ਰਘੁੀਜਤ ਸਿੰਘ ਵਿਰਕ ਨੇ ਗੁਰੂ ਘਰ ਭ੍ਰਿਸ਼ਟਾਚਾਰ ਦੀਆਂ ਹੱਦਾ ਤੋੜੀਆਂ – ਜਥੇਦਾਰ ਹਰਪ੍ਰੀਤ ਸਿੰਘ
ਦਿੱਲੀ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਨਾ ਦੀ ਪੜਤਾਲ ਕਰਨ ਵਾਲੇ ਸ਼ੋ੍ਰਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੁੀਜਤ ਸਿੰਘ ਵਿਰਕ ਨੂੰ ਸਵਾਲਾ ਦੇ ਕਟਿਹਰੇ ਵਿਚ ਖੜਾ ਕਰਦਿਆਂ ਕਿਹਾ ਕਿ ਮੇਰੇ ਤੇ ਦੋਸ਼ ਲਗਾਉਣ ਤੋ ਪਹਿਲਾ ਵਿਰਕ ਆਪਣੇ ਤੇ ਲਗਾਤਾਰ ਲਗ ਰਹੇ ਦੋਸ਼ਾਂ ਬਾਰੇ ਪੰਥ ਨੂੰ ਆਪਣੀ ਸਥਿਤੀ ਸ਼ਪਸ਼ਟ ਕਰਨ।ਉਨਾਂ ਕਿਹਾ ਕਿ ਵਿਰਕ ਨੇ ਗੁਰੂ ਘਰ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾ ਤੋੜੀਆਂ। ਅੱਜ ਭਰਵੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਹਰਪੀ੍ਰਤ ਸਿੰਘ ਨੇ ਕਿਹਾ ਕਿ ਵਿਰਕ ਨੇ ਤਾ ਗੁਰੂ ਰਾਮ ਦਾਸ ਦੇ ਦਰ ਘਰ ਦੇ ਦਰਸ਼ਨ ਇਸ਼ਨਾਨ ਕਰਨ ਲਈ ਆਈ ਸੰਗਤ ਦੇ ਲਈ ਬਣਾਏ ਜਾ ਰਹੇ ਲੰਗਰ ਹਾਲ ਦੀ ਇਮਾਰਤ ਵਿਚੋ ਮੋਟੀ ਰਾਸ਼ੀ ਖੁਰਦ ਬੁਰਦ ਕੀਤੀ। ਸਾਰਾਗੜੀ ਯਾਤਰੀ ਨਿਵਾਸ ਦੇ ਨਿਰਮਾਣ ਵਿਚ ਘਪਲਾ ਕੀਤਾ ਤੇ ਵਖਰੀ ਹਰਿਆਣਾ ਕਮੇਟੀ ਦੇ ਗਠਨ ਵਿਚ ਅਹਿਮ ਰੋਲ ਅਦਾ ਕਰਕੇ ਪੰਥਕ ਸ਼ਕਤੀ ਨੂੰ ਕਮਜੋਰ ਕੀਤਾ। ਹਰਿਆਣਾ ਕਮੇਟੀ ਨੂੰ ਚਾਹੀਦਾ ਹੈ ਕਿ ਕਰਨਾਲ ਚੌਕ ਵਿਚ ਰਘੁਜੀਤ ਸਿੰਘ ਵਿਰਕ ਦਾ ਬੁਤ ਸਥਾਪਿਤ ਕਰੇ ਤਾ ਕਿ ਹਰਿਆਣਾ ਦੇ ਸਿੱਖ ਵਿਰਕ ਨੂੰ ਸਦਾ ਯਾਦ ਰਖਣ ਕਿ ਉਸ ਨੇ ਕਿਵੇ ਪੰਥਕ ਸ਼ਤੀ ਨੁੰ ਕਮਜੋਰ ਕਰਨ ਵਿਚ ਅਹਿਮ ਭੁਮਿਕਾ ਅਦਾ ਕੀਤੀ ਸੀ।ਮੈ ਰਘੁਜੀਤ ਸਿੰਘ ਵਿਰਕ ਦੀ ਼ਿਸਕਾਇਤ ਭੇਜਦਾ ਹਾਂ ਕਿ ਸ਼ੋ੍ਰਮਣੀ ਕਮੇਟੀ ਉਸ ਦੀ ਪੜਤਾਲ ਕਰਵਾਏਗੀ। ਜਥੇਦਾਰ ਨੇ ਕਿਹਾ ਕਿ ਰਘੁਜੀਤ ਸਿੰਘ ਵਿਰਕ ਨੇ ਜੀਂਦ ਵਿਖੇ ਪੰਥ ਦਾ ਸੱਤ ਕਰੋੜ ਰੁਪਏ ਲਗਾ ਕੇ ਬੇਲੋੜੀ ਇਮਾਰਤ ਤਿਆਰ ਕਰਵਾਈ ਜ਼ੋ ਕਿ ਖੰਡਰ ਬਣ ਚੁੱਕੀ ਹੈ ਤੇ ਪੰਥ ਦਾ ਸਰਮਾਇਆ ਖਰਾਬ ਹੋਇਆ। ਸ਼ੋ੍ਰਮਣੀ ਕਮੇਟੀ ਦੇ ਅਸਤੀਫਾ ਦੇ ਚੁੱਕੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਬਾਰੇ ਬੋਲਦਿਆਂ ਜਥੇਦਾਰ ਨੇ ਕਿਹਾ ਕਿ ਐਡਵੋਕੇਟ ਧਾਮੀ ਦਾ ਇਸ ਤਰਾਂ ਨਾਲ ਅਸਤੀਫਾ ਦੇ ਕੇ ਜਾਣਾ ਮੰਦਭਾਗਾ ਤੇ ਦੁਖਦਾਈ ਹੈ। ਅਜਿਹੇ ਸਮੇ ਵਿਚ ਸਮਸਿਆਵਾਂ ਨਾਲ ਨਜਿਠਣ ਦੀ ਬਜਾਏ ਪ੍ਰਧਾਨਗੀ ਛਡ ਕੇ ਪਾਸੇ ਹੋ ਜਾਣਾ ਵੀ ਮਸਲੇ ਦਾ ਹਲ ਨਹੀ ਹੈ। ਮੈ ਨਿਜੀ ਤੌਰ ਤੇ ਵੀ ਮਹਿਸੂਸ ਕਰਦਾ ਹਾਂ ਕਿ ਧਾਮੀ ਇਕ ਨੇਕ, ਸ਼ਰੀਫ ਤੇ ਮਿਲਣਸਾਰ ਵਿਅਕਤੀ ਹੋਣ ਦੇ ਨਾਲ ਨਾਲ ਦਿਲ ਵਿਚ ਪੰਥ ਦਾ ਦਰਦ ਰਖਣ ਵਾਲੇ ਹਨ।ਉਨਾ ਕਿਹਾ ਕਿ ਧਾਮੀ ਤੇ ਬਹੁਤ ਦਬਾਅ ਸੀ ਤੇ ਉਹ ਦਬਾਅ ਉਨਾਂ ਦੇ ਚਿਹਰੇ ਤੋ ਝਲਕਦਾ ਸੀ।ਉਨਾ ਕਿਹਾ ਕਿ ਮੇਰੇ ਖਿਲਾਫ ਹੋਈ ਕਾਰਵਾਈ ਬਦਲਾਖੌਰੀ ਦੇ ਤਹਿਤ ਹੋਈ ਹੈ।ਉਮੀਦ ਹੈ ਕਿ ਐਡਵੋਕੇਟ ਧਾਮੀ ਜਲਦ ਹੀ ਵਾਪਸ ਆਉਣਗੇ ਤੇ ਅੰਤ਼੍ਰਿੰਗ ਕਮੇਟੀ ਉਨਾਂ ਦਾ ਅਸਤੀਫਾ ਅਪ੍ਰਵਾਨ ਕਰੇਗੀ।2 ਦਸੰਬਰ ਵਾਲੇ ਫੈਸਲੇ ਤੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਜਥੇਦਾਰ ਨੇ ਕਿਹਾ ਕਿ ਰਹਿਤ ਮਰਿਯਾਦਾ ਵਿਚ ਸਾਫ ਤੌਰ ਤੇ ਲਿਿਖਆ ਹੈ ਕਿ ਤਨਖਾਹ ਲਗਾਉਣ ਸਮੇ ਸਿੰਘ ਸਾਹਿਬਾਨ ਦੇ ਮਨ ਵਿਚ ਈਰਖਾ ਦੀ ਭਾਵਨਾਂ ਨਹੀ ਹੋਣੀ ਚਾਹੀਦੀ ਜਦ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋ ਸਾਥੀ ਸਿੰਘ ਸਾਹਿਬਾਨ ਦੇ ਨਾਲ ਫੈਸਲਾ ਲੈ ਰਿਹਾ ਸੀ ਤਾਂ ਮਨ ਵਿਚ ਈਰਖਾ ਨਹੀ ਸਾਹਮਣੇ ਵਾਲਿਆਂ ਤੇ ਤਰਸ ਆ ਰਿਹਾ ਸੀ ਪਰ ਉਨਾਂ ਦੇ ਮਨ ਵਿਚ ਨਫਰਤ ਦੀ ਭਾਵਨਾ ਸਾਫ ਝਲਕ ਰਹੀ ਸੀ। ਉਨਾ ਕਿਹਾ ਕਿ ਜੇਕਰ ਮੇਰੇ ਬਾਰੇ ਕੋਈ ਸ਼ਿਕਾਇਤ ਸੀ ਤਾਂ ਇਸ ਦੀ ਪੜਤਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਕਰਵਾਈ ਜਾਣੀ ਚਾਹੀਦੀ ਸੀ।