ਬਹੁਜਨ ਸਮਾਜ ਪਾਰਟੀ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਵਿਰੁੱਧ ਵਰਤੀ ਅਪਮਾਨਜਨਕ ਭਾਸ਼ਾ ਸਬੰਧੀ ਰੋਸ ਧਰਨਾ
ਐਸ.ਏ.ਐਸ.ਨਗਰ 24 ਦਸੰਬਰ ( ਰਣਜੀਤ ਧਾਲੀਵਾਲ ) : ਬਹੁਜਨ ਸਮਾਜ ਪਾਰਟੀ ਦੀ ਜ਼ਿਲ੍ਹਾ ਇਕਾਈ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਵਿਰੁੱਧ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ’ਚ ਕੀਤੀ ਟਿੱਪਣੀ ਦੀ ਨਿਖੇਧੀ ਕਰਦਿਆਂ ਡਿਪਟੀ ਕਮਿਸ਼ਨਰ ਮੁਹਾਲੀ ਰਾਹੀਂ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਦਿੱਤਾ ਗਿਆ। ਇਸ ਰੋਸ ਰੈਲੀ ਦੀ ਪ੍ਰਧਾਨਗੀ ਹਰਕਾਦਾਸ ਧਾਲੀਵਾਲ ਜ਼ਿਲ੍ਹਾ ਪ੍ਰਧਾਨ ਵੱਲੋਂ ਕੀਤੀ ਗਈ ਅਤੇ ਮੁੱਖ ਮਹਿਮਾਨ ਹਰਭਜਨ ਸਿੰਘ ਬਜਹੇੜੀ ਜਨਰਲ ਸਕੱਤਰ ਬਸਪਾ ਪੰਜਾਬ ਸਨ। ਰੈਲੀ ਦੌਰਾਨ ਬੁਲਾਰਿਆਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ, ਭਾਰਤੀ ਜਨਤਾ ਪਾਰਟੀ ਅਤੇ ਹੋਰ ਪਾਰਟੀਆਂ ਵੱਲੋਂ ਸਮੇਂ- ਸਮੇਂ ’ਤੇ ਕੀਤੀਆਂ ਟਿੱਪਣੀਆਂ ਸਬੰਧੀ ਸਖ਼ਤ ਸ਼ਬਦਾਂ ਵਿਚ ਵਿਰੋਧ ਕੀਤਾ ਗਿਆ ਅਤੇ ਕਿਹਾ ਗਿਆ ਕਿ ਬਾਬਾ ਸਾਹਿਬ ਅੰਬੇਦਕਰ ਸਾਡੇ ਲਈ ਫ਼ੈਸ਼ਨ ਨਹੀਂ ਬਲਕਿ ਇਕ ਸਦੀਵੀਂ ਪ੍ਰੇਰਨਾ ਹੈ, ਜਿੰਨਾ ਚਿਰ ਅਸੀਂ ਸਾਹ ਲੈਂਦੇ ਰਹਾਂਗੇ, ਜਿੰਨਾ ਚਿਰ ਇਸ ਧਰਤੀ ’ਤੇ ਸੂਰਜ ਅਤੇ ਚੰਦਰਮਾ ਚਮਕਦੇ ਰਹਿਣਗੇ ਅੰਬੇਦਕਰ ਸਾਹਿਬ ਦੀ ਵਿਰਾਸਤ ਅਮਰ ਰਹੇਗੀ। ਬੁਲਾਰਿਆਂ ਨੇ ਕਿਹਾ ਕਿ ਸੰਵਿਧਾਨ ਦੇ ਨਿਰਮਾਤਾ ਨੂੰ ਸੰਸਦ ਵਿਚ ਖੜੇ ਹੋ ਕੇ ਉਨ੍ਹਾਂ ਨੂੰ ਯਾਦ ਕਰਨ ਨੂੰ ਫ਼ੈਸ਼ਨ ਕਹਿਣਾ ਕੇਂਦਰੀ ਗ੍ਰਹਿ ਮੰਤਰੀ ਦੇ ਹੰਕਾਰ ਨੂੰ ਦਰਸਾਉਂਦਾ ਹੈ ਅਤੇ ਇਸ ਨਾਲ ਜ਼ਾਹਰ ਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ, ਆਰਐੱਸਐੱਸ ਵਾਲੇ ਸੰਵਿਧਾਨ ਅਤੇ ਸੰਵਿਧਾਨ ਦੇ ਨਿਰਮਾਤਾ ਦਾ ਕਿੰਨਾ ਕੁ ਸਤਿਕਾਰ ਕਰਦੇ ਹਨ। ਬੁਲਾਰਿਆਂ ਨੇ ਕਿਹਾ ਕਿ ਆਰਐੱਸਐੱਸ ਦੇ ਮੁਖੀ ਗੋਲਵਲਕਰ ਵੀ ਕਹਿੰਦੇ ਸਨ ਕਿ ਉਹ ਅੰਗਰੇਜ਼ਾਂ ਦੀ ਸਾਰੀ ਜ਼ਿੰਦਗੀ ਗੁਲਾਮੀ ਕਰਨ ਲਈ ਤਿਆਰ ਹਨ ਪਰੰਤੂ ਜੇਕਰ ਦਲਿਤ, ਪਛੜੇ ਅਤੇ ਮੁਸਲਮਾਨਾਂ ਨੂੰ ਬਰਾਬਰੀ ਦਾ ਅਧਿਕਾਰ ਦਿੱਤਾ ਜਾਂਦਾ ਹੈ ਤਾਂ ਐਸੀ ਆਜ਼ਾਦੀ ਉਨ੍ਹਾਂ ਨੂੰ ਨਹੀਂ ਚਾਹੀਦੀ। ਇਸ ਇਕੱਠ ਵਿਚ ਪਾਰਟੀ ਦੇ ਸੀਨੀਅਰ ਆਗੂ ਮਾਸਟਰ ਨਛੱਤਰ ਸਿੰਘ, ਸੁਰਿੰਦਰ ਪਾਲ ਸਹੌੜਾ ਇੰਚਾਰਜ ਬੀਐੱਸਪੀ ਜ਼ਿਲ੍ਹਾ ਮੁਹਾਲੀ, ਹਰਨੇਕ ਸਿੰਘ ਦੇਵਪੁਰੀ, ਹਰਨੇਕ ਸਿੰਘ ਇੰਚਾਰਜ ਮੁਹਾਲੀ, ਹਾਕਮ ਸਿੰਘ ਬੜੌਦੀ ਹਲਕਾ ਪ੍ਰਧਾਨ ਖਰੜ, ਪਰਮਜੀਤ ਸਿੰਘ, ਦਿਲਬਾਗ ਸਿੰਘ, ਰਜਿੰਦਰ ਸਿੰਘ, ਜਸਪਾਲ ਸਿੰਘ ਸੈਦਪੁਰ ਹਲਕਾ ਪ੍ਰਧਾਨ ਮੁਹਾਲੀ, ਚਰਨਜੀਤ ਸਿੰਘ ਹਲਕਾ ਪ੍ਰਧਾਨ ਡੇਰਾਬੱਸੀ, ਜਗਤਾਰ ਸਿੰਘ ਮੁਹਾਲੀ, ਬਖ਼ਸ਼ੀਸ਼ ਸਿੰਘ ਗੰਗੜ, ਬੇਗ ਸਿੰਘ ਸਕੱਤਰ ਜ਼ਿਲ੍ਹਾ ਮੁਹਾਲੀ, ਪ੍ਰਕਾਸ਼ ਸਿੰਘ ਜ਼ਿਲ੍ਹਾ ਸਕੱਤਰ, ਗੁਰਿੰਦਰ ਸਿੰਘ ਜ਼ਿਲ੍ਹਾ ਸਕੱਤਰ, ਸੁੱਚਾ ਸਿੰਘ ਬਲੌਂਗੀ, ਹਨੀ ਸਿੰਘ, ਰਾਜ ਸਿੰਘ ਸਾਬਕਾ ਪ੍ਰਧਾਨ ਹਲਕਾ ਮੁਹਾਲੀ, ਰੂਪ ਸਿੰਘ ਮਛਲੀ, ਗੁਰਦੇਵ ਸਿੰਘ, ਹਰਕੁਮਾਰੀ ਲਾਲ, ਰਾਜਕੁਮਾਰ, ਰੌਕੀ ਵਾਲਮੀਕ, ਜਸਪਾਲ ਭੱਟੀ, ਮਮਤਾ, ਕਾਲਾ ਸਿੰਘ, ਅਮਰਜੀਤ ਸਿੰਘ, ਨੈਬ ਸਿੰਘ, ਹਰਿੰਦਰ ਸਿੰਘ ਦੁਰਾਲੀ, ਰਕੇਸ਼ ਕੁਮਾਰ ਇਹਨਾਂ ਤੋ ਇਲਾਵਾ ਹੋਰ ਵੀ ਵੱਡੀ ਗਿਣਤੀ ਵਿਚ ਵਰਤਾ ਸ਼ਾਮਿਲ ਸਨ।