ਟਾਪਦੇਸ਼-ਵਿਦੇਸ਼

ਬੁੱਧ ਚਿੰਤਨ ਮਾਹੌਲ ਠੀਕ ਹੈ !-ਬੁਧ ਸਿੰਘ ਨੀਲੋਂ

ਮਾਹੌਲ ਠੀਕ ਠਾਕ ਹੈ, ਇਕ ਸਬ ਇੰਸਪੈਕਟਰ ਦਾ ਕਤਲ ਹੋਇਆ ਹੈ, ਪਟਿਆਲਾ ਵਿੱਚ ਗੋਲੀਆਂ ਚੱਲੀਆਂ ਹਨ, ਥਾਰ ਗੱਡੀ ਵਾਲੀ ਚਿੱਟੇ ਸਮੇਤ ਫੜੀ ਹੈ, ਇੱਕ ਇੰਸਪੈਕਟਰ ਪੰਜ ਕਿਲੋ ਚਿੱਟੇ ਸਮੇਤ ਕਾਬੂ ਕੀਤਾ ਹੈ, ਦਰਜਨ ਕੁ ਲੁੱਟਾਂ ਖੋਹਾਂ ਹੋਈਆਂ ਹਨ, ਚਾਰ ਕੁ ਘਰਾਂ ਉਤੇ ਬੁਲਡੋਜ਼ਰਾਂ ਨਾਲ ਸਫ਼ਾਈ ਕੀਤੀ ਹੈ, ਦੋਰਾਹਾ ਮੰਡੀ ਦਾ ਇੱਕ ਚੇਅਰਮੈਨ ਕਬਜ਼ੇ ਵਿੱਚ ਨਾਮਜ਼ਦ ਕੀਤਾ ਹੈ, ਸਰਪੰਚਣੀ ਦਾ ਘਰਵਾਲਾ ਚਿੱਟੇ ਸਮੇਤ ਅੜਿੱਕੇ ਚੜ੍ਹਿਆ ਹੈ। ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਗੈਂਗਸਟਰ ਅਜੇ ਕੋਈ ਫੜਿਆ ਨਹੀਂ, ਕਿਸੇ ਦੇ ਲੱਤ ਵਿੱਚ ਗੋਲੀ ਨਹੀਂ ਮਾਰੀ, ਕਿਸੇ ਨੂੰ ਘਰੋਂ ਫ਼ੜ ਕੇ ਪੁਲਿਸ ਮੁਕਾਬਲਾ ਨਹੀਂ ਕੀਤਾ। ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਅਧੀਨ ਪਖ਼ਾਨਿਆਂ ਦੇ ਉਦਘਾਟਨ ਸਮਾਰੋਹ ਬੰਦ ਕਰ ਦਿੱਤੇ ਹਨ। ਕੁਲ ਮਿਲਾ ਕੇ ਸਥਿਤੀ ਸ਼ਾਂਤ ਪੂਰਵਕ ਹੈ। ਮਾਹੌਲ ਠੀਕ ਹੈ, ਪੁਲਿਸ ਮੁਸਤੈਦ ਹੈ। ਸਬ ਇੰਸਪੈਕਟਰ ਦੇ ਕਾਤਲ ਪੁਲਿਸ ਦੀ ਪਕੜ ਤੋਂ ਬਾਹਰ ਹਨ, ਘਰਾਂ ਵਿਚੋਂ ਚੁੱਕ ਕੇ ਨੌਜਵਾਨਾਂ ਨੂੰ ਕ਼ਤਲ ਕਰਨ ਵਾਲੇ ਪੁਲਿਸ ਅਧਿਕਾਰੀ ਖਾਮੋਸ਼ ਹਨ। ਉਹਨਾਂ ਦੀਆਂ ਕੀਤੀਆਂ ਅੱਗੇ ਆ ਰਹੀਆਂ ਹਨ। ਆਪੇ ਬੀਜਿ ਤੇ ਆਪੇ ਖਾ, ਦਾ ਵਰਤਾਰਾ ਬਣਿਆ ਹੋਇਆ ਹੈ। ਉਂਝ ਮਾਹੌਲ ਠੀਕ ਹੈਂ। ਮੌਸਮ ਠੰਢਾ ਹੋਇਆ ਹੈ, ਮੀਂਹ ਤੇ ਝੱਖੜ ਝੁੱਲ ਸਕਦਾ ਹੈ, ਕੋਈ ਹੋਰ ਨਿਰਦੋਸ਼ ਪਸ਼ੂ ਪੰਛੀ ਤੇ ਮਨੁੱਖ ਮਾਰਿਆ ਜਾ ਸਕਦਾ ਹੈ। ਹੋਣੀ ਨੂੰ ਕੌਣ ਟਾਲ ਸਕਦਾ ਹੈ। ਸਰਕਾਰ ਨੇ ਪੁਲਿਸ ਅਧਿਕਾਰੀ ਦਾ ਮੁੱਲ ਦੋ ਕਰੋੜ ਰੁਪਏ ਪਾਇਆ ਹੈ, ਕਾਤਲਾਂ ਨੂੰ ਭਜਾਇਆ ਹੈ। ਸਰਕਾਰ ਵਲੋਂ ਕਾਤਲਾਂ ਲਈ ਕੋਈ ਸੁਨੇਹਾ ਨਹੀਂ ਆਇਆ, ਇਸ ਲਈ ਪੁਲਿਸ ਅਧਿਕਾਰੀ ਆਪਣੀ ਜਾਨ ਦੀ ਰਾਖੀ ਖੁਦ ਕਰਨ। ਉਹ ਮੂੰਹ ਜ਼ੁਬਾਨੀ ਹੁਕਮਾਂ ਨੂੰ ਛਿੱਕੇ ਟੰਗ ਕੇ ਕਾਨੂੰਨ ਦਾ ਸ਼ਿਕੰਜਾ ਕਸਣ। ਨਹੀਂ ਤਾਂ ਇਹ ਅੱਗ ਉਹਨਾਂ ਤੱਕ ਪੁੱਜੀ ਸਮਝੋ, ਤਰਨਤਾਰਨ ਵਾਲੀ ਖ਼ਬਰ ਤੋਂ ਕੁੱਝ ਸਿੱਖਣ ਦੀ ਕੋਸ਼ਿਸ਼ ਕਰਨ। ਨਹੀਂ ਤਾਂ ਬੁਢਾਪੇ ਵਿੱਚ ਜੇਲ੍ਹ ਕੱਟਣੀ ਔਖੀ ਹੁੰਦੀ ਹੈ। ਸੀਬੀਆਈ ਅਦਾਲਤ ਕਿਸੇ ਨੂੰ ਮੁਆਫ਼ ਨਹੀਂ ਕਰਦੀ। ਆਪਣੇ ਖੂਨ ਨਾਲ ਲਿਬੜੇ ਹੱਥਾਂ ਪੈਰਾਂ ਤੇ ਮੂੰਹ ਧੋਵੋ। ਕਾਨੂੰਨ ਦੀ ਰਾਖੀ ਕਰੋ, ਬਹੁਤ ਮੁਫ਼ਤ ਦਾ ਮਾਲ ਛਕਿਆ ਹੈ, ਰਿਸ਼ਵਤਖੋਰੀ ਨਾਲ ਮਹਿਲ ਉਸਾਰੇ ਗਏ ਹਨ। ਸਭ ਇਥੇ ਹੀ ਰਹਿ ਜਾਣੇ ਹਨ। ਨਾਲ਼ ਕੁੱਝ ਨਹੀਂ ਜਾਣਾ। ਸੰਭਲੋ ਪੰਜਾਬੀਓ ਦੁਸ਼ਮਣ ਦੀਆਂ ਚਾਲਾਂ ਨੂੰ, ਉਹਨਾਂ ਭਰਾ ਮਾਰੂ ਹੱਲਾ ਬੋਲਿਆ ਹੈ। ਹੁਣ ਤੀਜਾ ਘੱਲੂਘਾਰਾ ਹੋਵੇਗਾ। ਬਚਾਅ ਹੁੰਦਾ ਹੈ ਬਚ ਜਾਵੋ। ਪੰਜਾਬ ਨੂੰ ਸੋਚੀ ਸਮਝੀ ਸਾਜ਼ਿਸ਼ ਅਧੀਨ ਅੱਸੀਵਿਆਂ ਦੇ ਦਹਾਕੇ ਵੱਲ ਧੱਕਿਆ ਜਾ ਰਿਹਾ ਹੈ। ਹੁਣ ਚਿਹਰੇ ਬਦਲੇ ਹਨ, ਨੀਤੀਆਂ ਓਹੀ ਹਨ, ਪੰਜਾਬ ਦੇ ਲੋਕਾਂ ਨੂੰ ਇਹਨਾਂ ਚਾਲਾਂ ਨੂੰ ਸਮਝਣਾ ਚਾਹੀਦਾ ਹੈ, ਸਿਆਸੀ ਪਾਰਟੀਆਂ ਦੇ ਆਗੂਆਂ ਇਸ ਕਹਾਣੀ ਦਾ ਸੱਚ ਪਤਾ ਹੈ, ਉਹਨਾਂ ਨੇ ਲੋਕਾਂ ਦਾ ਧਿਆਨ ਬਦਲਣ ਲਈ ਸਿਆਸੀ ਰੇੜਕਾ ਪਾਇਆ ਹੋਇਆ ਹੈ। ਪੰਜਾਬ ਦੇ ਲੋਕਾਂ ਨੂੰ ਜੱਟ ਬਨਾਮ ਦਲਿਤ ਭਾਈਚਾਰੇ ਵਿੱਚ ਵੰਡ ਕੇ ਉਕਸਾਇਆ ਜਾ ਰਿਹਾ ਹੈ। ਡਾਕਟਰ ਅੰਬੇਡਕਰ ਦੀਆਂ ਮੂਰਤੀਆਂ ਦੇ ਨਾਲ ਛੇੜਛਾੜ ਕਰਵਾ ਕੇ ਮਾਹੌਲ ਗਰਮਾਇਆ ਜਾ ਰਿਹਾ ਹੈ। ਦਲਿਤ ਭਾਈਚਾਰੇ ਨੂੰ ਭੜਕਾਉਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਸਾਜ਼ਿਸ਼ਾਂ ਨੂੰ ਸਮਝਣ ਦੀ ਲੋੜ ਹੈ, ਦੁਸ਼ਮਣ ਬਹੁਤ ਸ਼ਾਤਰ ਦਿਮਾਗ ਨਾਲ ਹਮਲਾ ਕਰ ਰਿਹਾ ਹੈ। ਇਸਨੂੰ ਸਮਝਣ ਦੀ ਲੋੜ ਹੈ ਪਰ ਪੰਜਾਬ ਦੇ ਲੋਕਾਂ ਨੇ ਕੰਨਾਂ ਵਿੱਚ ਤੇਲ ਪਾਇਆ ਹੋਇਆ ਹੈ ਤੇ ਮੂੰਹ ਉਤੇ ਛਿਕਲੀਆਂ ਬੰਨੀਆਂ ਹੋਈਆਂ ਹਨ। ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਕੀ ਹੋ ਰਿਹਾ ਪਰ ਚੁੱਪ ਚਾਪ ਤਮਾਸ਼ਾ ਤੱਕਦੇ ਹਨ। ਤੁਸੀਂ ਜਾਵੋ, ਛਿੱਤਰ ਤੇ ਗੋਲੀਆਂ ਖਾਓ।
———
ਭਾਈ ਪੜ੍ਹ ਕੇ ਕਿਹੜਾ ਡੀਸੀ ਲੱਗਣਾ ਹੈ ?
