ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਲੋਕਾਂ ਦੇ ਸਹਿਯੋਗ ਨਾਲ ਸਫਲ ਹੋਵੇਗੀ ਡਾ.ਪਰੂਥੀ
ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਨਸ਼ਿਆਂ ਦੇ ਖਾਤਮੇ ਲਈ ਪਿਛਲੇ ਕੁਝ ਦਿਨਾਂ ਤੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ।ਸਰਕਾਰ ਅਤੇ
ਪੁਲਿਸ ਪ੍ਰਸ਼ਾਸਨ ਦੇ ਸਾਰੇ ਅਫਸਰ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਦਿਨ ਰਾਤ ਇੱਕ ਕਰ ਰਹੇ ਹਨ।ਪਰੰਤੂ ਜਦੋਂ ਤੱਕ ਆਮ ਲੋਕ ਇਸ
ਮੁਹਿੰਮ ਦਾ ਹਿੱਸਾ ਨਹੀਂ ਬਣਦੇ ਅਤੇ ਦਿਲੋ ਸਹਿਯੋਗ ਨਹੀਂ ਦਿੰਦੇ ਉਦੋਂ ਤੱਕ ਮੁਹਿੰਮ ਸਫਲ ਨਹੀਂ ਹੋ ਸਕਦੀ ।ਹੌਲੀ-ਹੌਲੀ ਇਸ ਮੁਹਿੰਮ ਦਾ ਅਸਰ
ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਇਸ ਮੁਹਿੰਮ ਪ੍ਰਤੀ ਜਾਗਰੂਕ ਹੋ ਰਹੇ ਹਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਸਿੱਧ ਲੋਕ ਸੇਵਕ
ਅਤੇ ਸਟੇਟ ਅਵਾਰਡੀ ਡਾ.ਨਰੇਸ਼ ਪਰੂਥੀ ਨੇ ਪਿੰਡ ਰੂੜਿਆਵਾਲੀ ਸਰ.ਜੱਸਲ ਸਿੰਘ ਦੇ ਵਿਸ਼ੇਸ਼ ਉਪਰਾਲੇ ਨਾਲ ਨਗਰ ਪੰਚਾਇਤ ਦੇ ਸਹਿਯੋਗ ਨਾਲ
ਨਸ਼ਿਆਂ ਵਿਰੁੱਧ ਚੇਤਨਾ ਰੈਲੀ ਨੂੰ ਹਰੀ ਝੰਡੀ ਦਿਖਾਉਂਦਿਆਂ ਹੋਇਆ ਲੋਕਾਂ ਤੇ ਬੱਚਿਆਂ ਸਾਹਮਣੇ ਕੀਤਾ। ਇਸ ਰੈਲੀ ਵਿੱਚ ਸਰਕਾਰੀ ਹਾਈ ਸਕੂਲ
ਦੇ ਪ੍ਰਿੰਸੀਪਲ ਹਰਮੀਤ ਸਿੰਘ ਬੇਦੀ ਅਤੇ ਸਟਾਫ ਅਤੇ ਬੱਚਿਆਂ ਦਾ ਵਿਸ਼ੇਸ਼ ਸਹਿਯੋਗ ਰਿਹਾ ਇਸ ਮੌਕੇ ਤੇ ਪੰਜਾਬ ਪੁਲਿਸ ਵਿਭਾਗ ਦੀ ਟੀਮ
ਡੀ.ਐਸ.ਪੀ ਪੀ ਬੀ ਅਰਸ਼ਪਾਲ ਸਿੰਘ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ, ਏ.ਐਸ.ਆਈ ਹਰਿਮੰਦਰ ਸਿੰਘ,ਬਲੋਰ ਸਿੰਘ ਹੌਲਦਾਰ , ਏ.ਐਸ.ਆਈ
ਕਾਲਾ ਸਿੰਘ, ਆਡੀਸ਼ਨਲ ਐਸ.ਐਚ.ਓ ਸੁਖਪਾਲ ਕੁਮਾਰ ਦਿਸ਼ਾ ਨਿਰਦੇਸ਼ ਐਸ.ਐਸ ਪੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ , ਇਸ ਰੈਲੀ ਵਿੱਚ
ਸਰਕਾਰੀ ਹਾਈ ਸਕੂਲ ਪ੍ਰਿੰਸੀਪਲ ਹਰਮੀਤ ਸਿੰਘ ਬੇਦੀ ਅਤੇ ਸਟਾਫ ਮੈਂਬਰ, ਸਰਪੰਚ ਇੰਦਰਜੀਤ ਕੌਰ ,ਜੱਸਲ ਸਿੰਘ ਜ਼ਿਲਾ ਪ੍ਰਧਾਨ ਸੇਵਾ
ਸੁਸਾਇਟੀ ਸ੍ਰੀ ਮੁਕਤਸਰ ਸਾਹਿਬ , ਅਤੇ ਗ੍ਰਾਮ ਪੰਚਾਇਤ ਮੈਂਬਰ ਸ਼ਾਮਿਲ ਸਨ।