ਪਿੰਡ ਕੂੰਮ ਕਲਾਂ ਤੋਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋ ਟਰੈਕਟਰ ਪਰੇਡ ਚ ਸ਼ਾਮਲ ਕਿਸਾਨ ਟਰੈਕਟਰਾਂ ਸਮੇਤ
ਪੰਜਾਬ/ਚੰਡੀਗੜ੍ਹ 26 ਜਨਵਰੀ ( ਰਣਜੀਤ ਧਾਲੀਵਾਲ ) : ਅੱਜ ਪੰਜਾਬ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਫ਼ਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਅੱਜ ਦੇਸ਼ ਭਰ ਵਿੱਚ ਕੱਢਿਆ ਗਿਆ ਹੈ। ਇਸ ਟਰੈਕਟਰ ਮਾਰਚ ਨੂੰ ਕੱਢਣ ਦਾ ਐਲਾਨ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ), ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਨੇ ਸਾਂਝੇ ਤੌਰ ‘ਤੇ ਕੀਤਾ ਸੀ। ਇਹ ਟਰੈਕਟਰ ਮਾਰਚ ਕਿਸਾਨਾਂ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀਆਂ ਮੰਗਾਂ ਦੇ ਸਮਰਥਨ ਵਿੱਚ ਕੱਢਿਆ ਗਿਆ ਹੈ। ਸੰਯੁਕਤ ਕਿਸਾਨ ਮੋਰਚਾ ਭਾਰਤ ਵਲੋਂ ਸੱਦੇ ’ਤੇ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋ ਅੱਜ 26 ਜਨਵਰੀ ਨੂੰ ਪਿੰਡ ਕੂੰਮ ਕਲਾਂ ਦੀ ਦਾਣਾ ਮੰਡੀ ਚ ਵਿੱਚ ਟਰੈਕਟਰ ਇਕੱਠੇ ਕਰਕੇ ਵੱਖ ਵੱਖ-ਵੱਖ ਪਿੰਡਾਂ ਚ ਜਾ ਕੇ ਟਰੈਕਟਰ ਮਾਰਚ ਕੀਤਾ ਗਿਆ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਟਰੈਕਟਰ ਮਾਰਚ ਕੂੰਮ ਕਲਾਂ ਤੋ ਘੁਮੈਤ ਰਾਈਆਂ ਹੀਰਾ ਚੱਕ ਛੰਦੜਾ ਕਟਾਣੀ ਕੋਟ ਭੈਣੀ ਸਾਹਿਬ ਪ੍ਰਤਾਪ ਗੜ੍ਹ ਪੰਜੇਟਾ ਰਾਏਪੁਰ ਬੇਟ ਕੂਮ ਖੁਰਦ ਤੋ ਹੁੰਦਾ ਹੋਇਆ ਕੂੰਮ ਕਲਾਂ ਪਹੁੰਚ ਕੇ ਸਮਾਪਤ ਹੋਇਆ ਸਮਾਪਤੀ ਤੇ ਗੁਰਵਿੰਦਰ ਸਿੰਘ ਕੂੰਮ ਕਲਾਂ ਨੇ ਮਾਰਚ ਵਿੱਚ ਸ਼ਮੂਲੀਅਤ ਕਰਨ ਵਾਲੇ ਕਿਸਾਨਾਂ ਦਾ ਸਾਥ ਦੇਣ ਤੇ ਧੰਨਵਾਦ ਕੀਤਾ ਸਰਕਾਰ ਵਿਰੁੱਧ ਸਖ਼ਤ ਲੜਾਈ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਗੁਰਵਿੰਦਰ ਸਿੰਘ ਕੂੰਮ ਕਲਾ ਪ੍ਰੈੱਸ ਸਕੱਤਰ ਪੰਜਾਬ ਰਘਬੀਰ ਸਿੰਘ ਕੂੰਮ ਕਲਾਂ ਜ਼ਿਲ੍ਹਾ ਜਨਰਲ ਸਕੱਤਰ ਜਸਵਿੰਦਰ ਸਿੰਘ ਬਿੱਟੂ ਮਨਜੀਤ ਸਿੰਘ ਗਰੇਵਾਲ ਸ਼ਮਸ਼ੇਰ ਸਿੰਘ ਗਿੱਲ ਨਗਿੰਦਰ ਸਿੰਘ ਗਿੱਲ ਕਰਨਵੀਰ ਸਿੰਘ ਇੰਦਰਜੀਤ ਸਿੰਘ ਨੰਬਰਦਾਰ ਸੁੱਖਾ ਵਿਰਕ ਸੁਰਜੀਤ ਸਿੰਘ ਘੁਮੈਤ ਸੱਦਾ ਘੁਮੈਤ ਸੁਖਵੀਰ ਸਿੰਘ ਪਰਤਾਪਗੜ ਗੁਰਪ੍ਰਸਾਦ ਸਿੰਘ ਵਿਰਕ ਹਰਜਿੰਦਰ ਸਿੰਘ ਗਿੱਲ ਜੋਰਾ ਸਿੰਘ ਮਾਂਗਟ ਬਲਦੇਵ ਸਿੰਘ ਗਿੱਲ ਸ਼ਾਮ ਲਾਲ ਬਲਰਾਜ ਸਿੰਘ ਅਮਰਜੀਤ ਸਿੰਘ ਭੁਪਿੰਦਰ ਸਿੰਘ ਪੰਚ ਜਗਦੀਪ ਸਿੰਘ ਗੁਰਨਾਮ ਸਿੰਘ ਜਸਵਿੰਦਰ ਸਿੰਘ ਸਤਵੀਰ ਸਿੰਘ ਸੁਖਬੀਰ ਸਿੰਘ ਸੁਖਵਿੰਦਰ ਸਿੰਘ ਅੋਜਲਾ ਸ਼ਮਸ਼ੇਰ ਸਿੰਘ ਪੰਮਾ ਗੁਰਕੀਰਤ ਸਿੰਘ ਅੋਜਲਾ ਕਰਨ ਗਿੱਲ ਪਰਤਾਪਗੜ ਆਦਿ ਟਰੈਕਟਰਾਂ ਸਮੇਤ ਸ਼ਾਮਿਲ ਹੋਏ।