ਸਰਕਾਰ ਨੂੰ ਬੱਚਿਆਂ ਦਾ ਬਹੁਤ ਫਿਕਰ ਹੈ। ਇਸੇ ਕਰਕੇ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਹਨ ਸਰਕਾਰ ਨੂੰ ਵਿਰਾਸਤ ਵਿੱਚ ਦੇਸ਼ ਵਿੱਚੋਂ ਪਹਿਲੇ ਨੰਬਰ ਉਤੇ ਆਉਣ ਦਾ ਰਾਸ਼ਟਰੀ ਪੁਰਸਕਾਰ ਮਿਲਿਆ ਹੋਇਆ ਹੈ। ਚੌਕੀ ਦੀ ਛਾਲ ਕਿਹੜਾ ਸੌਖੀ ਹੁੰਦੀ ਹੈ। ਕੈਪਟਨ ਅਮਰਿੰਦਰ ਸਿੰਘ ਤੇ ਕ੍ਰਿਸ਼ਨ ਕੁਮਾਰ ਰਲ ਮਾਰੀ ਸੀ, ਪੰਜਾਬ ਦੇਸ਼ ਵਿੱਚੋਂ ਸਿੱਖਿਆ ਦੇ ਖੇਤਰ ਵਿੱਚ ਅੱਵਲ ਆਇਆ ਸੀ, ਕ੍ਰਿਸ਼ਨ ਕੁਮਾਰ ਪਹਿਲਾਂ ਸਿੱਖਿਆ ਦਾ ਮਿਆਰ ਅੰਕੜਿਆਂ ਰਾਹੀਂ ਘਟਾਇਆ ਤੇ ਫੇਰ ਵਧਾਇਆ ਸੀ, ਕਿਸੇ ਅਧਿਆਪਕ ਯੂਨੀਅਨ ਨੇ ਇਸ ਘਪਲੇ ਦੀ ਭਿਣਕ ਨਹੀਂ ਪੈਣ ਦਿੱਤੀ। ਕਿਵੇਂ ਰਾਤੋ ਰਾਤ ਨਤੀਜਿਆਂ ਦੇ ਅੰਕੜਿਆਂ ਨੂੰ ਬਦਲਿਆ ਸੀ। ਇਹ ਯੂਨੀਅਨਾਂ ਸਿਰਫ਼ ਆਪਣੀਆਂ ਤਨਖਾਹਾਂ ਲਈ ਧਰਨੇ ਲਗਾਉਂਦੀਆਂ ਹਨ, ਪੰਜਾਬ ਦਾ ਜਿਹੜਾ ਨੁਕਸਾਨ ਕੈਪਟਨ ਅਮਰਿੰਦਰ ਸਿੰਘ ਕਰ ਗਿਆ, ਉਸ ਦੇ ਬਾਰੇ ਕੋਈ ਅਧਿਆਪਕਾਂ ਦੀ ਜਥੇਬੰਦੀ ਦੱਸ ਸਕਦੀ ਹੈ?? ਹੁਣ ਤਾਂ ਮੋਦੀ ਸਰਕਾਰ ਲੋਕਾਂ ਨੂੰ ਗੁਲਾਮ ਬਣਾਉਣ ਲਈ ਨੀਤੀਆਂ ਹੀ ਅਜਿਹੀਆਂ ਲਿਆ ਰਹੀ ਹੈ, ਸਿਖਿਆ ਸੰਸਥਾਵਾਂ ਦੀ ਲੋੜ ਹੀ ਨਹੀਂ ਰਹਿਣੀ। ਹੁਣ ਜਦ ਸਿੱਖਿਆ ਤੋਂ ਬਿਨਾਂ ਸਰ ਸਕਦਾ ਫੇਰ ਪੜ੍ਹਾਈ ਲਿਖਾਈ ਦੀ ਕੀ ਲੋੜ ਹੈ। ਨਾਲੇ ਬੱਚਿਆਂ ਨੇ ਪੜ੍ਹ ਕੇ ਕਿਹੜਾ ਡੀਸੀ ਬਣ ਜਾਣਾ ? ਰੁਜ਼ਗਾਰ ਦੀ ਖਾਤਰ ਪੁਲਿਸ ਦੀਆਂ ਡਾਂਗਾ ਹੀ ਖਾਣੀਆਂ । ਪੰਜਾਬ ਸਰਕਾਰ ਦੀ ਹਾਲਤ ਆਸ਼ਕ ਵਰਗੀ ਹੈ। ਬੀਬੀ ਰਣਜੀਤ ਕੌਰ ਦੇ ਗਾਏ ਗੀਤ ਦੇ ਬੋਲਾਂ ਵਰਗੀ। ਇਸ਼ਾਰੇ ਦਿੱਲੀ ਤੋਂ ਹੁੰਦਾ ਹੈ, ਛਿੱਤਰ ਪਰੇਡ ਪੰਜਾਬ ਦੇ ਲੋਕਾਂ ਦੀ ਹੁੰਦੀ ਹੈ। ਪੰਜਾਬ ਦੇ ਲੋਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਤੁਸੀਂ ਬੀਬੀ ਰਣਜੀਤ ਕੌਰ ਦੇ ਗਾਏ ਗੀਤ ਦੇ ਬੋਲਾਂ ਨੂੰ ਮਨ ਵਿੱਚ ਚਿਤ ਵਿੱਚ ਗਾਓ। ਤੁਹਾਨੂੰ ਸਮਝ ਲੱਗ ਜਾਵੇਗੀ।
“ਨੀ ਓਧਰੋਂ ਰੁਮਾਲ ਹਿੱਲਿਆ..
ਮੇਰੀ ਇਧਰੋਂ ਉਡੀ ਫੁਲਕਾਰੀ !”
ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਕੀ ਹੋ ਰਿਹਾ ਹੈ, ਕਰ ਕੌਣ ਰਿਹਾ ਹੈ, ਕਰਵਾ ਕੌਣ ਰਿਹਾ ਹੈ। ਭਗਵੰਤ ਸ਼ਾਹ ਤਾਂ ਮੋਹਰਾ ਹੈ, ਇਸ ਦੇ ਹਰੇ ਪੈਨ ਦੀ ਸਿਆਹੀ ਮੁੱਕ ਗਈ ਹੈ। ਉਪਰ ਰੁਮਾਲ ਵਾਲਾ ਕੌਣ ਹੈ ? ਪਤਾ ਕਿਸੇ ਵੀਰ ਭਾਈ ਤੇ ਭੈਣ ਨੂੰ ? ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ !
##
ਸਾਨੂੰ ਅਕਲ ਕਦੋਂ ਆਵੇਗੀ, ਫੋਕੀ ਹੈੰਕੜ ਸਾਨੂੰ ਮਾਰ ਮੁਕਾਵੇਗੀ। ਅਗਲੀਆਂ ਨਸਲਾਂ ਦੇ ਲਈ ਅਸੀਂ ਕੀ ਛੱਡਕੇ ਜਾ ਰਹੇ ਹਾਂ ? ਪ੍ਰਦੂਸ਼ਣ, ਗੰਦ, ਤੇ ਸੁੱਕੇ ਖੇਤ, ਪਾਣੀ ਤਾਂ ਵੀਹ ਸਾਲ ਜੋਗਾ ਰਹਿ ਗਿਆ। ਸਾਨੂੰ ਅਗਲੀਆਂ ਨਸਲਾਂ ਲਾਹਣਤਾਂ ਪਾਉਣਗੀਆਂ ! ਕੁੱਝ ਸੋਚੋ, ਵਿਚਾਰੋ ਤੇ ਅਕਲ ਨੂੰ ਹੱਥ ਮਾਰੋ।
##
Budh Singh Neelon
94643 70823

Leave a Reply

Your email address will not be published. Required fields are marked *