ਜਥੇਦਾਰ ਨੇ ਕਿਹਾ ਕਿ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਨੂੰ ਨਿਯਮਬੱਧ ਕਰਨH ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸ਼ੋ੍ਰਮਣੀ ਕਮੇਟੀ ਵਲ ਇਕ ਆਦੇਸ਼ ਜਾਰੀ ਕਰਕੇ ਭੇਜਿਆ ਸੀ ਜਦ ਮੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸੇਵਾ ਸੰਭਾਲੀ ਸੀ ਤਾਂ ਦੋ ਵਾਰ ਸ਼੍ਰੋਮਣੀ ਕਮੇਟੀ ਨੂੰ ਪੱਤਰ ਲਿਖ ਕੇ ਨਿਯਮ ਤਿਆਰ ਕਰਨ ਲਈ ਕਿਹਾ ਸੀ ਪਰ ਅੱਜ ਤਕ ਅਜਿਹਾ ਨਹੀ ਹੋ ਸਕਿਆ। ਜਦ ਵੀ ਜਥੇਦਾਰ ਦੀ ਚੋਣ ਤੇ ਬਾਕੀ ਨਿਯਮ ਤਹਿ ਹੋਣਗੇ ਤਾਂ ਅਜਿਹੀ ਸਮਸਿਆ ਮੁੜ ਨਹੀ ਹੋਵੇਗੀ। ਅਮਰੀਕਾ ਤੋ ਡੀਪੋਰਟ ਹੋ ਕੇ ਆਏ ਨੌਜਗਵਾਨਾਂ ਬਾਰੇ ਚਿੰਤਾ ਦਾ ਇਜਹਾਰ ਕਰਦਿਆ ਜਥੇਦਾਰ ਨੇ ਕਿਹਾ ਕਿ ਸਿਰਮੌਰ ਸਿੱਖ ਸੰਸਥਾ ਚੀਫ ਖ਼ਾਲਸਾ ਦੀਵਾਨ ਨਾਲ ਅੱਜ ਅਸੀ ਸਕਿਲ ਸਿਖਿਆ ਬਾਰੇ ਵਿਚਾਰ ਵਟਾਂਦਰਾ ਕਰਨ ਜਾ ਰਹੇ ਹਾਂ। ਚੀਫ ਖ਼ਾਲਸਾ ਦੀਵਾਨ ਦਾ ਧਿਆਨ ਕਿੱਤਾ ਮੁਖੀ ਸਿਖਿਆ ਤੇ ਰਹਿੰਦਾ ਹੈ। ਅੱਜ ਅਸੀ ਇਹ ਵਿਚਾਰ ਵਟਾਂਦਰਾ ਕਰਨ ਜਾ ਰਹੇ ਹਾਂ ਕਿ ਛੋਟੇ ਬੱਚਿਆ ਵਿਚ ਸਕਿਲ ਸਿੱਖਿਆ ਕਿਵੇ ਦਿੱਤੀ ਜਾ ਸਕਦੀ ਹੈ। ਇਹ ਸਾਡੇ ਲਈ ਕਰੰਟ ਸਮਸਿਆ ਹੈ ਜਦ ਸਾਡੇ ਬੱਚੇ ਸਕਿਲ ਨਾਲ ਜੁੜਣਗੇ ਤਾਂ ਪਰਵਾਸ ਵਿੱਚ ਟੇਗਾ ਤੇ ਪੰਜਾਬ ਵਿਚ ਆਏ ਪ੍ਰਵਾਸੀਆਂ ਦੀ ਸਮਸਿਆ ਵੀ ਖਤਮ ਹੋਵੇਗੀ। ਉਨਾਂ ਅੱਜ ਦਿੱਲੀ ਕਮੇਟੀ ਵਲੋ ਆਏ ਸੱਦੇ ਤੋ ਬਾਅਦ ਮੈ ਦਿੱਲੀ ਵਿਖੇ ਹੋਣ ਜਾ ਰਹੀ ਕਨਵੈਨਸ਼ਨ ਵਿਚ ਸ਼ਾਮਲ ਹੋਵਾਂਗਾ। ਇਸ ਮੌਕੇ ਤੇ ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿਝਰ, ਮੀਤ ਪ੍ਰਧਾਨ ਜਗਜੀਤ ਸਿੰਘ ਬੰਟੀ, ਆਨਰੇਰੀ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ, ਧਣਰਮ ਪ੍ਰਚਾਰ ਕਮੇਟੀ ਦੇ ਮੈਂਬਰ ਤਰਲੋਚਨ ਸਿੰਘ ਅਤੇ ਸਤਿੰਦਰਪਾਲ ਸਿੰਘ ਓਬਰਾਏ ਆਦਿ ਹਾਜਰ ਸਨ।