ਟਾਪਫ਼ੁਟਕਲ

ਪੰਜਾਬ ਸਰਕਾਰ ਵੱਲੋਂ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦਾ ਡਾ.ਸੰਜੀਵ ਸੂਦ ਨੂੰ ਵਾਈਸ ਚਾਂਸਲਰ ਬਣਾਉਣ ਦੀ ਸਲਾਘਾ

ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਦੀ ਜਿੰਮੇਵਾਰੀ ਪ੍ਰਸਿੱਧ ਆਯੁਰਵੇਦਿਕ ਅਚਾਰਿਆ ਡਾ.ਸੰਜੀਵ ਸੂਦ ਨੂੰ ਬਤੌਰ ਵਾਈਸ ਚਾਂਸਲਰ ਬਣਾ ਕੇ ਸੋਪ ਦਿੱਤੀ। ਡਾ.ਸੰਜੀਵ ਸੂਦ ਆਯੁਰਵੈਦਿਕ ਜਗਤ ਦੇ ਦੇਸ਼ ਵਿਦੇਸ਼ ਵਿੱਚ ਮੰਨੇ ਪਰਮੰਨੇ ਸ਼ਖਸ਼ੀਅਤ ਵਜੋਂ ਜਾਣੇ ਜਾਂਦੇ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਸਭ ਤੋਂ ਪੁਰਾਣੀ ਆਯੁਰਵੈਦਿਕ ਸਿੱਖਿਆ ਦੇਣ ਵਾਲੀ ਸੰਸਥਾ ਡੀ..ਵੀ ਕਾਲਜ ਜਲੰਧਰ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ । ਕੱਲ ਸੇਂਟ ਸਹਾਰਾ ਗਰੁੱਪ ਆਫ ਇੰਸਟੀਟਿਊਟਸ ਦੇ ਚੇਅਰਮੈਨ ਡਾ.ਨਰੇਸ਼ ਪਰੂਥੀ ਅਤੇ ਸੇਂਟ ਸਹਾਰਾ ਆਯੁਰਵੈਦਿਕ ਕਾਲਜ ਦੇ ਪ੍ਰਿੰਸੀਪਲ ਡਾ.ਰਣਜੀਤ ਸੋਲੰਕਰ ਅਤੇ ਵਾਇਸ ਪ੍ਰਿੰਸੀਪਲ ਅਤੇ ਡੀਨ ਅਕੈਡਮਿਕ ਡਾ.ਲਵਨੀਸ਼ ਪਰੂਥੀ ਨੇ ਹੁਸ਼ਿਆਰਪੁਰ ਯੂਨੀਵਰਸਿਟੀ ਵਿਖੇ ਜਾ ਕੇ ਉਹਨਾਂ ਨੂੰ ਵਾਈਸ ਚਾਂਸਲਰ ਬਣਨ ਦੀ ਵਧਾਈ ਦਿੱਤੀ। ਇਸ ਮੌਕੇ ਉੱਪਰ ਡਾ.ਚੰਦਰ ਸ਼ੇਖਰ ਪ੍ਰਿੰਸੀਪਲ ਡੀ.ਏ.ਵੀ ਆਯੁਰਵੈਦਿਕ ਕਾਲਜ ਜਲੰਧਰ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਪੰਜਾਬ ਅਨ-ਏਡਡ ਆਯੁਰਵੇਦਿਕ ਕਾਲਜ ਐਸੋਸੀਏਸ਼ਨ ਦੇ ਪ੍ਰਧਾਨ ਸ: ਅਮਰਜੀਤ ਸਿੰਘ ਵਾਲੀਆ ਜਨਰਲ ਸਕੱਤਰ ਡਾ.ਇਕਬਾਲ ਸਿੰਘ ਵਾਲੀਆ ਅਤੇ ਪੰਜਾਬ ਦੇ ਆਯੁਰਵੇਦਿਕ ਕਾਲਜਾਂ ਦੇ ਪ੍ਰਧਾਨ,ਸਕੱਤਰ,ਪ੍ਰਿੰਸੀਪਲ ਅਤੇ ਸਟਾਫ ਨੇ ਪੰਜਾਬ ਸਰਕਾਰ ਦਾ ਡਾ.ਸੰਜੀਵ ਸੂਦ ਦੀ ਨਿਯੁਕਤੀ ਦਾ ਸਵਾਗਤ ਕੀਤਾ ਅਤੇ ਉਮੀਦ ਜਾਹਿਰ ਕੀਤੀ ਕੀ ਆਉਣ ਵਾਲੇ ਸਮੇਂ ਵਿੱਚ ਆਯੁਰਵੇਦਿਕ ਯੂਨੀਵਰਸਿਟੀ ਹੋਰ ਤਰੱਕੀਆਂ ਕਰੇਗੀ।

Leave a Reply

Your email address will not be published. Required fields are marked *