ਟਾਪਪੰਜਾਬ

ਰਾਜਾ ਵੜਿੰਗ ਦੀ ਥਾਂ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਉਣ ਦੀ ਕਵਾਇਦ ਤੇਜ਼, ਕਈ ਨਾਵਾਂ ਦੀ ਚਰਚਾ

ਚੰਡੀਗੜ੍ਹ  ( ਰਣਜੀਤ ਧਾਲੀਵਾਲ ) : ਜਿਸ ਤਰੀਕੇ ਨਾਲ ਪਿਛਲੇ ਦਿਨੀਂ ਕਾਂਗਰਸ ਵੱਲੋਂ ਕਈ ਰਾਜਾਂ ਦੇ ਇੰਚਾਰਜ ਅਤੇ ਪ੍ਰਦੇਸ਼ ਪ੍ਰਧਾਨ ਬਦਲੇ ਗਏ ਹਨ, ਉਸ ਤੋਂ ਬਾਅਦ ਪੰਜਾਬ ਵਿੱਚ ਵੀ ਰਾਜਾ ਵੜਿੰਗ ਦੀ ਥਾਂ ਨਵੇਂ ਪ੍ਰਧਾਨ ਦੀ ਗੱਲਬਾਤ ਤੇਜ਼ ਹੋ ਗਈ ਹੈ। ਸੂਤਰਾਂ ਮੁਤਾਬਕ, ਜਦੋਂ ਕਈ ਰਾਜਾਂ ਦੇ ਇੰਚਾਰਜ ਬਦਲਣ ਦੀ ਤਿਆਰੀ ਚੱਲ ਰਹੀ ਸੀ, ਤਾਂ ਹਾਈਕਮਾਨ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਕਿਸੇ ਹੋਰ ਰਾਜ ਦੀ ਜ਼ਿੰਮੇਵਾਰੀ ਸੰਭਾਲਣ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਉਨ੍ਹਾਂ ਨੇ ਰਾਹੁਲ ਗਾਂਧੀ ਅਤੇ ਮਲਕਾਰਜੁਨ ਖੜਗੇ ਦੇ ਸਾਹਮਣੇ ਪੰਜਾਬ ਵਿੱਚ ਹੀ ਕੰਮ ਕਰਨ ਦੀ ਇੱਛਾ ਜਤਾਈ। ਚੰਨੀ ਤੋਂ ਇਲਾਵਾ, ਵਿਜੈਇੰਦਰ ਸਿੰਗਲਾ ਦਾ ਨਾਮ ਵੀ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਚਲ ਰਿਹਾ ਹੈ ਕਿਉਂਕਿ ਸਿੰਗਲਾ ਨੇ ਆਪਣਾ ਸਿਆਸੀ ਕੈਰੀਅਰ ਯੂਥ ਕਾਂਗਰਸ ਤੋਂ ਸ਼ੁਰੂ ਕੀਤਾ ਸੀ ਅਤੇ ਪੰਜਾਬ ਵਿੱਚ ਮੰਤਰੀ ਅਤੇ ਰਾਸ਼ਟਰੀ ਜੁਆਇਟ ਕੈਸ਼ੀਅਰ ਰਹਿਣ ਕਰਕੇ ਉਨ੍ਹਾਂ ਨੂੰ ਰਾਹੁਲ ਗਾਂਧੀ ਦੀ ਟੀਮ ਦੇ ਨੇੜੇ ਗਿਣਿਆ ਜਾਂਦਾ ਹੈ। ਗੌਰਤਲਬ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਦੇ ਦਾਅਵੇਦਾਰਾਂ ਦੀ ਲਿਸਟ ਕਾਫ਼ੀ ਲੰਬੀ ਹੈ, ਜਿਸ ਵਿੱਚ ਚੰਨੀ ਅਤੇ ਸਿੰਗਲਾ ਤੋਂ ਇਲਾਵਾ, ਨੇਤਾ ਵਿਰੋਧੀ ਧਿਰ ਪ੍ਰਤਾਪ ਬਾਜਵਾ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ, ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਪਰਗਟ ਸਿੰਘ ਦੇ ਨਾਮ ਵੀ ਸ਼ਾਮਲ ਹਨ।

Leave a Reply

Your email address will not be published. Required fields are marked *