਕੁਝ ਅਕਾਲ ਤਖ਼ਤ ਸਾਹਿਬ ਸਾਹਮਣੇ ਪਹੁੰਚ ਗਏ, ਪਰ ਜਿਉਂ ਹੀ ਉਹ ਅਕਾਲ ਤਖ਼ਤ ਤੇ ਦਰਸ਼ਨੀ ਡਿਉਢੀ ਦੇ ਵਿਚਾਲੇ ਵਿਹੜੇ ਵਿਚ ਪਹੁੰਚੇ ਤਾਂ ਉਹ ਅਕਾਲ ਤਖ਼ਤ ਦੇ ਅੰਦਰ ਟਿਕਾਣੇ ਚ ਬੈਠੇ ਸਿੰਘਾਂ ਦੇ ਦਸਤਿਆਂ ਨੇ ਭੁੰਨ ਸੁੱਟੇ। ਬਾਕੀ ਦੇ ਸੁਰੱਖਿਅਤ ਬਚ ਨਿਕਲੇ। ਇਹ ਕੰਪਲੈਕਸ ਦੇ ਮੁੱਖ ਦੁਆਰ ਦੀ ਲੜਾਈ ਦਾ ਦ੍ਰਿਸ਼ ਸੀ।
ਪੰਜ ਜੂਨ ਦੀ ਰਾਤ ਪਈ, ਤਿੰਨਾਂ ਫੌਜੀ ਜਰਨੈਲਾਂ, ਸੁੰਦਰਜੀ,ਆਰ ਐਸ ਦਿਆਲ ਅਤੇ ਕੇ ਐਸ ਬਰਾੜ, ਜਿੰਨਾ ਇੰਦਰਾ ਗਾਂਧੀ ਕੋਲ ਸੰਤ ਭਿੰਡਰਾਂਵਾਲੇ ਨੂੰ ਦੋ ਘੰਟਿਆਂ ਵਿੱਚ ਫੜਨ ਦੀਆਂ ਡੀਂਗਾਂ ਮਾਰੀਆਂ, ਉਹਨਾਂ ਨੂੰ 72 ਘੰਟੇ ਹੋ ਗਏ ਸਨ ਪਰ ਨਿਸ਼ਾਨੇ ਦੇ ਨੇੜੇ ਤੇੜੇ ਵੀ ਨਹੀਂ ਸੀ। ਉੱਧਰ ਦਿੱਲੀ ਵਿਚ ਬਣੇ ਸਪੈਸ਼ਲ ਕੰਟਰੋਲ ਰੂਮ ਵਿਚ ਰਾਜੀਵ ਗਾਂਧੀ, ਕੇ ਪੀ ਸਿੰਘ ਦਿਓ ਅਤੇ ਅਰੁਣ ਸਿੰਘ ਨਿਰਾਸ਼ਤਾ ਵਿਚ ਸਿਰ ਸੁੱਟੀ ਬੈਠੇ ਸਨ। ਸ਼ਾਇਦ ਇੰਦਰਾ ਗਾਂਧੀ ਭਿੰਡਰਾਂਵਾਲੇ ਨੂੰ ਜਿੰਦਾ ਜਾਂ ਮੁਰਦਾ ਫੜਨ ਦੀ ਖ਼ਬਰ ਸੁਣਨ ਲਈ ਸਭ ਤੋਂ ਵੱਧ ਬੇਚੈਨ ਸੀ। ਕ੍ਰੋਧਿਤ ਹੋਏ ਸੁੰਦਰਜੀ ਅਤੇ ਦਿਆਲ ਨੇ ਕਮਾਂਡੋ ਨੂੰ ਫਿਰ ਤੋਂ ਹਮਲਾ ਕਰਨ ਦਾ ਆਦੇਸ਼ ਦਿੱਤਾ। ਇਸ ਵਾਰ ਉਸ ਨੇ 7ਵੀਂ ਗੜਵਾਲ ਰਾਇਫਲਜ ਦੀਆਂ ਦੋ ਹੋਰ ਕੰਪਨੀਆਂ ਦੀ ਕੁਮਕ ਦੇ ਕੇ ਉਹਨਾਂ ਦੀ ਕਮਾਨ ਜਨਰਲ ਬਰਾੜ ਨੂੰ ਸੌਂਪ ਦਿੱਤੀ। ਇੱਕ ਹੰਕਾਰੀ ਬਿਰਗੇਡੀਅਰ ਏ ਕੇ ਦੀਵਾਨ, ਮਦਰਾਸੀਆਂ ਅਤੇ ਗੜਵਾਲੀਆ ਦੀ ਕਮਾਂਡ ਕਰ ਰਿਹਾ ਸੀ।ਆਪਣੀ ਫੌਜ ਦਾ ਭਾਰੀ ਨੁਕਸਾਨ ਹੁੰਦਾ ਦੇਖ ਕੇ ਉਸ ਨੇ ਬਰਾੜ ਨੂੰ ਆਪਣੇ ਸੈਨਿਕਾਂ ਵਾਸਤੇ ਹੋਰ ਕੁਮਕ ਭੇਜਣ ਦੀ ਮੰਗ ਕੀਤੀ, ਜਿੰਨਾ ਦਾ ਭਾਰੀ ਜਾਨੀ ਨੁਕਸਾਨ ਹੋਇਆ ਸੀ। ਨਵੀਂ ਕੁਮਕ ਨਾਲ ਸ਼ੇਰ ਬਣੇ ਬਿਰਗੇਡੀਅਰ ਦੀਵਾਨ ਨੇ ਅਕਾਲ ਤਖ਼ਤ ਨੂੰ ਕਬਜ਼ੇ ਵਿਚ ਲੈਣ ਲਈ ਮੁੜ ਮੁੜ ਕੇ ਕੲਈ ਹਮਲੇ ਕੀਤੇ ਪਰ ਹਰ ਵਾਰ ਉਸ ਦੀਆਂ ਫੌਜਾਂ ਨੂੰ ਭੱਜਣ ਲਈ ਮਜ਼ਬੂਰ ਹੋਣਾ ਪਿਆ।ਇਸੇ ਕਾਰਨ ਹੀ ਜਨਰਲ ਬਰਾੜ ਨੇ ਬੜੇ ਦੁੱਖ ਭਰੇ ਲਹਿਜੇ ਨਾਲ ਲੈਫਟੀਨੈਂਟ ਜਨਰਲ ਸੁੰਦਰਜੀ ਕੋਲ ਆਪਣੇ ਲੜਾਈ ਲੜ ਰਹੇ ਸੈਨਿਕਾਂ ਦੀ ਦੁਹਾਈ ਪਾਈ,” ਪੈਦਲ ਫ਼ੌਜ ਦੇ ਮਾਰੇ ਜਾਣ ਦਾ ਖ਼ਤਰਾ ਹੈ,ਇਕੱਲੀ ਪਿਆਦਾ ਫੌਜ ਲਈ ਇਹ ਲੜਾਈ ਨਾਮੁਮਕਿਨ ਹੈ। ਮੈਨੂੰ ਟੈਂਕ ਮੰਗਵਾ ਕੇ ਅਕਾਲ ਤਖ਼ਤ ਤੇ ਬੰਬਾਰੀ ਕਰਕੇ ਉਸ ਨੂੰ ਉਡਾਉਣ ਦੀ ਆਗਿਆ ਦਿੱਤੀ ਜਾਵੇ।”
ਸੁੰਦਰਜੀ ਨੇ ਦਿੱਲੀ ਸੰਪਰਕ ਕਰਕੇ ਇਸਦੀ ਆਗਿਆ ਮੰਗੀ, ਹਾਲਾਂ ਇੰਦਰਾ ਗਾਂਧੀ ਵੱਲੋਂ ਅੰਤਿਮ ਹੁਕਮ ਪ੍ਰਾਪਤ ਨਹੀਂ ਹੋਏ ਸਨ ਤਾਂ ਵੀ ਪਹਿਲਾਂ ਹੀ ਸੱਤ ਵਿਜੰਤਾ ਟੈਂਕ ਦਰਬਾਰ ਸਾਹਿਬ ਸਮੂਹ ਅੰਦਰ ਤਾਇਨਾਤ ਕਰ ਦਿੱਤੇ।105 ਐਮ ਐਮ ਦੀਆਂ ਗੰਨਾਂ ਬੀੜੀ ਵਿਜੰਤਾ ਟੈਂਕਾਂ ਨੇ ਅਕਾਲ ਤਖ਼ਤ ਤੇ ਸੈਂਕੜੇ ਭਾਰੀ ਵਿਸਫੋਟਕ ਗੋਲੇ ਦਾਗੇ ਅਤੇ 5. 6 ਜੂਨ 1984 ਦੀ ਦਰਮਿਆਨੀ ਰਾਤ ਨੂੰ ਸਿੱਖ ਕੌਮ ਦੇ ਮਹਾਨ ਕੇਂਦਰ ਇਸ ਪਵਿੱਤਰ ਅਸਥਾਨ ਨੂੰ ਢਹਿ ਢੇਰੀ ਕਰ ਦਿੱਤਾ। ਅਕਾਲ ਤਖਤ ਦੇ ਸਾਹਮਣੇ ਵਾਲਾ ਪਾਸਾ ਪੂਰੇ ਦਾ ਪੂਰਾ ਤਬਾਹ ਹੋ ਗਿਆ ਤੇ ਇੱਕ ਥੰਮ ਹੀ ਸਬੂਤਾ ਬਚਿਆ। ਦਰਸ਼ਨੀ ਡਿਉਢੀ ਅਤੇ ਤੋਸ਼ਾਖਾਨਾ ਵੀ ਤਬਾਹ ਕਰ ਦਿੱਤੇ ਗਏ। ਤੇਜਾ ਸਿੰਘ ਸਮੁੰਦਰੀ ਹਾਲ ਚ ਲੋਗੋਂਵਾਲ,ਟੋਹੜਾ,ਭਾਨ ਸਿੰਘ, ਰਾਮੂੰਵਾਲੀਆ ਅਤੇ ਐਸ ਜੀ ਪੀ ਸੀ ਦਾ ਸਹਾਇਕ ਸਕੱਤਰ ਅਬਿਨਾਸੀ ਸਿੰਘ ਹੋਰਾਂ ਨੇ ਬਿਨਾਂ ਕਿਸੇ ਹੀਲ ਹੁੱਜਤ ਬਾਹਵਾਂ ਖੜ੍ਹੀਆਂ ਕਰਕੇ ਫੌਜ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਆਤਮ ਸਮਰਪਣ ਉਪਰੰਤ ਟੋਹੜਾ ਅਤੇ ਲੋਗੋਂਵਾਲ ਨੂੰ ਛੇ ਜੂਨ ਦੀ ਸਵੇਰ ਬਾਕੀਆਂ ਨਾਲੋਂ ਅਲੱਗ ਕਰਕੇ ਸੁਰੱਖਿਅਤ ਜਗ੍ਹਾ ਲੈ ਜਾਇਆ ਗਿਆ। ਗ੍ਰਿਫਤ ਵਿੱਚ ਆਏ ਬਾਕੀ ਲੋਕਾਂ ਨੂੰ ਗੁਰੂ ਰਾਮਦਾਸ ਸਰਾਂ ਦੇ ਅੰਦਰਲੇ ਅਹਾਤੇ ਵਿਚ ਬਿਠਾ ਦਿੱਤਾ ਅਤੇ ਅਚਾਨਕ ਉਹਨਾਂ ਉੱਪਰ ਗੋਲੀ ਚਲਾਉਣ ਨਾਲ ਘੱਟ ਤੋਂ ਘੱਟ 70 ਸਿੱਖ ਮਾਰੇ ਗਏ। ਚਰਚਾ ਇਹ ਵੀ ਹੈ ਕਿ ਗੁਰਚਰਨ ਸਿੰਘ ਸਕੱਤਰ ਅਤੇ ਸੰਤ ਭਿੰਡਰਾਂਵਾਲੇ ਦਾ ਇੱਕ ਕੱਟੜ ਵਿਰੋਧੀ ਬੱਗਾ ਸਿੰਘ ਇਸ ਥਾਂ ਤੇ ਹੀ ਮਾਰੇ ਗਏ।ਲੋਅ ਲੱਗਣ ਉਪਰੰਤ ਛੇ ਜੂਨ ਦਿਨ ਚੜ੍ਹਦੇ ਨੂੰ ਵਿਜੰਤਾ ਟੈਂਕ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਨੂੰ ਮਲੀਆਮੇਟ ਕਰਨ ਤੋਂ ਰੁਕਗੇ।ਇਸ ਦੇ ਨਾਲ ਹੀ ਅਕਾਲ ਤਖ਼ਤ ਦੇ ਅੰਦਰੋਂ ਰੁਕ ਰੁਕ ਕੇ ਗੋਲੀ ਆਉਂਦੀ ਰਹੀ। ਦਰਬਾਰ ਸਾਹਿਬ ਦਾ ਸੇਵਾਦਾਰ ਹਰੀ ਸਿੰਘ ਤੀਹ ਹੋਰ ਵਿਅਕਤੀਆਂ ਨਾਲ ਕੋਠਾ ਸਾਹਿਬ ਵਿਖੇ ਲੁਕਿਆ ਹੋਇਆ ਸੀ।