ਲੋੜਵੰਦ ਲੜਕੀਆਂ ਅਤੇ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਕੀਤੇ ਜਾ ਰਹੇ ਹਨ ਯੋਗ ਉਪਰਾਲੇ
ਮਾਨਵਤਾ ਫਾਊਂਡੇਸ਼ਨ (ਰਜਿ) ਸੰਸਥਾ ਜਿੱਥੇ ਅਨਾਥ, ਬੇਸਹਾਰਾ, ਅਣਗੌਲੇ ਬੱਚਿਆਂ, ਔਰਤਾਂ ਤੇ
ਬਜ਼ੁਰਗਾਂ ਦੀ ਸੇਵਾ ਸੰਭਾਲ ਪਿਛਲੇ ਲੰਬੇ ਸਮੇਂ ਤੋਂ ਕਰ ਰਹੀ ਹੈ। ਉੱਥੇ ਸੋਸਵਾ ਚੰਡੀਗੜ੍ਹ ਦੇ ਸਹਿਯੋਗ
ਨਾਲ ਬੇਰੁਜ਼ਗਾਰ ਲੋੜਵੰਦ ਲੜਕੀਆਂ ਅਤੇ ਔਰਤਾਂ ਲਈ ਕਈ ਤਰ੍ਹਾਂ ਦੇ ਕੋਰਸ ਵੀ ਕਰਵਾ ਰਹੀ ਹੈ।
ਜਿਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਨੇ ਦੱਸਿਆ ਕਿ ਪਿਛਲੇ ਦੋ
ਸਾਲਾਂ ਤੋਂ ਸਿਲਾਈ ਕੜਾਈ ਦਾ ਕੋਰਸ ਮਾਨਵਤਾ ਫਾਊਂਡੇਸ਼ਨ ਸੰਸਥਾ ਕਰਵਾ ਰਹੀ ਹੈ ਅਤੇ 100 ਤੋਂ
ਵੱਧ ਲੋੜਵੰਦ ਲੜਕੀਆਂ ਨੂੰ ਇਹ ਕੋਰਸ ਕਰਵਾ ਚੁੱਕੀ ਹੈ ਅਤੇ ਮੁਫਤ ਸਿਲਾਈ ਮਸ਼ੀਨਾਂ ਤੇ
ਸਰਟੀਫਿਕੇਟ ਦੇ ਕੇ ਲੜਕੀਆਂ ਨੂੰ ਆਤਮ ਨਿਰਭਰ ਬਣਾ ਚੁੱਕੀ ਹੈ ਤਾਂ ਜੋ ਉਹ ਆਪਣੇ ਯੋਗ ਗੁਜਾਰਾ
ਵਧੀਆ ਤਰੀਕੇ ਨਾਲ ਕਰ ਸਕਣ। ਇਸ ਤੋਂ ਇਲਾਵਾ ਸੰਤ ਸਹਾਰਾ ਨਰਸਿੰਗ ਕਾਲਜ ਫਿਰੋਜਪੁਰ
ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਛੇ ਮਹੀਨਿਆਂ ਦਾ ਹੋਮ ਕੇਅਰ ਵਲੰਟੀਅਰ ਕੋਰਸ ਵੀ ਕਰਵਾਇਆ
ਜਾ ਰਿਹਾ ਹੈ । ਜਿਸ ਵਿੱਚ ਲੜਕੀਆਂ ਨੂੰ ਘਰਾਂ ਵਿੱਚ ਬਿਮਾਰ ਵਿਅਕਤੀਆਂ ਜਾਂ ਇਕੱਲੇ ਰਹਿ ਰਹੇ
ਬਜ਼ੁਰਗਾਂ ਨੂੰ ਸੰਭਾਲਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਲਗਭਗ 100 ਲੋੜਵੰਦ ਗਰੀਬ
ਲੜਕੀਆਂ ਨੂੰ ਇਹ ਕੋਰਸ ਕਰਵਾ ਕੇ ਆਤਮ ਨਿਰਭਰ ਬਣਾਇਆ ਜਾ ਚੁੱਕਾ ਹੈ। ਹੁਣ ਇਹ
ਲੜਕੀਆਂ ਦਸ ਤੋਂ 15 ਹਜਾਰ ਮਹੀਨਾ ਕਮਾ ਰਹੀਆਂ ਹਨ । ਹੁਣ ਸੰਤ ਸਹਾਰਾ ਕਾਲਜ ਆਫ
ਐਜੂਕੇਸ਼ਨ ਫਰੋਜਪੁਰ ਰੋਡ ਵਿਖੇ ਹੀ ਇੱਕ ਕੰਪਿਊਟਰ ਦਾ ਛੇ ਮਹੀਨਿਆਂ ਦਾ ਕੋਰਸ ਗਰੀਬ
ਲੜਕੀਆਂ ਲਈ ਸ਼ੁਰੂ ਹੋਣ ਜਾ ਰਿਹਾ ਹੈ ਇਹ ਕੋਰਸ ਪੂਰਾ ਹੋਣ ਉਪਰੰਤ ਸਰਟੀਫਿਕੇਟ ਦਿੱਤਾ
ਜਾਵੇਗਾ ਜੋ ਕਿ ਸਰਕਾਰੀ ਨੌਕਰੀ ਵਿੱਚ ਵੀ ਕੰਮ ਆਵੇਗਾ ਕਿਉਂਕਿ ਇਹ ਉਕਤ ਸਾਰੇ ਕੋਰਸ ਪੰਜਾਬ
ਸਰਕਾਰ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ ਸੋਸਵਾ ਰਾਹੀਂ ਕਰਵਾ ਰਹੀ ਹੈ ।