ਉਸ ਮੁਤਾਬਿਕ ਛੇ ਜੂਨ ਨੂੰ ਸਵੇਰੇ ਕਰੀਬ 7 /30 ਵਜੇ ਭਾਈ ਅਮਰੀਕ ਸਿੰਘ ਕੋਠਾ ਸਾਹਿਬ ਚ ਦਾਖਲ ਹੋਏ ਅਤੇ ਹਰੀ ਸਿੰਘ ਨੂੰ ਇਹ ਜਗ੍ਹਾ ਛੱਡ ਜਾਣ ਲਈ ਕਿਹਾ। ਇਸਤੋਂ ਕੁਝ ਹੀ ਮਿੰਟਾਂ ਬਾਅਦ ਸੰਤ ਭਿੰਡਰਾਂਵਾਲੇ ਕਰੀਬ 40 ਕ ਸਿੰਘਾਂ ਨਾਲ ਅੰਦਰ ਦਾਖਲ ਹੋਏ। ਸੰਤ ਭਿੰਡਰਾਂਵਾਲੇ ਨੇ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਤੇ ਕਿਹਾ ਕਿ ਜੋ ਸ਼ਹੀਦੀ ਪਾਉਣਾ ਚਾਹੁੰਦਾ ਹੈ ਉਹ ਮੇਰੇ ਨਾਲ ਆ ਜਾਓ , ਬਾਕੀ ਜਾ ਸਕਦੇ ਹਨ।
ਜਦੋਂ ਸੰਤ ਭਿੰਡਰਾਂਵਾਲੇ ਕਮਰੇ ਚੋਂ ਬਾਹਰ ਨਿਕਲੇ ਤਾਂ ਉਸ ਦੇ 40 ਖਾੜਕੂ ਸਿੰਘਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਗਜਾਏ। ਇਹਨਾਂ ਵਿੱਚ ਭਾਈ ਅਮਰੀਕ ਸਿੰਘ ਵੀ ਸ਼ਾਮਲ ਸਨ। ਫੌਜ ਉੱਪਰ ਟੁੱਟ ਪੈਣ ਦੇ ਇਰਾਦੇ ਨਾਲ ਬਾਹਰ ਨਿਕਲਦਿਆਂ ਹੀ ਫੌਜ ਨੇ ਉਨ੍ਹਾਂ ਤੇ ਮਸ਼ੀਨਗੰਨਾਂ ਦੇ ਬਰੱਸਟਾਂ ਨਾਲ ਗੋਲੀਆਂ ਦੀ ਵਰਖਾ ਕਰ ਦਿੱਤੀ। ਉਹਨਾਂ ਚੋਂ ਬਹੁਤੇ ਫੌਜ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਜਿਨ੍ਹਾਂ ਵਿਚ ਸੰਤ ਭਿੰਡਰਾਂਵਾਲੇ ਤੇ ਭਾਈ ਅਮਰੀਕ ਸਿੰਘ ਸ਼ਾਮਲ ਸਨ। ਫਿਰ ਮਸ਼ੀਨਗੰਨਾਂ ਦੀ ਇੱਕ ਹੋਰ ਬੁਛਾੜ ਆਈ ਤੇ ਦਰਜਨ ਭਰ ਹੋਰ ਸਿੰਘ ਸ਼ਹੀਦ ਹੋ ਗਏ। ਬਾਕੀ ਦੇ ਖਾੜਕੂ ਬਚ ਨਿਕਲੇ ਅਤੇ ਦਰਬਾਰ ਸਾਹਿਬ ਦੇ ਇੱਕ ਗ੍ਰੰਥੀ ਭਾਈ ਪ੍ਰੀਤਮ ਸਿੰਘ ਜੀ ਦੇ ਘਰ ਜਾ ਵੜੇ ਉਸਦਾ ਘਰ ਅਕਾਲ ਤਖ਼ਤ ਦੇ ਪਿੱਛੇ ਸਥਿਤ ਸੀ। ਸੰਤ ਭਿੰਡਰਾਂਵਾਲੇ ਦੇ ਬਚ ਨਿਕਲੇ ਇਹਨਾਂ ਦਰਜਨ ਕ ਸਾਥੀਆਂ ਨੇ ਆਪਣੇ ਰਵਾਇਤੀ ਚੋਲੇ ਬਦਲ ਕੇ ਪੈਂਟ ਕਮੀਜ਼ ਪਹਿਨਕੇ ਉੱਥੋਂ ਖਿਸਕ ਗਏ।
Reply allReplyForward
|